35.1 C
Delhi
Tuesday, April 16, 2024
spot_img
spot_img

ਗੁਣਾਤਮਕ ਸਿੱਖਿਆ ਲਈ ਆਯੋਜਿਤ ਕੀਤੇ ਗਿਆਨ ਉਤਸਵ ਵਿੱਚ 13.5 ਲੱਖ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਦੀ ਸ਼ਮੂਲੀਅਤ

ਐੱਸ ਏ ਐੱਸ ਨਗਰ, 21 ਨਵੰਬਰ, 2019 –

ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗਿਆਨ ਉਤਸਵ’ ਵਿੱਦਿਅਕ ਮੁਕਾਬਲੇ ਪੰਜਾਬ ਦੇ ਸਮੂਹ ਮਿਡਲ ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਵਾਏ ਗਏ।

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਗਿਆਨ ਉਤਸਵ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰੂ ਸਾਹਿਬ ਦੇ ਜੀਵਨ ਫ਼ਲਸਫ਼ੇ ਤੋਂ ਇੱਕ ਸੇਧ ਮਿਲੀ ਹੈ ਜਿਸ ਨਾਲ਼ ਉਹ ਜੀਵਨ ਵਿੱਚ ਉਚੇਰੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣਗੇ।

ਉਹਨਾਂ ਦੱਸਿਆ ਕਿ ਵਿਸ਼ਾਵਾਰ ਮੁਕਾਬਲੇ ਹਰ ਜਮਾਤ ਦੇ ਪਾਠਕ੍ਰਮ ‘ਤੇ ਅਧਾਰਿਤ ਸਨ ਜਿਸ ਨਾਲ ਵਿਦਿਆਰਥੀਆਂ ਨੂੰ ਪਾਠਕ੍ਰਮ ਦਾ ਅਭਿਆਸ ਕਰਨ ਵਿੱਚ ਵੀ ਸਹਾਇਤਾ ਮਿਲੀ ਹੈ। ਉਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਅਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

ਡਾ ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ ਨੇ ਗਿਆਨ ਉਤਸਵ ਮੁਕਾਬਲਿਆਂ ਬਾਰੇ ਕਿਹਾ ਕਿ ਇਹਨਾਂ ਵਿੱਦਿਅਕ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਗਿਆਨ ਵਿੱਚ ਅਥਾਹ ਵਾਧਾ ਹੋਇਆ ਹੈ। ਉਹਨਾਂ ਦੱਸਿਆ ਕਿ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਬੜੇ ਆਤਮ-ਵਿਸ਼ਵਾਸ ਅਤੇ ਉਤਸ਼ਾਹ ਸਹਿਤ ਹਿੱਸਾ ਲਿਆ।

ਇਹਨਾਂ ਮੁਕਾਬਲਿਆਂ ਵਿੱਚ ਪੰਜਾਬੀ, ਵਿਗਿਆਨ, ਅੰਗਰੇਜ਼ੀ, ਸਮਾਜਿਕ ਸਿੱਖਿਆ ਆਦਿ ਵਿਸ਼ਿਆਂ ਦੇ ਕ੍ਰਮਵਾਰ ਬੋਲ ਲਿਖਤ, ਇਕਾਂਗੀ ਮੁਕਾਬਲੇ, ਮੌਲਿਕ ਲਿਖਤ , ਵਿਗਿਆਨ ਮਾਡਲਾਂ ਦੀ ਪ੍ਰਦਰਸ਼ਨੀ, ਆਮ ਗਿਆਨ ਮੁਕਾਬਲੇ , ਗਣਿਤ /ਸਾਇੰਸ ਕੁਇਜ਼ ਮੁਕਾਬਲੇ, ਨਕਸ਼ੇ ਭਰਨ ਦੇ ਮੁਕਾਬਲੇ ਅਤੇ ਅਧਿਆਪਕਾਂ ਦੇ ਵੀ ਗੁਰੂ ਸਾਹਿਬਾਨ ਦੇ ਜੀਵਨ ਨਾਲ਼ ਸਬੰਧਿਤ ਮੌਲਿਕ ਲਿਖਤ ਮੁਕਾਬਲੇ ਕਰਵਾਏ ਗਏ।

ਉਹਨਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ‌ਸਿੱ) ਡਾਇਟ ਪ੍ਰਿੰਸੀਪਲ , ਜਿਲ੍ਹਾ ਮੈਂਟਰ ਅਤੇ ਬਲਾਕ ਮੈਂਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਇਹਨਾਂ ਮੁਕਾਬਲਿਆਂ ਦੀ ਸਫ਼ਲਤਾਪੂਰਵਕ ਸੰਪੂਰਨਤਾ ਲਈ ਵਧਾਈ ਦਿੱਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION