spot_img
44.1 C
Delhi
Monday, June 17, 2024
spot_img

ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਕੀਤਾ ਜੌੜਕੀਆਂ ਥਾਣੇ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ

ਯੈੱਸ ਪੰਜਾਬ
ਮਾਨਸਾ, 14 ਅਗਸਤ, 2021 –
ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਅੱਜ ਉਚੇਚੇ ਤੌੌਰ *ਤੇ ਪਹੁੰਚੇ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਮਾਨਯੋੋਗ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਪੰਜਾਬ ਸਰਕਾਰ ਜੀ ਵੱਲੋੋਂ ਆਪਣੇ ਕਰ ਕਮਲਾਂ ਨਾਲ ਥਾਣਾ ਜੌੌੜਕੀਆਂ ਦੀ ਨਵੀਂ ਬਣੀ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ। ਇਸ ਮੌੌਕੇ ਸ੍ਰੀ ਮਹਿੰਦਰਪਾਲ, ਆਈ.ਏ.ਐਸ. ਡਿਪਟੀ ਕਮਿਸ਼ਨਰ ਮਾਨਸਾ, ਵਧੀਕ ਡਿਪਟੀ ਕਮਿਸ਼ਨਰ ਮਾਨਸਾ ਸਮੇਤ ਜਿਲਾ ਪੁਲਿਸ ਦੇ ਗਜਟਿਡ ਅਧਿਕਾਰੀ ਮੌੌਕਾ ਪਰ ਹਾਜ਼ਰ ਸਨ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਮਾਨਯੋੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ ਪੰਜਾਬ ਜੀ ਵੱਲੋੋਂ ਆਦੇਸ਼ ਦਿੱਤੇ ਗਏ ਹਨ ਕਿ ਥਾਣਾ ਪੱਧਰ ਤੇ ਆਮ ਜਨਤਾ ਨੂੰ ਕੋੋਈ ਪ੍ਰੇਸ਼ਾਨੀ ਨਹੀ ਹੋੋਣੀ ਚਾਹੀਦੀ ਅਤੇ ਹਰੇਕ ਲੋੜਵੰਦ ਨੂੰ ਸਮੇਂ ਅੰਦਰ ਪੂਰਾ ਇੰਨਸਾਫ ਮੁਹੱਈਆ ਕਰਵਾਇਆ ਜਾਵੇ।

ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋੋਏ ਥਾਣਾ ਜੌੌੜਕੀਆਂ ਦੀ ਨਵੀਂ ਅਤੇ ਅਤੀ ਆਧੁਨਿਕ ਬਿਲਡਿੰਗ ਕਰੀਬ 3 ਕਨਾਲ 1 ਮਰਲਾ ਜਗ੍ਹਾ ਦੇ 7000 ਸੁਕੇਅਰ ਫੁੱਟ ਏਰੀਆ ਵਿੱਚ ਉਸਾਰੀ ਗਈ ਹੈ। ਜਿਥੇ ਬਜੁਰਗ ਅਤੇ ਅਪੰਗ ਵਿਆਕਤੀਆਂ ਲਈ ਰੈਂਪ ਬਣਿਆ ਹੋੋਇਆ ਹੈ ਤਾਂ ਜੋੋ ਕੋੋਈ ਬਜੁਰਗ ਜਾਂ ਵਿਕਲਾਂਗ ਵਿਅਕਤੀ ਵੀਲ੍ਹ ਚੇਅਰ ਰਾਹੀ ਆ ਕੇ ਆਪਣੀ ਦੁੱਖ ਤਕਲੀਫ ਦੱਸ ਕੇ ਬਣਦਾ ਇੰਨਸਾਫ ਲੈ ਸਕਦਾ ਹੈ।

ਇਸ ਤਕਨੀਕੀ ਥਾਣੇ ਵਿੱਚ ਆਧੁਨਿਕ ਸਹੂਲਤਾਂ ਹਨ, ਜਿਵੇਂ ਪਬਲਿਕ ਦੇ ਬੈਠਣ ਲਈ ਖੁੱਲੀ ਥਾਂ ਭਾਂਵ ਵੇਟਿੰਗ ਹਾਲ ਬਣਿਆ ਹੋੋਇਆ ਹੈ, ਜਿਥੇ ਪੱਖੇ, ਕੁਰਸੀਆਂ ਆਦਿ ਦਾ ਸੁਚੱਜਾ ਪ੍ਰਬੰਧ ਹੈ। ਨਾਬਾਲਗ ਬੱਚਿਆ ਦੀ ਸੁਣਵਾਈ ਲਈ ਇੱਕ ਵੱਖਰਾ ਕਮਰਾ ਬਣਿਆ ਹੋੋਇਆ ਹੈ, ਜਿੱਥੇ ਖਿਲੌੌਣੇ ਵਗੈਰਾ ਰੱਖੇ ਹੋੋਏ ਹਨ ਤਾਂ ਜੋੋ ਉਥੇ ਬੱਚੇ ਆਪਣੇ ਆਪ ਨੂੰ ਸੁਖਾਲਾ ਮਹਿਸੂਸ ਕਰਨ ਅਤੇ ਆਪਣੀ ਗੱਲਬਾਤ ਬਿਨਾ ਕਿਸੇ ਡਰ—ਭੈਅ ਜਾਂ ਝਿਜਕ ਦੇ ਦੱਸ ਸਕਣ।

ਜਲਦੀ ਇੰਨਸਾਫ ਮੁਹੱਈਆ ਕਰਨ ਦੇ ਮਕਸਦ ਨਾਲ ਜਨਤਾ ਨੂੰ ਆਪਣਾ ਪੱਖ ਪੇਸ਼ ਕਰਨ ਲਈ 2 ਡਿਊਟੀ ਰੂਮ ਅਤੇ 8 ਤਫਤੀਸੀ ਰੂਮ ਬਣੇ ਹੋਏ ਹਨ।

ਇਸਤੋੋਂ ਇਲਾਵਾ ਇਸ ਨਵੀਂ ਬਣੀ ਡਬਲ ਸਟੋਰੀ ਬਿਲਡਿੰਗ ਵਿੱਚ ਪੁਲਿਸ ਮੁਲਾਜਮਾਂ ਦੀ ਸੁਚੱਜੀ ਡਿਊਟੀ ਅਤੇ ਰਹਿਣ ਸਹਿਣ ਲਈ ਵੀ ਵਧੀਆ ਸਹੂਲਤਾਂ ਮੁਹੱਈਆ ਕਰਵਾਈਆ ਗਈਆ ਹਨ, ਜਿਵੇ ਉਹਨਾਂ ਦੇ ਰਹਿਣ ਲਈ ਚੰਗੀਆ ਬੈਰਕਾਂ, ਖਾਣਾ ਖਾਣ ਲਈ ਮੈਸ ਦਾ ਪ੍ਰਬੰਧ, ਸਾਫ ਸੁਥਰਾ ਪੀਣ ਲਈ ਪਾਣੀ, ਰਿਕਰੇਸ਼ਨ ਰੂਮ ਅਤੇ ਵੱਖਰੇ ਪਖਾਨੇ/ਬਾਥਰੂਮ ਆਦਿ ਬਣਾਏ ਗਏ ਹਨ ਤਾਂ ਜੋ ਕਰਮਚਾਰੀ ਮਨ ਲਗਾ ਕੇ ਲੋੋਕਾਂ ਦੀ ਸੇਵਾ ਕਰ ਸਕਣ।

ਉਨ੍ਹਾਂ ਜੌੋੜਕੀਆਂ ਥਾਣੇ ਵਿੱਚ ਤਾਇਨਾਤ ਅਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਥਾਣੇ ਵਿੱਚ ਕੁੱਲ 62 ਕਰਮਚਾਰੀ ਤਾਇਨਾਤ ਹਨ। ਮਾਨਸਾ ਪੁਲਿਸ ਵੱਲੋੋਂ ਸਾਫ—ਸੁਥਰਾ, ਨਿਰਪੱਖ ਅਤੇ ਪਾਰਦਰਸ਼ੀ ਪ੍ਰਸਾਸ਼ਨ ਮੁਹੱਈਆ ਕਰਾਉਣ ਵਿੱਚ ਕੋੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਲੋੋਕਾਂ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਹੈ ਅਤੇ ਹਰੇਕ ਲੋੋੜਵੰਦ ਨੂੰ ਬਣਦਾ ਇਨਸਾਫ਼ ਸਮੇਂ ਅੰਦਰ ਮੁਹੱਈਆ ਕਰਾਉਣਾ ਯਕੀਨੀ ਬਨਾਇਆ ਜਾ ਰਿਹਾ ਹੈ। ਅਖੀਰ ਵਿੱਚ ਐਸ.ਐਸ.ਪੀ. ਮਾਨਸਾ ਵੱਲੋੋਂ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਮੰਤਰੀ ਸਹਿਬਾਨ, ਡਿਪਟੀ ਕਮਿਸ਼ਨਰ ਮਾਨਸਾ, ਇਸ ਮੌੌਕੇ ਹਾਜ਼ਰ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਅਫਸਰਾਨ ਅਤੇ ਆਏ ਹੋੋਏ ਮੋੋਹਤਬਰ/ਪਤਵੰਤੇ ਵਿਆਕਤੀਆਂ ਦਾ ਧੰਨਵਾਦ ਕੀਤਾ ਗਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION