ਅੱਜ-ਨਾਮਾ
ਖੋਲ੍ਹਣੇ ਡੈਮ ਪੈ ਗਏ ਜਦ ਸੀ ਭਾਖੜੇ ਦੇ,
ਪਾਣੀ ਦਿੱਤਾ ਗਿਆ ਜ਼ੋਰ ਦਾ ਛੱਡ ਬੇਲੀ।
ਜਿਉਂ ਸੀ ਪਾਣੀ ਦੀ ਸ਼ੂਕਦੀ ਛੱਲ ਆਈ,
ਘਬਰਾ ਕੇ ਲੋਕ ਵੇਖਣ ਅੱਖਾਂ ਟੱਡ ਬੇਲੀ।
ਤੜ ਕੇ ਘਰਾਂ ਦੇ ਅੰਦਰ ਹਨ ਲੋਕ ਬੈਠੇ,
ਮਾਲ-ਡੰਗਰ ਦੀ ਔਕੜ ਹੈ ਅੱਡ ਬੇਲੀ।
ਕਈ ਥਾਂਈਂ ਹਨ ਢੱਕੇ ਪਏ ਆਮ ਰਸਤੇ,
ਪਤਾ ਨਹੀਂ ਹੋਵੇਗੀ ਕਿੱਥੇ ਕੁ ਖੱਡ ਬੇਲੀ।
ਮੁਸ਼ਕਲ ਮਾਰਿਆ ਕੋਈ ਜੇ ਕਿਤੇ ਜਾਂਦਾ,
ਅੱਗੇ ਜਾਵਣ ਨਾ ਮੁੜਨ ਦੀ ਆਸ ਬੇਲੀ।
ਸਾਲੋ-ਸਾਲ ਇਹ ਭੁਗਤਣਾ ਨਿੱਤ ਪੈਂਦਾ,
ਹੋਇਆ ਕਹਿੰਦੇ ਨੇ ਉਂਜ ਵਿਕਾਸ ਬੇਲੀ।
-ਤੀਸ ਮਾਰ ਖਾਂ
ਅਗਸਤ 18, 2019