23.1 C
Delhi
Wednesday, April 24, 2024
spot_img
spot_img

ਕੋਰੋਨਾ ਵਾਇਰਸ ਕਾਰਨ ‘ਆਪ’ ਵੱਲੋਂ ਮੈਂਬਰਸ਼ਿਪ ਮੁਹਿੰਮ ਸਮੇਤ ਸਾਰੇ ਪਾਰਟੀ ਪ੍ਰੋਗਰਾਮ ਮੁਲਤਵੀ

ਚੰਡੀਗੜ੍ਹ, 20 ਮਾਰਚ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕੋਰੋਨਾ ਵਾਇਰਸ ਕਾਰਨ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਕਾਰਨ ਪਾਰਟੀ ਦੇ ਤਮਾਮ ਛੋਟੇ-ਵੱਡੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਨੁਸਾਰ ਇਹ ਐਲਾਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਸਾਂਝੇ ਤੌਰ ‘ਤੇ ਸੋਸ਼ਲ ਮੀਡੀਆ ਰਾਹੀਂ ਕੀਤਾ।

ਭਗਵੰਤ ਮਾਨ ਨੇ ਕਿਹਾ ਕਿ ਮਿਸਡ ਕਾਲ ਮੈਂਬਰਸ਼ਿਪ ਮੁਹਿੰਮ, ਡੋਰ ਟੂ ਡੋਰ, ਜਨ ਸਭਾਵਾਂ, ਨੁੱਕੜ ਮੀਟਿੰਗਾਂ, ਜੁਆਇੰਨਗਾਂ ਅਤੇ ਪ੍ਰੈਸ ਕਾਨਫ਼ਰੰਸਾਂ ਸਮੇਤ ਸਾਰੇ ਛੋਟੇ-ਵੱਡੇ ਪਾਰਟੀ ਪ੍ਰੋਗਰਾਮ ਹਾਲਤ ਸੁਧਰਨ ਤੱਕ ਮੁਲਤਵੀ ਕਰ ਦਿੱਤੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਇਹ ਫ਼ੈਸਲਾ ਪੰਜਾਬ ਅਤੇ ਦਿੱਲੀ ਦੀ ਲੀਡਰਸ਼ਿਪ ਦੀ ਸਲਾਹ ਨਾਲ ਸਭ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ।

ਇਸ ਮੌਕੇ ਜਰਨੈਲ ਸਿੰਘ ਨੇ ਕਿਹਾ ਕਿ ਕੋਰੋਨਾਵਾਇਰਸ ਤੋਂ ਬਚਾਅ ਲਈ ਘੱਟ ਤੋਂ ਘੱਟ ਜਨ ਸੰਪਰਕ ਜ਼ਰੂਰੀ ਹੈ। ਸੂਬਾ ਅਤੇ ਕੇਂਦਰ ਸਰਕਾਰਾਂ ਨੇ ਵੀ ਐਡਵਾਇਜਰੀਜ਼ ਜਾਰੀ ਕਰਕੇ ਇਕੱਠ ‘ਤੇ ਪਾਬੰਦੀ ਅਤੇ ਹੋਰ ਪਰਹੇਜ਼ ਰੱਖਣ ਦੀਆਂ ਹਿਦਾਇਤਾਂ ਕੀਤੀਆਂ ਗਈਆਂ ਹਨ।

ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਦੇ ਵਰਕਰਾਂ, ਵਲੰਟੀਅਰਾਂ ਅਤੇ ਆਗੂਆਂ ਨੂੰ ਘਰੋਂ-ਘਰੀਂ ਰਹਿਣ ਦੀ ਸਲਾਹ ਦਿੰਦਿਆਂ ਸਿਰਫ਼ ਸੋਸ਼ਲ ਮੀਡੀਆ ਰਾਹੀਂ ਪਾਰਟੀ ਗਤੀਵਿਧੀਆਂ ਅਤੇ ਕੋਰੋਨਾਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕਤਾ ਪੈਦਾ ਕਰਨ ਲਈ ਕਿਹਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION