35.1 C
Delhi
Friday, April 19, 2024
spot_img
spot_img

ਗੁਰਦਾਸਪੁਰ ਵਿਖੇ ਮੋਬਾਇਲ ਡਿਜੀਟਲ ਮਿਊਜ਼ੀਅਮ ਦੀ ਸ਼ੁਰੂਆਤ – ਪਹਿਲੇ ਦਿਨ ਵੱਡੀ ਗਿਣਤੀ ਸੰਗਤ ਨੇ ਵੇਖਿਆ ਮਿਊਜ਼ੀਅਮ

ਗੁਰਦਾਸਪੁਰ, 17 ਨਵੰਬਰ, 2019:

ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਥੇ ਦਾਣਾ ਮੰਡੀ ਵਿਖੇ ਸਥਾਪਤ ਕੀਤੇ ਗਏ ਮੋਬਾਇਲ ਡਿਜ਼ੀਟਲ ਮਿਊਜ਼ੀਅਮ ਦੀ ਸ਼ੁਰੂਆਤ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਵੱਲੋਂ ਕੀਤੀ ਗਈ ਅਤੇ ਉਨ੍ਹਾਂ ਨੇ ਸਾਰੇ ਮਿਊਜ਼ੀਅਮ ਦਾ ਦੌਰਾ ਕਰਦਿਆਂ ਮਿਊਜ਼ੀਅਮ ਵਿੱਚ ਅਤਿ ਆਧੁਨਿਕ ਸਕਰੀਨਾਂ ਸਮੇਤ ਵੱਖ ਵੱਖ ਆਧੁਨਿਕ ਤਕਨੀਕਾਂ ਨਾਲ ਗੁਰੂ ਸਾਹਿਬ ਬਾਰੇ ਜਾਣਕਾਰੀ ਦੇਣ ਦੀ ਪ੍ਰਕਿਰਿਆ ਨੂੰ ਵਾਚਿਆ।

ਉਨ੍ਹਾਂ ਕਿਹਾ ਕਿ ਇਹ ਮਿਊਜ਼ੀਅਮ ਲੋਕਾਂ ਖਾਸਕਰ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਇਸ ਡਿਜੀਟਲ ਮਿਊਜ਼ੀਅਮ ਨੇ ਸੰਗਤ ਨੂੰ ਰੂਹਾਨੀਅਤ ਦੇ ਰੰਗ ਵਿਚ ਰੰਗ ਦਿੱਤਾ ਤੇ ਵੱਡੀ ਗਿਣਤੀ ਲੋਕਾਂ ਨੇ ਮਿਊਜ਼ੀਅਮ ਵਿਚ ਆ ਕੇ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਮਿਊਜ਼ੀਅਮ ਦੀ ਸ਼ੁਰੂਆਤ ਤੋਂ ਫੌਰੀ ਬਾਅਦ ਸੰਗਤ ਆਉਣਾ ਸ਼ੁਰੂ ਹੋ ਗਈ।

ਉਨ੍ਹਾਂ ਨੇ ਇਸ ਨੂੰ ਜ਼ਿੰਦਗੀ ਦਾ ਅਨੋਖਾ ਅਨੁਭਵ ਦੱਸਿਆ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਈ ਸੰਗਤ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਦਾਸੀਆਂ ਤੇ ਫਲਸਫੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਉਥੇ ਹੀ ਉਨ੍ਹਾਂ ਨੇ ਇਸ ਨੂੰ ਜਾਣਕਾਰੀ ਦਾ ਵੱਡਾ ਸ੍ਰੋਤ ਕਰਾਰ ਦਿੱਤਾ।

ਮਿਊਜ਼ੀਅਮ ਵਿੱਚ ਆਉਣ ਵਾਲਿਆਂ ਨੇ ਕਿਹਾ ਕਿ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਡਿਜ਼ੀਟਲ ਮਿਊਜ਼ੀਅਮ ਨੇ ਥੋੜੇ ਸਮੇਂ ਵਿਚ ਹੀ ਗੁਰੂ ਸਾਹਿਬ ਬਾਰੇ ਜੋ ਚਾਨਣਾ ਪਾਇਆ ਹੈ ਉਹ ਲਾਮਿਸਾਲ ਹੈ।ਮਿਊਜ਼ੀਅਮ ਵਿੱਚ ਵੱਖ ਵੱਖ ਗੈਲਰੀਆਂ ਹਨ ਜੋ ਗੁਰੂ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਹਨ। ਡਿਜ਼ੀਟਲ ਮਿਊਜ਼ੀਅਮ ਮਲਟੀ ਮੀਡੀਆ ਤਕਨੀਕੀਆਂ ‘ਤੇ ਅਧਾਰਤ ਹੈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਯਾਤਰਾ ਨੂੰ ਦਰਸਾਉਂਦਾ ਹੈ।

ਡਿਜੀਟਲ ਮਿਊਜ਼ੀਅਮ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਵਿਗਿਆਨ, ਕਲਾ, ਟੈਕਨਾਲੋਜੀ, ਡਿਜ਼ਾਇਨ ਅਤੇ ਚਿੱਤਰਾਂ ਰਾਹੀਂ ਜੋੜ ਕੇ ਵਿਲੱਖਣ ਰੂਪ ‘ਚ ਪੇਸ਼ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਅਤੇ ਉਪਦੇਸ਼ਾਂ ਨੂੰ ਸਕਰੀਨਾਂ ਰਾਹੀਂ ਬਾਖੂਬੀ ਪ੍ਰਦਰਸ਼ਿਤ ਕੀਤਾ ਗਿਆ ਹੈ। ਮੋਬਾਇਲ ਡਿਜ਼ੀਟਲ ਮਿਊਜ਼ੀਅਮ ਕੱਲ੍ਹ 18 ਅਤੇ 19 ਨਵੰਬਰ ਸਵੇਰੇ 7 ਵਜੇ ਤੋਂ ਸ਼ਾਮ 5.30 ਤੱਕ ਖੁੱਲ੍ਹਾ ਰਹੇਗਾ।

ਉਨਾਂ ਅੱਗੇ ਦੱਸਿਆ ਕਿ ਲਾਈਟ ਐਂਡ ਸਾਊਂਡ ਸ਼ੋਅ 18 ਤੇ 19 ਨਵੰਬਰ ਨੂੰ ਸ਼ਾਮ ਨੂੰ ਸ਼ੁਰੂ ਹੋਣਗੇ। ਉਨਾਂ ਦੱਸਿਆ ਕਿ ਲਾਈਟ ਐਂਡ ਸਾਊਂਡ ਸ਼ੋਅ ਦਾ ਪਹਿਲਾ ਸ਼ੋਅ ਸ਼ਾਮ 6.15 ਤੋਂ 7 ਵਜੇ ਤਕ ਅਤੇ ਦੂਸਰਾ ਸ਼ੋਅ ਸ਼ਾਮ 7.45 ਤੋਂ ਰਾਤ 8.30 ਵਜੇ ਤਕ ਚੱਲੇਗਾ। ਉਨਾਂ ਕਿਹਾ ਉਪਰੋਕਤ ਸ਼ੋਅ ਦੇਖਣ ਦਾ ਦਾਖਲਾ ਬਿਲਕੁਲ ਮੁਫਤ ਹੈ। ਉਨਾਂ ਸਮੂਹ ਲੋਕਾਂ ਨੂੰ ਇਨਾਂ ਸ਼ੋਆਂ ਨੂੰ ਦੇਖਣ ਦੀ ਅਪੀਲ ਕੀਤੀ।

ਇਸ ਮੌਕੇ ਸਰਵ ਸ੍ਰੀ ਅਰਵਿੰਦ ਵਰਮਾ ਤਹਿਸੀਲਦਾਰ ਗੁਰਦਾਸਪੁਰ, ਪਰਮਿੰਦਰ ਸਿੰਘ ਸੈਣੀ ਜ਼ਿਲਾ ਗਾਈਡੈਂਸ ਕਾਊਂਸਲਰ, ਸੁੱਚਾ ਸਿੰਘ ਰਾਮ ਨਗਰ, ਸੁਰਿੰਦਰ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION