ਯੈੱਸ ਪੰਜਾਬ
ਚੰਡੀਗੜ੍ਹ, 5 ਨਵੰਬਰ, 2021:
ਦਾਰਾ ਮੋਸ਼ਨ ਪਿਕਚਰਜ਼ ਪ੍ਰਾਈਵੇਟ ਲਿਮਟਿਡ ਆਪਣੀ ਪੰਜਾਬੀ ਫਿਲਮ, ਪਾਣੀ ਚ ਮਧਾਣੀ, ਅੱਜ 5 ਨਵੰਬਰ 2021 ਨੂੰ ਰਿਲੀਜ਼ ਹੋ ਗਈ ਹੈ |
ਇਸ ਫਿਲਮ ਵਿੱਚ ਮਸ਼ਹੂਰ ਜੋੜੀ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਮੁੱਖ ਭੂਮਿਕਾਵਾਂ ਵਿੱਚ ਹਨ। ਉਨ੍ਹਾਂ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫ਼ਤਿਖਾਰ ਠਾਕੁਰ, ਹਾਰਬੀ ਸੰਘਾ, ਰੁਪਿੰਦਰ ਰੂਪੀ, ਸ਼ਿਵਮ ਸ਼ਰਮਾ, ਹਨੀ ਮੱਟੂ, ਪਰਵੀਨ ਆਵਾਰਾ ਅਹਿਮ ਕਿਰਦਾਰ ਨਿਭਾਅ ਰਹੇ ਹਨ। ਇਸ ਪੀਰੀਅਡ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ।
ਸਾਰਾ ਪ੍ਰੋਜੈਕਟ ਸੰਨੀ ਰਾਜ ਅਤੇ ਡਾਕਟਰ ਪ੍ਰਭਜੋਤ ਸਿੰਘ ਸਿੱਧੂ ਦੁਆਰਾ ਤਿਆਰ ਕੀਤਾ ਗਿਆ ਹੈ। ਫਿਲਮ ਦਾ ਸੰਗੀਤ ਹੰਬਲ ਮਿਊਜ਼ਿਕ ਦੇ ਤਹਿਤ ਰਿਲੀਜ਼ ਕੀਤਾ ਜਾਵੇਗਾ।
ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ, “ਪਾਣੀ ਚ ਮਧਾਣੀ ਸਿਰਫ਼ ਇੱਕ ਸੰਗੀਤਕ ਫ਼ਿਲਮ ਨਹੀਂ ਹੈ, ਇਹ ਰੋਮਾਂਸ, ਦੋਸਤੀ ਅਤੇ ਜਜ਼ਬਾਤ ਦਾ ਪੂਰਾ ਪੈਕੇਜ ਹੈ। ਹੁਣ ਤੱਕ, ਗੀਤਾਂ ਅਤੇ ਟ੍ਰੇਲਰ ਨੂੰ ਜੋ ਹੁੰਗਾਰਾ ਮਿਲਿਆ ਹੈ ਉਹ ਸਾਡੀ ਉਮੀਦਾਂ ਤੋਂ ਪਰੇ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਫਿਲਮ ਦੇ ਨਾਲ ਵੀ ਜਾਰੀ ਰਹੇਗੀ।
ਆਪਣੇ ਕਿਰਦਾਰ ਦਾ ਖੁਲਾਸਾ ਕਰਦੇ ਹੋਏ, ਫਿਲਮ ਦੀ ਮੁੱਖ ਅਦਾਕਾਰਾ, ਨੀਰੂ ਬਾਜਵਾ ਨੇ ਕਿਹਾ, “ਜਦੋਂ ਮੈਨੂੰ ਇਹ ਸਕ੍ਰਿਪਟ ਮਿਲੀ, ਮੈਂ ਆਪਣੇ ਕਿਰਦਾਰ (ਸੋਹਨੀ) ਤੋਂ ਬਹੁਤ ਪ੍ਰਭਾਵਿਤ ਹੋਈ। ਮੈਨੂੰ ਯਕੀਨ ਹੈ ਕਿ ਇਹ ਕਿਰਦਾਰ ਦਰਸ਼ਕਾਂ ‘ਤੇ ਆਪਣਾ ਪ੍ਰਭਾਵ ਛੱਡੇਗਾ।”
ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਜਹਾਜ਼ ਦੇ ਕਪਤਾਨ, ਵਿਜੇ ਕੁਮਾਰ ਅਰੋੜਾ ਨੇ ਕਿਹਾ, “ਫਿਲਮ ਦੀ ਰਿਲੀਜ਼ ਬਿਲਕੁਲ ਨੇੜੇ ਹੈ। ਇਸ ਲਈ ਪੂਰੀ ਟੀਮ ਫਿਲਮ ਦੇ ਪ੍ਰਮੋਸ਼ਨ ‘ਚ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ। ਮੇਰਾ ਮੰਨਣਾ ਹੈ ਕਿ ਅਸੀਂ ਹੁਣ ਆਪਣਾ ਕੰਮ ਕਰ ਲਿਆ ਹੈ। ਇਹ ਦਰਸ਼ਕਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਕਿਵੇਂ ਸਮਝਣ ਜਾ ਰਹੇ ਹਨ।
ਫਿਲਮ ਦੇ ਨਿਰਮਾਤਾ, ਡਾਕਟਰ ਪ੍ਰਭਜੋਤ ਸਿੰਘ ਸਿੱਧੂ ਨੇ ਕਿਹਾ, “ਇਸ ਫਿਲਮ ਦੇ ਨਿਰਮਾਤਾ ਹੋਣ ਦੇ ਨਾਤੇ, ਅਸੀਂ ਆਪਣੇ ਪ੍ਰੋਜੈਕਟ ਨੂੰ ਲੈ ਕੇ ਕਾਫੀ ਆਸਵੰਦ ਹਾਂ। ਅਜਿਹੀ ਪ੍ਰਤਿਭਾਸ਼ਾਲੀ ਸਟਾਰ ਕਾਸਟ ਅਤੇ ਟੀਮ ਦਾ ਆਨ ਬੋਰਡ ਹੋਣਾ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਸਾਨੂੰ ਪੂਰਾ ਯਕੀਨ ਹੈ ਕਿ ਇਹ ਫਿਲਮ ਪਾਲੀਵੁੱਡ ਲਈ ਇੱਕ ਮਾਪਦੰਡ ਤੈਅ ਕਰੇਗੀ।”
ਫਿਲਮ ਦੀ ਵਿਸ਼ਵਵਿਆਪੀ ਵੰਡ ਮੁਨੀਸ਼ ਸਾਹਨੀ ਦੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਕੀਤੀ ਗਈ ਹੈ। ‘ਪਾਣੀ ਚ ਮਧਾਨੀ’ 5 ਨਵੰਬਰ 2021 ਨੂੰ ਸਿਨੇਮਾਘਰਾਂ ‘ਚ ਆ ਗਈ ਹੈ ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ