ਯੈੱਸ ਪੰਜਾਬ
ਚੰਡੀਗੜ੍ਹ, 5 ਜੁਲਾਈ, 2020:
ਐਤਵਾਰ ਨੂੰ ਕੋਰੋਨਾ ਨੇ ਹੋਰ ਤੇਜ਼ੀ ਫ਼ੜੀ ਹੈ। ਸੂਬੇ ਵਿਚ ਚਾਰ ਮੌਤਾਂ ਹੋਈਆਂ ਜਦਕਿ 250 ਤੋਂ ਵੱਧ ਨਵੇਂ ਪਾਜ਼ਿਟਿਵ ਕੇਸ ਆਏ ਹਨ।
2 ਔਰਤਾਂ ਨੇ ਲੁਧਿਆਣਾ ਵਿਚ ਦਮ ਤੋੜਿਆ ਜਦਕਿ ਇਕ ਮੌਤ ਪਟਿਆਲਾ ਵਿਚ ਅਤੇ ਇਕ ਤਰਨ ਤਾਰਨ ਵਿਚ ਹੋਈ ਹੈ। ਲੁਧਿਆਣਾ ਵਿਚ ਦਮ ਤੋੜਣ ਵਾਲੀਆਂ ਔਰਤਾਂ ਵਿਚੋਂ ਇਕ 65 ਸਾਲਾ ਔਰਤ ਗਾਂਧੀ ਨਗਰ ਮੁਕਤਸਰ ਨਾਲ ਸੰਬੰਧਤ ਸੀ ਜਿਹੜੀ ਡੀ.ਐਮ.ਸੀ. ਵਿਚ ਇਲਾਜ ਅਧੀਨ ਸੀ। ਮੁਕਤਸਰ ਦੀ ਇਹ ਪਹਿਲੀ ਮੌਤ ਹੈ।
ਸੂਬੇ ਵਿਚ ਅੱਜ ਤਕ 166 ਮੌਤਾਂ ਹੋਈਆਂ ਹਨ ਜਦਕਿ ਪਾਜ਼ਿਟਿਵ ਕੇਸਾਂ ਦੀ ਗਿਣਤੀ ਵਧ ਕੇ 6361 ਹੋ ਗਈ ਹੈ।
ਲੁਧਿਆਣਾ ਵਿਚ ਹੁਣ ਮੌਤਾਂ ਦੀ ਗਿਣਤੀ 25 ਹੋ ਗਈ ਹੈ। ਪਟਿਆਲਾ ਵਿਚ ਹੁਣ ਤਕ 10 ਵਿਅਕਤੀ ਕੋਰੋਨਾ ਦਾ ਸ਼ਿਕਾਰ ਹੋਏ ਹਨ ਜਦਕਿ ਤਰਨ ਤਾਰਨ ਵਿਚ 5 ਵਿਅਕਤੀ ਦਮ ਤੋੜ ਚੁੱਕੇ ਹਨ।
ਅੱਜ ਸਭ ਤੋਂ ਜ਼ਿਆਦਾ 84 ਕੇਸ ਲੁਧਿਆਣਾ ਤੋਂ ਰਿਪੋਰਟ ਕੀਤੇ ਗਏ ਜਿੱਥੋਂ26 ਕੇਸ ਲੁਧਿਆਣਾ ਜੇਲ੍ਹ ਨਾਲ ਸੰਬੰਧਤ ਹਨ। ਇਸ ਨਾਲ ਜੇਲ੍ਹ ਪ੍ਰਸ਼ਾਸ਼ਨ ਅੰਦਰ ਵੀ ਚਿੰਤਾ ਦਾ ਮਾਹੌਲ ਹੈ।
ਜਲੰਧਰ ਵਿਚ 71 ਨਵੇਂ ਪਾਜ਼ਿਟਿਵ ਕੇਸ ਆਏ ਹਨ। ਪਟਿਆਲਾ ਵਿਚ 26, ਮੋਹਾਲੀ ਵਿਚ 16 ਅਤੇ ਫਿਰੋਜ਼ਪੁਰ ਵਿਚ 11 ਕੇਸ ਆਏ ਹਨ। ਫ਼ਰੀਦਕੋਟ ਵਿਚ 8, ਸੰਗਰੂਰ ਵਿਚ 6 ਅਤੇ ਗੁਰਦਾਸਪੁਰ ਵਿਚ 5 ਕੇਸ ਆਏ ਹਨ। ਪਠਾਨਕੋਟ, ਮੋਗਾ ਅਤੇ ਬਠਿੰਡਾ ਵਿਚ 4-4 ਨਵੇਂ ਪਾਜ਼ਿਟਿਵ ਕੇਸ ਆਏ ਹਨ। ਫ਼ਾਜ਼ਿਲਕਾ, ਮਾਨਸਾ, ਤਰਨ ਤਾਰਨ ਅਤੇ ਫ਼ਤਹਿਗੜ੍ਹ ਸਾਹਿਬ ਵਿਚ ਇਕ ਇਕ ਨਵਾਂ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ।
ਹੋਰ ਵੇਰਵਿਆਂ ਲਈ ਮੈਡੀਕਲ ਬੁਲੇਟਿਨ ਵੇਖ਼ਣ ਵਾਸਤੇ ਕਲਿੱਕ ਕਰੋ: