25.6 C
Delhi
Saturday, April 20, 2024
spot_img
spot_img

‘ਗਲਾਡਾ ਅਸਟੇਟ’ ਦੀਆਂ ਵਪਾਰਕ ਸਾਈਟਾਂ ਲਈ ‘ਈ-ਆਕਸ਼ਨ’ ਸ਼ੁਰੂ

ਲੁਧਿਆਣਾ, 19 ਮਾਰਚ, 2020 –

ਗਲਾਡਾ ਅਸਟੇਟ ਵਿੱਚ ਪੈਂਦੀਆਂ 10 ਵਪਾਰਕ ਸਾਈਟਾਂ (ਐੱਸ. ਸੀ. ਓ.) ਲਈ ‘ਈ-ਆਕਸ਼ਨ’ ਸ਼ੁਰੂ ਹੋ ਗਈ ਹੈ, ਜਿਸ ਵਿੱਚ 27 ਮਾਰਚ, 2020 ਤੱਕ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ। ਗਲਾਡਾ ਦੇ ਮੁੱਖ ਪ੍ਰਸਾਸ਼ਕ ਸ੍ਰ. ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਫ਼ਲ ਕਾਬਜ਼ਕਾਰਾਂ ਨੂੰ ਕਬਜ਼ਾ 90 ਦਿਨਾਂ ਵਿੱਚ ਦਿਵਾ ਦਿੱਤਾ ਜਾਵੇਗਾ।

ਸ੍ਰ. ਗਿੱਲ ਨੇ ਦੱਸਿਆ ਕਿ ਇਸ ਨਿਲਾਮੀ ਵਿੱਚ 10 ਵਪਾਰਕ ਸਥਾਨਾਂ ਦੀ ਬੋਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਖੂੰਜੇ ਵਾਲੇ ਐੱਸ. ਸੀ. ਓ. ਦਾ ਸਾਈਜ਼ 171.81 ਵਰਗ ਗਜ ਹੈ, ਜਦਕਿ ਬਾਕੀ 9 ਸਥਾਨਾਂ ਦਾ ਸਾਈਜ਼ 138 ਵਰਗ ਗਜ਼ ਹੈ।

ਉਨ੍ਹਾਂ ਦੱਸਿਆ ਕਿ ਹਰੇਕ ਸਥਾਨ ਲਈ 87 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਭਾਅ ਰਿਜ਼ਰਵ ਕੀਤਾ ਗਿਆ ਹੈ। ਇੱਕ ਐੱਸ. ਸੀ. ਓ. ਵਿੱਚ ਬੇਸਮੈਂਟ ਦੇ ਨਾਲ-ਨਾਲ ਤਿੰਨ ਮੰਜਿਲ੍ਹਾਂ ਵੀ ਹੋਣਗੀਆਂ। ਬੋਲੀ ਦੇਣ ਲਈ ਯੋਗਤਾ ਫੀਸ 3 ਲੱਖ ਰੁਪਏ ਰੱਖੀ ਗਈ ਹੈ।

ਦੱਸਣਯੋਗ ਹੈ ਕਿ ਸ਼ਹਿਰ ਵਿੱਚ ਕਫਾਇਤੀ ਦਰਾਂ ’ਤੇ ਲੋਕਾਂ ਨੂੰ ਸਸਤਾ ਘਰ ਮੁਹੱਈਆ ਕਰਾਉਣ ਦੇ ਮਕਸਦ ਨਾਲ ਗਲਾਡਾ (ਗਰੇਟਰ ਏਰੀਆ ਡਿਵੈੱਲਪਮੈਂਟ ਅਥਾਰਟੀ) ਵੱਲੋਂ ਪਿੰਡ ਦਾਦ ਵਿੱਚ 9.57 ਏਕੜ ਰਕਬੇ ’ਤੇ ਅਸਟੇਟ ਸਥਾਪਤ ਕੀਤੀ ਜਾ ਰਹੀ ਹੈ, ਜਿਸ ਨੂੰ ‘ਗਲਾਡਾ ਅਸਟੇਟ’ ਦੇ ਨਾਮ ਨਾਲ ਜਾਣਿਆ ਜਾਵੇਗਾ।

ਇਹ ਜਗ੍ਹਾ ਸਥਾਨਕ ਪੌਸ਼ ਖੇਤਰਾਂ ਸ਼ਹੀਦ ਭਗਤ ਨਗਰ (ਪੱਖੋਵਾਲ ਸੜਕ), ਭਾਈ ਰਣਧੀਰ ਸਿੰਘ ਨਗਰ ਅਤੇ ਰਾਜਗੁਰੂ ਨਗਰ ਦੇ ਨਾਲ ਪੈਂਦੇ 64 ਫੁੱਟ ਚੌੜੇ ਸੂਆ ਰੋਡ ’ਤੇ ਸਥਿਤ ਹੈ। ਇਸ ਖੇਤਰ ਨੂੰ ਹੋਟਲ ਕੀਜ਼ ਦੇ ਪਿੱਛੇ ਵਾਲੇ ਪਾਸੇ ਤੋਂ ਰਸਤਾ ਜਾਂਦਾ ਹੈ। ਹੋਟਲ ਕੀਜ਼ 200 ਫੁੱਟ ਚੌੜੇ ਦੱਖਣੀ ਬਾਈਪਾਸ ’ਤੇ ਪੈਂਦਾ ਹੈ। ਇਸ ਖੇਤਰ ਦੇ 2 ਕਿਲੋਮੀਟਰ ਦੇ ਘੇਰੇ ਵਿੱਚ ਕਈ ਨਾਮ ਸਕੂਲ, ਸਿੱਖਿਆ ਅਤੇ ਸਿਹਤ ਸੰਸਥਾਵਾਂ, ਸ਼ਾਪਿੰਗ ਮਾਲਜ਼, ਕਲੱਬ ਅਤੇ ਸਟੇਡੀਅਮ ਆਦਿ ਮੌਜੂਦ ਹਨ।

ਇਸ ਅਸਟੇਟ ਦੇ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਵਧੀਆ ਘਰ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਇਸ ਅਸਟੇਟ ਵਿੱਚ 100 ਫੀਸਦੀ ਬਿਜਲੀ ਸਪਲਾਈ ਅੰਡਰਗਰਾਂਊਂਡ ਹੋਵੇਗੀ। ਪਾਣੀ ਦੀ ਸਪਲਾਈ 24 ਘੰਟੇ ਮਿਲੇਗੀ। ਇਸ ਅਸਟੇਟ ਨੂੰ ਵਿਕਸਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਅਸਟੇਟ ਵਿੱਚਲੇ ਦੋ ਤਿਹਾਈ ਘਰਾਂ ਨੂੰ 60 ਫੁੱਟ ਚੌੜੀ ਸੜਕ ਨਾਲ ਜੋੜਿਆ ਜਾਵੇਗਾ। ਸੁਰੱਖਿਆ ਪੱਖੋਂ ਇਸ ਕਲੋਨੀ ਨੂੰ ਕੰਧ ਅਤੇ ਗੇਟ ਨਾਲ ਸੁਰੱਖਿਅਤ ਕੀਤਾ ਜਾਵੇਗਾ। ਸੀਵਰੇਜ ਅੰਡਰਗਰਾਂਊਡ ਅਤੇ ਐੱਸ. ਟੀ. ਪੀ. ਦੀ ਵੀ ਸਹੂਲਤ ਹੋਵੇਗੀ।

ਕਮਰਸ਼ੀਅਲ ਮਾਰਕੀਟ (ਐੱਸ. ਸੀ. ਓਜ਼) 80 ਫੁੱਟ ਚੌੜੇ ਸੂਆ ਰੋਡ ’ਤੇ ਹੋਵੇਗੀ, ਜਿਸ ਲਈ ਫੁੱਟਪਾਥ ਅਤੇ ਪਾਰਕਿੰਗ ਸਪੇਸ ਵਧੀਆ ਮਿਲੇਗੀ। ਇਸ ਅਸਟੇਟ ਵਿੱਚ ਆਰਥਿਕ ਪੱਖੋਂ ਪਛੜੇ ਲੋਕਾਂ ਲਈ ਸਸਤੀਆਂ ਦਰਾਂ ’ਤੇ ਪਲਾਟ, ਗਰੀਨ ਪਾਰਕਾਂ, ਖੁੱਲ੍ਹਾਂ ਏਰੀਆ, 24 ਘੰਟੇ ਬਿਜਲੀ ਅਤੇ ਪਾਣੀ ਦੀ ਸਪਲਾਈ ਦੇਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ।

ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਬੋਲੀ ਵਿੱਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਸਨੂੰ 3 ਲੱਖ ਰੁਪਏ ਯੋਗਤਾ ਫੀਸ ਰਾਸ਼ੀ ਗਲਾਡਾ ਦੇ ਅਸਟੇਟ ਅਫ਼ਸਰ ਕੋਲ ਆਨਲਾਈਨ ਜਮ੍ਹਾਂ ਕਰਾਉਣੀ ਪਵੇਗੀ। ਇੱਕ ਤੋਂ ਵਧੇਰੇ ਸਥਾਨਾਂ ਲਈ ਬੋਲੀ ਦੇਣ ਲਈ ਅਲੱਗ ਤੌਰ ’ਤੇ ਫੀਸ ਜਮ੍ਹਾਂ ਕਰਾਉਣੀ ਪਵੇਗੀ। ਸਫ਼ਲ ਬੋਲੀਕਾਰ ਨੂੰ ਬੋਲੀ ਦੀ ਰਾਸ਼ੀ ਦੀ 10 ਫੀਸਦੀ ਅਤੇ 2 ਫੀਸਦੀ ਕੈਂਸਰ ਸੈੱਸ ਮੌਕੇ ’ਤੇ ਜਮ੍ਹਾਂ ਕਰਾਉਣੀ ਪਵੇਗੀ। 15 ਫੀਸਦੀ ਰਾਸ਼ੀ ਅਗਲੇ 30 ਦਿਨਾਂ ਵਿੱਚ ਅਤੇ ਪਹਿਲੀ ਕਿਸ਼ਤ ਅਲਾਟਮੈਂਟ ਪੱਤਰ ਮਿਲਣ ਦੇ 6 ਮਹੀਨੇ ਬਾਅਦ ਜਮ੍ਹਾਂ ਕਰਾਉਣੀ ਪਵੇਗੀ।

ਬਕਾਇਆ 75 ਫੀਸਦੀ ਰਾਸ਼ੀ ਅਲਾਟਮੈਂਟ ਪੱਤਰ ਜਾਰੀ ਹੋਣ ਦੇ 60 ਦਿਨਾਂ ਵਿੱਚ ਜਮ੍ਹਾਂ ਕਰਾਉਣ ’ਤੇ ਵਿਆਜ਼ ਤੋਂ ਛੋਟ ਮਿਲੇਗੀ। ਅਜਿਹੇ ਮਾਮਲਿਆਂ 7.5 ਫੀਸਦੀ ਰਿਬੇਟ ਮਿਲੇਗਾ। ਨਹÄ ਤਾਂ 75 ਫੀਸਦੀ ਰਾਸ਼ੀ ਛੇ ਮਹੀਨੇ ਦੀਆਂ 8 ਕਿਸ਼ਤਾਂ ਵਿੱਚ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ, ਜਿਸ ’ਤੇ 9.5 ਫੀਸਦੀ ਸਾਲਾਨਾ ਵਿਆਜ਼ ਲੱਗੇਗਾ। ਜੇਕਰ ਸਫ਼ਲ ਬੋਲੀਕਾਰ 15 ਫੀਸਦੀ ਰਾਸ਼ੀ 30 ਦਿਨਾਂ ਵਿੱਚ ਅਦਾ ਨਹÄ ਕਰਦਾ ਤਾਂ ਉਸ ਵੱਲੋਂ ਪਹਿਲਾਂ ਹੀ ਅਦਾ ਕੀਤੀ 10 ਫੀਸਦੀ ਰਾਸ਼ੀ ਜ਼ਬਤ ਕਰ ਲਈ ਜਾਵੇਗੀ।

ਇਸ ਸੰਬੰਧੀ ਕੋਈ ਦਾਅਵਾ ਵੀ ਨਹÄ ਮੰਨਿਆ ਜਾਵੇਗਾ। ਚੈੱਕ ਰਾਹÄ ਅਦਾਇਗੀ ਨਹÄ ਕੀਤੀ ਜਾ ਸਕੇਗੀ। ਬੋਲੀ ਸੰਬੰਧੀ ਸ਼ਰਤਾਂ ਵੈੱਬਸਾਈਟ www.puda.gov.in, http://puda.e-auctions.in. ’ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION