31.1 C
Delhi
Saturday, April 20, 2024
spot_img
spot_img

ਗਿੱਪੀ ਗਰੇਵਾਲ, ਜ਼ਰੀਨ ਖਾਨ ਦੀ ਪੰਜਾਬੀ ਫਿਲਮ ‘ਡਾਕਾ’ ਦਾ ਰੋਮਾੰਟਿਕ ਟਰੈਕ ‘ਕੋਈ ਆਏ ਨਾ ਰੱਬਾ’ ਹੋਇਆ ਰਿਲੀਜ਼

ਚੰਡੀਗੜ੍,ਹ 14 ਅਕਤੂਬਰ 2019:

ਗੁਲਸ਼ਨ ਕੁਮਾਰ ਅਤੇ ਟੀ ਸੀਰੀਜ਼ ਨੇ ਹੰਬਲ ਮੋਸ਼ਨ ਪਿਕਚਰਸ ਨਾਲ ਮਿਲਕੇ ਆਪਣੀ ਆਉਣ ਵਾਲੀ ਫ਼ਿਲਮ ‘ਡਾਕਾ’ ਰਿਲੀਜ਼ ਕਰਨ ਲਈ ਤਿਆਰ ਹਨ। ਸੋਮਵਾਰ ਨੂੰ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦਾ ਰੋਮਾੰਟਿਕ ਟਰੈਕ ‘ਕੋਈ ਆਏ ਨਾ ਰੱਬਾ’ ਰਿਲੀਜ਼ ਕੀਤਾ।

ਇਸ ਇੰਡਸਟਰੀ ਦੇ ਬਾਕਮਾਲ ਕਲਾਕਾਰ ਬੀ ਪ੍ਰਾਕ ਨੇ ਇਸ ਗੀਤ ਨੂੰ ਗਾਇਆ ਹੈ ਅਤੇ ਗੀਤ ਦੇ ਬੋਲ ਲਿਖੇ ਹਨ ਕੁਮਾਰ ਨੇ। ਰੋਚਕ ਕੋਹਲੀ ਨੇ ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ ਅਤੇ ਇਸਨੂੰ ਕੰਪੋਜ਼ ਵੀ ਕੀਤਾ।

ਇਸ ਗੀਤ ਬਾਰੇ ਗੱਲ ਕਰਦੇ ਹੋਏ, ਬੀ ਪ੍ਰਾਕ ਨੇ ਕਿਹਾ, “ਕੋਈ ਆਏ ਨਾ ਰੱਬ ਇੱਕ ਅਜਿਹਾ ਗੀਤ ਹੈ ਜੋ ਯਕੀਨਨ ਦਰਸ਼ਕਾਂ ਦੇ ਦਿਲ ਦੀਆਂ ਤਾਰਾਂ ਨੂੰ ਛੂਏਗਾ। ਇਹ ਗੀਤ ਦਰਸ਼ਕਾਂ ਨੂੰ ਰੋਣ ਲਈ ਮਜਬੂਰ ਕਰੇਗਾ ਅਤੇ ਹਰ ਜਜ਼ਬਾਤ ਨੂੰ ਜਗਾਏਗਾ। ਮੈਂ ਆਪਣੀ ਤਰਫ ਤੋਂ ਇਸ ਗੀਤ ਨਾਲ ਇਨਸਾਫ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਹੈ ਕਿ ਦਰਸ਼ਕ ਵੀ ਇਸਨੂੰ ਉਹਨਾਂ ਹੀ ਪਿਆਰ ਕਰਨਗੇ। ਮੈਂ ਫਿਲਮ ਦਾ ਟ੍ਰੇਲਰ ਦੇਖਿਆ ਜੋ ਕਿ ਬਹੁਤ ਹੀ ਜਬਰਦਸਤ ਹੈ। ਮੇਰੀ ਤਰਫ ਤੋਂ ਫਿਲਮ ਦੀ ਸਾਰੀ ਟੀਮ ਨੂੰ ਫਿਲਮ ਦੀ ਰਿਲੀਜ਼ ਲਈ ਬਹੁਤ ਸਾਰੀ ਸ਼ੁਭ ਕਾਮਨਾਵਾਂ।

ਗਾਣਾ ਵੇਖੋ

ਬਲਜੀਤ ਸਿੰਘ ਦਿਓ ਦੀ ਡਾਇਰੈਕਟ ਕੀਤੀ ਇਸ ਫਿਲਮ ‘ਡਾਕਾ’ ਵਿੱਚ ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਮੁੱਖ ਭੂਮਿਕਾ ਨਿਭਾਉਣਗੇ। ਇਹਨਾਂ ਦੇ ਨਾਲ ਰਾਣਾ ਰਣਬੀਰ, ਮੁਕੁਲ ਦੇਵ, ਪ੍ਰਿੰਸ ਕੇ ਜੇ, ਹੌਬੀ ਧਾਲੀਵਾਲ, ਸ਼ਵਿੰਦਰ ਮਾਹਲ, ਰਵਿੰਦਰ ਮੰਡ, ਬਨਿੰਦਰ ਬੰਨੀ, ਰਾਣਾ ਜੰਗ ਬਹਾਦੁਰ, ਸ਼ਹਿਨਾਜ਼ ਗਿੱਲ ਖਾਸ ਕਿਰਦਾਰਾਂ ਚ ਨਜ਼ਰ ਆਉਣਗੇ।

ਇਸ ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇ ਖੁਦ ਗਿੱਪੀ ਗਰੇਵਾਲ ਨੇ ਲਿਖਿਆ ਹੈ। ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਨੇ। ਜਤਿੰਦਰ ਸ਼ਾਹ, ਅਦਿਤਿਆ ਦੇਵ, ਜੇ ਕੇ ਅਤੇ ਰੋਚਕ ਕੋਹਲੀ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਵਿਨੋਦ ਭਾਨੁਸ਼ਾਲੀ ਅਤੇ ਵਿਨੋਦ ਅਸਵਾਲ ‘ਡਾਕਾ’ ਦੇ ਕੋ-ਪ੍ਰੋਡੂਸਰ ਹਨ।”

ਇਹ ਫ਼ਿਲਮ ਇਕ ਸਸਪੈਂਸ ਵਾਲੀ ਅਤੇ ਬਹੁਤ ਰੋਮਾਂਚਕ ਫਿਲਮ ਹੈ ਜੋ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸੀਟਾਂ ਤੇ ਬਣਕੇ ਰੱਖੇਗੀ ਅਤੇ ਕਹਾਣੀ ਵਿਚ ਟਿਵਿਸਟ ਅਤੇ ਮੋੜ ਇਸ ਨੂੰ ਹੋਰ ਦਿਲਚਸਪ ਬਣਾ ਦੇਣਗੇ।

ਇਹ ਗੀਤ ਪਹਿਲਾ ਹੀ ਟੀ ਸੇਰੀਏਅਜ਼ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋ ਚੁੱਕਾ ਹੈ। ਟੀ ਸੀਰੀਜ਼ ਦੀ ਪੇਸ਼ਕਸ਼ ‘ਡਾਕਾ’ 1 ਨਵੰਬਰ 2019 ਨੂੰ ਰਿਲੀਜ਼ ਹੋਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION