35.1 C
Delhi
Thursday, March 28, 2024
spot_img
spot_img

ਕੈਪਟਨ ਨੇ ਕੀਤੀ ਹਮਲੇ ਦੇ ਸ਼ਿਕਾਰ ਏ.ਐਸ.ਆਈ.ਹਰਜੀਤ ਸਿੰਘ ਨਾਲ ਗੱਲਬਾਤ, ਹੌਂਸਲਾ ਵਧਾਇਆ – ਵੇਖ਼ੋ ਵੀਡੀਓ

ਯੈੱਸ ਪੰਜਾਬ
ਚੰਡੀਗੜ੍ਹ, 13 ਅਪ੍ਰੈਲ, 2020:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਦੇ ਏ.ਐਸ.ਆਈ. ਹਰਜੀਤ ਸਿੰਘ ਨਾਲ ਫ਼ੋਨ ’ਤੇ ਗੱਲਬਾਤ ਕੀਤੀ।

ਹਰਜੀਤ ਸਿੰਘ, ਐਤਵਾਰ ਨੂੰ ਸਨੌਰ ਸਬਜ਼ੀ ਮੰਡੀ ਵਿਚ ਡਿਊਟੀ ਦੌਰਾਨ ਨਿਹੰਗਾਂ ਦੇ ਹਮਲੇ ਦਾ ਸ਼ਿਕਾਰ ਹੋਇਆ ਸੀ ਅਤੇ ਗੁੱਟ ਵੱਢੇ ਜਾਣ ਕਾਰਨ ਪੀ.ਜੀ.ਆਈ. ਵਿਚ ਇਲਾਜ ਅਧੀਨ ਹੈ। ਉਸਦਾ ਕਲ੍ਹ ਹੀ ਸਾਢੇ ਸੱਤ ਘੰਟੇ ਲਗਾ ਕੇ ਡਾਕਟਰਾਂ ਵੱਲੋਂ ਅਪ੍ਰੇਸ਼ਨ ਕੀਤਾ ਗਿਆ ਸੀ ਜੋ ਸਫ਼ਲ ਰਿਹਾ ਦੱਸਿਆ ਜਾਂਦਾ ਹੈ।

ਅੱਜ ਏ.ਐਸ.ਆਈ.ਹਰਜੀਤ ਸਿੰਘ ਨਾਲ ਗੱਲਬਾਤ ਕਰਨ ਉਪਰੰਤ ਮੁੱਖ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਅਪ੍ਰੇਸ਼ਨ ਮਗਰੋਂ ਸਿਹਤਯਾਬੀ ਵੱਲ ਵਧ ਰਹੇ ਏ.ਐਸ.ਆਈ. ਹਰਜੀਤ ਸਿੰਘ ਦੀ ਸਿਹਤ ਦਾ ਹਾਲ ਜਾਨਣ ਲਈ ਉਸ ਨਾਲ ਗੱਲ ਕੀਤੀ ਹੈ।

ਉਹਨਾਂ ਦੱਸਿਆ ਕਿ ਗੱਲਬਾਤ ਵੇਲੇ ਉਸਨੇ ਜਿਹੜੀ ਸਹਿਜਤਾ ਅਤੇ ਬਹਾਦਰੀ ਵਿਖ਼ਾਈ ਹੈ ਉਹ ਵਾਕਿਆ ਹੀ ਪ੍ਰਸੰਸਾ ਦੇ ਕਾਬਿਲ ਹੈ। ਮੁੱਖ ਮੰਤਰੀ ਨੇ ਉਸ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੀ.ਜੀ.ਆਈ. ਦੇ ਡਾਕਟਰਾਂ ਨੇ ਕਿਹਾ ਸੀ ਕਿ ਇਹ ਬੜਾ ਗੁੰਝਲਦਾਰ ਅਤੇ ਚੁਣੌਤੀ ਭਰਿਆ ਅਪ੍ਰਮੇਸ਼ਨ ਸੀ ਜਿਹੜਾ ਕਿ ਸਫ਼ਲ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਅਪ੍ਰੇਸ਼ਨ ਤੋਂ ਬਾਅਦ ਲਏ ਗਏ ਜਾਇਜ਼ੇ ਮੁਤਾਬਿਕ ਹੱਥ ਗਰਮ ਸੀ ਅਤੇ ਉਸ ਵਿਚ ਖ਼ੂਨ ਦਾ ਵਹਾਅ ਵੀ ਸਹੀ ਸੀ।

ਯਾਦ ਰਹੇ ਕਿ ਬੀਤੇ ਕਲ੍ਹ ਪਟਿਆਲਾ ਵਿਚ ਹੋਏ ਇਸ ਹਮਲੇ ਮਗਰੋਂ ਪੁਲਿਸ ਨੇ ਫ਼ੌਰੀ ਕਾਰਵਾਈ ਕਰਦਿਆਂ ਹਮਲੇ ਮਗਰੋਂ ਪਿੰਡ ਬਲਬੇਹੜਾ ਦੇ ਗੁਰਦੁਆਰਾ ਖ਼ਿਚੜੀ ਸਾਹਿਬ ਵਿਚ ਜਾ ਲੁਕੇ ਨਿਹੰਗ ਡੇਰਾ ਮੁਖ਼ੀ ਬਲਵਿੰਦਰ ਸਿੰਘ ਅਤੇ ਹੋਰਨਾਂ ਸਣੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION