35.1 C
Delhi
Saturday, April 20, 2024
spot_img
spot_img

ਗਿੱਪੀ ਗਰੇਵਾਲ ਦੀ ਫ਼ਿਲਮ ‘ਇਕ ਸੰਧੂ ਹੁੰਦਾ ਸੀ’ ਦਾ ਰੁਮਾਟਿੰਗ ਗ਼ੀਤ ‘ਗ਼ਾਲਿਬ’ ਹੋਇਆ ਰਿਲੀਜ਼

ਚੰਡੀਗੜ੍ਹ, 11 ਫਰਵਰੀ 2020 –

ਜਦੋਂ ਗੱਲ ਹੁਨਰ ਅਤੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੀ ਆਉਂਦੀ ਹੈ ਤਾਂ ਸੰਗੀਤ ਦੀ ਦੁਨੀਆਂ ਦੇ ਬਾਕਮਾਲ ਨਾਮ ਬੀ ਪ੍ਰਾਕ ਅਤੇ ਜਾਨੀ ਇਸ ਵਿੱਚ ਕਦੇ ਕੋਈ ਕਮੀ ਨਹੀਂ ਛੱਡਦੇ। ਇਸ ਵੈਲੇਨਟਾਈਨ ਦੇ ਮੌਕੇ ਤੇ ਉਹ ਸਾਲ ਦਾ ਸਭ ਤੋਂ ਵੱਡਾ ਲਵ-ਐਂਥਮ ‘ਗਾਲਿਬ‘ ਲੈ ਕੇ ਆ ਰਹੇ ਹਨ।

ਗੋਲਡਨ ਬ੍ਰਿਜ ਫਿਲਮਸ ਐਂਡ ਏੰਟਰਟੇਨਮੇੰਟ ਪ੍ਰਾ.ਲਿ. ਨੇ ਆਪਣੀ ਆਉਣ ਵਾਲੀ ਫਿਲਮ ‘ਇੱਕ ਸੰਧੂ ਹੁੰਦਾ ਸੀ‘ ਦਾ ਰੋਮਾੰਟਿਕ ਗੀਤ ਰਿਲੀਜ਼ ਕੀਤਾ, ਜਿਸਦਾ ਟਾਇਟਲ ਹੈ ‘ਗਾਲਿਬ‘।

ਸੁਰਾਂ ਦੇ ਸਰਤਾਜ ਬੀ ਪ੍ਰਾਕ ਨੇ ਇਸ ਗੀਤ ਨੂੰ ਗਾਉਣ ਦੇ ਨਾਲ ਨਾਲ ਸੰਗੀਤਬੰਦ ਵੀ ਕੀਤਾ ਹੈ। ਇਸ ਗੀਤ ਦੇ ਬੋਲ ਲਿਖੇ ਹਨ ਜਾਨੀ ਨੇ। ਇਹ ਪਿਆਰ ਭਰਿਆ ਗੀਤ ਤੁਹਾਨੂੰ ਪਿਆਰ ਵਿੱਚ ਪੈਣ ਲਈ ਮਜਬੂਰ ਕਰ ਦਵੇਗਾ। ਇਸ ਗੀਤ ਦੀ ਵੀਡੀਓ ਵੀ ਪਿਆਰ ਵਿੱਚ ਪੈਣ ਅਤੇ ਪਿਆਰ ਵਿੱਚ ਹੋਣ ਦੇ ਅਹਿਸਾਸ ਨੂੰ ਬਾਖੂਬੀ ਨਾਲ ਬਿਆਨ ਕਰਦੀ ਹੈ।

‘ਗਾਲਿਬ‘ ਅਜਿਹਾ ਗੀਤ ਹੈ ਜੋ ਪਿਆਰ ਦੇ ਕਾਲਪਨਿਕ ਸੰਸਾਰ ਨੂੰ ਦਿਖਾਉਂਦਾ ਹੈ। ਜਦੋਂ ਤੁਸੀਂ ਪਿਆਰ ਚ ਹੁੰਦੇ ਹੋ ਤਾਂ ਤੁਸੀਂ ਇੱਕ ਕਾਲਪਨਿਕ ਦੇਸ਼ ਚ ਮਹਿਸੂਸ ਕਰਦੇ ਹੋ, ਜਿਥੇ ਤੁਸੀਂ ਉਸ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹੋ ਜਿਸਨੂੰ ਤੁਸੀਂ ਸਭ ਤੋਂ ਜਿਆਦਾ ਪਿਆਰ ਕਰਦੇ ਹੋ। ਫਿਲਮ ਦੇ ਟ੍ਰੇਲਰ ਅਤੇ ਗੀਤ ‘ਚਰਚੇ‘ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਤੇ ਹੁਣ ਇਹ ਪਿਆਰ ਭਰਿਆ ਗੀਤ ‘ਗਾਲਿਬ‘ ਫਿਲਮ ‘ਇੱਕ ਸੰਧੂ ਹੁੰਦਾ ਸੀ‘ ਨੂੰ ਲੈਕੇ ਦਰਸ਼ਕਾਂ ਦੀ ਉਤਸੁਕਤਾ ਵਿੱਚ ਵਾਧਾ ਕਰੇਗਾ।

ਗਾਇਕ-ਸੰਗੀਤਕਾਰ ਬੀ ਪ੍ਰਾਕ ਨੇ ਕਿਹਾ, “ਰੋਮਾਂਸ ਜਾਂ ਰੋਮਾੰਟਿਕ ਗੀਤ ਮੇਰੀ ਖਾਸੀਅਤ ਹੈ, ਮੇਰਾ ਮੰਨਨਾ ਹੈ ਕਿ ਇਹ ਇੱਕ ਅਜਿਹਾ ਜ਼ੋਨਰ ਹੈ ਜਿਸ ਵਿੱਚ ਸਭ ਤੋਂ ਜਿਆਦਾ ਤਰਾਂ ਦਾ ਸੰਗੀਤ ਬਣਾਇਆ ਜਾ ਸਕਦਾ ਹੈ। ਜਿਵੇਂ ਕਿ ਵੈਲੇਨਟਾਈਨ ਹਫਤਾ ਚਲ ਰਿਹਾ ਹੈ ਤਾਂ ਜਾਨੀ ਦੇ ਬੋਲਾਂ ਤੋਂ ਬੇਹਤਰ ਕੁਝ ਵੀ ਨਹੀਂ ਹੋ ਸਕਦਾ ਪਿਆਰ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਲਈ। ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਇਸ ਗੀਤ ਨੂੰ ਬਹੁਤ ਪਿਆਰ ਦੇਣਗੇ। ਮੈਂਨੂੰ ਖੁਦ ਫਿਲਮ ਦਾ ਟ੍ਰੇਲਰ ਬਹੁਤ ਪਸੰਦ ਆਇਆ ਅਤੇ ਮੈਂ ਫਿਲਮ ਨੂੰ ਦੇਖਣ ਲਈ ਬਹੁਤ ਉਤਸਾਹਿਤ ਹਾਂ।“

ਇਹ ਫ਼ਿਲਮ ਦੋਸਤੀ, ਬਦਲਾ, ਐਕਸ਼ਨ ਅਤੇ ਰੋਮਾਂਸ ਦਾ ਪੂਰਾ ਪੈਕਜ ਹੈ ਜੋ ਕਾਲਜ ਦੇ ਦਿਨਾਂ ਦੀ ਯਾਦ ਦਿਲਾਉਂਦੀ ਹੈ।

ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਮੁੱਖ ਕਿਰਦਾਰ ਵਿੱਚ ਹਨ। ਉਨ੍ਹਾਂ ਦੇ ਨਾਲ ਧੀਰਜ ਕੁਮਾਰ, ਬੱਬਲ ਰਾਏ, ਰਘਵੀਰ ਬੋਲੀ, ਰੋਸ਼ਨ ਪ੍ਰਿੰਸ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਰਾਕੇਸ਼ ਮੇਹਤਾ ਨੇ ਇਸ ਐਕਸ਼ਨ- ਰੋਮਾਂਟਿਕ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਸ ਫਿਲਮ ਦਾ ਐਕਸ਼ਨ ਡਾਇਰੈਕਸ਼ਨ ਸ਼ਾਮ ਕੌਸ਼ਲ ਨੇ ਕੀਤਾ ਹੈ।

ਇਸ ਸਾਰੇ ਪ੍ਰੋਜੈਕਟ ਨੂੰ ਬੱਲੀ ਸਿੰਘ ਕੱਕੜ ਦੁਆਰਾ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦਾ ਸੰਗੀਤ ਹੰਬਲ ਮਿਉਜ਼ਿਕ ਦੇ ਅਧੀਨ ਜਾਰੀ ਕੀਤਾ ਗਿਆ ਹੈ।

ਫਿਲਮ ਦਾ ਵਿਸ਼ਵ ਵਿਤ੍ਰਨ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਦੁਆਰਾ ਕੀਤਾ ਗਿਆ ਹੈ। ‘ਇੱਕ ਸੰਧੂ ਹੁੰਦਾ ਸੀ‘ 28 ਫਰਵਰੀ 2020 ਨੂੰ ਸਿਨੇਮਾ ਘਰਾਂ ਵਿੱਚ ਆਵੇਗੀ।

‘ਗਾਲਿਬ‘ ਗੀਤ 11 ਫਰਵਰੀ 2020 ਨੂੰ ਹੰਬਲ ਮਿਊਜ਼ਿਕ ਦੇ ਯੂ ਟਿਊਬ ਤੇ ਰਿਲੀਜ਼ ਹੋ ਚੁੱਕਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION