36.1 C
Delhi
Thursday, March 28, 2024
spot_img
spot_img

ਗੁਰਦਾਸਪੁਰ ਪੁਲਿਸ ਵੱਲੋਂ ਬੀ.ਐਸ.ਐਫ. ਨਾਲ ਸਾਂਝੇ ਅਪ੍ਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ 8 ਕਿੱਲੋ 850 ਗਰਾਮ ਹੈਰੋਇਨ ਬਰਾਮਦ

ਯੈੱਸ ਪੰਜਾਬ
ਗੁਰਦਾਸਪੁਰ, 1 ਅਕਤੂਬਰ, 2021 –
ਡਾ ਨਾਨਕ ਸਿੰਘ ਸੀਨੀਅਰ ਕਪਤਾਨ ਪੁਲੀਸ, ਗੁਰਦਾਸਪੁਰ ਵੱਲੋ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਪਤਾਨ ਪੁਲੀਸ/ ਇੰਨਵੈਸ਼ਟੀਗੇਸ਼ਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਭਾਰਤ ਭੂਸ਼ਣ, ਪੀ ਪੀ ਐਸ, ਉਪ ਕਪਤਾਨ ਪੁਲੀਸ/ਕਲਾਨੌਰ ਦੀ ਯੋਗ ਅਗਵਾਈ ਹੇਠ ਐਸ.ਆਈ ਸਰਬਜੀਤ ਸਿੰਘ ਮੁੱਖ ਅਫਸਰ ਥਾਣਾ ਕਲਾਨੌਰ ਵੱਲੋ ਪਿੰਡ ਰੋਸੇ ਦੇ ਸਾਹਮਣੇ ਭਾਰਤ-ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਕੰਡਿਆਲੀ ਤਾਰ ਤੋ ਪਾਰ ਖੁਫੀਆ ਇਤਲਾਹ ਮਿਲਣ ਤੇ ਬੀ ਐਸ ਐਫ ਦੇ ਨਾਲ ਜੁਆਇੰਟ ਸਰਚ ਅਪ੍ਰੇਸ਼ਨ ਚਲਾਇਆ ਗਿਆ ।

ਸਰਚ ਦੌਰਾਨ 8 ਕਿਲੋ 580 ਗ੍ਰਾਮ ਹੈਰੋਇਨ ਸਮੇਤ ਪੈਕਟ ਬਰਾਮਦ ਹੋਈ, ਜਿਸ ਨੂੰ ਕਬਜਾ ਪੁਲੀਸ ਵਿਚ ਲੈ ਕੇ ਮੁਕੱਦਮਾ ਨੰਬਰ 107, ਮਿਤੀ 01.10.2021 ਜੁਰਮ 21-ਸੀ-61-85 ਐਲ ਡੀ ਪੀ ਐਸ ਐਕਟ ਥਾਣਾ ਕਲਾਨੋਰ ਵਿਖੇ ਨਾ-ਮਾਲੂਮ ਵਿਅਕਤੀਆਂ ਦੇ ਵਿਰੁੱਧ ਦਰਜ ਰਜਿਸਟਰ ਕੀਤਾ ਗਿਆ ਹੈ।

ਮੁਕੱਦਮਾ ਦੀ ਤਫਤੀਸ਼ ਹਰ ਪਹਿਲੂ ਤੋ ਕਰਕੇ ਇਸ ਮੁਕੱਦਮਾ ਨਾਲ ਸਬੰਧਤ ਨਾ-ਮਲੂਮ ਵਿਅਕਤੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION