34 C
Delhi
Thursday, April 25, 2024
spot_img
spot_img

ਕੈਪਟਨ ਅਮਰਿੰਦਰ ਨੇ ਰੱਖੜੀ ਮੌਕੇ ਕੀਤੀ ਟਿਕ ਟੌਕ ਸਟਾਰ ਨੂਰ ਨਾਲ ਗੱਲਬਾਤ

ਯੈੱਸ ਪੰਜਾਬ
ਚੰਡੀਗੜ੍ਹ, 3 ਅਗਸਤ, 2020:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 5 ਸਾਲਾ ਟਿੱਕ ਟੌਕ ਸਟਾਰ ਨੂਰ ਨਾਲ ਕੀਤੀ ਆਪਣੀ ਗੱਲਬਾਤ ਦਾ ਇਕ ਵੀਡੀਉ ਆਪਣੇ ਫ਼ੇਸਬੁੱਕ ਪੇਜ ’ਤੇ ਸਾਂਝਾ ਕੀਤਾ।

ਮੋਗਾ ਦੀ ਰਹਿਣ ਵਾਲੀ ਨੂਰਪ੍ਰੀਤ ਕੌਰ ਉਰਫ਼ ਨੂਰ ਜੋ ਲੌਕਡਾਊਨ ਦੇ ਦੌਰਾਨ ਹੀ ਇਕ ਪਟਕੇ ਵਾਲੇ ਸਰਦਾਰ ਮੁੰਡੇ ਦੇ ਰੂਪ ਵਿਚ ਆਪਣੇ ਟਿਕ ਟੌਕ ਵੀਡੀਉਜ਼ ਨਾਲ ਪੰਜਾਬ ਹੀ ਨਹੀਂ ਸਗੋਂ ਦੇਸ਼ ਅਤੇ ਦੁਨੀਆਂ ਵਿਚ ਮਸ਼ਹੂਰ ਹੋ ਗਈ ਸੀ ਪਹਿਲਾਂ ਵੀ ਮੁੱਖ ਮੰਤਰੀ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਹੀ ਨਹੀਂ ਕਰ ਚੁੱਕੀ ਸਗੋਂ ਮੁੱਖ ਮੰਤਰੀ ਦੇ ਮਿਸ਼ਨ ਫ਼ਤਹਿ ਦੇ ਹਿੱਸੇ ਵਜੋਂ ਸੋਸ਼ਲ ਮੀਡੀਆ ’ਤੇ ਸੁਨੇਹਾ ਵੀ ਸਾਂਝਾ ਕਰ ਚੁੱਕੀ ਹੈ ਜਿਸ ਵਿਚ ਖ਼ੁਦ ਕੈਪਟਨ ਅਮਰਿੰਦਰ ਸਿੰਘ ਨੇ ਹਿੱਸਾ ਲਿਆ ਸੀ।

ਜ਼ਿਕਰਯੋਗ ਹੈ ਕਿ ਨੂਰ ਅਤੇ ਉਸਦੇ ਪਿਤਾ ਨੇ ਮੁੱਖ ਮੰਤਰੀ ਤੋਂ ਰੱਖੜੀ ਦੇ ਦਿਨ ਮਿਲਣ ਲਈ ਸਮਾਂ ਮੰਗਿਆ ਸੀ। ਨੂਰ ਮੁੱਖ ਮੰਤਰੀ ਨੂੰ ਰੱਖੜੀ ਬੰਨ੍ਹਣ ਲਈ ਚੰਡੀਗੜ੍ਹ ਆਉਣਾ ਚਾਹੁੰਦੀ ਸੀ।

ਇਸੇ ਸੰਦਰਭ ਵਿਚ ਉਸਦਾ ਕੋਵਿਡ ਟੈਸਟ ਕਰਵਾਇਆ ਗਿਆ ਤਾਂ ਨੂਰ ਹੀ ਨਹੀਂ ਸਗੋਂ ਉਸਦੇ ਪਿਤਾ ਸਤਨਾਮ ਸਿੰਘ ਵੀ ਪਾਜ਼ਿਟਿਵ ਪਾਏ ਗਏ। ਸੂਤਰਾਂ ਅਨੁਸਾਰ ਦੋ ਵਾਰ ਹੋਏ ਟੈਸਟਾਂ ਵਿਚ ਦੋਹਾਂ ਦੇ ਪਾਜ਼ਿਟਿਵ ਪਾਏ ਜਾਣ ਮਗਰੋਂ ਮੁਲਾਕਾਤ ਦਾ ਪ੍ਰੋਗਰਾਮ ਤਾਂ ਰੱਦ ਹੋ ਗਿਆ ਪਰ ਅੱਜ ਮੁੱਖ ਮੰਤਰੀ ਦੀ ਨੂਰ ਨਾਲ ਗੱਲ ਜ਼ਰੂਰ ਹੋ ਗਈ।

ਨੂਰ ਬਹੁਤ ਹੀ ਸਾਧਾਰਣ ਪਰਿਵਾਰ ਵਿਚੋਂ ਹੈ ਅਤੇ ਉਸਦੇ ਪਿਤਾ ਮੋਗਾ ਵਿੱਚ ਹੀ ਇਕ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਹਨ।

ਨੂਰ ਨਾਲ ਗੱਲਬਾਤ ਮਗਰੋਂ ਮੁੱਖ ਮੰਤਰੀ ਨੇ ਇਸ ਸੰਬੰਧੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ’ਤੇ ਵੀ ਸਾਂਝੀ ਕੀਤੀ।

“Spoke to our little star Noor on Raksha Bandhan. Happy to share that she is doing fine and am sure she and her father will beat COVID-19 soon. Already looking forward to meeting you. God Bless,” the Chief Minister said in a tweet.

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION