35.1 C
Delhi
Friday, April 19, 2024
spot_img
spot_img

ਖੇਡਾਂ ਸਾਡੇ ਜੀਵਨ ਦਾ ਅਹਿਮ ਹਿਸਾ: ਅਮਰਜੀਤ ਸਿੰਘ – ਬਲਾਕ ਪੱਧਰੀ ਖੇਡਾਂ ਵਿੱਚ ਪ੍ਰਾਇਮਰੀ ਸਕੂਲ ਵਿਦਿਆਰਥੀਆਂ ਨੇ ਦਿਖਾਇਆ ਦਮ

ਯੈੱਸ ਪੰਜਾਬ
ਰਾਜਪੁਰਾ, 16 ਦਸੰਬਰ, 2021 –
ਜ਼ਿਲ੍ਹਾ ਪਟਿਆਲਾ ਦੇ ਪ੍ਰਾਇਮਰੀ ਸਿੱਖਿਆ ਬਲਾਕ ਰਾਜਪੁਰਾ 2 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੇ ਖੇਡ ਮੁਕਾਬਲੇ ਜ਼ਿਲ੍ਹਾ ਪ੍ਰਾਇਮਰੀ ਸਿਖਿਆ ਅਫ਼ਸਰ ਇੰਜੀਨਰ ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਨਜੀਤ ਕੌਰ ਦੀ ਯੋਗ ਅਗਵਾਈ ਵਿੱਚ ਖੇਡ ਕਮੇਟੀ ਬਲਾਕ ਰਾਜਪੁਰਾ 2 ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ,ਢਕਾੰਸੂ ਮਾਜਰਾ ਵਿੱਚ ਕਰਵਾਏ ਗਏ।

ਖੇਡ ਮੁਕਾਬਲਿਆਂ ਵਿੱਚ 56 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ।ਮੁਕਾਬਲਿਆਂ ਦਾ ਆਗਾਜ਼ ਮੁੱਖ ਮਹਿਮਾਨ ਇੰਜੀਨਰ ਅਮਰਜੀਤ ਸਿੰਘ ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਫ਼ਸਰ,ਮਨਜੀਤ ਕੌਰ ਬਲਾਕ ਪ੍ਰਾਇਮਰੀ ਸਿਖਿਆ ਅਫ਼ਸਰ,ਰਾਜਪੁਰਾ 2 ਅਤੇ ਪਿੰਡ ਸਰਪੰਚ ਕਸ਼ਮੀਰ ਸਿੰਘ ਵੱਲੋਂ ਕੀਤਾ ਗਿਆ।

ਅਮਰਜੀਤ ਸਿੰਘ ਨੇ ਬੱਚਿਆਂ ਨਾਲ ਰੂ ਬਰ ਰੂ ਹੁੰਦੀਆਂ ਖੇਡਾਂ ਰਾਹੀਂ ਸਰੀਰਕ ਅਤੇ ਮਾਨਸਿਕ ਵਿਕਾਸ ਬਾਰੇ ਗਲਬਾਤ ਕੀਤੀ ਅਤੇ ਵਿਦਿਆਰਥੀਆਂ ਨੂੰ ਨਿਯਮਿਤ ਤੌਰ ਤੇ ਖੇਡਾਂ ਖੇਡਣ ਲਈ ਪ੍ਰੇਰਿਆਂ।ਇਸ ਮੌਕੇ ਉਹਨਾਂ ਨੇ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਨੂੰ ਸਾਇਕਲ ਦੇ ਕੇ ਮੁਕਾਬਲਿਆਂ ਦਾ ਆਗਾਜ਼ ਕੀਤਾ।

ਲਾਕ ਪੱਧਰ ਤੇ 100 ਮੀ. ਦੌੜਾਂ ਵਿੱਚ ਹਰਪ੍ਰੀਤ ਸਿੰਘ,ਪਹਿਰਖੁਰਦ ਅਤੇ ਕੁੜੀਆਂ ਵਿੱਚੋਂ ਖੁਸਪ੍ਰੀਤ ਕੌਰ ,ਢਕਾੰਸੂ ਕਲਾਂ,200 ਮੀ. ਵਿੱਚ ਦੀਪਕ,ਰਾਮਪੁਰ ਖੁਰਦ ਅਤੇ ਕੁੜੀਆਂ ਵਿੱਚ ਜਸਮੀਤ ਕੌਰ,ਘੱਗਰ ਸਰਾਏ,400 ਮੀ. ਵਿੱਚ ਅੰਕਿਤ,ਜਨਸੂਆ ਅਤੇ ਕੁੜੀਆਂ ਵਿੱਚ ਸ਼ਗਨਪ੍ਰੀਤ ਕੌਰ,ਢਕਾੰਸੂ ਕਲਾਂ, ਰੀਲੇਅ ਦੌੜਾਂ ਵਿੱਚ ਮੁੰਡਿਆਂ ਦੀ ਘੱਗਰ ਸਰਾਏ ਟੀਮ ਅਤੇ ਕੁੜੀਆਂ ਦੀ ਜਨਸੂਆ ਟੀਮ, ਰਸਾ ਟੱਪਣ ਵਿੱਚ ਗੁਰਜੋਤ ਸਿੰਘ ,ਗੁਰਦਿਤਪੁਰਾ ਅਤੇ ਕੁੜੀਆਂ ਵਿੱਚੋਂ ਮੀਨਾਕਸ਼ੀ,ਖਾਨਪੁਰ ਗੰਢਿਆਂ ,ਗੋਲਾ ਸੁੱਟਣ ਵਿੱਚ ਉਮੇਸ਼,ਥੁਆ ਅਤੇ ਕੁੜੀਆਂ ਵਿੱਚ ਆਸ਼ਾ,ਲੰਬੀ ਛਾਲ ਅਭਿਜੋਤ ਸਿੰਘ,ਮਾਨਕਪੁਰ ਅਤੇ ਕੁੜੀਆਂ ਵਿੱਚ ਜਸਵਿੰਦਰ ਕੌਰ,ਖੇੜਾ ਗਜੂ ਨੇ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕੀਤੀ।

ਮੁਕਾਬਲਿਆਂ ਦਾ ਸਮਾਪਣ ਗਗਨਦੀਪ ਸਿੰਘ ਜਲਾਲ ਪੁਰ,ਡਰੇਕ੍ਟਰ ਪੀ ਐਸ ਪੀ ਸੀ ਐਲ ਵੱਲੋਂ ਨੰਨ੍ਹੇ ਖਿਡਾਰੀਆਂ ਨੂੰ ਇਨਾਮ ਵੰਡ ਕੇ ਕੀਤਾ ਗਿਆ।ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਸਕੇਟਿੰਗ ਵਿੱਚ ਰਾਸ਼ਟਰੀ ਪੱਧਰ ਤੇ ਹੁਨਰ ਦਿਖਾ ਚੁੱਕੀ ਕਾਰਜਨੀਤ ਕੌਰ ਜਮਾਤ ਚੌਥੀ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।ਉਹਨਾਂ ਵੱਲੋਂ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ ਅਧਿਆਪਕ ਸੁਰਿੰਦਰ ਸਿੰਘ ਅਤੇ ਪਿੰਡ ਦੇ ਪਤਵੰਤਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਸਕੂਲ ਵਿਕਾਸ ਲਈ ਗ੍ਰਾੰਟ ਜਾਰੀ ਕੀਤੀ ਗਈ।

ਇਸ ਮੌਕੇ ਡਾ ਸਾਧੂ ਸਿੰਘ,ਰਣਜੀਤ ਸਿੰਘ,ਲਖਵਿੰਦਰ ਸਿੰਘ,ਅਧਿਆਪਕਾ ਮਨਦੀਪ ਕੌਰ,ਸਵਰਨ ਸਿੰਘ ਬੀ ਐਸ ਓ,ਮੀਡਿਆ ਕੋਆਰਡੀਨੇਟਰ ਸੁਨੀਲ ਕੁਮਾਰ ਜੋਸ਼ੀ,ਹਰਪ੍ਰੀਤ ਸਿੰਘ,ਸੀ ਐਚ ਟੀ ਪਿਆਰਾ ਸਿੰਘ,ਸੰਦੀਪ ਕੁਮਾਰ,ਜੋਤੀ ਪੂਰੀ,ਸੁਰਿੰਦਰ ਕੌਰ ਬੀ ਐਮ ਟੀ ਅਵਤਾਰ ਸਿੰਘ,ਮਨਪ੍ਰੀਤ ਕੌਰ, ਸਕੂਲ ਮੁੱਖੀ ਸੋਨੀਆ,ਮੋਨਿਕਾ ਗੁਡਵਾਨੀ,ਮੇਜਰ ਸਿੰਘ,ਧੰਨਰਾਜ,ਪ੍ਰੀਤੀ, ਪ੍ਰੇਮ ਕੁਮਾਰ,ਅਨੂ,ਸੁਖਵਿੰਦਰ ਸਿੰਘ,ਜਸਵੀਰ ਸਿੰਘ ਥੂਆ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION