31.7 C
Delhi
Saturday, April 20, 2024
spot_img
spot_img

ਕੈਪਟਨ ਸਰਕਾਰ ਦੇ ਬੇਖ਼ੌਫ ਰੇਤ ਮਾਫ਼ੀਆ ਨੇ ਬਾਦਲ ਪਿੱਛੇ ਛੱਡੇ: ਆਪ

ਚੰਡੀਗੜ੍ਹ, 19 ਨਵੰਬਰ 2019:
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਰੇਤ ਮਾਫ਼ੀਆ ਨੂੰ ਸਰਪ੍ਰਸਤੀ ਦੇਣ ‘ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਨੂੰ ਵੀ ਮਾਤ ਦੇ ਦਿੱਤੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਜਨਰਲ ਸਕੱਤਰ ਅਤੇ ਹਲਕਾ ਖਰੜ ਦੇ ਇੰਚਾਰਜ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹਲਕਾ ਡੇਰਾ ਬੱਸੀ ਤੋਂ ਪਾਰਟੀ ਆਗੂ ਜਸਪਾਲ ਸਿੰਘ ਤਲਵੰਡੀ, ਰਮੇਸ਼ ਸ਼ਰਮਾ, ਰਵਿੰਦਰ ਜੈਨ ਅਤੇ ਰੋਪੜ ਤੋਂ ਜ਼ਿਲ੍ਹਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਨੇ ਕਿਹਾ ਕਿ ਹੁਣ ਰੇਤ ਮਾਫ਼ੀਆ ਬਿਲਕੁਲ ਨੰਗਾ ਚਿੱਟਾ ਹੋ ਕੇ ਜਿੱਥੇ ਨਦੀਆਂ-ਨਾਲਿਆਂ ਅਤੇ ਦਰਿਆਵਾਂ ਦੀ ਸ਼ਰੇਆਮ ਲੁੱਟ ਕਰ ਰਿਹਾ ਹੈ, ਉੱਥੇ ਗੁੰਡਾਗਰਦੀ ਦੀਆਂ ਵੀ ਸਾਰੀਆਂ ਹੱਦਾਂ ਟੱਪ ਚੁੱਕਾ ਹੈ।

ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪਠਾਨਕੋਟ ਤੋਂ ਲੈ ਕੇ ਡੇਰਾਬੱਸੀ ਤੱਕ ਰੇਤ ਮਾਫ਼ੀਆ ਦਾ ਜੰਗਲ ਰਾਜ ਨਾ ਕੇਵਲ ਅਖ਼ਬਾਰਾਂ-ਮੀਡੀਆ ‘ਚ ਬਲਕਿ ਅੱਖੀਂ ਦੇਖਿਆ ਜਾ ਸਕਦਾ ਹੈ। ਰੋੜੀ ਅਨੁਸਾਰ ‘ਇੰਜ ਜਾਪਦਾ ਹੈ ਜਿਵੇਂ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਾ ਹੋਵੇ। ਪੁਲਸ ਅਤੇ ਪ੍ਰਸ਼ਾਸਨ ਸਭ ਕੁੱਝ ਦੇਖਦੇ ਹੋਏ ਵੀ ਅੱਖਾਂ ਬੰਦ ਕਰੀ ਬੈਠਾ ਹੈ।

ਪੁਲਸ ਚੌਂਕੀਆਂ ਦੇ ਸਾਹਮਣੇ ਰੇਤ ਮਾਫ਼ੀਆ ਨੇ ਗੁੰਡਾਗਰਦੀ ਲਈ ਬਰਾਬਰ ਨਾਕੇ ਲਗਾਏ ਹੋਏ ਹਨ। ਨੁੂਰਪੁਰਬੇਦੀ ਦੀ ਕਲਮਾ ਪੁਲਸ ਚੌਂਕੀ ਦੇ ਬਿਲਕੁਲ ਸਾਹਮਣੇ ਅਤੇ ਡੇਰਾਬਸੀ ਦੇ ਮੁਬਾਰਕਪੁਰ ਜ਼ੋਨ ਹੰਡੇਸਰਾ ‘ਚ 24 ਘੰਟੇ ਲੱਗੇ ਰਹਿੰਦੇ ‘ਗੁੰਡਾ ਪਰਚੀ ਨਾਕੇ’ ਬੇਖ਼ੌਫ ਰੇਤ ਮਾਫ਼ੀਆ ਦੀ ਗੁੰਡਾਗਰਦੀ ਦੀ ਜਿੰਦਾ ਮਿਸਾਲ ਹਨ। ਇਲਾਕੇ ਦੇ ਲੋਕ ਅਤੇ ਕਰੈਸ਼ਰ ਇੰਡਸਟਰੀ ਤ੍ਰਾਹ-ਤ੍ਰਾਹ ਕਰ ਰਹੀ ਹੈ। ਪਰੰਤੂ ਕਿਤੇ ਵੀ ਕੋਈ ਸੁਣਵਾਈ ਨਹੀਂ ਹੈ।’

ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ‘ਆਪ’ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਕਾਂਗਰਸੀਆਂ ਨੇ ਬਾਦਲ ਸਰਕਾਰ ਵੇਲੇ ਦੇ ਰੇਤ ਮਾਫ਼ੀਆ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

‘ਆਪ’ ਆਗੂਆਂ ਨੇ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਰੇਤ ਮਾਫ਼ੀਆ ਨੂੰ ਨੱਥ ਨਹੀਂ ਪਾਉਂਦੀ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਕੈਪਟਨ ਸਰਕਾਰ ਨੂੰ ਘੇਰੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION