ਯੈੱਸ ਪੰਜਾਬ
ਚੰਡੀਗੜ੍ਹ, ਜਨਵਰੀ 28, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਕਿਹਾ ਹੈ ਕਿ ਹਾਲ ਦੀ ਘੜੀ ਮੁੱਖ ਮੰਤਰੀ ਵੱਲੋਂ ਵਜ਼ਾਰਤ ਵਿਚ ਕਿਸੇ ਤਰ੍ਹਾਂ ਦਾ ਕੋਈ ਰੱਦੋਬਦਲ ਨਹੀਂ ਹੋ ਰਿਹਾ ਹੈ।
ਆਪਣੇ ਟਵਿੱਟਰ ਖ਼ਾਤੇ ਤੋਂ ਕੀਤੇ ਟਵੀਟ ਰਾਹੀਂ ਇਸ ਸੰਬੰਧੀ ਚੱਲ ਰਹੀਆਂ ਅਫ਼ਵਾਹਾਂ ਨੂੰ ਰੱਦ ਕਰਦਿਆਂ ਸ੍ਰੀ ਠੁਕਰਾਲ ਨੇ ਕਿਹਾ ਕਿ ਜਦ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਵੇਗੀ ਤਾਂ ਜਾਣਕਾਰੀ ਦੇ ਦਿੱਤੀ ਜਾਵੇਗੀ।
ਸ੍ਰੀ ਠੁਕਰਾਲ ਵੱਲੋਂ ਕੀਤਾ ਗਿਆ ਟਵੀਟ ਹੇਠਾਂ ਦਿੱਤਾ ਜਾ ਰਿਹਾ ਹੈ।
Contrary to rumours going around, there’s no reshuffle of @capt_amarinder cabinet on cards, as of now. Will inform and update as and when something comes up.
— Raveen Thukral (@RT_MediaAdvPbCM) January 28, 2020