35.1 C
Delhi
Thursday, April 25, 2024
spot_img
spot_img

ਕੰਵਰ ਸੰਧੂ ਨੇ ਸੀਟੀ ਗਰੁੱਪ ਵਿਖੇ ਨੌਜਵਾਨਾਂ, ਸਮਾਜ ਅਤੇ ਰਾਜਨੀਤੀ ਆਦਿ ਵਿਸ਼ਿਆਂ ਤੇ ਕੀਤੀ ਚਰਚਾ

ਜਲੰਧਰ, ਨਵੰਬਰ 19, 2019:

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨ ਸ਼ਾਹਪੁਰ ਕੈਂਪਸ ਵਿਖੇ ਪੱਤਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ ਮੋਟਿਵੇਸ਼ਨਲ ਸੈਸ਼ਨ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਪਤੱਰਕਾਰੀ ਦੇ ਖੇਤਰ ਵਿੱਚ ਆਪਣੇ ਕੰਮ ਨਾਲ ਪਛਾਣ ਬਣਾਉਣ ਵਾਲੇ ਪ੍ਰਸਿੱਧ ਪਤੱਰਕਾਰ ਅਤੇ ਐਮ.ਐਲ.ਏ ਕੰਵਰ ਸੰਧੂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਸੀਟੀ ਗਰੁੱਪ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ, ਡੀਨ ਅਕਾਦਮਿਕਸ ਡਾ. ਅਨੁਪਮਦੀਪ ਸ਼ਰਮਾ ਅਤੇ ਜਨਸੰਚਾਰ ਅਤੇ ਪਤਰਕਾਰੀਤਾ ਵਿਭਾਗ ਦੇ ਸੀਓਡੀ ਵਿਸ਼ਾਲ ਕੁਮਾਰ ਮੌਜੂਦ ਸਨ। ਸੈਮਿਨਾਰ ਦੀ ਸ਼ੁਰੂਆਤ ਕਰਦੇ ਹੋਇਆ ਐਮ.ਐਲ.ਏ ਕੰਵਰ ਸੰਧੂ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੀ ਧੜਕਣ ਹੈ ਜਦ ਇਹ ਧੜਕਣਾ ਸ਼ੁਰੂ ਕਰੇਗਾ, ਪ੍ਰਸ਼ਨ ਪੁਛੇਗਾ ਉਦੋਂ ਸਾਡਾ ਦੇਸ਼ ਸਾਹ ਲਵੇਗਾ। ਪਰ ਅੱਜ ਦੇ ਸਮੇਂ ਵਿੱਚ ਸਾਡਾ ਭਵਿੱਖ ਜਿਨ੍ਹਾਂ ਦੇ ਹੱਥਾਂ ਵਿੱਚ ਹੈ ਉਹ ਆਪ ਕਿਸੇ ਹੋਰ ਦੇ ਸਹਾਰੇ ਚੱਲ ਰਹੇ ਹਨ।

ਐਮ.ਐਲ.ਏ ਕੰਵਰ ਸੰਧੂ ਦਾ ਪੂਰਾ ਸੈਸ਼ਨ ਨੌਜਵਾਨਾਂ, ਸਮਾਜ, ਪੱਤਰਕਾਰੀ ਅਤੇ ਰਾਜਨੀਤੀ ਤੇ ਅਧਾਰੀਤ ਸੀ। ਉਨ੍ਹਾਂ ਨੇ ਕਿਹਾ ਕਿ ਅਸÄ ਹਮੇਸ਼ਾ ਬੋਲਦੇ ਹਾਂ ਕਿ ਨੌਜਵਾਨਾਂ, ਸਮਾਜ, ਪਤਰਕਾਰੀ ਅਤੇ ਰਾਜਨੀਤੀ ਵਿੱਚ ਬਹੁਤ ਕਮਜ਼ੋਰਿਆਂ ਹਨ। ਪਰ ਉਨ੍ਹਾਂ ਨੂੰ ਠੀਕ ਕਰਨ ਲਈ ਕੋਈ ਖੜ੍ਹਾ ਨਹÄ ਹੁੰਦਾ ਹੈ। ਸੁਧਾਰ ਲਈ ਸਾਨੂੰ ਆਪ ਨੂੰ ਲੜ੍ਹਨਾ ਅਤੇ ਅੱਗੇ ਆਕੇ ਬੋਲਣਾ ਪਵੇਗਾ। ਮਾਂ ਵੀ ਬੱਚੇ ਨੂੰ ਉਦੋਂ ਤੱਕ ਦੁੱਧ ਨਹÄ ਦਿੰਦੀ ਜਦੋਂ ਤੱਕ ਉਹ ਰੋਦਾਂ ਹਨੀ। ਇੱਥੇ ਤਾਂ ਗੱਲ ਸਾਡੇ ਹੱਕ ਦੀ ਹੈ।

ਜੇਕਰ ਵੇਖਿਆ ਜਾਵੇ ਤਾ ਸਰਕਾਦੀ ਨੌਕਰੀ ਲਈ ਅਸੀ 18 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਅਪਲਾਈ ਕਰ ਸਕਦੇ ਹਾਂ ਅਤੇ 60 ਜਾਂ 62 ਸਾਲ ਦੀ ਉਮਰ ਵੀ ਸੇਵਾਮੁਕਤ ਹੋ ਜਾਵੇਂਗਾ। ਪਰ ਰਾਜਨੀਤੀ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦਾ ਕਰਿਅਰ ਹੀ 60 ਜਾਂ 65 ਸਾਲ ਤੋਂ ਬਾਅਦ ਸ਼ੁਰੂ ਹੋਇਆ ਹੈ। ਦੇਸ਼ ਨੂੰ ਚਲਾਉਣ ਲਈ ਨੋਜਵਾਨਾਂ ਦੇ ਦਿਮਾਗ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਛਿਆ ਕਿ ਜੇਕਰ ਨੌਜਵਾਨ 18 ਸਾਲ ਦੀ ਉਮਰ ਵਿੱਚ ਵੋਟ ਪਾ ਸਕਦਾ ਹੈ ਤਾਂ ਚੋਣ ਲਈ ਕਿਉਂ ਖੜ੍ਹਾ ਕਿਉਂ ਨਹÄ ਹੋ ਸਕੱਦਾ?

ਸੰਧੂ ਨੇ ਕਿਹਾ ਕਿ ਮੀਡੀਆ ਦਾ ਕਿਸੇ ਵੀ ਦੇਸ਼ ਦੀ ਤਰੱਕੀ ਵਿੱਚ ਬਹੁੱਤ ਵੱਡਾ ਹੱਥ ਹੈ। ਇਸੇ ਲਈ ਜਿਹੜੇ ਵਿਦਿਆਰਥੀ ਮੀਡੀਆ ਦੇ ਖੇਤਰ ਵਿੱਚ ਪੜ੍ਹਾਈ ਕਰ ਰਹੇ ਹਨ ਉਨ੍ਹਾਂ ਨੂੰ ਰੋਜ ਅਖ਼ਬਾਰ ਪੜ੍ਹਨੀ ਚਾਹੀਦੀ ਹੈ ਅਤੇ ਜਿਆਦਾ ਤੋਂ ਜਿਆਦਾ ਵਿਸ਼ਿਆ ਤੇ ਚਰਚਾ ਕਰਨੀ ਚਾਹੀਦੀ ਹੈ।

ਸੀਟੀ ਗਰੁੱਪ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕੈਂਪਸ ਵਿੱਚ ਆਉਣ ਅਤੇ ਉਭਰ ਰਹੇ ਮੀਡੀਆ ਦੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਐਮਐਲਏ ਕੰਵਰ ਸੰਧੂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਬਦਲਣ ਲਈ ਨੌਜਵਾਨਾਂ ਨੂੰ ਸਿੱਖਿਅਤ ਅਤੇ ਜਾਗਰੂਕ ਹੋਣ ਦੀ ਲੋੜ੍ਹ ਹੈ, ਤਾਂ ਹੀ ਦੇਸ਼ ਤਰੱਕੀ ਕਰ ਸੱਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION