27.1 C
Delhi
Thursday, April 18, 2024
spot_img
spot_img

ਕੈਪਟਨ ਅਮਰਿੰਦਰ ‘ਰੀਅਲ ਐਸਟੇਟ ਮਾਫ਼ੀਆ’ ਖਿਲਾਫ਼ ਸਖ਼ਤ ਕਾਰਵਾਈ ਕਰਨ: ਮਨੀਸ਼ ਤਿਵਾੜੀ

ਯੈੱਸ ਪੰਜਾਬ
ਮੋਹਾਲੀ, 11 ਜੁਲਾਈ, 2021:
ਕਾਂਗਰਸ ਦੇ ਕੌਮੀ ਬੁਲਾਰੇ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਹਾਲੀ, ਖਰੜ ਅਤੇ ਨਿਊ ਚੰਡੀਗਡ਼੍ਹ ਏਰੀਏ ਵਿਚ ਰੀਅਲ ਅਸਟੇਟ ਮਾਫੀਆ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਹੜਾ ਲੋਕਾਂ ਨਾਲ ਪਲਾਟਾਂ ਦੀ ਸੇਲ ਵਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਚ ਅਸਫਲ ਰਿਹਾ ਹੈ।

ਅੱਜ ਉਨ੍ਹਾਂ ਨੂੰ ਇੱਥੇ ਮਿਲੇ ਨਿਵਾਸੀਆਂ ਦੇ ਇਕ ਸਮੂਹ ਨੂੰ ਤਿਵਾੜੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਮੱਸਿਆਵਾਂ ਦਾ ਜਲਦੀ ਅਤੇ ਪ੍ਰਭਾਵੀ ਤਰੀਕੇ ਨਾਲ ਹੱਲ ਕਰਵਾਉਣ ਵਾਸਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਅਕਤੀਗਤ ਤੌਰ ਤੇ ਮਿਲਣਗੇ।

ਤਿਵਾੜੀ ਸੈਕਟਰ 116-117 ਦੇ ਨਿਵਾਸੀਆਂ ਦੀਆਂ ਸਮੱਸਿਆਵਾ ਸੁਣ ਰਹੇ ਸਨ, ਜਿਹੜੇ ਬਿਲਡਰਾਂ ਵੱਲੋਂ ਧੋਖਾ ਦਿੱਤੇ ਜਾਣ ਕਾਰਨ ਮੁੱਢਲੀਆਂ ਸੁਵਿਧਾਵਾਂ ਦੀ ਵੀ ਘਾਟ ਦਾ ਸਾਹਮਣਾ ਕਰ ਰਹੇ ਹਨ।

ਤਿਵਾੜੀ ਨੇ ਲੋਕਾਂ ਨੂੰ ਧੋਖੇਬਾਜ਼ ਬਿਲਡਰ ਕੰਪਨੀਆਂ ਦੇ ਖਿਲਾਫ ਇਨਸੌਲਵੈਂਸੀ ਐਂਡ ਬੈਂਕਰੱਪਸੀ ਕੋਡ (ਆਈਬੀਸੀ) ਪ੍ਰਕਿਰਿਆ ਤਹਿਤ ਕਾਰਵਾਈ 7tਵਾਸਤੇ ਰੇਰਾ (ਰੀਅਲ ਅਸਟੇਟ ਰੇਗੁਲੇਟਰੀ ਅਥਾਰਟੀ) ਅਤੇ (ਡੀਆਰਟੀ) ਡੈਬਿਟ ਰਿਕਵਰੀ ਟ੍ਰਿਬਿਊਨਲ ਵਿੱਚ ਜਾਣ ਦੇ ਸਲਾਹ ਦਿੱਤੀ। ਉਨ੍ਹਾਂ ਨੇ ਇਸ ਸੰਬੰਧ ਵਿਚ ਹਰ ਤਰ੍ਹਾਂ ਦੀ ਕਾਨੂੰਨੀ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਵੀ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਮੁਹਾਲੀ, ਖਰੜ ਅਤੇ ਨਿਊ ਚੰਡੀਗਡ਼੍ਹ ਚ ਬਿਲਡਰ ਮਾਫੀਆ ਦਾ ਲੱਕ ਤੋੜਨ ਦੀ ਲੋੜ ਹੈ, ਜਿਹੜੇ ਮੰਦਭਾਗੇ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਉਨ੍ਹਾਂ ਨੇ ਮੁੱਖ ਮੰਤਰੀ, ਜਿਹੜੇ ਗਮਾਡਾ ਦੇ ਮੁਖੀ ਵੀ ਹਨ, ਨੂੰ ਇਹਨਾਂ ਤਿੰਨਾਂ ਇਲਾਕਿਆਂ ਵਿੱਚ ਸਾਰੇ ਹਾਊਸਿੰਗ ਪ੍ਰਾਜੈਕਟਾਂ ਦੀ ਵਿਅਕਤੀਗਤ ਤੌਰ ਤੇ ਸਮੀਖਿਆ ਕਰਨ ਅਤੇ ਪਲਾਟਾਂ ਤੇ ਫਲੈਟਾਂ ਦੀ ਸੇਲ ਵੇਲੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਚ ਅਸਫਲ ਰਹਿਣ ਵਾਲੇ ਅਜਿਹੇ ਰੀਅਲ ਅਸਟੇਟ ਡਿਵੈਲਪਰਾਂ ਖ਼ਿਲਾਫ਼ ਸਿਵਲ ਅਤੇ ਕ੍ਰਿਮਿਨਲ ਕਾਰਵਾਈ ਕਰਨ ਦੀ ਮੰਗ ਵੀ ਕੀਤੀ।

ਇਸ ਮੀਟਿੰਗ ਦਾ ਆਯੋਜਨ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ-117 ਟੀਡੀਆਈ ਸਿਟੀ ਵੱਲੋਂ ਕੀਤਾ ਗਿਆ ਸੀ।

ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਰਵਿੰਦਰਪਾਲ ਸਿੰਘ ਪਾਲੀ ਚੇਅਰਮੈਨ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ, ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਹਰਪ੍ਰੀਤ ਸਿੰਘ ਬੰਟੀ ਸਕੱਤਰ ਪੰਜਾਬ ਕਾਂਗਰਸ, ਮਨਜੋਤ ਸਿੰਘ ਸਕੱਤਰ ਪੰਜਾਬ ਯੂਥ ਕਾਂਗਰਸ, ਰਣਜੀਤ ਸਿੰਘ ਸਿੱਧੂ ਪ੍ਰਧਾਨ, ਵਿਜੇ ਕੁਮਾਰ ਸੈਣੀ, ਕੁਲਦੀਸ਼ ਸਿੰਘ ਬੈਨੀਪਾਲ’ ਅਮਿਤ ਸ਼ਰਮਾ, ਐਸਕੇ ਸ਼ਰਮਾ, ਜਗਦੀਪ ਕੌਰ, ਰਮਨਜੀਤ ਸਿੰਘ ਵੀ ਮੌਜੂਦ ਰਹੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION