34 C
Delhi
Tuesday, April 23, 2024
spot_img
spot_img

ਖੁਲ੍ਹੀਆਂ ਮਠਿਆਈਆਂ ਵੇਚਣ ਵਾਲਿਆਂ ਲਈ ਡੱਬੇ ’ਤੇ ‘ਬੈਸਟ ਬਿਫ਼ੋਰ ਡੇਟ’ ਲਿਖ਼ਣਾ ਜ਼ਰੂਰੀ

ਯੈੱਸ ਪੰਜਾਬ
ਕਪੂਰਥਲਾ, 29 ਦਸੰਬਰ, 2020 –
ਫੂਡ ਵਿੰਗ ਕਪੂਰਥਲਾ ਵੱਲੋਂ ਸਵੀਟ ਸ਼ਾਪਸ, ਰੈਸਟੋਰੈਂਟਾਂ ਆਦਿ ਦੇ ਫੂਡ ਬਿਜਨਸ ਅਪਰੇਟਰਾਂ ਦੀ ਅੱਜ ਜਾਂਚ ਕੀਤੀ ਗਈ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਇਹ ਚੈਕਿੰਗ ਅੱਜ ਸਵੇਰੇ ਕੀਤੀ ਗਈ।

ਸਹਾਇਕ ਕਮਿਸ਼ਨਰ ਸ੍ਰੀ ਹਰਜੋਤ ਦੀ ਅਗਵਾਈ ਹੇਠ ਟੀਮ ਵੱਲੋਂ ਨਾਕਾ ਲਗਾ ਕੇ ਦੁੱਧ ਲਿਜਾਉਣ ਵਾਲੇ ਵਾਹਨਾਂ ਨੂੰ ਰੋਕਿਆ ਗਿਆ।

ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਕੁੱਝ ਸਵੀਟ ਸ਼ਾਪ ਮਾਲਕਾਂ ਵੱਲੋਂ ਮਠਿਆਈਆਂ ਦੀ “ਬੈਸਟ ਬਿਫੋਰ ਡੇਟ ” ਨਹੀਂ ਲਿਖੀ ਜਾ ਰਹੀ।

ਸਵੀਟ ਸ਼ਾਪ ਮਾਲਕਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਉਹ ਖੁੱਲੀਆਂ ਮਠਿਆਈਆਂ ਤੇ ਐਫ.ਐਸ.ਐਸ.ਏ.ਆਈ. ਦੀਆਂ ਹਦਾਇਤਾਂ ਅਨੁਸਾਰ ਡਿਸਪਲੇ ਕਰਨ।

ਟੀਮ ਵੱਲੋਂ ਅੱਜ ਕੁੱਲ 15 ਸੈਂਪਲ ਭਰੇ ਗਏ, ਜਿਸ ਵਿੱਚ ਦੁੱਧ 2, ਦੇਸੀ ਘਿਉ, ਸਰੋਂ ਤੇਲ, ਵਨਸਪਤੀ, ਖੰਡ, ਰਾਜਮਾਹ, ਚਨਾ ਦਾਲ, ਚਾਵਲ, ਫੈਟ ਸਪਰੈਡ, ਬਣੀ ਹੋਈ ਦਾਲ, ਰਸ, ਬਿਸਕੁਟ, ਨਮਕੀਨ ਆਦਿ ਹਨ। ਇਹਨਾਂ ਲਏ ਗਏ ਸੈਂਪਲਾਂ ਨੂੰ ਸਟੇਟ ਫੂਡ ਲੈਬਾਰਟਰੀ ਖਰੜ, ਮੋਹਾਲੀ ਵਿਖੇ ਟੈਸਟ ਲਈ ਭੇਜਿਆ ਗਿਆ ਹੈ ਅਤੇ ਇਸ ਸਬੰਧੀ ਰਿਪੋਰਟ ਪ੍ਰਾਪਤ ਹੋਣ ਤੇ, ਉਲੰਘਣਾ ਕਰਨ ਵਾਲੇ ਫੂਡ ਬਿਜਨਸ ਅਪਰੇਟਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਹਾਇਕ ਕਮਿਸ਼ਨਰ ਫੂਡ ਵੱਲੋਂ ਫੂਡ ਬਿਜਨਸ ਅਪਰੇਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਆਮ ਜਨਤਾ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਲਾਵਟ ਰਹਿਤ ਖਾਦ ਪਦਾਰਥ ਉਪਲੱਬਧ ਹੋਣ ਸਕਣ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION