35.1 C
Delhi
Thursday, April 25, 2024
spot_img
spot_img

ਖਾਲਸਾ ਕਾਲਜ ਦੇ ਸਿੱਖ ਇਤਿਹਾਸ ਖੋਜ਼ ਸੈਂਟਰ ਵਿਖੇ ਡਾ. ਜੋਗਿੰਦਰ ਸਿੰਘ ਨੇ ਨਵੇਂ ਮੁਖੀ ਵਜੋਂ ਸੰਭਾਲਿਆ ਅਹੁੱਦਾ

ਯੈੱਸ ਪੰਜਾਬ
ਅੰਮਿ੍ਰਤਸਰ, 7 ਜੂਨ, 2021 –
¸ਪੰਜਾਬ ਤੇ ਖ਼ਾਸ ਕਰਕੇ ਸਿੱਖ ਹਿਸਟਰੀ ਦੇ ਪ੍ਰਮੁੱਖ ਗਿਆਤਾ ਡਾ. ਜੋਗਿੰਦਰ ਸਿੰਘ ਨੇ ਅੱਜ ਸਿੱਖ ਇਤਿਹਾਸ ਰਿਸਰਚ ਸੈਂਟਰ, ਖ਼ਾਲਸਾ ਕਾਲਜ ਵਿਖੇ ‘ਪ੍ਰੋਫ਼ੈਸਰ ਆਫ਼ ਐਮੀਨੈਂਸ’ ਵਜੋਂ ਅਹੁੱਦਾ ਸੰਭਾਲਿਆ। ਉਨ੍ਹਾਂ ਨੇ ਆਪਣੇ ਤਜ਼ਰਬੇ ਦਾ ਜ਼ਿਕਰ ਕਰਦਿਆਂ ਇਸ ਸੈਂਟਰ ਨੂੰ ਖੋਜ਼ ਅਤੇ ਵਿੱਦਿਅਕ ਪੱਖੋਂ ਸੂਬੇ ਭਰ ’ਚ ਇਕ ਅਹਿਮ ਮੁਕਾਮ ’ਤੇ ਪਹੁੰਚਾਉਣ ਦਾ ਅਹਿਦ ਕਰਦਿਆਂ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਉਨ੍ਹਾਂ ਨੂੰ ਇਸ ਅਹੁੱਦੇ ਦੇ ਕਾਬਲ ਸਮਝਣ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਮੈਨੇਜ਼ਮੈਂਟ ਦੇ ਉਪ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਸਮੇਤ ਹੋਰ ਅਹੁਦੇਦਾਰਾਂ ਦੀ ਮੌਜੂਦਗੀ ’ਚ ਉਕਤ ਕਾਰਜਭਾਰ ਸੰਭਾਲਿਆ।

ਕੇਂਦਰ ਜਿਸਦੀ ਸਥਾਪਨਾ ਵੰਡ ਤੋਂ ਪਹਿਲਾਂ ਸੰਨ 1930 ’ਚ ਹੋਈ, ਦੁਰਲੱਭ ਪੁਸਤਕਾਂ, ਦਸਤਾਵੇਜ਼ਾਂ ਅਤੇ ਖਰੜਿਆਂ ਦਾ ਅਦਭੁੱਤ ਖਜ਼ਾਨਾ ਹੈ। ਪੰਜਾਬ ਜਾਂ ਫ਼ਿਰ ਸਿੱਖ ਇਤਿਹਾਸ ’ਤੇ ਖੋਜ਼ ਕਰਨ ਵਾਲੇ ਖੋਜ਼ਕਾਰ ਇਸ ਸੈਂਟਰ ’ਚ ਪਹੁੰਚ ਕਰਕੇ ਇੱਥੋਂ ਦੀ ਲਾਇਬ੍ਰੇਰੀ ਦੀ ਵਰਤੋਂ ਕਰਦੇ ਹਨ। ਮੌਜ਼ੂਦਾ ਇੰਚਾਰਜ ਡਾ. ਕੁਲਦੀਪ ਸਿੰਘ ਨੂੰ ਮੁੜ ਉਨ੍ਹਾਂ ਦੇ ਮਾਤਰੀ ਪੰਜਾਬੀ ਸਟੱਡੀਜ਼ ਵਿਭਾਗ ਵਿਖੇ ਭੇਜ ਦਿੱਤਾ ਗਿਆ। ਕਿਉਂਕਿ ਮੈਨੇਜਮੈਂਟ ਨੇ ਕੇਂਦਰ ’ਚ ਖੋਜ ਅਤੇ ਅਕਾਦਮਿਕ ਗਤੀਵਿਧੀਆਂ ਨੂੰ ਵਧਾਉਣ ਦਾ ਪ੍ਰਣ ਲਿਆ ਹੈ।

ਇਸ ਮੌਕੇ ਮੈਨੇਜ਼ਮੈਂਟ ਨੇ ਡਾ: ਜੋਗਿੰਦਰ ਸਿੰਘ, ਜੋ ਇਕ ਪ੍ਰਸਿੱਧ ਖੋਜਕਰਤਾ ਅਤੇ ਇਤਿਹਾਸਕਾਰ ਹਨ, ’ਤੇ ਉਮੀਦਾਂ ਜਾਹਿਰ ਕੀਤੀਆਂ ਕਿ ਉਹ ਸੈਂਟਰ ਨੂੰ ਰਾਜ ਦਾ ਸਰਵਉੱਤਮ ਵਿਭਾਗ ਬਣਾਉਣ ’ਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਸ: ”ਛੀਨਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਅਤੇ ਸਿੱਖਾਂ ਦੀ ਖੋਜ ਕੇਂਦਰ ਦਾ ਮੁੱਢਲਾ ਉਦੇਸ਼ ਹੈ ਜਿਸ ਦੀ ਅਗਵਾਈ ਕਿਸੇ ਸਮੇਂ ਪ੍ਰਸਿੱਧ ਹਸਤੀਆਂ ਜਿਵੇਂ ਕਿ ਡਾ: ਗੰਡਾ ਸਿੰਘ ਅਤੇ ਭਾਈ ਜੋਧ ਸਿੰਘ ਵਲੋਂ ਕੀਤੀ ਗਈ ਸੀ।

ਸ: ਛੀਨਾ ਨੇ ਕਿਹਾ ਕਿ ਦੇਸ਼‐ਵਿਦੇਸ਼ ਤੋਂ ਆਉਂਦੇ ਬੁੱਧਜੀਵੀਆਂ, ਇਤਿਹਾਸਕਾਰਾਂ, ਖੋਜ਼ਾਰਥੀਆਂ, ਸੈਲਾਨੀ ਅਤੇ ਸਾਬਕਾ ਐਲੂਮਨੀ ਦੀ ਕਾਫ਼ੀ ਸਮੇਂ ਤੋਂ ਇਹ ਮੰਗ ਰਹੀ ਸੀ ਕਿ ਗੁਰੂ ਸਾਹਿਬਾਨ, ਜਰਨੈਨਾਂ ਤੇ ਪੰਜਾਬ ਤੇ ਹੋਰਨਾਂ ਸੂਬਿਆਂ ਨਾਲ ਸਬੰਧਿਤ ਇਸ ਬੇਸ਼ਕੀਮਤੀ ਖਜ਼ਾਨੇ ਦਾ ਘੇਰਾ ਵਿਸ਼ਾਲ ਹੋਣਾ ਚਾਹੀਦਾ ਹੈ। ਜਿਸਦੇ ਮੱਦੇਨਜ਼ਰ ਮੈਨੇਜ਼ਮੈਂਟ ਦੁਆਰਾ ਉਸਾਰੀ ਗਈ ਮਨਮੋਹਕ ਅਤੇ ਖ਼ੂਬਸੂਰਤ ਇਮਾਰਤ ’ਚ ਸਿੱਖ ਇਤਿਹਾਸ ਖੋਜ਼ ਕੇਂਦਰ ਨੂੰ ਸਥਾਪਿਤ ਕੀਤਾ ਗਿਆ ਹੈ ਅਤੇ ਜਿਸ ’ਚ ਨਾਮਵਰ ਇਤਿਹਾਸਕਾਰ ਡਾ. ਜੋਗਿੰਦਰ ਸਿੰਘ ਨੂੰ ਇਸ ਸਬੰਧੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਮੌਕੇ ਸ: ਕੱਥੂਨੰਗਲ ਨੇ ਕਿਹਾ ਕਿ ਡਾ. ਜੋਗਿੰਦਰ ਸਿੰਘ ਨੇ ਜੀਐਨਡੀਯੂ ਵਿਖੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਵਜੋਂ ਪਿਛਲੇ ਕਾਰਜ ’ਚ ਪ੍ਰਸ਼ੰਸਾਯੋਗ ਸੇਵਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਦੇ ਤਜ਼ਰਬੇ ਦਾ ਫ਼ਾਇਦਾ ਇਸ ਸੈਂਟਰ ਨੂੰ ਹੋਵੇਗਾ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ: ਮਹਿਲ ਸਿੰਘ ਨੇ ਸੈਂਟਰ ਵਿਖੇ ਨਵੇਂ ਮੁਖੀ ਦਾ ਸਵਾਗਤ ਕਰਦਿਆਂ ਕਿਹਾ ਕਿ ਕੇਂਦਰ ਦਾ ਮੁੱਖ ਮਨੋਰਥ ਪੰਜਾਬ ਅਤੇ ਸਿੱਖ ਮਸਲਿਆਂ ਦੇ ਇਤਿਹਾਸ ਦੀ ਖੋਜ ਕਰਨਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ “ਅਸੀਂ ਨਿਸ਼ਚਿਤ ਤੌਰ ’ਤੇ ਉਨ੍ਹਾਂ ਦੇ ਤਜ਼ਰਬੇ ਤੋਂ ਲਾਹਾ ਪ੍ਰਾਪਤ ਕਰਾਂਗੇ।

ਜ਼ਿਕਰਯੋਗ ਹੈ ਕਿ 91 ਸਾਲਾ ਪੁਰਾਣੇ ਸਿੱਖ ਇਤਿਹਾਸ ਰਿਸਰਚ ਸੈਂਟਰ ਅਤੇ ਅਜਾਇਬ ਘਰ ’ਚ ਸੈਂਕੜੇ ਦੁਰਲੱਭ ਕਿਤਾਬਾਂ, ਹੱਥ-ਲਿਖਤ ਖਰੜੇ ਅਤੇ ਹੱਥ ਲਿਖਤ ਦਸਤਾਵੇਜ਼ ਹਨ ਜੋ ਸਿੱਖ ਗੁਰੂਆਂ, ਐਂਗਲੋ-ਸਿੱਖ ਵਾਰਾਂ ਅਤੇ ਹਿੰਦ-ਪਾਕਿ ਵੰਡ ਦੇ ਸਮੇਂ ਨੂੰ ਬਿਆ ਕਰਦੇ ਹਨ। ਇਸ ਤੋਂ ਇਲਾਵਾ ਉਕਤ ਸੈਂਟਰ ਵਿਖੇ ਡਿਜੀਟਾਈਜੇਸ਼ਨ ਦਾ ਪ੍ਰਾਜੈਕਟ ਵੱਡੇ ਪੱਧਰ ’ਤੇ ਚੱਲ ਰਿਹਾ ਹੈ ਅਤੇ ਪੁਰਾਣੇ ਸ਼ਸਤਰਾਂ ਨੂੰ ਰੂਪਮਾਨ ਕਰਕੇ ਸੁਰੱਖਿਅਤ ਰੱਖਿਆ ਗਿਆ ਹੈ।

ਛੀਨਾ ਨੇ ਕਿਹਾ ਸੈਂਟਰ ’ਚ 1904 ਤੋਂ ਪੁਰਾਣੀਆਂ ਅਖਬਾਰਾਂ ਅਤੇ ਰਸਾਲਿਆਂ ਤੋਂ ਇਲਾਵਾ ਉਰਦੂ, ਸੰਸਕ੍ਰਿਤ ਅਤੇ ਫ਼ਾਰਸੀ ’ਚ ਖਰੜੇ ਅਤੇ ਦਸਤਾਵੇਜ਼ ਵੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਹਾਲ ਹੀ ’ਚ ਇਕ ਨਵੀਂ ਇਮਾਰਤ ’ਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ’ਚ ਅਤਿ-ਆਧੁਨਿਕ ਸਹੂਲਤਾਂ ਅਤੇ ਸਾਂਭ ਸੰਭਾਲ ਸਮੱਗਰੀ ਹੈ।

ਇਸ ਮੌਕੇ ਕੌਂਸਲ ਦੇ ਵਿੱਤ ਸਕੱਤਰ ਸ: ਗੁਨਬੀਰ ਸਿੰਘ ਨੇ ਕਿਹਾ ਕਿ ਨਵੀਨਤਮ ਡਿਜੀਟਲ ਟੈਕਨਾਲੋਜੀ ਦੀ ਵਰਤੋਂ ਕਰਕੇ ਅਜਾਇਬ ਘਰ ਵਿਚਲੇ ਦੁਰਲੱਭ ਦਸਤਾਵੇਜ਼ਾਂ ਅਤੇ ਕਿਤਾਬਾਂ ਨੂੰ ਸੁਰੱਖਿਅਤ ਕਰਨ ਦੀ ਮੈਨੇਜ਼ਮੈਂਟ ਦੁਆਰਾ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਸੈਂਟਰ ਸਿੱਖ ਇਤਿਹਾਸ ਅਤੇ ਸਭਿਆਚਾਰ ਲਈ ਇਕ ਅਨਮੋਲ ਖਜ਼ਾਨਾ ਹੈ। ਜਿੱਥੇ ਸੈਂਕੜੇ ਵਿਦਿਆਰਥੀ ਆਪਣੀ ਖੋਜ ਗਤੀਵਿਧੀਆਂ ਲਈ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਜਵਲ ਭਵਿੱਖ ਬਣਾ ਸਕਣਗੇ।

ਇਸ ਮੌਕੇ ਡਾ. ਜੋਗਿੰਦਰ ਸਿੰਘ ਨੇ ਕਿਹਾ ਕਿ ਉਹ 130 ਸਾਲ ਪੁਰਾਣੇ ਖਾਲਸਾ ਕਾਲਜ ਨਾਲ ਜੁੜ ਕੇ ਬਹੁਤ ਖੁਸ਼ ਹਨ ਅਤੇ ਕੇਂਦਰ ’ਚ ਖੋਜ ਅਤੇ ਅਧਿਐਨ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਪੂਰੀ ਵਾਹ ਲਗਾਉਣਗੇ ਜੋ ਕਿ ਨੌਕਰੀ ਨਾਲੋਂ ਜ਼ਿਆਦਾ ਜਨੂੰਨ ਹੈ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਰਾਜਬੀਰ ਸਿੰਘ, ਸ: ਸਰਦੂਲ ਸਿੰਘ ਮੰਨਨ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸ ਪ੍ਰਿੰਸੀਪਲ ਡਾ. ਪੀ. ਕੇ. ਕਪੂਰ, ਖ਼ਾਲਸਾ ਕਾਲਜ ਆਫ ਫ਼ਿਜੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਆਦਿ ਮੌਜ਼ੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION