25.1 C
Delhi
Tuesday, April 23, 2024
spot_img
spot_img

ਕੋਰੋਨਾ ਵਾਇਰਸ ਨਾਲ ਪੀੜਤ ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਹਦਾਇਤਾਂ ਜਾਰੀ

ਫ਼ਾਜ਼ਿਲਕਾ, 24 ਅਪ੍ਰੈਲ, 2020 –
ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਪੀੜ੍ਹਤ ਮਿ੍ਰਤਕ ਦੀ ਦੇਹ ਦਾ ਸਸਕਾਰ ਕਰਨ ਲਈ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨਵੀਂ ਦਿੱਲੀ ਵੱਲੋਂ ਜਾਰੀ ਕੋਵਿਡ-19 ਗਾਈਡਲਾਇਨਜ਼ ਆਨ ਡੈਂਡ ਬਾਡੀ ਮੈਨਜਮੈਂਟ ਅਤੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪੱਤਰ ਨੂੰ ਮੁੱਖ ਰੱਖਦੇ ਹੋਏ ਕੋਰੋਨਾ ਵਾਇਰਸ ਪੀੜ੍ਹਤ ਮਰੀਜ ਦੀ ਮੋਤ ਹੋ ਜਾਣ ਦੀ ਸੂਰਤ ਵਿਚ ਉਸ ਦੀ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਕਰਨ ਲਈ ਹਦਾਇਤਾ ਜਾਰੀ ਕੀਤੀਆਂ ਗਈਆ ਹਨ।

ਜਾਰੀ ਹੁਕਮਾਂ ’ਚ ਉਨ੍ਹਾਂ ਕਿਹਾ ਕਿ ਇਹ ਕਿ ਕੋਰੋਨਾ ਵਾਇਰਸ ਪੀੜਤ ਵਿਅਕਤੀਆਂ ਦੀ ਮੋਤ ਹੋਣ ਜਾਣ ਉਪਰੰਤ ਮਿ੍ਰਤਕ ਦੀ ਦੇਹ, ਪਰਿਵਾਰ ਦੇ ਮੈਂਬਰਾਂ ਵੱਲੋਂ ਹੀ ਸਬੰਧਤ ਹਸਪਤਾਲ ਤੋਂ ਪ੍ਰਾਪਤ ਕੀਤੀ ਜਾਵੇਗੀ ਅਤੇ ਸ਼ਮਸਾਨ ਘਾਟ ਵਿਚ ਅੰਤਿਮ ਸਸਕਾਰ ਪਰਿਵਾਰ ਵੱਲੋਂ ਸਰਕਾਰ ਦੀਆਂ ਗਾਇਡਲਾਇਨਜ਼/ਹਦਾਇਤਾਂ ਮੁਤਾਬਕ ਸਰਕਾਰੀ ਗਠਿਤ ਕਮੇਟੀ ਦੀ ਹਾਜਰੀ ਵਿੱਚ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਅਗਰ ਮਿ੍ਰਤਕ ਦੇ ਪਰਿਵਾਰ ਦਾ ਮੈਂਬਰ, ਮਿ੍ਰਤਕ ਦੀ ਲਾਸ਼ ਸਸਕਾਰ ਕਰਨ ਲਈ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਸਬੰਧਤ ਹਸਪਤਾਲ ਦੇ ਡਾਕਟਰ/ਮੈਡੀਕਲ ਸੁਪਰਡੰਟ ਵੱਲੋਂ ਇਸ ਬਾਰੇ ਸਬੰਧਤ ਥਾਨੇ ਦੇ ਮੁੱਖ ਅਫਸਰ ਨੂੰ ਲਿਖਤੀ ਸੂਚਨਾ ਭੇਜੀ ਜਾਵੇਗੀ।

ਇਹ ਕਿ ਸਬੰਧਤ ਡਾਕਟਰ/ਮੈਡੀਕਲ ਸੁਪਰਡੰਟ ਵੱਲੋਂ ਸੂਚਨਾ ਮਿਲਣ ਉਪਰੰਤ ਥਾਨੇ ਦਾ ਮੁੱਖੀ ਜਾਂ ਉਸ ਵੱਲੋਂ ਨਿਯੁਕਤ ਕੀਤੇ ਗਿਆ ਥਾਨੇਦਾਰ ਤੁਰੰਤ ਕਾਨੂੰਨ/ਨਿਯਮਾਂ ਦੀਆਂ ਧਾਰਾਵਾਂ ਨੂੰ ਮੁੱਖ ਰੱਖਦੇ ਹੋਏ, ਪੜਤਾਲ/ਲੋੜੀਂਦੀ ਕਾਰਵਾਈ ਕਰਨ ਉਪਰੰਤ, ਜੇਕਰ ਪਾਇਆ ਜਾਂਦਾ ਹੈ ਕਿ ਮਿ੍ਰਤਕ ਦਾ ਕੋਈ ਵੀ ਪਰਿਵਾਰਕ ਮੈਬਰ ਜਾਂ ਮਿੱਤਰ ਮਿ੍ਰਤਕ ਦੀ ਦੇਹ ਨੂੰ ਸਸਕਾਰ ਕਰਨ ਲਈ ਤਿਆਰ ਨਹੀਂ ਹਨ ਤਾਂ ਸਬੰਧਤ ਥਾਨਾ ਮੁੱਖੀ ਮਿ੍ਰਤਕ ਦੇਹ ਨੂੰ ਅਨਕਲੇਮ ਡੈਂਡ ਬਾਡੀ ਤਸੱਵਰ ਕਰਦੇ ਹੋਏ, ਮਿ੍ਰਤਕ ਦੀ ਦੇਹ ਦਾ ਸਸਕਾਰ ਕਰਵਾਉਣ ਲਈ ਕਾਰਵਾਈ ਆਰੰਭ ਕਰੇਗਾ।

ਕੋਰੋਨਾ ਵਾਇਰਸ ਮਿ੍ਰਤਕ ਦੀ ਦੇਹ ਦਾ ਸਸਕਾਰ ਕਰਨ ਲਈ ਕੇਮਟੀ ਗਠਿਤ ਕੀਤੀ ਜਾਦੀ ਹੈ ਜਿਸ ਵਿੱਚ ਡਿਊਟੀ ਮੈਜਸਟਰੇਟ, ਜੋ ਸਬੰਧਤ ਉਪ ਮੰਡਲ ਮੈਜਿਸਟਰੇਟ, ਵੱਲੋ ਤਾਇਨਾਤ ਕੀਤਾ ਜਾਵੇਗਾ। ਸਬੰਧਤ ਥਾਨੇ ਦਾ ਮੁੱਖ ਥਾਨਾ ਅਫਸਰ ਜਾਂ ਉਸ ਵੱਲੋ ਅਧਿਕਾਰਤ ਕੀਤਾ ਗਿਆ, ਥਨੇਦਾਰ। ਨਗਰ ਨਿਗਮ, ਨਗਰ ਪੰਚਾਇਤ, ਨਗਰ ਕੌਂਸਲ ਵੱਲੋ ਗਠਿਤ ਕੀਤੀ ਗਈ ਕਮੇਟੀ ਦੇ ਸਮੂਹ ਮੈਂਬਰ। ਸਬੰਧਤ ਸ਼ਮਸ਼ਾਨ ਘਾਟ ਦਾ, ਉਹ ਕਰਮਚਾਰੀ, ਜੋ ਮਿ੍ਰਤਕ ਦੇਹ ਦਾ ਸਸਕਾਰ ਕਰਵਾਉਂਦਾ ਹੈ।

ਪਰਿਵਾਰ ਦੀ ਇੱਛਾ ਮੁਤਾਬਕ ਸਬੰਧਤ, ਪਰਿਵਾਰ ਦੇ ਉਹ ਮੈਂਬਰ, ਜਿਨ੍ਹਾਂ ਨੇ ਮਿ੍ਰਤਕ ਦੇਹ ਨੂੰ ਅਗਨੀ ਭੇਂਟ ਕਰਨੀ ਹੋਵੇ। ਇਹ ਕਿ ਉਕਤ ਗਠਿਤ ਕੀਤੀ ਗਈ ਕਮੇਟੀ ਇਸ ਗੱਲ ਦਾ ਪੂਰਾ ਖਿਆਲ ਰਖੇਗੀ ਕਿ ਕੋਰੋਨਾ ਵਾਇਰਸ ਨਾਲ ਪੀੜ੍ਹਤ ਮਿ੍ਰਤਕ ਦੀ ਦੇਹ ਦਾ ਸਸਕਾਰ ਪਰਿਵਾਰ ਦੀਆ ਪਹਿਲਾ ਤੋਂ ਚਲੀਆਂ ਆ ਰਹੀਆਂ ਰੀਤੀ-ਰਿਵਾਜਾਂ, ਜੋ ਕੇਵਲ ਸ਼ਮਸ਼ਾਨ ਘਾਟ ਵਿੱਚ ਚੱਲਦੀਆ ਹਨ ਤੋਂ ਇਲਾਵਾ ਸਰਕਾਰ ਦੀਆ ਹਦਾਹਿਤਾਂ/ਗਾਇਡਲਾਇਨਜ਼ ਮੁਤਾਬਕ ਕੀਤਾ ਜਾਵੇਗਾ।

ਸਸਕਾਰ ਕਰਨ ਵਾਲੀ ਟੀਮ ਦੇ ਸਮੂਹ ਮੈਂਬਰਾਂ ਨੂੰ ਸਿਵਲ ਸਰਜਨ ਫਾਜ਼ਿਲਕਾ ਵੱਲੋਂ ਲੋੜ ਅਨੁਸਾਰ ਨਿੱਜੀ ਸੁਰੱਖਿਆ ਉਪਕਰਣ ਸਪਲਾਈ ਕੀਤੀ ਜਾਵੇਗੀ ਅਤੇ ਸਸਕਾਰ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਟੀਮ ਨੂੰ ਟੇ੍ਰਨਿੰਗ ਵੀ ਦੇਣਗੇ। ਇਹ ਕਿ ਸਬੰਧਤ ਹਸਪਤਾਲ ਦਾ ਡਾਕਟਰ/ਮੈਡੀਕਲ ਸੁਪਰਡੰਟ ਮਿ੍ਰਤਕ ਦੀ ਦੇਹ ਨੂੰ ਵਿਸ਼ੇਸ ਐਬੂਲੈਂਸ ਰਾਹੀਂ ਭਾਰਤ ਸਰਕਾਰ/ਪੰਜਾਬ ਵੱਲੋਂ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੰਤਵ ਲਈ ਨਿਰਧਾਰਤ ਕੀਤੇ ਗਏ, ਸ਼ਮਸ਼ਾਨ ਘਾਟ ਵਿਚ ਪਹੁੰਚਾਉਣ ਲਈ ਜ਼ਿੰਮੇਵਾਰ ਹੋਣਗੇ।

ਜਾਰੀ ਹੁਕਮਾਂ ਅਨੁਸਾਰ ਕੋਰੋਨਾ ਵਾਇਰਸ ਨਾਲ ਪੀੜ੍ਹਤ ਮਿ੍ਰਤਕ ਦੀ ਦੇਹ ਦਾ ਸਸਕਾਰ ਕਰਨ ਲਈ ਫ਼ਾਜ਼ਿਲਕਾ ਵਿਖੇ ਸ੍ਰੀ ਸੇਵਕ ਸਭਾ ਸ਼ਿਵਪੂਰੀ ਬਾਰਡਰ ਰੋਡ ਜਿਸ ਦੇ ਇੰਚਾਰਜ ਸ੍ਰੀ ਨਰਿੰਦਰ ਕੁਮਾਰ, ਅਬੋਹਰ ਵਿਖੇ ਮੇਨ ਸ਼ਿਵਪੂਰੀ ਇੰਦਰਾ ਨਗਰੀ ਰੋਡ ਨੇੜੇ ਡਿਸਪੋਜਲ ਸ਼ਮਸ਼ਾਨ ਘਾਟ ਦੇ ਇੰਚਾਰਜ ਸ੍ਰੀ ਰਾਜ ਕੁਮਾਰ ਕੁੰਡਲ ਅਤੇ ਜਲਾਲਾਬਾਦ ਵਿਖੇ ਸੁਖਧਾਮ ਸਭਾ ਸ਼ਮਸ਼ਾਨ ਘਾਟ ਦੇ ਇੰਚਾਰਜ ਮੋਹਨ ਲਾਲ ਨੂੰ ਨਿਯੁਕਤ ਕੀਤਾ ਗਿਆ ਹੈ।

ਕੋਰੋਨਾ ਵਾਇਰਸ ਨਾਲ ਪੀੜ੍ਹਤ ਮਿ੍ਰਤਕ ਦੀ ਦੇਹ ਦਾ ਸਸਕਾਰ ਕਰਨ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਫਾਜਿਲਕਾ ਨੋਡਲ ਅਫਸਰ ਹੋਣਗੇ, ਜੋ ਸਾਰੇ ਪ੍ਰਬੰਧਾਂ ਨੂੰ ਪਹਿਲਾਂ ਤੋਂ ਹੀ ਮੁਕੰਮਲ ਕਰਨਗੇ। ਇਸ ਤੋਂ ਇਲਾਵਾ ਨੋਡਲ ਅਫਸਰ ਟੀਮ ਦੇ ਸਾਰੇ ਮੈਂਬਰਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਕੋਰੋਨਾ ਵਾਇਰਸ ਨਾਲ ਪੀੜ੍ਹਤ ਮਿ੍ਰਤਕ ਦੇਹ ਦਾ ਸਸਕਾਰ ਕੀਤਾ ਜਾਣਾ ਹੈ, ਦੀ ਪੂਰੀ ਟੇ੍ਰਨਿੰਗ ਦੇਣਗੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION