34 C
Delhi
Tuesday, April 23, 2024
spot_img
spot_img

ਕੰਮ ਦੀ ਰਾਜਨੀਤੀ ਰਾਹੀਂ ਦੇਸ਼ ਦਾ ਨਿਰਮਾਣ ਕਰੇਗੀ ਆਮ ਆਦਮੀ ਪਾਰਟੀ: ਭਗਵੰਤ ਮਾਨ

ਚੰਡੀਗੜ੍ਹ, 19 ਫਰਵਰੀ 2020:
ਦਿੱਲੀ ਵਿਧਾਨ ਸਭਾ ਚੋਣ ਵਿੱਚ ਇਤਿਹਾਸਿਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਹੁਣ ਦੇਸ਼ ਨਿਰਮਾਣ ਮੁਹਿੰਮ ਦੇ ਤਹਿਤ ਕੰਮ ਦੀ ਰਾਜਨੀਤੀ ਨੂੰ ਦੇਸ਼ ਦੇ ਹਰ ਘਰ ਤੱਕ ਲੈ ਕੇ ਜਾਵੇਗੀ । ਪੰਜਾਬ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ 19 ਫਰਵਰੀ ਨੂੰ ਰਸਮੀ ਤੌਰ ‘ਤੇ ਕੀਤੀ, ਜੋ 23 ਮਾਰਚ ਤੱਕ ਚੱਲੇਗੀ।

ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਪਾਰਟੀ ਦੀ ਮੁੱਖ ਬੁਲਾਰਾ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਸਿਆਸੀ ਰਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਸਟੇਟ ਮੀਡੀਆ ਹੈਡ ਮਨਜੀਤ ਸਿੰਘ ਸਿੱਧੂ ਅਤੇ ਸੂਬਾ ਸੰਗਠਨ ਸਕੱਤਰ ਗੈਰੀ ਬੜਿੰਗ ਮੌਜੂਦ ਸਨ।

ਭਗਵੰਤ ਮਾਨ ਨੇ ਦੱਸਿਆ ਕਿ ਇਸ ਦੇ ਤਹਿਤ ਪਾਰਟੀ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਪੰਜਾਬ ਦੇ ਘਰ-ਘਰ ਪਹੁੰਚਾਏਗੀ, ਨਾਲ ਹੀ ਲੋਕਾਂ ਨੂੰ ਕੰਮ ਦੀ ਰਾਜਨੀਤੀ ਨਾਲ ਜੁੜਨ ਦਾ ਐਲਾਨ ਕੀਤਾ ਜਾਵੇਗਾ। ਜਿਸ ਦੇ ਨਾਲ ਦਿੱਲੀ ਦੀ ਤਰਾਂ ਪੂਰੇ ਪੰਜਾਬ ਵਿੱਚ ਆਮ ਜਨਤਾ ਦੇ ਸਰੋਕਾਰ ਨਾਲ ਜੁੜੇ ਮਸਲਿਆਂ ‘ਤੇ ਰਾਜਨੀਤੀ ਹੋ ਸਕੇ।

ਇਸ ਮੁਹਿੰਮ ਦੇ ਤਹਿਤ ਲੋਕਾਂ ਦੇ ਸਾਹਮਣੇ ਦਿੱਲੀ ਦੇ ਮਾਡਲ ਅਤੇ ਪੰਜਾਬ ਦੇ ਮਾਡਲ ਦੀ ਤੁਲਨਾ ਨੂੰ ਰੱਖਿਆ ਜਾਵੇਗਾ। ਜਿਸ ਦੇ ਨਾਲ ਉਨ੍ਹਾਂ ਨੂੰ ਪਤਾ ਚੱਲ ਸਕੇਗਾ ਕਿ ਦਿੱਲੀ ਵਿੱਚ ‘ਕੰਮ ਦੀ ਰਾਜਨੀਤੀ’ ਨੇ ਲੋਕਾਂ ਦੇ ਜੀਵਨ ਵਿੱਚ ਕਿਸ ਤਰਾਂ ਦਾ ਵਿਕਾਸਮੁਖੀ, ਕਲਿਆਣਕਾਰੀ ਅਤੇ ਉਸਾਰੂ ਬਦਲਾਅ ਕੀਤਾ ਹੈ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 11 ਫਰਵਰੀ ਨੂੰ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਦੀ ਜ਼ਬਰਦਸਤ ਵਾਪਸੀ ਤੋਂ ਬਾਅਦ ਇਸ ਰਾਸ਼ਟਰ ਨਿਰਮਾਣ ਮੁਹਿੰਮ ਨੂੰ ਰਾਸ਼ਟਰੀ ਪੱਧਰ ਉੱਤੇ ਲਾਂਚ ਕੀਤਾ ਸੀ। ਜਿਸ ਦੇ ਤਹਿਤ ਮੋਬਾਈਲ ਨੰਬਰ 9871010101 ਜਾਰੀ ਕੀਤਾ ਗਿਆ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਕੀਤੇ ਗਏ ਕੰਮ ਦੀ ਰਾਜਨੀਤੀ ਦੀ ਲੋਕਾਂ ਨੇ ਖ਼ੂਬ ਪ੍ਰਸ਼ੰਸਾ ਕੀਤਾ।

ਇਸ ਦੇ ਪਿੱਛੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਕੂਲ, ਹਸਪਤਾਲ, ਪਾਣੀ, ਬਿਜਲੀ, ਮਹਿਲਾ ਸੁਰੱਖਿਆ ਅਤੇ ਵਿਅਕਤੀ ਸਰੋਕਾਰ ਨਾਲ ਜੁੜੇ ਮਸਲਿਆਂ ਸਮੇਤ ਸਾਰੇ ਖੇਤਰਾਂ ਵਿੱਚ ਕੀਤਾ ਗਿਆ ਬਦਲਾਅ ਵੱਡੀ ਵਜਾ ਰਹੀ। ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਦਿੱਲੀ ਸਰਕਾਰ ਦੇ ਵਿਕਾਸ ਮਾਡਲ ਨੂੰ ਅਪਣਾਇਆ ਜਾ ਰਿਹਾ ਹੈ। ਕਈ ਰਾਜਾਂ ਵਿੱਚ ਦਿੱਲੀ ਦਾ ਸਿੱਖਿਆ ਮਾਡਲ ਅਤੇ ਮੁਹੱਲਾ ਕਲੀਨਿਕ ਅਪਣਾਇਆ ਜਾ ਰਿਹਾ ਹੈ। ਕੁੱਝ ਸੂਬੇ ਦਿੱਲੀ ਦੀ ਤਰਾਂ ਮੁਫ਼ਤ ਬਿਜਲੀ ਦੇਣ ਲੱਗੇ ਹੋਏ ਹਨ।

ਇਸ ਦਾ ਅਸਰ ਦੇਸ਼ ਭਰ ਦੀ ਜਨਤਾ ਉੱਤੇ ਵੀ ਪਿਆ ਹੈ। ਉਹ ਵੀ ਹੁਣ ਜਾਤੀ-ਧਰਮ ਦੀ ਰਾਜਨੀਤੀ ਤੋਂ ਪਰੇਸ਼ਾਨ ਹੋ ਚੁੱਕੇ ਹਨ ਅਤੇ ਉਹ ਵੀ ਹੁਣ ਕੰਮ ਦੀ ਰਾਜਨੀਤੀ ਚਾਹੁੰਦੇ ਹਨ। ਉਹ ਦਿੱਲੀ ਦੇ ਵਿਕਾਸ ਮਾਡਲ ਨੂੰ ਜਾਣਨਾ ਚਾਹੁੰਦੇ ਹਨ। ਇਸ ਦਾ ਨਤੀਜਾ ਹੈ ਕਿ ਆਮ ਆਦਮੀ ਪਾਰਟੀ ਦੇ ਦੇਸ਼ ਨਿਰਮਾਣ ਮੁਹਿੰਮ ਨਾਲ ਲੋਕ ਤੇਜ਼ੀ ਨਾਲ ਜੁੜ ਰਹੇ ਹਨ।

ਭਗਵੰਤ ਮਾਨ ਅਤੇ ਬਾਕੀ ਆਗੂਆਂ ਨੇ ਕਿਹਾ ਕਿ ਦਿੱਲੀ ਵਿਚ ਜੋ ਆਮ ਆਦਮੀ ਪਾਰਟੀ ਨੇ ਚੋਣ ਜਿੱਤਿਆ ਹੈ ਅਤੇ ਜੋ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੀ ਹੈ, ਇਸ ਦਾ ਸੁਨੇਹਾ ਪੂਰੇ ਦੇਸ਼ ਅੰਦਰ ਗਿਆ ਹੈ। ਇਸ ਸਮੇਂ ਕੰਮ ਦੀ ਰਾਜਨੀਤੀ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਹੈ। ਇਸ ਦੇ ਤਹਿਤ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਅੱਜ ਤੋਂ ਘਰ-ਘਰ ਜਾਵੇਗੀ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਦੱਸੇਗੀ ਅਤੇ ਨਾਲ ਹੀ ਕੰਮ ਦੀ ਰਾਜਨੀਤੀ ਨਾਲ ਜੁੜਨ ਲਈ ਮਿਸਡ ਕਾਲ ਕਰਨ ਦੀ ਅਪੀਲ ਕਰੇਗੀ। ਸਿ ਮੌਕੇ ਪਾਰਟੀ ਨੇ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਜਿਸ ‘ਤੇ 9871010101 ਮੋਬਾਈਲ ਨੰਬਰ ਹੈ। ਹਰ ਵਿਧਾਨ ਸਭਾ ਵਿੱਚ ਹਜ਼ਾਰਾਂ ਅਜਿਹੇ ਪੋਸਟਰ ਲੱਗਣਗੇ, ਤਾਂ ਕਿ ਇਹ ਮੋਬਾਈਲ ਨੰਬਰ ਹੇਠਾਂ ਪੱਧਰ ਦੇ ਲੋਕਾਂ ਨੂੰ ਮਿਲ ਸਕੇ।

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਪੰਜਾਬ ਯੂਨਿਟ ਚਾਰ-ਪੰਜ ਪ੍ਰਮੁੱਖ ਸ਼ਹਿਰਾਂ ਵਿੱਚ ਦੇਸ਼ ਨਿਰਮਾਣ ਮੁਹਿੰਮ ਦੇ ਸੰਬੰਧ ਵਿੱਚ ਮੀਡੀਆ ਨਾਲ ਗੱਲਬਾਤ ਰਾਹੀਂ ਲੋਕਾਂ ਜਾਣਕਾਰੀ ਦੇਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION