35.1 C
Delhi
Thursday, March 28, 2024
spot_img
spot_img

ਕੈਪਟਨ ਸੰਧੂ ਦੀ ਅਗਵਾਈ ’ਚ ਰੋਸ ਮਾਰਚ – ‘ਨਰਿੰਦਰ ਮੋਦੀ ਦੇਸ਼ ਵਿਰੋਧੀ’ ਦੇ ਨਾਅਰਿਆਂ ਨਾਲ ਗੂੰਜਿਆ ਹਲਕਾ ਦਾਖ਼ਾ

ਮੁੱਲਾਂਪੁਰ, 23 ਸਤੰਬਰ, 2020 –

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸ ਦੇ ਖਿਲਾਫ ਵਿਧਾਨ ਸਭਾ ਹਲਕਾ ਦਾਖਾ ਦੇ ਕਿਸਾਨਾਂ, ਕਾਂਗਰਸੀ ਵਰਕਰਾਂ ਵੱਲੋ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਵਿੱਚ ਹਲਕਾ ਦਾਖਾ ਅੰਦਰ ਰੋਸ਼ ਮਾਰਚ ਕੀਤਾ ਗਿਆ।

ਇਸ ਰੋਸ਼ ਮਾਰਚ ਨੂੰ ਪੀਰ ਬਾਬਾ ਜਾਹਿਰ ਬਲੀ ਗਰਾਊਂਡ ਬੱਦੋਵਾਲ ਤੋ ਰਵਾਨਾ ਕਰਨ ਸਮੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਨੇ ਜੋ ਇਹ ਕਿਸਾਨ ਮਾਰੂ ਆਰਡੀਨੈਂਸ ਲਿਆਂਦਾ ਹੈ ਉਸ ਨਾਲ ਇਕੱਲੇ ਕਿਸਾਨ ਦਾ ਹੀ ਨਹੀ ਸਗੋ ਸਾਰੇ ਵਰਗਾਂ ਦਾ ਲੱਕ ਟੁੱਟ ਜਾਵੇਗਾ। ਮੋਦੀ ਸਰਕਾਰ ਨੇ ਇਹ ਕਿਸਾਨ ਵਿਰੋਧੀ ਬਿੱਲ ਲਿਆ ਕੇ ਦੇਸ਼ ਨੂੰ ਇੱਕ ਵਾਰ ਫਿਰ ਤੋ ਆਰਥਿਕ ਸੰਕਟ ਵੱਲ ਧਕੇਲ ਦਿੱਤਾ ਹੈ।

ਉਹਨਾ ਕਿਹਾ ਕਿ ਦੇਸ਼ ਦੇ ਕਿਸਾਨ ਨੂੰ ਬਰਬਾਦ ਕਰਨ ਵਿੱਚ ਇਕੱਲੀ ਭਾਜਪਾ ਹੀ ਨਹੀ ਸਗੋ ਉਹਨਾ ਦਾ ਭਾਈਵਾਲ ਪਾਰਟੀ ਸ੍ਰੋਮਣੀ ਅਕਾਲੀ ਦਲ ਵੀ ਬਰਾਬਰ ਦੀ ਜਿਮੇਵਾਰ ਹੈ ਕਿਉਕਿ ਇਹ ਆਰਡੀਨੈਂਸ ਉਸੇ ਹੀ ਕੇਂਦਰੀ ਕੈਬਨਿਟ ਨੇ ਪਾਸ ਕੀਤੇ ਹੋਏ ਹਨ ਜਿਸਦਾ ਹਿੱਸਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਰਹੇ ਹਨ।

ਹਮੇਸਾ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਦੀ ਬਲੀ ਦੇਣ ਵਾਲੇ ਬਾਦਲ ਪਰਿਵਾਰ ਦੇ ਦੋਗਲੇਪਣ ਦੀ ਨੀਤੀ ਕਾਰਨ ਅੱਜ ਸਮੁੱਚੇ ਸੂਬੇ ਦਾ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਉਹਨਾ ਬਾਦਲ ਪਰਿਵਾਰ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋ ਇਹ ਆਰਡੀਨੈਂਸ ਕੇਂਦਰੀ ਕੈਬਨਿਟ ਵਿੱਚ ਪਾਸ ਹੋਇਆ ਉਸ ਸਮੇ ਬੀਬੀ ਬਾਦਲ ਨੇ ਅਸਤੀਫਾ ਕਿਉ ਨਹੀ ਦਿੱਤਾ, ਜਿਹੜੇ ਬਿੱਲ ਨੂੰ ਇਹ ਪਿਛਲੇ ਤਿੰਨ ਮਹੀਨੇ ਤੋ ਕਿਸਾਨ ਹਿਤੈਸ਼ੀ ਦੱਸ ਰਹੇ ਹਨ ਉਹ ਅੱਜ ਇੰਨਾਂ ਨੂੰ ਕਿਸਾਨ ਵਿਰੋਧੀ ਕਿਉ ਦਿੱਸਣ ਲੱਗ ਪਿਆ?

ਉਹਨਾ ਕਿਹਾ ਕਿ ਮੋਦੀ ਸਰਕਾਰ ਅਤੇ ਬਾਦਲ ਪਰਿਵਾਰ ਕਿਸਾਨਾਂ ਪ੍ਰਤੀ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਪਹਿਲਾ ਆਪ ਹੀ ਕਿਸਾਨ ਨੂੰ ਮਾਰਨ ਲਈ ਟੋਇਆ ਪੁੱਟਿਆ ਹੁਣ ਆਪ ਹੀ ਕਿਸਾਨ ਨੂੰ ਬਚਾਉਣ ਦਾ ਢਕਵੰਜ ਕਰ ਰਹੇ ਹਨ। ਇਸ ਲਈ ਜਿੰਨਾਂ ਸਮਾ ਕੇਂਦਰ ਦੀ ਮੋਦੀ ਸਰਕਾਰ ਇੰਨਾਂ ਆਰਡੀਨੈਂਸਾਂ ਦਾ ਕੋਈ ਹੱਲ ਨਹੀ ਕਰਦੀ ਉਹਨਾ ਸਮਾਂ ਕਿਸਾਨਾਂ ਦੇ ਹੱਕ ਵਿੱਚ ਸੰਘਰਸ ਚੱਲਦਾ ਰਹੇਗਾ।

ਉਹਨਾ ਸੂਬੇ ਦੇ ਕਿਸਾਨਾਂ ਨੂੰ ਸੰਜਮ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਹੈ ਉਸੇ ਤਰਾਂ ਹੀ ਹੁਣ ਉਹ ਕਿਸਾਨਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨਗੇ। ਇਸ ਟਰੈਕਟਰ ਰੈਲੀ ਵਿੱਚ ਆਏ ਕਿਸਾਨਾਂ ਦੇ ਹੜ ਨੇ ” ਨਰਿੰਦਰ ਮੋਦੀ ਦੇਸ਼ ਵਿਰੋਧੀ” ਦੇ ਨਾਅਰਿਆਂ ਨਾਲ ਹਲਕਾ ਦਾਖਾ ਗੂੰਜਣ ਲਾ ਦਿੱਤਾ।

ਇਸ ਟਰੈਕਟਰ ਰੈਲੀ ਵਿੱਚ ਡਾ ਕਰਨ ਵੜਿੰਗ ਵਾਈਸ ਚੇਅਰਮੈਨ ਪੇਡਾ, ਸੰਦੀਪ ਸਿੰਘ ਸੇਖੋਂ ਪ੍ਰਧਾਨ ਐਨ ਐਸ ਯੂ ਆਈ ਲੁਧਿਆਣਾ ਦਿਹਾਤੀ, ਮਨਜੀਤ ਸਿੰਘ ਭਰੋਵਾਲ ਚੇਅਰਮੈਨ ਮਾਰਕਿਟ ਕਮੇਟੀ ਮੁੱਲਾਂਪੁਰ, ਸੁਰਿੰਦਰ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ ਬੇਟ, ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੋਸਲ ਮੁੱਲਾਂਪੁਰ, ਕਰਨਵੀਰ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ ਨਗਰ ਕੋਸਲ ਮੁੱਲਾਂਪੁਰ, ਗੁਲਵੰਤ ਸਿੰਘ ਜੰਡੀ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ ਬੇਟ, ਕਮਲਪ੍ਰੀਤ ਸਿੰਘ ਕਿੱਕੀ ਖੰਗੂੜਾ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਕਿਲਾ ਰਾਏਪੁਰ, ਹਰਮਨ ਕੁਲਾਰ ਵਾਈਸ ਚੇਅਰਮੈਨ ਬਲਾਕ ਸੁਧਾਰ, ਮਨਪ੍ਰੀਤ ਸਿੰਘ ਈਸੇਵਾਲ ਬਲਾਕ ਪ੍ਰਧਾਨ, ਵਰਿੰਦਰ ਸਿੰਘ ਮਦਾਰਪੁਰਾ ਬਲਾਕ ਪ੍ਰਧਾਨ, ਕੁਲਦੀਪ ਸਿੰਘ ਬੱਦੋਵਾਲ ਮੈਂਬਰ ਜਿਲ•ਾ ਪ੍ਰੀਸ਼ਦ, ਲਖਵਿੰਦਰ ਸਿੰਘ ਗੁੱਜਰਵਾਲ ਮੈਂਬਰ ਜਿਲ•ਾ ਪ੍ਰੀਸ਼ਦ, ਰਣਜੀਤ ਸਿੰਘ ਕੋਠੇ ਹਾਂਸ ਮੈਂਬਰ ਜਿਲ•ਾ ਪ੍ਰੀਸ਼ਦ, ਜਸਵੰਤ ਸਿੰਘ ਪੁੜੈਣ ਮੈਂਬਰ ਐਸ ਜੀ ਪੀ ਸੀ, ਦਰਸ਼ਨ ਸਿੰਘ ਬੀਰਮੀ, ਸੁਖਦੀਪ ਸਿੰਘ ਘੋਨਾ ਬੀਰਮੀ, ਮਹਿੰਦਰਪਾਲ ਸਿੰਘ ਬਸੈਮੀ, ਸਵਰਨਜੀਤ ਸਿੰਘ ਸਰਪੰਚ ਜੁੜਾਹਾ, ਮੇਜਰ ਸਿੰਘ ਸਰਪੰਚ ਘੁੰਗਰਾਣਾ, ਹਰਵੀਰ ਸਿੰਘ ਰੰਗੂਵਾਲ, ਜਸਵਿੰਦਰ ਸਿੰਘ ਧੁਰਕੋਟ, ਸਰਬਜੀਤ ਸਿੰਘ ਮਿਨੀ ਛਪਾਰ, ਰੋਮੀ ਛਪਾਰ, ਕੁਲਵੀਰ ਸਿੰਘ ਫੱਲੇਵਾਲ, ਕੁਲਤਾਰ ਸਿੰਘ ਲੋਹਗੜ, ਕੁਲਦੀਪ ਸਿੰਘ ਗੁੱਜਰਵਾਲ, ਹਰਨੇਕ ਸਿੰਘ ਸਰਾਭਾ ਮੈਂਬਰ ਬਲਾਕ ਸੰਮਤੀ, ਪਿੰਦਰ ਬੱਲੋਵਾਲ, ਹੈਪੀ ਚਮਿੰਡਾ, ਪ੍ਰਭਜੋਤ ਸਿੰਘ ਸਹੋਲੀ, ਤੇਜੀ ਢੈਪਈ ਮੈਂਬਰ ਬਲਾਕ ਸੰਮਤੀ, ਜਸਵੀਰ ਸਿੰਘ ਸਰਪੰਚ ਖੰਡੂਰ, ਪਾਲ ਸਿੰਘ ਸਰਪੰਚ ਰਤਨ, ਸਰਪੰਚ ਅਮਰਜੀਤ ਸਿੰਘ ਜੋਧਾਂ, ਸੰਦੀਪ ਜੋਧਾਂ ਪ੍ਰਧਾਨ ਐਨ ਐਸ ਯੂ ਆਈ ਬਲਾਕ ਜੋਧਾਂ, ਪ੍ਰਮਿੰਦਰ ਸਿੰਘ ਛੋਕਰਾਂ, ਹਿੰਮਤ ਸਿੰਘ ਮੋਹੀ, ਦਲਜੀਤ ਸਿੰਘ ਹੈਪੀ ਜਾਂਗਪੁਰ, ਰਣਵੀਰ ਸਿੰਘ ਸਰਪੰਚ ਰੁੜਕਾ, ਸਖਵਿੰਦਰ ਸਿੰਘ ਗੋਲੂ ਸਰਪੰਚ ਪਮਾਲੀ, ਪਿੰਦਰ ਸੇਖੋਂ ਪ੍ਰਧਾਨ ਐਨ ਐੋਸ ਯੂ ਆਈ ਬਲਾਕ ਦਾਖਾ, ਕਰਮਜੀਤ ਸਿੰਘ ਸੇਖੋਂ ਪਮਾਲੀ, ਜਗਦੀਸ ਸਿੰਘ ਜੱਗੀ ਸਰਪੰਚ ਪਮਾਲ, ਜਗਰੂਪ ਸਿੰਘ ਹਸਨਪੁਰ, ਸੁਖਪਾਲ ਸਿੰਘ ਸੈਪੀ ਭਨੋਹੜ, ਕੁਲਦੀਪ ਸਿੰਘ ਸਰਪੰਚ ਰੂੰਮੀ, ਗੁਰਚਰਨ ਸਿੰਘ ਸਰਪੰਚ ਚਚਰਾੜੀ, ਸੁਖਵਿੰਦਰ ਸਿੰਘ ਢੋਲਣ, ਜਸਵੀਰ ਸਿੰਘ ਢੋਲਣ ਮੈਂਬਰ ਬਲਾਕ ਸੰਮਤੀ, ਮਨਜੀਤ ਸਿੰਘ ਸਰਪੰਚ ਹਾਂਸ ਕਲਾਂ, ਮਲਕੀਤ ਸਿੰਘ ਜੱਸੋਵਾਲ, ਹਰਜਾਪ ਸਿੰਘ ਚੋਕੀਮਾਨ ਮੈਂਬਰ ਬਲਾਕ ਸੰਮਤੀ, ਅਮਰਜੋਤ ਸਿੰਘ ਸਾਬਕਾ ਸਰਪੰਚ ਬੱਦੋਵਾਲ, ਗਗਲੀ ਬੱਦੋਵਾਲ, ਤਰਸੇਮ ਸਿੰਘ ਰੁੜਕਾ, ਸਾਧੂ ਸਿੰਘ ਸਰਪੰਚ ਸੇਖੂਪੁਰਾ, ਰੁਲਦਾ ਸਿੰਘ ਸਰਪੰਚ ਪੰਡੋਰੀ, ਹਰਵਿੰਦਰ ਸਿੰਘ ਸੱਗੂ ਮੈਂਬਰ ਬਲਾਕ ਸੰਮਤੀ, ਲਖਵੀਰ ਸਿੰਘ ਸਰਪੰਚ ਬੋਪਾਰਾਏ ਕਲਾਂ, ਗੈਰੀ ਮਲਸੀਹਾਂ ਭਾਈਕੇ, ਗੁਰਜੀਤ ਸਿੰਘ ਜੰਡੀ ਮੈਂਬਰ ਬਲਾਕ ਸੰਮਤੀ,ਕਰਮਜੀਤ ਸਿੰਘ ਸਰਪੰਚ ਬੰਗਸੀਪੁਰਾ, ਗੁਰਵਿੰਦਰ ਸਿੰਘ ਸਰਪੰਚ ਸਦਰਪੁਰਾ, ਹੈਪੀ ਸਲੇਮਪੁਰਾ, ਗੋਬਿੰਦ ਭੁਮਾਲ, ਲਵੀ ਕੀੜੀ, ਕਾਕਾ ਰਾਉਵਾਲ, ਕੁਲਵੰਤ ਸਿੰਘ ਕੋਟਮਾਨ, ਸੁਖਵਿੰਦਰ ਸਿੰਘ ਗੋਰਸੀਆ ਮੱਖਣ, ਪ੍ਰੇਮ ਸਿੰਘ ਬਾਸੀਆਂ, ਗੁਰਇਕਬਾਲ ਸਿੰਘ ਧੋਥੜ, ਪ੍ਰੀਤਮ ਸਿੰਘ ਬਾਸੀਆਂ, ਪ੍ਰਮਿੰਦਰ ਸਿੰਘ ਸਰਪੰਚ ਮਾਜਰੀ, ਤਰਲੋਕ ਸਿੰਘ ਸਵੱਦੀ ਕਲਾਂ, ਸਰਪੰਚ ਦਲਜੀਤ ਸਿੰਘ ਸਵੱਦੀ ਪੱਛਮੀ, ਸੋਹਣ ਸਿੰਘ ਗੁੜੇ, ਸਰਪੰਚ ਗੁਰਮੋਲ ਸਿੰਘ ਮੋਰਕਰੀਮਾ, ਸੇਵਾ ਸਿੰਘ ਖੇਲਾ ਤਲਵੰਡੀ ਖੁਰਦ, ਜਸਪਾਲ ਸਿੰਘ ਮੁੱਲਾਂਪੁਰ ਮੈਂਬਰ ਬਲਾਕ ਸੰਮਤੀ, ਹਰਮਨ ਸਰਪੰਚ ਬੜੈਚ, ਕਰਮਨ ਸਿੰਘ ਗਹੌਰ, ਬਿੱਟੂ ਦੇਤਵਾਲ, ਸੁਖਵਿੰਦਰ ਸਿੰਘ ਸਰਪੰਚ ਬਸੈਮੀ, ਗੁਰਜੀਤ ਸਿੰਘ ਈਸੇਵਾਲ, ਕਮਲਜੀਤ ਸਿੰਘ ਈਸੇਵਾਲ, ਮਨਪ੍ਰੀਤ ਸਿੰਘ ਮਨੀ ਈਸੇਵਾਲ, ਜਸਵੰਤ ਸਿੰਘ ਸਰਪੰਚ ਭੱਟੀਆਂ, ਸੁਖੰਦੀਪ ਸਿੰਘ ਸਰਪੰਚ ਚੱਕ ਕਲਾ, ਅਜੀਤ ਸਿੰਘ ਚੰਗਣ, ਬੌਬਹ ਕੋਟਲੀ, ਸੁਖਮਿੰਦਰ ਸਿੰਘ ਸਰਪੰਚ ਭੱਠਾਧੂਹਾ, ਭੁਪਿੰਦਰਪਾਲ ਸਿੰਘ ਚਾਵਲਾ ਵਲੀਪੁਰਕਲਾਂ, ਯਾਦਵਿੰਦਰ ਸਿੰਘ ਸਰਪੰਚ ਆਲੀਵਾਲਅ ਆਦਿ ਹਾਜਰ ਸਨ।

ਰੋਸ਼ ਮਾਰਚ ਚ ਆਇਆ ਟਰੈਕਟਰਾਂ ਦਾ ਹੜ
ਨਰਿੰਦਰ ਮੋਦੀ ਸਰਕਾਰ ਵੱਲੋ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਦੇ ਖਿਲਾਫ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਵਿੱਚ ਕੀਤੇ ਰੋਸ਼ ਮਾਰਚ ਵਿੱਚ ਆਏ ਕਿਸਾਨਾਂ ਵੱਲੋ ਲਿਆਂਦੇ ਟਰੈਕਟਰਾਂ ਦੀ ਸੈਕੜਿਆਂ ਦੀ ਗਿਣਤੀ ਨੇ ਲੁਧਿਆਣਾ ਫਿਰੋਜਪੁਰ ਮੁੱਖ ਮਾਰਗ ਤੇ ਟਰੈਕਟਰਾਂ ਦਾ ਹੜ ਲੈ ਆਂਦਾ।

ਇੰਨੀ ਵੱਡੀ ਗਿਣਤੀ ਵਿੱਚ ਪਹੁੰਚੇ ਟਰੈਕਟਰਾਂ ਚਾਲਕਾ ਇੱਕ ਸੁਰ ਹੋ ਕੇ ਕੇਂਦਰ ਸਰਕਾਰ ਨੂੰ ਬਿੱਲ ਵਾਪਸ ਲੈਣ ਲਈ ਕਿਹਾ ਅਤੇ ਬਿੱਲ ਨਾ ਵਾਪਸ ਲੈਣ ਦੀ ਸੂਰਤ ਵਿੱਚ ਸੰਘਰਸ ਤੇਜ ਕਰਨ ਦੀ ਚਿਤਾਵਨੀ ਵੀ ਦਿੱਤੀ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION