25.6 C
Delhi
Saturday, April 20, 2024
spot_img
spot_img

ਕੈਪਟਨ ਸਰਕਾਰ ਦੀ ਪਹਿਲ: ਹੁਣ ਬਿਨੈਕਾਰ ਨੂੰ ਉਸੇ ਦਿਨ ਮਿਲੇਗਾ ਲਰਨਿੰਗ ਲਾਇਸੰਸ: ਆਰ.ਟੀ.ਏ. ਬਰਜਿੰਦਰ ਸਿੰਘ

ਜਲੰਧਰ, 31 ਮਈ, 2020:

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਰਾਜ ਦੇ ਲੋਕਾਂ ਨੂੰ ਨਾਗਰਿਕ ਸੇਵਾਵਾਂ ਵਿੱਚ ਵੱਡੀ ਰਾਹਤ ਪ੍ਰਦਾਨ ਕਰਨ ਦੇ ਮੰਤਵ ਤਹਿਤ ਹੁਣ ਪਹਿਲੀ ਜੂਨ ਤੋਂ ਲਰਨਿੰਗ ਡਰਾਇਵਿੰਗ ਲਾਇਸੰਸ ਲਈ ਬਿਨੈ ਪੱਤਰ ਦੇਣ ਵਾਲੇ ਬਿਨੈਕਾਰ ਨੂੰ ਉਸੇ ਦਿਨ ਲਰਨਿੰਗ ਡਰਾਇਵਿੰਗ ਲਾਇਸੰਸ ਦਿੱਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਸ੍ਰ.ਬਰਜਿੰਦਰ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਲੋਂ ਪਹਿਲੀ ਜੂਨ ਤੋਂ ਲੋਕਾਂ ਨੂੰ ਮੁੜ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਹੁਣ ਲਰਨਿੰਗ ਡਰਾਇਵਿੰਗ ਲਾਇਸੰਸ, ਸਥਾਈ ਡਰਾਇਵਿੰਗ ਲਾਇਸੰਸ, ਲਾਇਸੰਸ ਨਵਿਆਉਣਾ ਅਤੇ ਡੁਪਲੀਕੇਟ ਡਰਾਇਵਿੰਗ ਲਾਇਸੰਸ ਅਪਲਾਈ ਕਰਨ ’ਤੇ ਉਸੇ ਦਿਨ ਬਿਨੈਕਾਰ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਲਰਨਿੰਗ ਲਾਇਸੰਸ ਲਈ ਬਿਨੈ ਪੱਤਰ ਦੇਣ ਤੋਂ 15 ਮਿੰਟ ਬਾਅਦ ਬਿਨੈਕਾਰ ਨੂੰ ਡਰਾਇਵਿੰਗ ਟਰੈਕ ’ਤੇ ਸਾਰੇ ਦਸਤਾਵੇਜ ਮੁਕੰਮਲ ਹੋਣ ਉਪਰੰਤ 30 ਸਲਾਊਟ ਦਿੱਤੇ ਜਾਣਗੇ ।


ਇਸ ਨੂੰ ਵੀ ਪੜ੍ਹੋ: 
‘ਟਰਾਂਸਪੇਰੈਂਟ’ ਕਿਉਂ ਨਹੀਂ ਪੰਜਾਬ ’ਚ ਕੋਰੋਨਾ ਦੀ ਕਹਾਣੀ – ਅੰਕੜਿਆਂ ਨਾਲ ਕੌਣ ਖ਼ੇਡ ਰਿਹਾ ਹੈ ਖ਼ੇਡਾਂ: ਐੱਚ.ਐੱਸ.ਬਾਵਾ


ਇਸੇ ਤਰ੍ਹਾਂ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਨੇ ਦੱਸਿਆ ਕਿ ਸਥਾਈ ਡਰਾਇਵਿੰਗ ਲਾਇਸੰਸ ਬਣਾਉਣ ਲਈ 20 ਸਲਾਊਟ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਦਸਤਾਵੇਜਾਂ ਦੀ ਪੜਤਾਲ ਅਤੇ ਜਾਂਚ ਤੋਂ ਬਾਅਦ ਬਿਨੈਕਾਰ ਨੂੰ ਉਸੇ ਦਿਨ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਲਾਇਸੰਸ ਜਾਰੀ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਬਿਨੈਕਾਰ ਉਸੇ ਦਿਨ ਸ਼ਾਮ ਨੂੰ ਲਾਇਸੰਸ ਲੈਣ ਦਾ ਇਛੁੱਕ ਨਹੀਂ ਹੈ ਅਤੇ ਡਾਕ ਰਾਹੀਂ ਅਪਣੇ ਘਰ ਦੇ ਪਤੇ ’ਤੇ ਪ੍ਰਾਪਤ ਕਰਨ ਦਾ ਚਾਹਵਾਨ ਹੈ ਤਾਂ ਉਸ ਨੂੰ ਸਪੀਡ ਪੋਸਟ/ਰਜਿਸਟਰੀ ’ਤੇ ਆਉਣ ਵਾਲੇ ਖ਼ਰਚੇ ਦੀ ਅਦਾਇਗੀ ਕਰਨੀ ਹੋਵੇਗੀ।

ਰਿਜ਼ਨਲ ਟਰਾਂਸਪੋਰਟ ਅਥਾਰਟੀ ਨੇ ਅੱਗੇ ਦੱਸਿਆ ਕਿ ਡਰਾਇਵਿੰਗ ਲਾਇਸੰਸ ਨਵਿਆਉਣ,/ਡੁਪਲੀਕੇਟ ਲਾਇਸੰਸ ਲਈ 30 ਸਲਾਊਟ ਲੈਣ ਤੋਂ ਬਾਅਦ ਬਿਨੈਕਾਰ ਉਸੇ ਦਿਨ ਦੁਪਹਿਰ 3 ਤੋਂ ਸ਼ਾਮ 5 ਵਜੇ ਤੱਕ ਲਾਇਸੰਸ ਪ੍ਰਾਪਤ ਕਰ ਸਕਦਾ ਹੈ ਜੇਕਰ ਬਿਨੈਕਾਰ ਡਾਕ ਰਾਹੀਂ ਲਾਇਸੰਸ ਘਰ ਦੇ ਪਤੇ ’ਤੇ ਪ੍ਰਾਪਤ ਕਰਨ ਦਾ ਚਾਹਵਾਨ ਹੈ ਤਾਂ ਉਸ ਨੂੰ ਵੀ ਇਹ ਸਹੂਲਤ ਮਿਲੇਗੀ।

ਉਨ੍ਹਾਂ ਕਿਹਾ ਕਿ ਕੇਵਲ ਜਿਨਾਂ ਬਿਨੈਕਾਰਾਂ ਨੇ ਆਨ ਲਾਈਨ ਮੁਲਾਕਾਤ ਦਾ ਸਮਾਂ ਲਿਆ ਹੈ ਉਨਾਂ ਨੂੰ ਹੀ ਟਰੈਕ ’ਤੇ ਆਉਣ ਦੀ ਇਜ਼ਾਜਤ ਹੋਵੇਗੀ। ਉਨ੍ਹਾਂ ਕਿਹਾ ਕਿ ਟਰੈਕ ’ਤੇ ਆਉਣ ਸਮੇਂ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਸਭ ਲਈ ਜਰੂਰੀ ਹੋਵੇਗਾ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION