27.1 C
Delhi
Thursday, April 18, 2024
spot_img
spot_img

ਕੱਟਕ ’ਚ ਗੁਰੂ ਗ਼੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ – ਦਿੱਲੀ ਕਮੇਟੀ ਦਾ ਵਫ਼ਦ ਉੜੀਸਾ ਜਾਵੇਗਾ: ਸਿਰਸਾ

ਨਵੀਂ ਦਿੱਲੀ, 23 ਫਰਵਰੀ, 2020:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉੜੀਸਾ ਦੇ ਕੱਟਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਚੋਰੀ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ ਕੇਸ ਦਰਜ ਕਰਵਾਉਣ ਤੇ ਉਹਨਾਂ ਨੂੰ ਮਿਸਾਲੀ ਸਜ਼ਾ ਦੁਆਉਣ ਲਈ ਕਮੇਟੀ ਜਲਦੀ ਹੀ ਇਕ ਵਫਦ ਉੜੀਸਾ ਭੇਜੇਗੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮਹੰਤ ਸਰਬੇਸ਼ਵਰ ਦਾਸ ਨਾਂ ਦੇ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਚੋਰੀ ਕਰਨ ਵਾਸਤੇ ਇਕ ਸਾਜ਼ਿਸ਼ ਰਚੀ ਤੇ ਇਸ ਕੰਮ ਲਈ ਦੋਸ਼ੀ ਅਗਰਸੇਨ ਸੋਰੇਨ ਪੁੱਤਰ ਕਰਨ ਸੋਰੇਨ ਵਾਸੀ ਪਿੰਡ ਬਰੀਪਾੜਾ ਨੂੰ ਇਕ ਲੱਖ ਰੁਪਏ ਵੀ ਦਿੱਤੇ।

ਉਹਨਾਂ ਕਿਹਾ ਕਿ ਉਸਨੂੰ ਗੁਰਦੁਆਰਾ ਸਿੰਘ ਸਭਾ ਵਿਚ ਦਾਖਲ ਹੋਣ ਤੇ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਵਾਸਤੇ ਮੌਕੇ ਦੀ ਵੀਡੀਓ ਵੀ ਵਿਖਾਈ ਗਈ ਤੇ ਤਰੀਕਾ ਵੀ ਦੱਸਿਆ ਗਿਆ।

ਉਹਨਾਂ ਕਿਹਾ ਕਿ ਸੰਗਤ ਪਰਮਾਤਮਾ ਦੀ ਸ਼ੁੱਕਰਗੁਜ਼ਾਰ ਹੈ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਮੌਕੇ ‘ਤੇ ਚੋਰ ਨੂੰ ਫੜ ਲਿਆ ਜਿਸਨੇ ਆਪਣਾ ਅਪਰਾਧ ਕਬੂਲ ਲਿਆ ਤੇ ਮਹੰਤ ਸਰਬੇਸ਼ਵਰ ਦਾਸ ਵੱਲੋਂ ਰਚੀ ਸਾਜ਼ਿਸ਼ ਦਾ ਖੁਲ•ਾਸਾ ਕੀਤਾ।

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਘਟਨਾ ਸਿੱਖਾਂ ਖਿਲਾਫ ਡੂੰਘੀ ਸਾਜ਼ਿਸ਼ ਦਾ ਇਸ਼ਾਰਾ ਕਰਦੀ ਹੈ । ਉਹਨਾਂ ਕਿਹਾ ਕਿ ਉਹਨਾਂ ਨੇ ਇਲਾਕੇ ਦੇ ਪੁਲਿਸ ਕਮਿਸ਼ਨਰ ਤੇ ਸਥਾਨਕ ਪ੍ਰਧਾਨ ਨੱਛਤਰ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ।

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਵਫਦ ਛੇਤੀ ਹੀ ਕੱਟਕ ਲਈ ਰਵਾਨਾ ਹੋਵੇਗਾ ਤੇ ਉਥੇ ਸਿੰਘ ਸਭਾਵਾਂ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਕਰੇਗ ਤੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਵਾਕੇ ਉਹਨਾਂ ਨੂੰ ਇਸ ਘਨੌਣੇ ਅਪਰਾਧ ਲਈ ਮਿਸਾਲ ਸਜ਼ਾ ਦੁਆਈ ਜਾਵੇਗੀ।

ਉਹਨਾਂ ਕਿਹਾ ਕਿ ਇਸ ਘਟਨਾ ਪਿੱਛੇ ਕੀ ਸਾਜ਼ਿਸ਼ ਸੀ, ਅਜਿਹਾ ਕਿਉਂ ਕੀਤ ਗਿਆ ਤੇ ਪਹਿਲਾਂ ਅਜਿਹੇ ਕਿੰਨੇ ਮਾਮਲੇ ਹੋ ਚੁੱਕੇ ਹਨ, ਇਹ ਪਤਾ ਲਗਾਉਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਦੋਸ਼ੀਆਂ ਨੂੰ ਪੰਜਾਬ ਵਿਧਾਨ ਸਭਾ ਵਿਚ ਪਾਸ ਕਾਨੂੰਨ ਅਨੁਸਾਰ ਉਮਰ ਕੈਦ ਦੀ ਸਜ਼ਾ ਮਿਲੇ।

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਕੱਟਕ ਦੇ ਸਿੱਖ ਭਾਈਚਾਰੇ ਦੀ ਹਰ ਸਹਾਇਤਾ ਮਿਲੇਗੀ ਤੇ ਉਹਨਾਂ ਲਈ ਲੋੜੀਂਦਾ ਹਰ ਕਦਮ ਚੁੱਕਿਆ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION