36.7 C
Delhi
Friday, April 19, 2024
spot_img
spot_img

ਕੈਪਟਨ ਦੇ ਬੇਟੇ ਰਣਇੰਦਰ ਸਿੰਘ ਈ.ਡੀ. ਸਾਹਮਣੇ ਪੇਸ਼ ਹੋਏ, ਕਿਹਾ ਈ.ਡੀ. ਨੂੰ ਪੂਰਾ ਸਹਿਯੋਗ ਦੇਵਾਂਗਾ

ਯੈੱਸ ਪੰਜਾਬ
ਜਲੰਧਰ, 19 ਨਵੰਬਰ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਸ: ਰਣਇੰਦਰ ਸਿੰਘ ਅੱਜ ਜਲੰਧਰ ਸਥਿਤ ਈ.ਡੀ. ਦਫ਼ਤਰ ਵਿਖ਼ੇ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ‘ਫ਼ੇਮਾ’ ਦੀ ਉਲੰਘਣਾ ਦੇ ਮਾਮਲੇ ਵਿੱਚ ਸੰਮਨ ਕੀਤਾ ਗਿਆ ਸੀ।

ਆਪਣੇ ਵਕੀਲ ਅਤੇ ਕਾਂਗਰਸ ਦੇ ਕੌਮੀ ਬੁਲਾਰੇ ਸ੍ਰੀ ਜੈਵੀਰ ਗਿੱਲ ਅਤੇ ‘ਪਨਸਪ’ ਦੇ ਚੇਅਰਮੈਨ ਸ: ਤਜਿੰਦਰ ਸਿੰਘ ਬਿੱਟੂ ਦੇ ਨਾਲ ਲਗਪਗ ਸਵੇਰੇ 11.05 ਵਜੇ ਈ.ਡੀ.ਦਫ਼ਤਰ ਪੁੱਜੇ ਸ: ਰਣਇੰਦਰ ਸਿੰਘ ਤੋਂ ਅਧਿਕਾਰੀਆਂ ਵੱਲੋਂ ਲਗਪਗ 6 ਘੰਟੇ ਤਕ ਪੁੱਛ ਗਿੱਛ ਕੀਤੀ ਗਈ।

ਇਸ ਮਗਰੋਂ ਈ.ਡੀ.ਦਫ਼ਤਰ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਰਣਇੰਦਰ ਸਿੰਘ ਨੇ ਦਾਅਵਾ ਕੀਤਾ ਕਿ ਇਸ ਕੇਸ ਵਿੱਚ ਛੁਪਾਉਣ ਵਾਲੀ ਕੋਈ ਵੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਨ ਅਤੇ ਈ.ਡੀ. ਦਫ਼ਤਰ ਵੱਲੋਂ ਉਨ੍ਹਾਂ ਨੂੰ ਜਦ ਵੀ ਅਤੇ ਜਿੰਨੀ ਵਾਰ ਵੀ ਬੁਲਾਇਆ ਜਾਵੇਗਾ ਉਹ ਹਾਜ਼ਰ ਹੋਣਗੇ।

ਇਸ ਤੋਂ ਪਹਿਲਾਂ ਉਹ ਦੋ ਵਾਰ ਈ.ਡੀ. ਸਾਹਮਣੇ ਪੇਸ਼ ਨਹੀਂ ਹੋ ਸਕੇ ਸਨ। ਪਹਿਲੀ ਵਾਰ 27 ਅਕਤੂਬਰ ਨੂੰ ਸੰਮਨ ਕੀਤੇ ਗਏ ਸ: ਰਣਇੰਦਰ ਸਿੰਘ ਦੇ ਵਕੀਲ ਸ੍ਰੀ ਸ਼ੇਰਗਿੱਲ ਨੇ ਈ.ਡੀ.ਨੂੰ ਸੂਚਿਤ ਕੀਤਾ ਸੀ ਕਿ ਸ: ਰਣਇੰਦਰ ਸਿੰਘ ਦਾ ਉਲੰਪਿਕ ਖ਼ੇਡਾਂ 2021 ਦੇ ਸੰਬੰਧ ਵਿੱਚ ਸੰਸਥੀ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਹਾਜ਼ਰ ਹੋਣਾ ਤੈਅ ਹੈ ਇਸ ਲਈ ਕੋਈ ਹੋਰ ਤਾਰੀਖ਼ ਰੱਖ ਲਈ ਜਾਵੇ। ਮੁੜ 6 ਨਵੰਬਰ ਨੂੰ ਅਗਲੀ ਤਾਰੀਖ਼ ਮੌਕੇ ਸ: ਰਣਇੰਦਰ ਸਿੰਘ ਸਿਹਤ ਕਾਰਨਾਂ ਕਰਕੇ ਹਾਜ਼ਰ ਨਹੀਂ ਹੋ ਸਕੇ ਸਨ।

ਸ: ਰਣਇੰਦਰ ਸਿੰਘ ’ਤੇ ‘ਫ਼ੇਮਾ’ ਦੀ ਉਲੰਘਣਾ ਦਾ ਮਾਮਲਾ ਹੈ ਅਤੇ ਇਸ ਤੋਂ ਪਹਿਲਾਂ ਉਹ ਇਸੇ ਕੇਸ ਵਿੱਚ ਚਾਰ ਸਾਲ ਪਹਿਲਾਂ 21 ਜੁਲਾਈ 2016 ਨੂੰ ਪੇਸ਼ ਹੋਏ ਸਨ।

ਸ: ਰਣਇੰਦਰ ਸਿੰਘ ਦੇ ਈ.ਡੀ. ਦਫ਼ਤਰ ਪੁੱਜਣ ਤੋਂ ਪਹਿਲਾਂ ਹੀ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪੱਤਰਕਾਰਾਂ ਨੇ ਲਗਪਗ 5 ਵਜੇੇ ਤਕ ਉਨ੍ਹਾਂ ਦੀ ਉਡੀਕ ਕੀਤੀ ਤਾਂ ਜੋ ਉਨ੍ਹਾਂ ਦਾ ਪੱਖ ਜਾਣਿਆ ਜਾ ਸਕੇ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਈ.ਡੀ. ਵੱਲੋਂ ਅਤੇ ਆਮਦਨ ਕਰ ਵਿਭਾਗ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਮਨ ਕੀਤੇ ਜਾਣ ਦੀ ‘ਟਾਇੰਮਿੰਗ’ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੇਂਦਰ ਦੇ ਖ਼ੇਤੀ ਕਾਨੂੰਨਾਂ ਦੇ ਖਿਲਾਫ਼ ਪਾਸ ਕੀਤੀਆਂ ਸੋਧਾਂ ਦੇ ਚੱਲਦਿਆਂ ਹੀ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਰਣਇੰਦਰ ਸਿੰਘ ਨੂੰ ਈ.ਡੀ. ਦਾ ਨੋਟਿਸ ਮਿਲਿਆ, ਉੱਥੇ ਹੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਪ੍ਰਨੀਤ ਕੌਰ ਨੂੰ ਵੀ ਆਮਦਨ ਕਰ ਦੇ ਨੋਟਿਸ ਮਿਲੇ ਹਨ। ਇੱਥੇ ਹੀ ਬਸ ਨਹੀਂ, ਉਹਨਾਂ ਦੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਆਮਦਨ ਕਰ ਨੋਟਿਸ ਭੇਜੇ ਗਏ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION