ਅੱਜ-ਨਾਮਾ
ਗਲ਼ ਗਏ ਪਏ ਟਮਾਟਰ ਤਾਂ ਖਾਣ ਚੂਹੇ,
ਲੋਕਾਂ ਵਾਸਤੇ ਮਹਿੰਗੇ ਹਨ ਹੋਏ ਮੀਆਂ।
ਲੱਭਦੇ ਨਹੀਂ ਬਾਜ਼ਾਰ ਵਿੱਚ ਜਾਣ ਉੱਤੇ,
ਬਲੈਕੀਆਂ ਪਏ ਨੇ ਸਭ ਲੁਕੋਏ ਮੀਆਂ।
ਹੱਟੀ ਵਾਲੇ ਹਨ ਬਹੁੜੀਆਂ ਪਾਏ ਜਾਂਦੇ,
ਖਰੀਦਣ ਵਾਲੇ ਨੇ ਜਾਪਦੇ ਰੋਏ ਮੀਆਂ।
ਚੋਰਾਂ-ਅਫਸਰਾਂ ਦੀ ਕਹਿੰਦੇ ਸਾਂਝ ਪੱਕੀ,
ਮਿਲ ਕੇ ਜਾਂਦੇ ਕਈ ਧੋਵਣੇ ਧੋਏ ਮੀਆਂ।
ਮੁੱਕਿਆ ਮੰਡੀ `ਚੋਂ ਕਦੀ ਪਿਆਜ਼ ਹੁੰਦਾ,
ਮੁੱਕਦੀ ਕਦੇ ਕੋਈ ਚੀਜ਼ ਹੈ ਹੋਰ ਮੀਆਂ।
ਚੋਰਾਂ ਨਾਲ ਪੁਗਾਉਂਦੇ ਨੇ ਆੜੀਆਂ ਉਹ,
ਜਿਹੜੇ ਹੱਥੀਂ ਹੈ ਵਤਨ ਦੀ ਡੋਰ ਮੀਆਂ।
-ਤੀਸ ਮਾਰ ਖਾਂ
ਜੁਲਾਈ 22, 2019