23.1 C
Delhi
Friday, March 29, 2024
spot_img
spot_img

ਕੋਵਿਡ ਮਹਾਂਮਾਰੀ ਦੇ ਪਸਾਰ ਨੂੰ ਰੋਕਣ ਲਈ ਪੁਲਿਸ ਦੇ ਮੋਢੇ ਨਾਲ ਮੋਢਾ ਲਗਾ ਕੇ ਮਾਨਸਾ ਵਾਸੀਆਂ ਵੱਲੋਂ ਦਿੱਤਾ ਗਿਆ ਭਰਪੂਰ ਸਹਿਯੋਗ ਹਮੇਸ਼ਾ ਯਾਦ ਰਹੇਗਾ: ਐਸ.ਐਸ.ਪੀ. ਲਾਂਬਾ

ਯੈੱਸ ਪੰਜਾਬ
ਮਾਨਸਾ,
ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਉਹਨਾ ਵੱਲੋੋਂ ਮਿਤੀ 31—07—2020 ਨੂੰ ਐਸ.ਐਸ.ਪੀ. ਮਾਨਸਾ ਦਾ ਕਾਰਜਭਾਰ ਸੰਭਾਲਿਆ ਗਿਆ।

ਜਿਹਨਾਂ ਵੱਲੋੋਂ ਚਾਰਜ ਸੰਭਾਲਦਿਆ ਹੀ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ, ਨਸਿ਼ਆਂ ਦੀ ਮੁਕੰਮਲ ਰੋੋਕਥਾਮ ਕਰਨ, ਪੈਡਿੰਗ ਕੰਮਕਾਜ਼ ਦਾ ਕਾਇਦੇ ਅਨੁਸਾਰ ਨਿਪਟਾਰਾ ਕਰਨ, ਪਬਲਿਕ ਨੂੰ ਸੁਣ ਕੇ ਬਣਦਾ ਇੰਨਸਾਫ ਜਲਦੀ ਮੁਹੱਈਆ ਕਰਨ ਦੇ ਦਿਸ਼ਾ ਨਿਰਦੇਸ਼ ਲਾਗੂ ਕਰਨ ਤੋੋਂ ਇਲਾਵਾ ਕੋੋਰੋੋਨਾਂ ਮਹਾਂਮਾਰੀ ਦੇ ਪਸਾਰ ਨੂੰ ਰੋਕਣ ਲਈ ਪਬਲਿਕ ਨੂੰ ਲੋੋੜੀਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਨ ਦੇ ਸਿਰਤੋੋੜ ਯਤਨ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋੋਂ ਦਿਨ/ਰਾਤ ਸੁਚੱਜੀ ਡਿਊਟੀ ਨਿਭਾ ਕੇ ਕੀਤੇ ਗਏ ਚੰਗੇ ਕਾਰਜ ਅਤੇ ਪਬਲਿਕ ਵੱਲੋੋਂ ਦਿੱਤੇ ਗਏ ਭਰਪੂਰ ਸਹਿਯੋੋਗ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਜਿਹਨਾਂ ਦੀ ਸੁਚੱਜੀ ਰਹਿਨੁਮਾਈ ਹੇਠ ਕੀਤੇ ਗਏ ਵਿਸੇਸ਼ ਕਾਰਜਾਂ/ਉਪਰਾਲਿਆਂ/ਯਤਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ:—

ਵੋੋਮੈਨ ਹੈਲਪ ਡੈਸਕ/ਮਹਿਲਾ ਮਿੱਤਰ ਦੀ ਸਥਾਪਨਾ:

ਜਿਲਾ ਮਾਨਸਾ ਵਿੱਚ 12 ਥਾਣੇ ਹਨ ਅਤੇ ਹਰੇਕ ਥਾਣੇ ਵਿੱਚ ਹੈਲਪ ਡੈਸਕ/ਮਹਿਲਾ ਮਿੱਤਰ (ਸ਼ਸ਼ਝਝ) ਪਰ 2 ਲੇਡੀ ਫੋੋਰਸ ਕਰਮਚਾਰਣਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸਤੋੋਂ ਇਲਾਵਾ ਵੋੋਮੈਨ ਸੈਲ ਮਾਨਸਾ ਵਿਖੇ ਵੀ ਮਹਿਲਾ ਮਿੱਤਰ ਸਥਾਪਤ ਕੀਤਾ ਗਿਆ ਹੈ। ਇਸ ਤਰਾ ਜਿਲਾ ਅੰਦਰ ਕੁੱਲ 13 ਹੈਲਪ ਡੈਸਕ/ਮਹਿਲਾ ਮਿੱਤਰ ਸਥਾਪਤ ਹਨ ਅਤੇ ਇਹਨਾਂ ਪਰ 26 ਮਹਿਲਾ ਕਰਮਚਾਰੀ ਤਾਇਨਾਤ ਹਨ।

ਔੌਰਤਾਂ ਦੀਆ ਮੁਸ਼ਕਲਾ ਨੂੰ ਔੌਰਤ ਕਰਮਚਾਰੀਆਂ ਵੱਲੋੋਂ ਪਹਿਲ ਦੇ ਆਧਾਰ ਤੇ ਸੁਣੇ ਜਾਣ ਕਰਕੇ ਪ੍ਰਾਰਥਣ ਆਪਣੀ ਸਮੱਸਿਆਂ ਬੇ—ਝਿਜਕ ਹੋੋ ਕੇ ਬਿਨਾ ਕਿਸੇ ਡਰ/ਭੈਅ ਦੇ ਖੁੱਲ ਕੇ ਦੱਸ ਸਕਦੀ ਹੈ, ਜਿਸਨੂੰ ਬਣਦਾ ਇੰਨਸਾਫ ਪਹਿਲ ਦੇ ਆਧਾਰ ਤੇ ਜਲਦੀ ਮੁਹੱਈਆ ਕਰਵਾਇਆ ਜਾਂਦਾ ਹੈ।

ਪੁਲਿਸ ਲਾਈਨ ਮਾਨਸਾ ਵਿੱਚ ਕੀਤੇ ਗਏ ਵਿਸੇਸ਼ ਕੰਮ

1. ਜੀ.ਓ. ਮੈਸ, ਓ.ਆਰਜ. ਮੈਸ ਅਤੇ ਐਡਮਨ ਬਲਾਕ ਦੀ ਰਿਪੇਅਰ ਅਤੇ ਰੰਗ—ਰੋੋਗਨ ਕੀਤਾ ਗਿਆ।
2. ਜਿੰਮ ਦੀ ਬਿਲਡਿੰਗ ਵਿੱਚ ਵਾਧਾ ਕੀਤਾ ਗਿਆ।
3. ਗਰਾਂਊਡ ਵਿਖੇ ਓਪਨ ਜਿੰਮ ਸਥਾਪਤ ਕੀਤਾ ਗਿਆ।
4. ਫੀਜੀਓਥਰੈਪੀ ਮਸ਼ੀਨਾਂ ਲਗਾਈਆ ਗਈਆ ਹਨ।
5. ਐਲ.ਈ.ਡੀ. ਸਟਰੀਟ ਲਾਈਟਾਂ ਲਗਾਈਆ ਗਈਆ ਹਨ।
6. ਗਰਾਂਊਡ ਦੇ ਪਾਸੇ ਹਾਈ—ਗਲੋੋ ਐਲ.ਈ.ਡੀ. ਲਾਈਟਾਂ ਲਗਾਈਆ ਗਈਆ ਹਨ।
7. ਕ੍ਰਿਕਟ ਪਿੱਚ ਬਣਾ ਕੇ ਕ੍ਰਿਕਟ ਲਈ ਗਰਾਂਊਡ ਤਿਆਰ ਕੀਤਾ ਗਿਆ।
8. ਟੈਨਿਸ ਗਰਾਂਊਡ ਬਣਾਇਆ ਗਿਆ ਹੈ।
9. ਪੁਲਿਸ ਲਾਈਨ ਮਾਨਸਾ ਵਿਖੇ ਯੋੋਗਾ ਸੁਰੂ ਕੀਤਾ ਗਿਆ ਅਤੇ ਯੋੋਗਾ ਲਈ ਮੈਟ ਮੰਗਵਾਏ ਗਏ। ਬਾਹਰੋੋ ਭੰਗੜਾ ਕੋੋਚ ਮੰਗਵਾਂ ਕੇ ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌੌਰ ਤੇ ਫਿੱਟ ਰੱਖਿਆ ਜਾ ਰਿਹਾ ਹੈ।
10. ਵਾਤਾਵਰਨ ਦੀ ਸੁੱਧਤਾਂ ਲਈ ਪੁਲਿਸ ਲਾਈਨ ਮਾਨਸਾ ਵਿਖੇ 4500 ਤੋੋਂ ਵੱਧ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ਅਤੇ 5000 ਪੌੌਦੇ ਹੋੋਰ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਹੈ। ਇਸਤੋੋਂ ਇਲਾਵਾ ਜੀਵ—ਜੰਤੂਆਂ, ਪੰਛੀਆਂ ਦੀ ਮੁੜ ਉਤਪਤੀ ਲਈ ਅਤੇ ਪਹਿਲਾਂ ਵਾਲੇ ਪੰਜਾਬ ਦੀ ਸਿਰਜਣਾ ਦੇ ਮੱਦੇਨਜ਼ਰ 140 ਸੇਕੁਅਰ ਮੀਟਰ ਜਗ੍ਹਾਂ ਵਿੱਚ 38 ਕਿਸਮਾਂ ਦੇ 375 ਬੂਟੇ ਲਗਵਾ ਕੇ ਛੋੋਟਾ ਮੀਯਾਂਵਾਕੀ ਜੰਗਲ ਸਥਾਪਤ ਕੀਤਾ ਗਿਆ।
11. ਪੁਲਿਸ ਲਾਈਨ ਮਾਨਸਾ ਵਿਖੇ 2 ਏਕੜ ਜਗ੍ਹਾਂ ਵਿੱਚ ਇੱਕ ਮਿਕਸ ਬਾਗ ਵੀ ਲਗਾਇਆ ਗਿਆ ਹੈ।

ਕੋਵਿਡ—19 ਦੇ ਪਸਾਰੇ ਨੂੰ ਰੋੋਕਣ ਲਈ ਉਪਰਾਲੇ:
ਕੋੋਰੋੋਨਾ ਮਹਾਂਮਾਰੀ ਤੋੋਂ ਬਚਾਅ ਲਈ ਮਾਨਸਾ ਪੁਲਿਸ ਵੱਲੋਂ ਦਿਨ/ਰਾਤ ਡਿਊਟੀ ਨਿਭਾ ਕੇ ਪਬਲਿਕ ਨੂੰ ਜਾਗਰੂਕ ਕਰਦਿਆਂ ਅਪੀਲ ਕੀਤੀ ਗਈ ਕਿ ਬਿਨਾ ਕੰਮਕਾਰ ਤੋੋਂ ਘਰਾ ਤੋੋਂ ਬਾਹਰ ਨਾ ਨਿਕਲਿਆ ਜਾਵੇ, ਹਰ ਸਮੇਂ ਮਾਸਕ ਪਾ ਕੇ ਰੱਖਿਆ ਜਾਵੇ, ਆਪਣੇ ਹੱਥ ਵਾਰ ਵਾਰ ਸਾਬਣ ਜਾਂ ਹੈਂਡ—ਸੈਨੀਟਾਈਜ਼ਰ ਨਾਲ ਸਾਫ ਰੱਖੇ ਜਾਣ, ਇੱਕ/ਦੂਜੇ ਤੋੋਂ ਦੂਰੀ (ਸੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀ ਜਾਵੇ, ਭੀੜ ਭੁੜੱਕੇ ਵਾਲੀਆ ਥਾਵਾਂ ਤੇ ਜਾਂ ਜਿਆਦਾ ਇਕੱਠਾਂ ਵਿੱਚ ਨਾ ਜਾਇਆ ਜਾਵੇ ਅਤੇ ਨਾ ਹੀ ਜਿਆਦਾ ਇਕੱਠ ਕੀਤਾ ਜਾਵੇ।

ਮਾਨਸਾ ਪੁਲਿਸ ਵੱਲੋੋਂ ਸਬ—ਡਵੀਜ਼ਨ ਪੱਧਰ ਤੇ ਵੀ 3 ਟੀਮਾਂ ਬਣਾ ਕੇ ਪਿੰਡਾਂ/ਸ਼ਹਿਰਾਂ/ਗਲੀ/ਮੁਹੱਲਿਆਂ ਅੰਦਰ ਜਾ ਕੇ ਜਰੂਰੀ ਸਾਵਧਾਨੀਆਂ ਦੀ ਪਾਲਣਾ ਕਰਾਉਣ ਤੋੋਂ ਇਲਾਵਾ ਪਿੰਡ/ਸ਼ਹਿਰ ਪੱਧਰ ਤੇ ਮੀਟਿੰਗਾਂ/ਸੈਮੀਨਾਰ ਕਰਕੇ, ਪੈਫਲਿਟ (ਇਸ਼ਤਿਹਾਰ) ਵੰਡ ਕੇ, ਬੋੋਰਡ/ਹੋੋਰਡਿੰਗ ਲਗਾ ਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਵਿਸੇਸ਼ ਮੁਹਿੰਮਾਂ ਸੁਰੂ ਕਰਕੇ ਉਹਨਾਂ ਨੂੰ 83124 ਤੋੋਂ ਵੱਧ ਮਾਸਕ ਫਰੀ ਵੰਡੇ ਗਏ ਹਨ, ਜੋੋ ਮਾਨਸਾ ਪੁਲਿਸ ਦੀ ਇਹ ਮੁਹਿੰਮ ਲਗਾਤਾਰ ਜਾਰੀ ਹੈ। ਇਸਤੋੋਂ ਇਲਾਵਾ ਕੋੋਰੋਨਾ ਮਹਾਂਮਾਰੀ ਤੋੋਂ ਅੱਜ ਤੱਕ ਰੋੋਕੂ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ ਬਿਨਾ ਮਾਸਕ 23207 ਵਿਆਕਤੀਆਂ ਦੇ ਮਾਸਕ ਚਲਾਣ ਕੱਟੇ ਗਏ ਹਨ।

ਇਸਤੋੋਂ ਇਲਾਵਾ ਓਕਸੀਮੀਟਰ ਦੀ ਘਾਟ ਹੋੋਣ ਕਰਕੇ ਠੀਕ ਹੋੋ ਚੁੱਕੇ ਵਿਅਕਤੀਆਂ ਨੂੰ ਓਕਸੀਮੀਟਰ ਵਾਪਸ ਕਰਨ ਦੀ ਅਪੀਲ ਕੀਤੀ ਗਈ। ਪਿੰਡਾਂ ਦੇ ਸਰਪੰਚਾਂ/ਮੋਹਤਬਰ ਵਿਅਕਤੀਆਂ ਅਤੇ ਸ਼ਹਿਰ ਦੀਆ ਸੰਸਥਾਵਾਂ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਅੱਗੇ ਆਉਣ, ਪ੍ਰਸਾਸ਼ਨ ਦਾ ਸਾਥ ਦੇਣ ਅਤੇ ਵੱਧ ਤੋੋਂ ਵੱਧ ਕੋੋਰੋੋਨਾਂ ਟੈਸਟ/ਵੈਕਸੀਨੇਸ਼ਨ ਲਈ ਪ੍ਰੇਰਿਤ ਕੀਤਾ ਗਿਆ। ਇੰਡੀਅਨ ਮੈਡੀਕਲ ਐਸੋੋਸੀਏਸ਼ਨ ਮਾਨਸਾ ਦੇ ਡਾਕਟਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪ੍ਰਸਾਸ਼ਨ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ ਗਿਆ।

ਜਿਸਤੇ ਮਾਨਸਾ ਦੇ 9 ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋੋਂ ਆਪਣੇ ਹਸਪਤਾਲਾਂ ਅੰਦਰ ਕੋਵਿਡ ਸੈਂਟਰ ਸਥਾਪਤ ਕਰਨ ਦੀ ਸਹਿਮਤੀ ਦਿੱਤੀ ਗਈ। ਕੋੋਰੋੋਨਾ ਮਰੀਜਾਂ ਦੇ ਇਲਾਜ ਲਈ ਲੋੜੀਂਦੀ ਸੁਵਿਧਾ ਮੁਹੱਈਆ ਕਰਨ ਦੇ ਮਕਸਦ ਨਾਲ ਸਿਵਲ ਹਸਪਤਾਲ ਮਾਨਸਾ ਵਿਖੇ ਸਮਾਜਸੇਵੀਆ ਦੀ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾਂ ਕੇਂਦਰ ਕਮੇਟੀ ਦੀ ਸਥਾਪਨਾ ਕੀਤੀ ਗਈ, ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆਏ।

ਪੁਲਿਸ ਫੋੋਰਸ ਨੂੰ ਕੋੋਰੋੋਨਾ ਤੋੋਂ ਬਚਾਉਣ ਲਈ ਯਤਨ:
ਕੋੋਰੋੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋੋਂ ਪੁਲਿਸ ਫੋੋਰਸ ਨੂੰ ਬਚਾਉਣ ਲਈ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਹਰ ਵਕਤ ਮਾਸਕ ਪਹਿੰਨਿਆ ਜਾਵੇ, ਹੱਥ ਵਾਰ ਵਾਰ ਸਾਬਣ ਜਾਂ ਹੈਂਡ—ਸੈਨੀਟਾਈਜਰ ਨਾਲ ਸਾਫ ਰੱਖੇ ਜਾਣ। ਖਾਣ/ਪੀਣ ਸਾਫ ਸੁਥਰਾ ਵਰਤਿਆ ਜਾਵੇ। ਸਾਰੀ ਪੁਲਿਸ ਫੋੋਰਸ ਦਾ ਤਰਤੀਬਵਾਰ ਆਰ.ਟੀ./ਪੀ.ਸੀ.ਆਰ. ਟੈਸਟ ਕਰਾਇਆ ਗਿਆ, ਜੋੋ ਜਾਰੀ ਹੈ ਅਤੇ ਸਾਰੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਟੀਕਾਕਰਨ (ਵੈਕਸੀਨੇਸ਼ਨ) ਵਾਰੀ ਸਿਰ ਕਰਵਾਇਆ ਜਾ ਰਿਹਾ ਹੈ।

ਕਰਮਚਾਰੀਆਂ ਨੂੰ ਸਿਹਤਯਾਬ ਰੱਖਣ ਲਈ ਅੱਛੇ ਮਾਸਕ, ਸਾਬਣ, ਹੈੈਂਡ—ਸੈਨੀਟਾਈਜਰ, ਮੈਡੀਕਲ ਦਵਾਈਆਂ, ਆਡੋੋਮਾਸ ਆਦਿ ਉਹਨਾਂ ਦੇ ਡਿਊਟੀ ਪੁਆਇੰਟਾਂ/ਨਾਕਿਆ ਪਰ ਮੁਫਤ ਮੁਹੱਈਆ ਕਰਵਾਈਆ ਗਈਆ ਹਨ।

ਸਾਰੇ ਕਰਮਚਾਰੀਆਂ ਦੀਆ ਮਹਿਕਮਾ ਨਾਲ ਸਬੰਧਤ ਸਮੱਸਿਆਵਾਂ/ਦੁੱਖ ਤਕਲੀਫਾਂ ਨੂੰ ਪਹਿਲ ਦੇ ਆਧਾਰ ਤੇ ਸੁਣ ਕੇ ਯੋੋਗ ਹੱਲ ਕੀਤਾ ਜਾ ਰਿਹਾ ਹੈ। ਇਸਤੋੋਂ ਇਲਾਵਾ ਕਰਮਚਾਰੀਆਂ ਦਾ ਸਲਾਨਾ ਮੈਡੀਕਲ ਸੁਰੂ ਕੀਤਾ ਗਿਆ ਹੈ ਤਾਂ ਕਿਸੇ ਕਰਮਚਾਰੀ ਵਿੱਚ ਕੋੋਈ ਕਮੀ ਪਾਏ ਜਾਣ ਤੇ ਉਸਨੂੰ ਤੁਰੰਤ ਲੋੋੜੀਂਦਾ ਇਲਾਜ ਸਮੇਂ ਸਿਰ ਮੁਹੱਈਆ ਕਰਵਾਇਆ ਜਾ ਸਕੇ। ਕਰਮਚਾਰੀਆਂ ਨੂੰ ਫਿਟ ਰੱਖਣ ਲਈ ਪੁਲਿਸ ਲਾਈਨ ਮਾਨਸਾ ਵਿਖੇ ਯੋੋਗਾ ਕਲਾਸ ਸੁਰੂ ਕੀਤੀ ਗਈ ਹੈ ਅਤੇ ਸਮੇ ਸਮੇ ਸਿਰ ਭੰਗੜਾ ਕੋੋਚ ਦਾ ਪ੍ਰਬੰਧ ਕਰਕੇ ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੌੌਰ ਤੇ ਫਿੱਟ ਰੱਖਿਆ ਜਾ ਰਿਹਾ ਹੈ।

1. ਵੈਕਸੀਨੇਸ਼ਨ ਲਈ ਰਜਿਸਟਰਡ ਨਫਰੀ &1730
2. ਕੋੋਵਿਡ—19 ਵੈਕਸੀਨੇਸ਼ਨ (ਪਹਿਲੀ ਡੋੋਜ) ਸੁਰੂ &04—02—2021
—ਵੈਕਸੀਨੇਸ਼ਨ (ਪਹਿਲੀ ਡੋੋਜ) &1614 —ਰਿਫੂਜਲ ਕੇਸ & 116
3. ਕੋੋਵਿਡ—19 ਵੈਕਸੀਨੇਸ਼ਨ (ਦੂਜੀ ਡੋੋਜ) ਸੁਰੂ &04—03—2021
—ਵੈਕਸੀਨੇਸ਼ਨ (ਦੂੂਜੀ ਡੋੋਜ) &1366 (248 ਪੈਡਿੰਗ)
4. ਆਰ.ਟੀ/ਪੀ.ਸੀ.ਆਰ. ਟੈਸਟ &2909 (ਪੁਲਿਸ)
5. ਪੌੌਜੇਟਿਵ ਐਕਟਿਵ ਕੇਸ (ਪੁਲਿਸ) &03

ਮਾਨਸਾ ਨਿਵਾਸੀਆਂ ਨੂੰ ਸੰਦੇਸ਼:
ਮੌੌਜੂਦਾ ਸੰਦੇਸ਼ ਕੋੋਰੋੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋੋਂ ਆਪਣਾ, ਆਪਣੇ ਪਰਿਵਾਰ ਦਾ ਅਤੇ ਸਮਾਜ ਦਾ ਬਚਾਅ ਕਰਨਾ ਹੈ। ਇਸ ਲਈ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਲੋੜੀਂਦੀਆ ਸਾਵਧਾਨੀਆਂ ਦੀ ਪਾਲਣਾ ਕਰਦੇ ਹੋੋਏ ਆਪਣੇ ਹੱਥ ਸਾਬਣ ਜਾਂ ਹੈਡ—ਸੈਨੀਟਾਈਜ਼ਰ ਨਾਲ ਸਾਫ ਰੱਖੀਏ, ਨੱਕ/ਮੂੰਹ ਤੇ ਮਾਸਕ ਪਾ ਕੇ ਰੱਖੀਏ, ਬਿਨਾ ਕੰਮਕਾਜ਼ ਤੋੋਂ ਘਰ ਤੋੋਂ ਬਾਹਰ ਨਾ ਨਿਕਲਿਆ ਜਾਵੇ, ਇੱਕ/ਦੂਜੇ ਤੋੋਂ ਦੂਰੀ (ਸੋੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀਏ, ਸਮੇਂ ਸਮੇਂ ਸਿਰ ਆਰ.ਡੀ/ਪੀ.ਸੀ.ਆਰ. (ਕੋੋਰੋੋਨਾ ਟੈਸਟਿੰਗ) ਕਰਵਾਇਆ ਜਾਵੇ ਅਤੇ ਬਿਨਾ ਝਿਜਕ ਆਪਣੇ, ਆਪਣੇ ਪਰਿਵਾਰ ਦੇ ਵੈਕਸੀਨੇਸ਼ਨ ਕਰਵਾਈ ਜਾਵੇ ਅਤੇ ਗਲੀ/ਮੁਹੱਲੇ/ਦੋੋਸਤ/ਮਿੱਤਰ/ਰਿਸ਼ਤੇਦਾਰਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਪੇ੍ਰਰਿਤ ਕੀਤਾ ਜਾਵੇ, ਪ੍ਰਸਾਸ਼ਨ ਦਾ ਸਾਥ ਦਿੱਤਾ ਜਾਵੇ, ਜਾਰੀ ਗਾਈਡਲਾਈਜ਼ ਦੀ ਪਾਲਣਾ ਕੀਤੀ ਜਾਵੇ, ਅਫਵਾਹਾਂ ਤੋੋਂ ਬਚਿਆ ਜਾਵੇ ਤਾਂ ਜੋੋ ਕੋੋਰੋੋਨਾ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ।

ਹੋੋਰ ਪ੍ਰਾਪਤੀਆ/ਪ੍ਰਗਤੀਆਂ :
1. ਵਹੀਕਲਾਂ (ਟਰੱਕਾਂ) ਦੀਆ ਚਾਂਸੀਆ ਟੈਂਪਰ ਕਰਕੇ ਜਾਅਲੀ ਡਾਕੂਮੈਂਟਸ ਦੇ ਆਧਾਰ ਤੇ ਨਵੀਆਂ ਰਜਿਸਟਰੇਜ਼ਨਾਂ ਤਿਆਰ ਕਰਕੇ ਭੋੋਲੇ ਭਾਂਲੇ ਲੋੋਕਾਂ ਨੂੰ ਵੇਚ ਕੇ ਮੋੋਟੀ ਕਮਾਈ ਕਰਨ ਵਾਲੇ ਵਹੀਕਲ ਗਿਰੋਹ ਨੂੰ ਮੁਕੱਦਮਾ ਨੰਬਰ 134 ਮਿਤੀ 11—08—2020 ਅ/ਧ 420,465,467,468,471,120—ਬੀ. ਹਿੰ:ਦੰ: ਥਾਣਾ ਸਿਟੀ ਬੁਢਲਾਡਾ ਵਿੱਚ ਕਾਬੂ ਕਰਕੇ ਕਰੀਬ ਢਾਈ ਕਰੋੋੜ ਰੁਪਏ ਦੀ ਮਾਲੀਤੀ ਦੇ 12 ਟਰੱਕ ਬਰਾਮਦ ਕੀਤੇ ਗਏ ਹਨ।

2. ਵਹੀਕਲ ਚੋੋਰ ਗਿਰੋਹ ਦਾ ਪਰਦਾਫਾਸ ਕਰਕੇ ਮੁਕੱਦਮਾ ਨੰਬਰ 34 ਮਿਤੀ 21—02—2021 ਅ/ਧ 379—ਬੀ,379,411 ਹਿੰ:ਦੰ:ਥਾਣਾ ਸਿਟੀ—2 ਮਾਨਸਾ ਅਤੇ ਮੁਕੱਦਮਾ ਨੰਬਰ 6 ਮਿਤੀ 06—01—2021 ਅ/ਧ 379 ਹਿੰ:ਦੰ: ਥਾਣਾ ਸਿਟੀ—2 ਮਾਨਸਾ ਵਿੱਚ 4 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਚੋੋਰੀ ਦੀਆ 3 ਗੱਡੀਆ (ਬਲੈਰੋੋ ਕੈਂਪਰ, ਅਲਟੋੋ ਕਾਰ, ਜੈਨ ਕਾਰ), 9 ਮੋੋਟਰਸਾਈਕਲ ਅਤੇ 10 ਮੋੋਬਾਇਲ ਫੋੋਨਾਂ ਦੀ ਬਰਾਮਦਗੀ ਕੀਤੀ ਗਈ। ਵਹੀਕਲਾਂ/ਸਮਾਨ ਦੀ ਕੁੱਲ ਮਾਲੀਤੀ ਕਰੀਬ 8,50,000/—ਰੁਪਏ ਤੋੋਂ ਵੱਧ ਬਣਦੀ ਹੈ।

3. ਮਿਤੀ 30—01—2021 ਦੀ ਰਾਤ ਨੂੰ ਪਿੰਡ ਤਾਲਬਵਾਲਾ ਦੇ ਪਟਰੋੋਲ ਪੰਪ ਤੇ ਮਾਰੂ ਹਥਿਆਰਾਂ ਨਾਲ ਲੈਸ ਲੁਟੇਰਿਆ ਵੱਲੋੋਂ ਪਟਰੋੋਲ ਪੰਪ ਦੇ ਮੁਲਾਜਮਾਂ ਦੀ ਕੁੱਟਮਾਰ ਕਰਕੇ ਕਮਰੇ ਅੰਦਰ ਬੰਦ ਕਰਕੇ ਨਗਦੀ ਅਤੇ ਹੋੋਰ ਸਮਾਨ ਦੀ ਲੁੱਟ ਕਰਨ ਸਬੰਧੀ ਦਰਜ਼ ਹੋੋੋਏ ਅਨਟਰੇਸ ਮੁਕੱਦਮਾ ਨੰਬਰ 14 ਮਿਤੀ 31—01—2021 ਅ/ਧ 395 ਹਿੰ:ਦੰ: ਅਤੇ 25 ਅਸਲਾ ਐਕਟ ਥਾਣਾ ਬੋਹਾ ਨੂੰ ਟਰੇਸ ਕਰਕੇ 5 ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 3 ਕਿਰਪਾਨਾਂ, 1 ਦਾਹ ਲੋੋਹਾ, 1 ਖਪਰਾ ਲੋੋਹਾ, 2 ਮੋੋਟਰਸਾਈਕਲ ਅਤੇ 1 ਟੱਚ ਸਕਰੀਨ ਮੋੋਬਾਇਲ ਫੋੋਨ ਬਰਾਮਦ ਕੀਤੇ ਗਏ ਹਨ।

4. ਮਿਤੀ 19—01—2021 ਨੂੰ ਸ਼ਹਿਰ ਮਾਨਸਾ ਦੇ ਵਾਟਰ ਵਰਕਸ ਰੋੋਡ ਪਰ ਮੈਡੀਸਿਟੀ ਹਸਪਤਾਲ ਨੇੜਿਓ ਮੋਟਰਸਾਈਕਲ ਪਰ ਸਵਾਰ ਦੋ ਨਾਮਲੂਮ ਵਿਅਕਤੀਆ ਵੱਲੋੋਂ ਮੁਦੱਈ ਸੁਰੇਸ਼ ਕੁਮਾਰ ਪੁੱਤਰ ਬਨਾਰਸੀ ਦਾਸ ਵਾਸੀ ਮਾਨਸਾ ਪਾਸੋੋਂ 1,60,000/—ਰੁਪਏ ਦੀ ਖੋਹ ਕਰਨ ਸਬੰਧੀ ਦਰਜ ਹੋੋਏ ਅਨਟਰੇਸ ਮੁਕੱਦਮਾ ਨੰਬਰ 4 ਮਿਤੀ 19—01—2021 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—1 ਮਾਨਸਾ ਨੂੰ ਟਰੇਸ ਕਰਕੇ ਦੋ ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਬਰਾਮਦਗੀ ਕੀਤੀ ਗਈ ਹੈ।

5. ਮਿਤੀ 04—01—2021 ਦੀ ਰਾਤ ਥਾਣਾ ਸਦਰ ਮਾਨਸਾ ਦੇ ਪਿੰਡ ਨੰਗਲ ਕਲਾਂ ਵਿਖੇ ਕੁਝ ਅਣਪਛਾਤੇ ਵਿਆਕਤੀਆਂ ਵੱਲੋੋਂ ਮਾਰੂ ਹਥਿਆਰਾਂ ਦੇ ਜੋਰ ਨਾਲ ਸ਼ਰਾਬ ਦਾ ਠੇਕਾ ਭੰਨ ਕੇ ਸ਼ਰਾਬ ਅਤੇ ਨਗਦੀ ਦੀ ਲੁੱਟ/ਖੋੋਹ ਕਰਕੇ ਲੈ ਜਾਣ ਸਬੰਧੀ ਦਰਜ਼ ਹੋਏ ਅਨਟਰੇਸ ਮੁਕੱਦਮਾ ਨੰਬਰ 3 ਮਿਤੀ 05—01—2021 ਅ/ਧ 395,382,379—ਬੀ.(2) ਹਿੰ:ਦੰ: ਥਾਣਾ ਸਦਰ ਮਾਨਸਾ ਨੂੰ 24 ਘੰਟਿਆਂ ਅੰਦਰ ਟਰੇਸ ਕਰਕੇ 5 ਮੁਲਜਿਮਾਂ ਕਾਬੂ ਕਰਕੇ ਉਹਨਾਂ ਪਾਸੋੋਂ ਵਾਰਦਾਤ ਵਿੱਚ ਵਰਤੀ ਜੈਨ ਕਾਰ, 2 ਮੋੋਟਰਸਾਈਕਲ ਸਮੇਤ 9 ਪੇਟੀਆ ਸ਼ਰਾਬ, ਨਗਦੀ 15,000 ਰੁਪਏ ਅਤੇ ਇੱਕ ਰਾਡ ਲੋੋਹਾ ਬਰਾਮਦ ਕੀਤੇ ਗਏ ਹਨ।

6. ਹਥਿਆਰ ਦਿਖਾਂ ਕੇ ਗੱਡੀ ਖੋਹਣ ਅਤੇ ਨਜਾਇਜ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 7 ਲੁਟੇਰਿਆਂ ਨੂੰ ਮੁਕੱਦਮਾਂ ਨੰਬਰ 237 ਮਿਤੀ 18—09—2020 ਅ/ਧ 25/54/59 ਅਸਲਾ ਐਕਟ ਥਾਣਾ ਸਰਦੂਲਗੜ ਵਿੱਚ ਕਾਬੂ ਕਰਕੇ 5 ਪਿਸਟਲ 32 ਬੋੋਰ ਦੇਸੀ ਸਮੇਤ 33 ਰੌਂਦ ਜਿੰਦਾ ਅਤੇ ਖੋਹ ਕੀਤੀ ਸਵਿੱਫਟ ਡਿਜਾਇਰ ਕਾਰ ਨੰ:ਪੀਬੀ.01ਸੀ—0865 ਨੂੰ ਬਰਾਮਦ ਕੀਤਾ ਗਿਆ ਹੈ। ਜਿਹਨਾਂ ਵਿਰੁੱਧ ਪੰਜਾਬ, ਹਰਿਆਣਾ ਪ੍ਰਾਂਤਾਂ ਦੇ ਵੱਖ ਵੱਖ ਥਾਣਿਆਂ ਅੰਦਰ ਲੁੱਟ/ਖੋੋਹ, ਨਸਿ਼ਆਂ ਅਤੇ ਅਸਲਾ ਐਮੋਨੀਸ਼ਨ ਦੇ ਮੁਕੱਦਮੇ ਦਰਜ਼ ਰਜਿਸਟਰ ਹਨ, ਜਿਹਨਾਂ ਵਿੱਚ ਇਹ ਸਜਾ—ਜਾਬਤਾ ਹਨ।

7. ਸ਼ਹਿਰ ਮਾਨਸਾ ਅਤੇ ਇਸਦੇ ਆਸ/ਪਾਸ ਦੇ ਇਲਾਕਾ ਅੰਦਰ ਸੱਟਾਂ ਮਾਰ ਕੇ ਲੁੱਟ/ਖੋੋਹ/ਚੋੋਰੀ ਦੀਆ 15 ਤੋੋਂ ਵੱਧ ਵਾਰਦਾਤਾਂ ਨੂੰ ਅੰਜਾਂਮ ਦੇਣ ਵਾਲੇ ਗਿਰੋੋਹ ਦੇ 5 ਮੁਲਜਿਮਾਂ ਮੌੌਂਟੀ ਪੁੱਤਰ ਜਰਨੈਲ ਸਿੰਘ ਉਰਫ ਟੀਨਾ ਵਾਸੀ ਨਜਦੀਕ ਨਾਈਆ ਵਾਲਾ ਮੰਦਰ ਲੱਲੂਆਣਾ ਰੋੋਡ ਮਾਨਸਾ, ਗੁਰਬਖਸ਼ ਸਿੰਘ ਉਰਫ ਲਾਡੀ ਪੁੱਤਰ ਗੁਰਜੰਟ ਸਿੰਘ ਵਾਸੀ ਲਦਾਲ ਹਾਲ ਆਬਾਦ ਖੋੋਖਰ ਖੁਰਦ ਮਾਨਸਾ, ਮਨਪਰੀਤ ਸਿੰਘ ਉਰਫ ਮਨੀ ਉਰਫ ਚੂਚੀ ਪੁੱਤਰ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਖਿਆਲਾ ਕਲਾਂ, ਗੁਰਵਿੰਦਰ ਸਿੰਘ ਉਰਫ ਟਿੱਡਾ ਪੁੱਤਰ ਜਗਤਾਰ ਸਿੰਘ ਵਾਸੀ ਖਿਆਲਾ ਕਲਾਂ ਅਤੇ ਗੁਰਪਰੀਤ ਸਿੰਘ ਉਰਫ ਕਾਲਾ ਪੁੱਤਰ ਪੱਪੂ ਸਿੰਘ ਵਾਸੀ ਬਿਜਲੀ ਗਰਿੱਡ ਦੀ ਬੈਂਕਸਾਈਡ ਮਾਨਸਾ ਨੂੰ ਗ੍ਰਿਫਤਾਰ ਕੀਤਾ ਗਿਆ।

ਜਿਹਨਾਂ ਦੀ ਗ੍ਰਿਫਤਾਰੀ ਨਾਲ ਜਿਲਾ ਮਾਨਸਾ ਦੇ ਵੱਖ ਵੱਖ ਥਾਣਿਆਂ ਅੰਦਰ ਦਰਜ਼ ਹੋੋਏ ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕਰ ਲਿਆ ਗਿਆ ਹੈ। ਜਿਹਨਾਂ ਪਾਸੋੋਂ ਵੱਖ ਵੱਖ ਥਾਵਾਂ ਤੋੋਂ ਲੁੱਟ/ਖੋੋਹ/ਚੋੋਰੀ ਕੀਤੀ ਇੱਕ ਜੈਨ ਕਾਰ, 2 ਮੋੋਟਰਸਾਈਕਲ, 1 ਐਕਟਿਵਾ ਸਕੂਟਰੀ, 5 ਮੋਬਾਇਲ ਫੋੋਨਾਂ ਨੂੰ ਬਰਾਮਦ ਕੀਤਾ ਗਿਆ ਹੈ।

8. ਮਾਂਹ ਮਾਰਚ—2020 ਦੌੌਰਾਨ ਪਿੰਡ ਬਣਾਂਵਾਲੀ ਵਿਖੇ ਰਾਤ ਸਮੇਂ ਘਰ ਅੰਦਰ ਦਾਖਲ ਹੋੋ ਕੇ ਬਜੁਰਗ ਜੋੜੇ ਦੇ ਸੱਟਾਂ ਮਾਰ ਕੇ ਉਹਨਾਂ ਦੇ ਹੱਥ—ਪੈਰ ਬੰਨ ਕੇ ਘਰ ਅੰਦਰੋੋ ਨਗਦੀ 7 ਲੱਖ ਰੁਪਏ ਦੀ ਲੁੱਟ ਕਰਨ ਸਬੰਧੀ ਦਰਜ਼ ਮੁਕੱਦਮਾ ਨੰਬਰ 92 ਮਿਤੀ 29—03—2020 ਅ/ਧ 458,380,392,395 ਹਿੰ:ਦੰ: ਥਾਣਾ ਸਦਰ ਮਾਨਸਾ ਨੂੰ ਟਰੇਸ ਕਰਕੇ ਲੁਟੇਰਿਆਂ ਦਾ ਸੁਰਾਗ ਲਗਾ ਕੇ ਅੰਮ੍ਰਿਤਪਾਲ ਸਿੰਘ ਉਰਫ ਅਮਰਤੀ ਪੁੱਤਰ ਮੱਖਣ ਸਿੰਘ, ਅਮਰੀਕ ਸਿੰਘ ਉਰਫ ਨੀਟਾ ਪੁੱਤਰ ਹਾਕਮ ਸਿੰਘ, ਸੁਖਦੀਪ ਸਿੰਘ ਉਰਫ ਕਾਲੂ ਅਤੇ ਗੁਰਤੇਜ ਸਿੰਘ ਉਰਫ ਮੱਦੀ ਪੁੱਤਰਾਨ ਬਾਬੂ ਸਿੰਘ ਵਾਸੀਆਨ ਰਾਏਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋੋਂ 1,21,900/—ਰੁਪਏ ਦੀ ਨਗਦੀ ਬਰਾਮਦ ਕਰਵਾਈ ਗਈ ਹੈ।

9. ਅੰਤਰਰਾਜੀ ਵਹੀਕਲ ਚੋੋਰ ਗਿਰੋੋਹ ਦੇ 3 ਮੁਲਜਿਮਾਂ ਸਤਨਾਮ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ, ਬਲਕਰਨ ਸਿੰਘ ਉਰਫ ਲੱਖੀ ਪੁੱਤਰ ਹਰਭਜਨ ਸਿੰਘ ਵਾਸੀਆਨ ਖਿਆਲਾ ਕਲਾਂ ਅਤੇ ਅਮਨਦੀਪ ਕੁਮਾਰ ਉਰਫ ਮੰਗੂ ਪੁੱਤਰ ਤਰਸੇਮ ਲਾਲ ਵਾਸੀ ਨੰਗਲ ਕਲਾਂ ਨੂੰ ਮੁਕੱਦਮਾ ਨੰਬਰ 34 ਮਿਤੀ 01—02—2021 ਅ/ਧ 379,473,411,120—ਬੀ. ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ ਕਾਬੂ ਕਰਕੇ ਚੋੋਰੀ ਦੇ 6 ਬੁੱਲਟ ਮੋੋਟਰਸਾਈਕਲ ਜਿਹਨਾਂ ਦੀ ਕੁੱਲ ਮਾਲੀਤੀ 8 ਲੱਖ ਰੁਪਏ ਬਣਦੀ ਹੈ, ਬਰਾਮਦ ਕੀਤੇ।

10. ਅੰਤਰਰਾਜੀ ਵਹੀਕਲ ਚੋੋਰ ਗਿਰੋਹ ਵਿਰੁੱਧ ਦਰਜ਼ 2 ਮੁਕੱਦਮਿਆਂ (ਮੁ:ਨੰ:29 ਮਿਤੀ 01—04—2021ਅ/ਧ 420,379,473,34 ਹਿੰ:ਦੰ: ਥਾਣਾ ਜੋੋਗਾ ਅਤੇ ਮੁਕ:ਨੰ:50 ਮਿਤੀ 03—04—2021 ਅ/ਧ 379,411 ਹਿੰ:ਦੰ: ਥਾਣਾ ਭੀਖੀ ਵਿੱਚ 3 ਮੁਲਜਿਮਾਂ ਬੇਅੰਤ ਸਿੰਘ ਉਰਫ ਹੈਪੀ ਪੁੱਤਰ ਤੇਜਾ ਸਿੰਘ ਵਾਸੀ ਜੋੋਗਾ, ਮਨਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਸਖਤਾਖੇੜਾ ਜਿਲਾ ਸਿਰਸਾ (ਹਰਿਆਣਾ) ਅਤੇ ਕੁਲਦੀਪ ਸਿੰਘ ਉਰਫ ਮਾਣਕ ਪੁੱਤਰ ਤੋਸਾ ਸਿੰਘ ਵਾਸੀ ਤਲਵੰਡੀ ਸਾਬੋੋ (ਬਠਿੰਡਾ) ਨੂੰ ਕਾਬੂ ਕੀਤਾ ਗਿਆ ਹੈ।

ਇਹਨਾਂ ਪਾਸੋੋਂ ਚੋੋਰੀ ਦੇ ਕੁੱਲ 10 ਮੋੋਟਰਸਾਈਕਲ (3 ਬੁਲਟ O 4 ਸਪਲੈਂਡਰ O 2 ਹੀਰੋੋ ਡੀਲਕਸ O 1 ਪਲਟੀਨਾ) ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਮੋੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 6 ਲੱਖ ਰੁਪਏ ਬਣਦੀ ਹੈ।

11. ਅੰਤਰਰਾਜੀ ਮੋੋਟਰਸਾਈਕਲ ਚੋੋਰ ਗਿਰੋਹ ਦੇ 4 ਮੁਲਜਿਮਾਂ ਸੰਦੀਪ ਸਿੰਘ ਉਰਫ ਲੁੱਕਾ ਪੁੱਤਰ ਅਮਰਜੀਤ ਸਿੰਘ, ਹਰਦੀਪ ਸਿੰਘ ਉਰਫ ਗਿਆਨੀ ਪੁੱਤਰ ਨਾਹਰ ਸਿੰਘ, ਮਨਦੀਪ ਸਿੰਘ ਉਰਫ ਟੀਲੂ ਪੁੱਤਰ ਨਿਰਮਲ ਸਿੰਘ ਵਾਸੀਅਨ ਮਾਨਸਾ ਅਤੇ ਰਾਜਵੀਰ ਸਿੰਘ ਉਰਫ ਕਾਕਾ ਪੁੱਤਰ ਦਾਰਾ ਸਿੰਘ ਵਾਸੀ ਅਕਲੀਆਂ ਹਾਲ ਆਬਾਦ ਪਿੰਡ ਕੋੋਰਵਾਲਾ ਨੂੰ ਕਾਬੂ ਕਰਕੇ ਕੁੱਲ 8 ਮੋੋਟਰਸਾਈਕਲ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਮੋੋਟਰਸਾਈਕਲਾਂ ਦੀ ਕੁੱਲ ਮਾਲੀਤੀ ਕਰੀਬ 2 ਲੱਖ 40 ਹਜਾਰ ਰੁਪਏ ਬਣਦੀ ਹੈ।

12. ਮਾਨਸਾ ਪੁਲਿਸ ਵੱਲੋਂ ਕਾਊਟਰ ਇੰਟੈਲੀਜੈਂਸ ਬਠਿੰਡਾ ਨਾਲ ਸਾਂਝੀ ਕਾਰਵਾਈ ਕਰਦੇ ਹੋੋਏ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ 2 ਮੁਲਜਿਮਾਂ ਪ੍ਰਗਟ ਸਿੰਘ ਉਰਫ ਜੀਤੀ ਪੁੱਤਰ ਮਿੱਠੂ ਸਿੰਘ ਵਾਸੀ ਬੀਰ ਕਲਾਂ (ਸੰਗਰੂਰ) ਅਤੇ ਰਾਜ ਰਾਣੀ ਪਤਨੀ ਕਰਮਜੀਤ ਸਿੰਘ ਵਾਸੀ ਮਾਨਸਾ ਨੂੰ ਮੁਕੱਦਮਾ ਨੰਬਰ 21 ਮਿਤੀ 05—02—2021 ਅ/ਧ 489, 489—ਏ. ਹਿੰ:ਦੰ: ਥਾਣਾ ਸਿਟੀ—2 ਮਾਨਸਾ ਵਿੱਚ ਕਾਬੂ ਕਰਕੇ ਉਹਨਾਂ ਪਾਸੋੋਂ 4 ਲੱਖ 75 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ।

13. ਮਿਤੀ 06—03—2021 ਨੂੰ ਪਿੰਡ ਖਿੱਲਣ ਵਿਖੇ ਜਸਦੇਵ ਸਿੰਘ ਉਰਫ ਦੇਬੀ (ਉਮਰ ਕਰੀਬ 60 ਸਾਲ)ਪੁੱਤਰ ਮੱਘਰ ਸਿੰਘ ਵਾਸੀ ਖਿੱਲਣ ਦੇ ਕਤਲ ਸਬੰਧੀ ਦਰਜ਼ ਹੋੋਏ ਅਨਟਰੇਸ ਮੁਕੱਦਮਾ ਨੰ: 78 ਮਿਤੀ 07—03—2021 ਅ/ਧ 302 ਹਿੰ:ਦੰ: ਥਾਣਾ ਸਦਰ ਮਾਨਸਾ ਨੂੰ ਕੁਝ ਹੀ ਘੰਟਿਆਂ ਅੰਦਰ ਟਰੇਸ ਕਰਕੇ ਮੁਲਜਿਮ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ ਵਾਸੀ ਖਿੱਲਣ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

14. ਮਾਨਸਾ ਪੁਲਿਸ ਵੱਲੋੋਂ ਕਮਿਊਨਿਟੀ ਪੁਲਿਸਿੰਗ ਦਾ ਇਜ਼ਹਾਰ ਕਰਦੇ ਹੋਏ ਪਬਲਿਕ ਦੇ ਗੁੰਮ ਹੋਏ ਜਾਂ ਚੋਰੀ ਹੋਏ ਮੋਬਾਇਲ ਫੋਨ ਰਿਕਵਰ ਕਰਕੇ ਕੁੱਲ 913 ਮੋੋਬਾਇਲ ਫੋਨ ਬਰਾਮਦ ਕਰਕੇ ਸਬੰਧਤ ਮਾਲਕਾਂ ਦੇ ਹੋਏ ਵਿ¤ਤੀ ਨੁਕਸਾਨ ਦੀ ਭਰਪਾਈ ਕਰਨ ਵਿ¤ਚ ਵੀ ਜ਼ਿਲ੍ਹਾ ਮਾਨਸਾ ਪੁਲਿਸ ਵ¤ਲੋਂ ਬਹੁਤ ਮਹ¤ਤਵਪੂਰਣ ਰੋਲ ਅਦਾ ਕੀਤਾ ਗਿਆ ਹੈ।

15. ਮਾਨਸਾ ਪੁਲਿਸ ਵੱਲੋੋਂ ਬਿਨ੍ਹਾ ਮੰਨਜੂਰੀ ਅਣ—ਅਧਿਕਾਰਤ ਤੌੌਰ ਤੇ ਮਾਇਨਿੰਗ ਕਰਦੇ ਮੌੌਕਾ ਪਰ 2 ਮੁਲਜਿਮਾਂ ਬਲਵੰਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੈਣੀ ਮੀਆ ਖਾਨ (ਗੁਰਦਾਸਪੁਰ) ਅਤੇ ਸੁਖਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਢਿੱਲਵਾ (ਬਰਨਾਲਾ) ਨੂੰ ਮੌੌਕਾ ਪਰ ਗ੍ਰਿਫਤਾਰ ਕਰਕੇ ਉਸਦੇ ਵਿਰੁੱਧ ਮੁਕੱਦਮਾ ਨੰਬਰ 120 ਮਿਤੀ 22—04—2021 ਅ/ਧ 379 ਹਿੰ:ਦੰ: ਅਤੇ 21 ਮਾਈਨਜ ਐਂਡ ਮਿਨਰਲਜ (ਡਿਵੈਲਪਮੈਂਟ ਐਂਡ ਰੈਗੁਲੇਸ਼ਨ) ਐਕਟ—1957 ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ਹੈ।

ਜਿਹਨਾਂ ਪਾਸੋੋਂ ਇੱਕ ਬਲੈਰੋੋ ਕੈਪਰ, ਦੋੋ ਟਰੈਕਟਰ ਸੋੋਨਾਲੀਕਾ ਸਮੇਤ ਫਰਸ਼ੀ ਟੇਲਰ, ਪੋੋਕਲੇਨ ਮਸ਼ੀਨ ਮਾਰਕਾ ਅਵੇਸ ਪੀਸੀ.200 ਅਤੇ ਦੋੋ ਟਰੱਕ ਟਿੱਪਰਾਂ ਦੀ ਬਰਾਮਦਗੀ ਕੀਤੀ ਗਈ ਹੈ।

16. ਮਾਨਸਾ ਪੁਲਿਸ ਦੀ ਪ੍ਰੇਰਨਾ ਸਦਕਾ ਮਿਤੀ 18—05—2021 ਤੱਕ ਜਿਲਾ ਮਾਨਸਾ ਦੇ ਕਰੀਬ 200 ਪਿੰਡਾਂ ਨੇ ਕੋੋਰੋੋਨਾ ਮਹਾਂਮਾਰੀ ਨੂੰ ਫੈਲਣ ਤੋੋਂ ਰੋੋਕਣ ਲਈ ਠੀਕਰੀ ਪਹਿਰੇ ਲਗਾ ਕੇ ਸੈਲਫ ਲਾਕਡਾਊਨ ਲਾਗੂ ਕੀਤਾ।

17. ਮਾਨਸਾ ਪੁਲਿਸ ਨੇ ਚੋੋਰੀ ਦੀਆ ਵਾਰਦਾਤਾਂ ਦੇ ਮਿਤੀ 01—08—2020 ਤੋੋਂ ਅੱਜ ਤੱਕ 107 ਅਨਟਰੇਸ ਮੁਕੱਦਮਿਆਂ ਨੂੰ ਟਰੇਸ ਕਰਕੇ 176 ਮੁਲਜਿਮਾਂ ਨੂੰ ਕਾਬੂ ਕੀਤਾ ਗਿਆ। ਜਿਹਨਾਂ ਪਾਸੋੋਂ 37,40,770/—ਰੁਪਏ ਦੇ ਮਾਲ ਦੀ ਬਰਾਮਦਗੀ ਕਰਵਾਈ ਗਈ ਹੈ।

18. ਮਾਨਸਾ ਪੁਲਿਸ ਵੱਲੋੋਂ ਮਿਤੀ 01—08—2020 ਤੋੋਂ ਅੱਜ ਤੱਕ ਕੁੱਲ 33 ਪੀ.ਓਜ਼ (ਅ/ਧ 82—83 ਜਾ:ਫੌ:&14 O ਅ/ਧ 299 ਜਾ:ਫੌ&19) ਨੂੰ ਗ੍ਰਿਫਤਾਰ ਕੀਤਾ ਗਿਆ ਹੈ।

19. ਵਾਤਾਵਰਨ ਦੀ ਸੁੱਧਤਾਂ ਲਈ ਮਾਨਸਾ ਪੁਲਿਸ ਵੱਲੋੋਂ ਪੁਲਿਸ ਲਾਈਨ ਮਾਨਸਾ, ਥਾਣਿਆਂ/ਚੌੌਕੀਆਂ ਅਤੇ ਪੁਲਿਸ ਦਫਤਰਾਂ ਦੀ ਖਾਲੀ ਪਈ ਜਗ੍ਹਾਂ ਵਿਖੇ 4,500 ਤੋੋਂ ਵੱਧ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ਅਤੇ ਮਿਤੀ 05—06—2021 ਨੂੰ ਵਾਤਾਵਰਣ ਦਿਵਸ ਮੌੌਕੇ ਜਿਲਾ ਅੰਦਰ 5000 ਪੌਦੇ ਹੋੋਰ ਲਗਾਉਣ ਦੀ ਮੁਹਿੰਮ ਆਰੰਭੀ ਗਈ ਹੈ। ਇਸਤੋੋਂ ਇਲਾਵਾ ਜੀਵ—ਜੰਤੂਆਂ, ਪੰਛੀਆਂ ਦੀ ਮੁੜ ਉਤਪਤੀ ਲਈ ਅਤੇ ਪਹਿਲਾਂ ਵਾਲੇ ਪੰਜਾਬ ਦੀ ਸਿਰਜਣਾ ਦੇ ਮੱਦੇਨਜ਼ਰ ਪੁਲਿਸ ਲਾਈਨ ਮਾਨਸਾ ਵਿਖੇ 140 ਸੇਕੁਅਰ ਮੀਟਰ ਜਗ੍ਹਾਂ ਵਿੱਚ 38 ਕਿਸਮਾਂ ਦੇ 375 ਬੂਟੇ ਲਗਵਾ ਕੇ ਛੋੋਟਾ ਮੀਯਾਂਵਾਕੀ ਜੰਗਲ ਸਥਾਪਤ ਕਰਕੇ ਸੁਰੂਆਤ ਕੀਤੀ ਗਈ ਅਤੇ 7 ਹੋੋਰ ਜੰਗਲ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

20. ਮਿਤੀ 26—05—2021 ਨੂੰ ਜਿਲਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੀ ਖਾਲੀ ਪਈ 45 ਸੁਕੇਅਰ ਮੀਟਰ ਜਗ੍ਹਾਂ ਵਿੱਚ 53 ਕਿਸਮਾਂ ਦੇ 160 ਬੂਟੇ ਲਗਵਾ ਕੇ ਛੋਟੀ ਮੀਆਂਵਾਕੀ ਬਗੀਚੀ ਬਣਾਈ ਗਈ। ਇਸਤੋੋਂ ਪਹਿਲਾਂ ਵੀ ਡੀ.ਐਸ.ਪੀ. ਦਫਤਰ ਸਰਦੂਲਗੜ ਅਤੇ ਥਾਣਾ ਜੌੌੜਕੀਆਂ ਵਿਖੇ ਛੋੋਟੀਆਂ ਮੀਆਂਵਾਕੀ ਬਗੀਚੀਆਂ ਤੋੋਂ ਇਲਾਵਾ ਪੁਲਿਸ ਲਾਈਨ ਮਾਨਸਾ ਵਿਖੇ 2 ਏਕੜ ਜਗ੍ਹਾਂ ਵਿੱਚ ਇੱਕ ਮਿਕਸ ਬਾਗ ਵੀ ਲਗਵਾਇਆ ਗਿਆ ਹੈ।

21. ਸੜਕੀਂ ਦੁਰਘਟਨਾਵਾਂ ਰੋੋਕਣ ਸਬੰਧੀ ਮਾਨਯੋੋਗ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ੋਸੜਕ ਸੁਰੱਖਿਆ—ਜੀਵਨ ਰੱਖਿਆੋ ਦੇ ਨਾਹਰੇ ਤਹਿਤ ਜਿਲਾ ਅੰਦਰ ਮਿਤੀ 18—01—2021 ਤੋੋਂ 17—02—2021 ਤੱਕ ਮਨਾਏ ਗਏ ਨੈਸ਼ਨਲ ਰੋਡ ਸੇਫਟੀ ਮਹੀਨਾੋ ਦੌੌਰਾਨ ਵਿਲੇਜ ਪੁਲਿਸ ਅਫਸਰਾਨ (ਵੀ.ਪੀ.ਓਜ਼.) ਰਾਹੀ 25,000 ਤੋੋਂ ਵੱਧ ਰਿਫਲੈਕਟਰ ਵਹੀਕਲਾਂ ਤੇ ਲਗਾਏ ਗਏ।

22. ਮਾਨਸਾ ਪੁਲਿਸ ਵੱਲੋੋਂ ਕੀਤੇ ਸਖਤ, ਨਿਰਪੱਖ ਅਤੇ ਪਾਰਦਰਸ਼ੀ ਸੁਰੱਖਿਆਂ ਪ੍ਰਬੰਧਾਂ ਦੇ ਮੱਦੇਨਜ਼ਰ ਜਿਲਾ ਅੰਦਰ ਹੋੋਈਆ ਨਗਰ ਕੌਸ਼ਲ ਅਤੇ ਨਗਰ ਪੰਚਾਇਤ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿਆ।ਇਹ ਪਹਿਲੀ ਵਾਰ ਹੋੋਇਆ ਹੈ ਕਿ ਮਾਨਸਾ ਜਿਲਾ ਅੰਦਰ ਕੋੋਈ ਵੀ ਅਣਸੁਖਾਂਵੀ ਘਟਨਾਂ ਨਹੀ ਵਾਪਰੀ, ਜਿਸ ਸਬੰਧੀ ਪਬਲਿਕ ਵੱਲੋੋਂ ਮਾਨਸਾ ਪੁਲਿਸ ਦੀ ਪ੍ਰਸੰਸਾਂ ਕੀਤੀ ਗਈ।

23. ਕਰਮਚਾਰੀਆਂ ਨੂੰ ਸਰੀਰਕ ਤੇ ਮਾਨਸਿਕ ਤੌੌਰ ਤੇ ਫਿੱਟ ਰੱਖਣ ਸਬੰਧੀ ਪੁਲਿਸ ਲਾਈਨ ਮਾਨਸਾ ਵਿਖੇ ਹਫਤਾਵਰੀ ਯੋੋਗਾ ਕੋੋਰਸ ਸੁਰੂ ਕੀਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION