36.1 C
Delhi
Friday, March 29, 2024
spot_img
spot_img

ਕੰਢੀਂ ਕਿਸਾਨ ਸੰਘਰਸ਼ ਕਮੇਟੀ ਵੱਲੋਂ ਭਾਜਪਾ ਦੀ ਕਿਸਾਨ ਵਿਰੋਧੀ ਪ੍ਰਚਾਰ ਮੁਹਿੰਮ ਦਾ ਬਾਈਕਾਟ ਕਰਨ ਦਾ ਮਤਾ ਪਾਸ

ਯੈੱਸ ਪੰਜਾਬ
ਚੰਡੀਗੜ, 25 ਦਸੰਬਰ, 2020 –
ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਆਹੁਦੇਦਾਰਾਂ ਤੇ ਕੰਢੀ ਕਿਸਾਨਾਂ ਦੀ ਇਕ ਭਰਵੀਂ ਮੀਟਿੰਗ ਅੱਜ ਗੁਰਦੁਆਰਾ ਗਰਨਾ ਸਾਹਿਬ ਵਿਖੇ ਹੋਈ ਜਿਸ ਜਿਸ ਵਿੱਚ ਭੁਪਿੰਦਰ ਸਿੰਘ ਘੁੰਮਣ ਚੇਅਰਮੈਨ ਕੰਢੀ ਸੰਘਰਸ਼ ਕਮੇਟੀ ਵੱਲੋ ਮਤਾ ਪੇਸ਼ ਕੀਤਾ ਗਿਆ ਕਿ ਸਮੂਹ ਕੰਢੀ ਇਲਾਕਾ ਨਿਵਾਸੀ ਕਿਸਾਨ ਦੀ ਹਮਾਇਤ ਵਿੱਚ ਪਹਿਲਾਂ ਹੀ ਚੱਲ ਰਹੀ ਭਾਜਪਾ ਲੀਡਰਸ਼ਿਪ ਵੱਲੋਂ ਪੰਜਾਬ ਵਿੱਚ ਕਿਸਾਨਾਂ ਨੂੰ ਸਮਝਾਉਣ ਦੇ ਨਾਂ ਤੇ ਜਿਹੜੀਆਂ ਸਰਗਰਮੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਨੂੰ ਕਿਸਾਨਾਂ ਦੇ ਇਕੱਠ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।

ਜਥੇਬੰਦੀ ਦੇ ਮੀਤ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਵੱਲੋਂ ਦੂਜਾ ਮਤਾ ਪੇਸ਼ ਕਰਦਿਆਂ ਕਿਹਾ ਕਿ ਜੀਓ ਦੇ ਫੋਨ ਸਿੰਮ,ਅਡਾਨੀ ਗਰੁੱਪ ਦੀਆਂ ਖਾਣ ਵਾਲੀਆਂ ਵਸਤਾਂ ਜਿਵੇਂ ਫੌਰਚੂਨ ਆਇਲ,ਵੇਸਣ ਚੱਕੀ ਫ੍ਰੈਸ਼ ਆਟਾ,ਵੇਸਣ, ਫੋਰਚੂਨ ਬਰਿਆਨੀ ਸਪੈਸ਼ਲ ਬਾਸਮਤੀ ਰਾਈਸ,ਫੋਰਚੂਨ ਸੋਇਆਬੀਨ ਆਇਲ ਆਦਿ ਉਤਪਾਦਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨਾ ਹੈ ਨੂੰ ਵੀ ਕਿਸਾਨਾਂ ਦੇ ਇਕੱਠ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ।

ਜਨਰਲ ਸਕੱਤਰ ਗੁਰਜੀਤ ਸਿੰਘ ਨੀਲਾ ਨਲੋਆ ਨੇ ਸ਼ਹੀਦ ਹੋਏ ਕਿਸਾਨ ਕੁਲਵਿੰਦਰ ਸਿੰਘ ਸਤੌਰ ਨੂੰ ਸ਼ਰਧਾਂਜਲੀ ਭੇਂਟ ਕਿਹਾ ਕਿ ਇਹ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ।

ਘੋਗਰਾ ਜ਼ੋਨ ਦੇ ਪ੍ਰਧਾਨ ਬਲਵਿੰਦਰ ਸਿੰਘ ਘੋਗਰਾ ਨੇ ਆਪਣੇ ਘੋਗਰਾ ਜ਼ੋਨ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਇਲਾਕੇ ਵਿਚ ਆਮ ਲੋਕਾਂ ਨੂੰ ਅੰਬਾਨੀ ਅਡਾਨੀ ਦੇ ਪ੍ਰੋਡਕਟਾਂ ਬਾਰੇ ਜਾਗਰੂਕ ਕਰਕੇ ਬਾਈਕਾਟ ਕਰਾਉਣ ਲਈ ਪੂਰੀ ਤਨ ਦੇਹੀ ਨਾਲ ਕੰਮ ਕਰਨਗੇ ।

ਇਕੱਠ ਨੂੰ ਕੁਲਵੰਤ ਸਿੰਘ ਬਾਠ ਖਜ਼ਾਨਚੀ,ਮੰਨਾ ਸਿੰਘ ਝਿੰਗੜ ਕਲਾਂ,ਡਾ ਸੱਜਣ ਸਿੰਘ ਘੋਗਰਾ,ਐਡਵੋਕੇਟ ਨਰਿੰਦਰ ਸਿੰਘ ਹੁੰਦਲ ,ਕਰਨੈਲ ਸਿੰਘ ਘੋਗਰਾ ਨੇ ਵੀ ਸੰਬੋਧਨ ਕੀਤਾ ।

ਅੱਜ ਇਸ ਇਕੱਠ ਵਿੱਚ ਨਰਿੰਦਰ ਸਿੰਘ ਬਾਜਵਾ ਗੁਰਦੇਵ ਸਿੰਘ ਪੰਨਵਾਂ ਅਮਰਜੀਤ ਸਿੰਘ ਚੱਕ ਲਾਦੀਆਂ ਹਰਜਿੰਦਰ ਸਿੰਘ ਦਸੂਹਾ ਐਮ ਸੀ ਦਲੇਰ ਸਿੰਘ ਬੱਗਾ ਅਮਨਪ੍ਰੀਤ ਸਿੰਘ ਸੁਖਦੇਵ ਸਿੰਘ ਸੋਨੀ ਗਜ਼ਾਂ,ਨਿਰਮਲ ਸਿੰਘ ਚੈਂਚਲ ਸਿੰਘ ਰੋੜਾਂਬਲਵਿੰਦਰ ਸਿੰਘ ਪੰਜ ਗ਼ੱਜ਼ਾ,ਜੀਵਨ ਸਿੰਘ ਜੋਗਿੰਦਰ ਸਿੰਘ ਗੁਰਬਾਜ ਸਿੰਘ ਭੁਪਿੰਦਰ ਸਿੰਘ ਜੰਡੋਰ,ਸੁਰਜੀਤ ਸਿੰਘ ਗਿੱਲ, ਕਰਨੈਲ ਸਿੰਘ, ਮੂਲਾ ਸਿੰਘ ਮੈਨੇਜਰ ਜੰਡੋਰ, ਅਮਰਜੀਤ ਸਿੰਘ ਜੰਡੌਰ ਦਵਿੰਦਰ ਸਿੰਘ ਬਾਜਵਾ, ਨਰਿੰਦਰਪਾਲ ਸਿੰਘ ਕੈਂਡੀ ,ਵਰਿੰਦਰ ਸਿੰਘ ਕਾਹਲੋਂ ਗੁਰਬਖਸ ਸਿੰਘ ਜੰਡੋਰ,ਸੁਰਜੀਤ ਸਿੰਘ ਚੱਕ ਲਾਦੀਆਂ,ਸਾਬੀ ਚੱਕ ਲਾਦੀਆਂ,ਰਮਨ ਸਿੰਘ ਚੱਕਲਾਂਦੀਆਂ ,ਜੀਵਨ ਸਿੰਘ ਸ਼ਾਹਪੁਰ ਆਦਿ ਹਾਜ਼ਰ ਸਨ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION