26.7 C
Delhi
Wednesday, April 17, 2024
spot_img
spot_img

ਕੋਰੋਨਾ ਮਹਾਮਾਰੀ ਵਿਚ ਕਿਸਾਨਾ ਦੀਆ ਮੁਸਕਲਾ ਨੂੰ ਦੂਰ ਕਰਨ ਲਈ ਠੋਸ ਰਣਨੀਤੀ ਤਿਆਰ ਕਰਨ ਕੇਦਰ ਅਤੇ ਸੂਬਾ ਸਰਕਾਰ: ਬੱਬੀ ਬਾਦਲ

ਚੰਡੀਗੜ੍ਹ,  8 ਮਈ, 2020 – 

ਕੋਰੋਨਾ ਮੌਸਮ ਦੀ ਮਾਰ ਅਤੇ ਮੰਡੀਆਂ ਲਈ ਜਾਰੀ ਕੀਤੇ ਸਰਕਾਰਾ ਦੇ ਬੇਰੁਖੇ ਫੁਰਮਾਨਾਂ ਨੇ ਕਿਸਾਨਾਂ ਨੂੰ ਬਰਬਾਦੀ ਦੇ ਕੰਢੇ ਤੇ ਲਿਆ ਖੜਾ ਕਰ ਦਿੱਤਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕੀਤਾ।

ਉਨਾ ਕਿਹਾ ਕਿ ਅੱਜ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਝੋਨੇ ਦੀ ਲੁਆਈ ਦਾ ਟਾਈਮ ਨੇੜੇ ਹੈ ਪਰ ਕੇਦਰ ਅਤੇ ਸੂਬਾ ਸਰਕਾਰਾ ਕੋਲ ਕਿਸਾਨਾਂ ਨੂੰ ਇਸ ਮੁਸਕਿਲ ਘੜੀ ਵਿੱਚੋ ਬਾਹਰ ਕੱਢਣ ਲਈ ਕੋਈ ਠੋਸ ਰਣਨੀਤੀ ਨਹੀਂ ਬਣਾਈ ਗਈ ਜਿਸ ਕਰਕੇ ਕਰਜੇ ਦੀ ਮਾਰ ਝੱਲ ਰਿਹਾ ਅੰਨਦਾਤਾ ਸਰਕਾਰਾ ਦੀ ਇਸ ਕਾਰਗੁਜ਼ਾਰੀ ਤੋਂ ਦੁੱਖੀ ਹੈ ਬੱਬੀ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਲੱਖਾ ਦੀ ਗਿਣਤੀ ਵਿਚ ਮਜਦੂਰ ਵਾਪਿਸ ਅਪਣੇ ਸੂਬਿਆਂ ਨੂੰ ਪਰਤ ਰਹੇ ਹਨ।

ਉਸ ਨਾਲ ਝੋਨੇ ਦੀ ਲੁਆਈ ਵਿੱਚ ਕਿਸਾਨਾ ਨੂੰ ਮੁਸਕਲਾ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕੇਂਦਰ ਤੇ ਸੂਬਾ ਸਰਕਾਰ ਮੱਕੀ ਅਤੇ ਹੋਰ ਫੈਸਲਾ ਨੂੰ ਚੁੱਕਣ ਅਤੇ ਸਹੀ ਰੇਟ ਦੇਣ ਤੋਂ ਹੱਥ ਪਿੱਛੇ ਖਿੱਚ ਰਹੀਆ ਹਨ।

ਬੱਬੀ ਬਾਦਲ ਨੇ ਮੰਗ ਕੀਤੀ ਕਿ ਲੇਬਰ ਦੀ ਕਮੀ ਨੂੰ ਦੂਰ ਕਰਨ ਲਈ ਕੇਂਦਰ ਤੇ ਸੂਬਾ ਸਰਕਾਰ ਕਿਸਾਨਾ ਨੂੰ ਸਿੱਧੀ ਬਿਜਾਈ ਲਈ ਦਿੱਤੀ ਜਾਣ ਵਾਲੀ ਮਸ਼ੀਨਰੀ ਤੇ 75 ਫੀਸਦੀ ਸਬਸਿਡੀ ਦੇਵੇ ਅਤੇ ਝੋਨੇ ਦੀ ਲੁਆਈ ਦਾ ਟਾਈਮ ਪਹਿਲਾਂ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੀਆ ਮੁਸ਼ਕਲਾਂ ਨੂੰ ਘੱਟ ਕੀਤਾ ਜਾ ਸਕੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION