25.6 C
Delhi
Saturday, April 20, 2024
spot_img
spot_img

ਕੈਨੇਡਾ ਦੇ 25 ਸੰਸਦ ਮੈਂਬਰਾਂ ਵੱਲੋਂ ਅਫ਼ਗਾਨਿਸਤਾਨ ਦੇ ਸਿੱਖਾਂ ਅਤੇ ਹਿੰਦੂਆਂ ਲਈ ‘ਸਪੈਸ਼ਲ ਰਿਫ਼ਿਊਜੀ ਪ੍ਰੋਗਰਾਮ’ ਲਾਗੂ ਕਰਨ ਦੀ ਮੰਗ

ਯੈੱਸ ਪੰਜਾਬ
ਓਟਾਵਾ, 30 ਜੁਲਾਈ 2020:

ਕਨਜ਼ਰਵੇਟਿਵ ਪਾਰਟੀ ਆਫ ਕੈਨੇਡਾ (ਸੀ ਪੀ ਸੀ), ਨਿਊ ਡੈਮੋਕਰੇਟਿਕ ਪਾਰਟੀ ਆਫ ਕੈਨੇਡਾ (ਐਨ ਡੀ ਪੀ) ਅਤੇ ਗ੍ਰੀਨ ਪਾਰਟੀ ਦੇ ਨਾਲ ਸਬੰਧਤ 25 ਕੈਨੇਡੀਅਨ ਸੰਸਦ ਮੈਂਬਰਾਂ ਨੇ ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੂੰ ਇਕ ਸਾਂਝਾ ਪਤਰ ਲਿੱਖ ਕੇ ਬੇਨਤੀ ਕੀਤੀ ਹੈ ਕਿ ਅਫਗਾਨੀ ਸਿੱਖ ਅਤੇ ਹਿੰਦੂ ਰਫਿਊਜੀਆਂ ਨੂੰ ਸੁਰਖਿਅਤ ਜੀਵਨ ਦੇਣ ਲਈ ਕੈਨੇਡਾ ਵਿਚ ਲਿਆਉਣ ਲਈ ਸਪੈਸ਼ਲ ਪੋ੍ਰਗਰਾਮ ਲਾਗੂ ਕੀਤਾ ਜਾਵੇ ।

ਇਸ ਚਿੱਠੀ ਵਿਚ ਅਫਗਾਨਸਿਤਾਨ ਵਿਚ ਘੱਟ-ਗਿਣਤੀ ਧਰਮ ਨਾਲ ਸਬੰਧਤ ਲੋਕਾਂ ਨੂੰ, ਖਾਸਕਰ ਸਿੱਖਾਂ ਅਤੇ ਹਿੰਦੂਆਂ ਦੀ ਹੌਂਦ ਦੇ ਖ਼ਤਰੇ ਸਬੰਧੀ ਚਿੰਤਾ ਜ਼ਾਹਿਰ ਕੀਤੀ ਗਈ ਹੈ ।

ਅਫਗਾਨਸਿਤਾਨ ਵਿਚ ਸਿੱਖ ਅਤੇ ਹਿੰਦੂ ਧਰਮ ਦੇ ਲੋਕ ਪਿਛਲੇ ਕੁਝ ਸਾਲਾਂ ਤੋਂ ਅਤਿਆਚਾਰ ਦਾ ਸਿੱਧਾ ਨਿਸ਼ਾਨਾ ਬਣ ਰਹੇ ਹਨ ਜਿਸ ਵਿਚ 25 ਮਾਰਚ 2020 ਨੂੰ ਆਈ ਐਸ ਆਈ ਐਸ–ਕੇ ਦੇ ਅਤਿਵਾਦੀਆਂ ਵਲੋਂੇ ਕਾਬੁਲ ਵਿਚ ਸਥਿਤ, ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਹੋਏ ਹਮਲੇ ਵਿਚ 25 ਸਿੱਖਾਂ ਦੀ ਹੱਤਿਆ ਸ਼ਾਮਲ ਹੈ । ਉਸ ਮੁਲਕ ਵਿਚ ਸਿੱਖਾਂ ਅਤੇ ਹਿੰਦੂਆਂ ਨੂੰ ਅਗਵਾ ਅਤੇ ਜ਼ਬਰੀ ਵਸੂਲੀ ਦਾ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ।

16 ਸੀ ਪੀ ਸੀ, 6 ਐਨ ਡੀ ਪੀ ਦੇ ਮੈਂਬਰ ਅਤੇ 3 ਗ੍ਰੀਨ ਪਾਰਟੀ ਦੇ ਸੰਸਦ ਮੈਂਬਰਾਂ ਪਾਰਲੀਮੈਂਟ ਵਲੋਂ ਦਸਤਖਤ ਕੀਤੀ ਇਸ ਸਾਂਝੀ ਚਿੱਠੀ ਵਿਚ ਕੈਨੇਡਾ ਦੇ ਇਮੀਗੇਰਸ਼ਨ ਮੰਤਰੀ ਨੂੰ ਇਮੀਗਰੇਸ਼ਨ ਐਂਡ ਰਫਿਊਜੀ ਐਕਟ ਦੀ ਧਾਰਾ 25.2 ਦੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਅਫਗਾਨਸਿਤਾਨ ਵਿਚ ਸਖਤ ਮੁਸੀਬਤਾਂ ਦਾ ਸਾਹਮਣਾ ਕਰ ਰਹੇ 800 ਦੇ ਕਰੀਬ ਸਿੱਖ ਅਤੇ ਹਿੰਦੂਆਂ ਨੂੰ ਕੈਨੇਡਾ ਵਿਚ ਸ਼ਰਨ ਦੇਣ ਲਈ ਵਿਸੇ਼ਸ਼ ਪੋ੍ਰਗਰਾਮ ਬਣਾਉਣ ਲਈ ਕਿਹਾ ਗਿਆ ਹੈ ।

ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਅਤੇੇ ਮਨਮੀਤ ਸਿੰਘ ਭੁੱਲਰ ਫਾਂਊਡੇਸ਼ਨ ਨਾਲ ਕੈਨੇਡੀਅਨ ਸਿੱਖ ਭਾਈਚਾਰੇ ਵਲੋਂ ਲੰਬੇ ਅਰਸੇ ਤੋਂ ਕੈਨੇਡੀਅਨ ਸਰਕਾਰ ਨੂੰ ਅਫਗਾਨਸਿਤਾਨ ਵਿਚ ਅਤਿਵਾਦੀਆਂ ਦੀ ਹਿੰਸਾ ਦਾ ਸਿ਼ਕਾਰ ਬਣਾਏ ਜਾ ਰਹੇ ਸਿੱਖਾਂ/ਹਿੰਦੂਆਂ ਨੂੰ ਸੁਰਖਿਅਤ ਮਾਹੌਲ ਦੇਣ ਲਈ ਕੈਨੇਡਾ ਵਿਚ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਅਫਗਾਨਸਿਤਾਨ ਦੀ ਸਰਕਾਰ ਇਨ੍ਹਾਂ ਲੋਕਾਂ ਦੇ ਬੁਨਿਆਦੀ ਮਨੁੱਖੀ ਹੱਕਾਂ ਨੂੰ ਬਚਾਉਣ ਵਿਚ ਅਸਫਲ ਹੈ ।

ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੁੱਖ-ਸੇਵਾਦਾਰ, ਤੇਜਿੰਦਰ ਸਿੰਘ ਨੇ ਕਿਹਾ ਕਿ “ ਅਸੀਂ ਇਨ੍ਹਾਂ 26 ਮੈਂਬਰ ਪਾਰਲੀਮੈਂਟ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਮੀਗਰੇਸ਼ਨ ਮੰਤਰੀ, ਮਾਰਕੋ ਮੈਂਡੀਸਿਨੋ ਨੂੰ ਅਫਗਾਨਸਿਤਾਨ ਵਿਚ ਰਹਿੰਦੇ ਸਿੱਖ ਅਤੇ ਹਿੰਦੂ ਧਰਮ ਦੇ ਲੋਕਾਂ ਨੂੰ ਸੁਰਖਿਅਤ ਜੀਵਨ ਦੇਣ ਲਈ ਕੈਨੇਡਾ ਵਿਚ ਲਿਆਉਣ ਦੀ ਮੰਗ ਕਰਨ ਲਈ ਚਿੱਠੀ ਲਿਖੀ ਹੈ । ਇਹ ਘੱਟ-ਗਿਣਤੀ ਲੋਕ ਹਮੇਸ਼ਾ ਇਸ ਡਰ ਵਾਲੇ ਮਾਹੌਲ ਵਿਚ ਜਿ਼ੰਦਗੀ ਬਤੀਤ ਕਰ ਰਹੇ ਹਨ ਕਿ ਆਈਸਿਸ ਉਨ੍ਹਾਂ ਉਪਰ ਇਕ ਹੋਰ ਹਮਲਾ ਕਰੇਗੀ ਬਲਕਿ ਉਨ੍ਹਾਂ ਨੂੰ ਹਮੇਸ਼ਾ ਇਹ ਖਤਰਾ ਰਹਿੰਦਾ ਹੈ ਕਿ ਆਈਸਿਸ ਦਾ ਅਗਲਾ ਅਤਿਵਾਦੀ ਹਮਲਾ ਕਦੋਂ ਹੋਵੇਗਾ ।

ਅਫਗਾਨਸਿਤਾਨ ਵਿਚ ਰਹਿ ਰਹੇ ਇਨ੍ਹਾਂ ਸਿੱਖਾਂ ਅਤੇ ਹਿੰਦੂਆਂ ਦੀ ਥੋੜੀ ਜਿਹੀ ਗਿਣਤੀ ਦੇ ਮੁਕਾਬਲਤਨ ਉਨ੍ਹਾਂ ਦੀ ਹੌਂਦ ਅਤੇ ਸੁਰਖਿਅਤਾ ਨੂੰ ਦਰਪੇਸ਼ ਵੱਡੇ ਖਤਰੇ ਤੋਂ ਇਲਾਵਾ ਇਸ ਤੱਥ ਦੇ ਕੇ ਕੈਨੇਡੀਅਨ ਸਿੱਖ, ਇਨ੍ਹਾਂ ਅਫਗਾਨੀ ਸਿੱਖ/ਹਿੰਦੂ ਲੋਕਾਂ ਉਪਰ ਆਉਣ ਵਾਲੇ ਸਾਰੇ ਖਰਚੇ ਨੂੰ ਸਹਿਣ ਲਈ ਤਿਆਰ ਹਨ, ਅਸੀਂ ਇਹ ਕਹਿ ਸਕਦੇ ਹਾਂ ਕਿ ਕੈਨੇਡੀਅਨ ਸਰਕਾਰ ਵਲੋਂ ਇਨ੍ਹਾਂ ਪੀੜਤ ਲੋਕਾਂ ਦੇ ਲਈ ਵਿਸ਼ੇਸ਼ ਪੋ੍ਰਗਰਾਮ ਲਾਗੂ ਕਰਨ ਵਿਚ ਕੋਈ ਅੜਚਣ ਨਹੀਂ ਹੋਣੀ ਚਾਹੀਦੀ ।

ਅਸੀਂ ਇਸ ਮੁੱਦੇ ਸਬੰਧੀ ਕਨਜ਼ਰਵੇਟਿਵ ਪਾਰਟੀ, ਐਨ ਡੀ ਪੀ ਅਤੇ ਗ੍ਰੀਨ ਪਾਰਟੀ ਦੇ ਸਹਿਯੋਗ ਲਈ ਬਹੁਤ ਧੰਨਵਾਦੀ ਹਾਂ । ਇਨ੍ਹਾਂ ਪੀੜਤ ਲੋਕਾਂ ਦੀ ਸਹਾਇਤਾ ਲਈ ਕੰਮ ਕਰਨ ਦਾ ਸਮਾਂ ਹੁਣ ਹੈ ।”

ਸੰਸਦ ਮੈਂਬਰਾਂ ਵੱਲੋਂ ਲਿਖ਼ੀ ਚਿੱਠੀ ਹੇਠ ਲਿਖ਼ੇ ਅਨੁਸਾਰ ਹੈ:

ਮਾਣਯੋਗ ਮਾਰਕੋ ਈ. ਐਲ. ਮੈਂਡੀਸੀਨੋ, ਪੀ. ਸੀ. ਐਮ ਪੀ
ਇਮੀਗਰੇਸ਼ਨ, ਰਫਿਊਜੀ ਅਤੇ ਸਿਟੀਜਨਸ਼ਿੱਪ ਵਿਭਾਗ ਦੇ ਮੰਤਰੀ
365 ਲੌਰੀਅਰ ਐਵੀਨੀਊ ਵੈਸਟ
ਓਟਵਾ, ਉਨਟੈਰੀਓ

ਪਿਆਰੇ ਮੰਤਰੀ ਮੈਂਡੀਸੀਨੋ,

ਅਸੀਂ ਅਫਗਾਨਸਿਤਾਨ ਵਿਚ, ਧਾਰਮਿਕ ਘੱਟ-ਗਿਣਤੀ ਲੋਕਾਂ ਨੂੰ, ਖਾਸ ਕਰਕੇ ਸਿੱਖ ਅਤੇ ਹਿੰਦੂ ਧਰਮ ਦੇ ਲੋਕਾਂ ਨੂੰ ਮੌਜੂਦ ਖਤਰੇ ਸਬੰਧੀ ਆਪਣਾ ਫਿਕਰ ਜ਼ਾਹਿਰ ਕਰਨ ਲਈ ਲਿੱਖ ਰਹੇ ਹਾਂ | ਇਨ੍ਹਾਂ ਧਾਰਮਿਕ ਘੱਟ-ਗਿਣਤੀ ਲੋਕਾਂ ਨੂੰ ਆਈਸਿਸ ਖੁਰਾਸਾਨ (ਆਈ ਐਸ ਆਈ ਐਸ–ਕੇ) ਸਮੇਤ ਵੱਖ-ਵੱਖ ਅਤਿਵਾਦੀ ਜਥੇਬੰਦੀਆਂ ਵਲੋਂ ਹਮਲਿਆਂ, ਅਗਵਾ ਅਤੇ ਜ਼ਬਰੀ ਵਸੂਲੀ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ|

25 ਮਾਰਚ 2020 ਨੂੰ ਆਈ ਐਸ ਆਈ ਐਸ–ਕੇ ਦੇ ਅਤਿਵਾਦੀਆਂ ਨੇ ਕਾਬੁਲ ਵਿਚ ਸਥਿਤ, ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਤੇ ਹਮਲਾ ਕੀਤਾ ਅਤੇ ਚਾਰ ਸਾਲ ਦੀ ਬੱਚੀ, ਤਾਨੀਆ ਕੌਰ ਸਮੇਤ 25 ਸਿੱਖਾਂ ਨੂੰ ਮਾਰ ਦਿੱਤਾ | ਇਸ ਹਮਲੇ ਦੇ ਪੀੜਤਾਂ ਦੇ ਅੰਤਿਮ ਸੰਸਕਾਰ ਮੌਕੇ, ਅਤਿਵਾਦੀਆਂ ਵਲੋਂ ਇਕ ਹੋਰ ਹਮਲਾ ਕੀਤਾ ਗਿਆ ਜਿਸ ਵਿਚ ਇਕ ਵਿਸਫੋਟਕ ਯੰਤਰ ਦਾ ਇਸਤੇਮਾਲ ਕਰਕੇ ਧਮਾਕਾ ਕੀਤਾ ਗਿਆ ਸੀ | ਇਸ ਤੋਂ ਪਹਿਲਾਂ ਜੁਲਾਈ 2018 ਵਿਚ ਜਲਾਲਾਬਾਦ ਵਿਚ ਹੋਏ ਆਤਮਘਾਤੀ ਬੰਬ ਧਮਾਕੇ ਵਿਚ ਅਫਗਾਨੀ ਸਿੱਖਾਂ ਦੀ ਸੀਨੀਅਰ ਲੀਡਰਸ਼ਿੱਪ ਨੂੰ ਮਾਰ ਦਿੱਤਾ ਗਿਆ ਸੀ | ਜੂਨ 2020 ਵਿਚ ਨਿਧਾਨ ਸਿੰਘ ਸਚਦੇਵਾ ਨਾਮ ਦੇ ਅਫਗਾਨੀ ਸਿੱਖ ਨੂੰ ਇਕ ਗੁਰਦੁਆਰੇ ਤੋਂ ਅਗਵਾ ਕਰ ਲਿਆ ਗਿਆ ਅਤੇ ਕਈ ਹਫਤਿਆਂ ਤੱਕ ਉਸ ਨੂੰ ਸਰੀਰਕ ਤਸੀਹੇ ਦਿੱਤੇ ਗਏ | ਇਸ ਅਗਵਾ ਦੀ ਘਟਨਾ ਤੋਂ ਬਾਅਦ, 17 ਜੁਲਾਈ ਨੂੰ 13 ਸਾਲ ਦੀ ਨੌਜਵਾਨ ਸਿੱਖ ਬੱਚੀ, ਸਲਮੀਤ ਕੌਰ ਨੂੰ ਕਾਬੁਲ ਦੇ ਇਕ ਗੁਰਦੁਆਰੇ ਤੋਂ ਅਗਵਾ ਕਰ ਲਿਆ ਗਿਆ ਸੀ ਜਿਥੇ ਕਿ ਉਹ ਆਪਣੀ ਅੰਨ੍ਹੀ ਮਾਂ ਅਤੇ ਛੋਟੇ ਭਰਾ ਨਾਲ ਰਹਿ ਰਹੀ ਸੀ | ਮਾਰਚ 2020 ਵਿਚ ਹੋਏ ਅਤਿਵਾਦੀ ਹਮਲੇ ਵਿਚ ਅਲਮੀਤ ਕੌਰ ਦੇ ਪਿਤਾ ਦੀ ਮੌਤ ਹੋ ਗਈ ਸੀ | ਆਈ ਐਸ ਆਈ ਐਸ–ਕੇ ਨੇ ਸਹੁੰ ਖਾਧੀ ਹੈ ਕਿ ਜੇਕਰ ਅਫਗਾਨੀ ਸਿੱਖ ਅਤੇ ਹਿੰਦੂ ਮੁਲਕ ਛੱਡ ਕੇ ਨਹੀਂ ਜਾਂਦੇ ਤਾਂ ਉਨ੍ਹਾਂ ਨੂੰ ਖਤਮ ਕਰ ਦਿੱਤਾ ਜਾਵੇਗਾ|

ਅਫਗਾਨਸਿਤਾਨ ਵਿਚ ਰਹਿ ਰਹੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੀ ਹੌਂਦ ਨੂੰ ਗੰਭੀਰ ਖਤਰਾ ਹੈ | ਕਈ ਦਹਾਕਿਆਂ ਤੋਂ ਅਤਿਆਚਾਰ ਸਦਕਾ ਇਸ ਭਾਈਚਾਰੇ ਦੇ ਲੋਕਾਂ ਦੀ ਆਬਾਦੀ ਜੋ ਕਿ ਕਿਸੇ ਸਮੇਂ 2 ਲੱਖ ਤੋਂ ਵਧੇਰੇ ਸੀ, ਹੁਣ 800 ਤੋਂ ਘੱਟ ਹੈ | ਹੁਣ ਤਾਂ ਉਥੇ ਉਹ ਪ੍ਰੀਵਾਰ ਹੀ ਬਚੇ ਹਨ ਜਿਨ੍ਹਾਂ ਕੋਲ ਕਿਤੇ ਹੋਰ ਵੱਸਣ ਦੇ ਸਾਧਨ ਨਹੀਂ ਹਨ | ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਆਪਣੀ ਜਿੰਦਗੀ ਬਸਰ ਕਰਨ ਲਈ ਗੁਰਦੁਆਰਾ ਸਾਹਿਬ ਅੰਦਰ ਰਹਿਣ ਲਈ ਮਜ਼ਬੂਰ ਹਨ ਅਤੇ ਇਨ੍ਹਾਂ ਨੂੰ ਬੱਚਿਆਂ ਦੀ ਸਕੂਲੀ ਪੜਾਈ, ਰੁਜ਼ਗਾਰ ਅਤੇ ਜਿੰLਦਗੀ ਦੇ ਨਿਰਭਾਹ ਲਈ ਨੌਕਰੀ ਆਦਿ ਦੇ ਮਸਲਿਆਂ ਵਿਚ ਭੇਦ-ਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ|

ਆਈ ਐਸ ਆਈ ਐਸ–ਕੇ ਵਲੋਂ ਨਾਗਰਿਕਾਂ ਉਪਰ ਕੀਤੇ ਜਾ ਰਹੇ ਹਮਲਿਆਂ ਵਿਚ ਹੋ ਰਹੇ ਵਾਧੇ ਅਤੇ ਅਤੇ ਅੰਤਰ-ਰਾਸ਼ਟਰੀ ਫੋਜੀਆਂ ਵਲੋਂ ਅਫਗਾਨਸਿਤਾਨ ਵਿਚੋਂ ਵਾਪਸੀ ਦੇ ਕਾਰਜ ਵਿਚ ਹੋ ਰਹੀ ਤੇਜੀ ਨੂੰ ਵੇਖ ਕੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਇਸ ਮੁਲਕ ਵਿਚ ਬਾਕੀ ਰਹਿ ਗਏ ਸਿੱਖ/ਹਿੰਦੂ ਧਰਮ ਦੇ ਲੋਕ ਨਿੱਕਟ-ਭਵਿੱਖ ਵਿਚ ਹੋਰ ਵਧੇਰੇ ਹਿੰਸਾ ਦਾ ਨਿਸ਼ਾਨਾ ਬਣਾਏ ਜਾਣਗੇ |

ਅਫਗਾਨਸਿਤਾਨ ਦੇ ਵਿਚ ਰਹਿ ਕੇ ਸੁਰਖਿਅਤ ਮਾਹੌਲ ਵਿਚ ਜਿੰਦਗੀ ਬਸਰ ਕਰਨ ਦੇ ਮਾਹੌਲ ਦੀ ਅਣਹੌਂਦ ਦੀ ਸੰਭਾਵਾਨਾ ਨਾਂ ਹੋਣ ਸਦਕਾ ਹੁਣ ਇਸ ਮੁਲਕ ਵਿਚ ਰਹਿ ਗਏ ਸਿੱਖ ਅਤੇ ਹਿੰਦੂ ਧਰਮ ਦੇ ਲੋਕਾਂ ਲਈ ਅੰਤਰ-ਰਾਸ਼ਟਰੀ ਮੁੜ-ਵਸੇਬਾ ਹੀ ਇਕੋ ਇਕ ਸਾਰਥਕ ਹੱਲ ਰਹਿ ਗਿਆ ਹੈ | ਇਨ੍ਹਾਂ ਲੋਕਾਂ ਦੀ ਜਿੰLਦਗੀ ਲਈ ਗੰਭੀਰ ਖਤਰੇ ਨੂੰ ਮਹਿਸੂਸ ਕਰਦੇ ਹੋਏ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਕੈਨੇਡਾ ਦੇ ਇਮੀਗਰੇਸ਼ਨ ਐਂਡ ਰਫਿਊਜੀ ਪਰੋਟੈਕਸ਼ਨ ਐਕਟ ਦੀ ਧਾਰਾ 25.2 ਦੇ ਅਧੀਨ ਅਫਗਾਨਨਿਸਤਾਨ ਦੇ ਸਿੱਖ/ਹਿੰਦੂ ਸ਼ਰਨਾਰਥੀਆਂ ਲਈ ਇਕ ਵਿੇਸ਼ਸ਼ ਮੁਹਿੰਮ ਬਣਾਈ ਜਾਵੇ ਤਾਂ ਜੋ ਇਨ੍ਹਾਂ ਨੂੰ ਸੁਰਖਿਅਤ ਤਰੀਕੇ ਨਾਲ ਇਥੇ ਲਿਆ ਕੇ ਸੁਰਖਿਅਤ ਮਾਹੌਲ ਦਿੱਤਾ ਜਾ ਸਕੇ | ਇਸ ਤਰ੍ਹਾਂ ਦਾ ਤਰੀਕਾ ਕੈਨੇਡਾ ਵਲੋਂ ਪਿਛੋਕੜ ਵਿਚ ਤਿੱਬਤ ਅਤੇ ਸੀਰੀਆ ਆਦਿ ਮੁਲਕਾਂ ਦੇ ਸ਼ਰਨਾਰਥੀਆਂ ਦੀ ਸਹਾਇਤਾ ਲਈ ਅਪਣਾਇਆ ਜਾ ਚੁਕਿਆ ਹੈ | ਕੈਨੇਡੀਅਨ ਸਿੱਖਾਂ ਨੇ ਇਨ੍ਹਾਂ ਅਫਗਾਨਸਿਤਾਨ ਦੇ ਸਿੱਖ/ਹਿੰਦੂ ਸ਼ਰਨਾਰਥੀਆਂ ਨੂੰ ਨਿੱਜੀ ਤੌਰ ਉਪਰ ਸਰਪ੍ਰਸਤੀ ਅਤੇ ਇਨ੍ਹਾਂ ਦੇ ਕੈਨੇਡਾ ਵਿਚ ਆਉਣ ਵਾਲੇ ਖਰਚੇ ਸਹਿਣ ਕਰਨ ਅਤੇ ਸਪੌਂਸਰਿਸ਼ੱਪ ਪੋ੍ਰਗਰਮ ਦੇ ਖਰਚਿਆਂ ਦਾ ਭੁਗਤਾਣ ਕਰਨ ਦੀ ਪੇਸ਼ਕਸ਼ ਕੀਤੀ ਹੈ|

ਅਸੀਂ ਕੌਰੌਨਾ-ਵਾਇਰਸ (ਕੌਵਿਡ-19) ਦੀ ਮਹਾਂਮਾਰੀ ਸਦਕਾ ਆਈਆਂ ਮੁਸੀਬਤਾਂ ਨੂੰ ਸਮਝਦੇ ਹਾਂ, ਪਰ ਸਾਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੈ ਕਿ ਖਤਰਨਾਕ ਹਾਲਾਤਾਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਪੀੜਤ ਲੋਕਾਂ ਦੀ ਸੁਰਖਿਅਤਾ ਨੂੰ ਯਕੀਨੀ ਬਣਾਉਣ ਦੇ ਲਈ ਕੈਨੇਡਾ ਨੂੰ ਫੋਰੀ ਤੌਰ ਉਪਰ ਵਚਨਬਧਤਾ ਕਰਨੀ ਚਾਹੀਦੀ ਹੈ|

ਲੰਬੇ ਅਰਸੇ ਤੋਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਸ਼ਰਨਾਰਥੀਆਂ ਨੂੰ ਇਥੇ ਸਥਾਪਿਤ ਕਰਨ ਦੇ ਇਤਿਹਾਸ ਸਦਕਾ ਆਪਣਾ ਮੁਲਕ, ਕੈਨੇਡਾ, ਸਮੁੱਚੇ ਜਗਤ ਵਿਚ ਚਾਨਣ-ਮੁਨਾਰੇ ਵਜੋਂ ਸਤਿਕਾਰਿਆ ਜਾਂਦਾ ਹੈ | ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਅਫਗਾਨਸਿਤਾਨ ਵਿਚ ਰਹਿ ਰਹੇ ਸਿੱਖ/ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਹੋਰ ਅਤਿਵਾਦੀ ਹਮਲਿਆਂ ਅਤੇ ਮੌਤਾਂ ਤੋਂ ਬਚਾਉਣ ਲਈ ਇਹ ਲੌੜੀਦਾ ਫੇਸਲਾ ਤੁੰਰਤ ਲਾਗੂ ਕਰੋ |

ਈਮਾਨਦਾਰੀ ਨਾਲ ਬੇਨਤੀ ਕਰਤਾ,

Conservative Party of Canada
1. Ziad Aboulatif – Edmonton Manning
2. Kenny Chiu – Steveston—Richmond East
3. Todd Doherty – Cariboo—Prince George
4. Hon. Kerry-Lynne Findlay – South Surrey—White Rock
5. Garnett Genuis – Sherwood Park—Fort Saskatchewan
6. Tracy Gray – Kelowna—Lake Country
7. Jasraj Singh Hallan – Calgary Forest Lawn
8. Tamara Jansen – Cloverdale—Langley City
9. Erin O’Toole – Durham
10. Brad Redekopp – Saskatoon West
11. Jag Sahota – Calgary Skyview
12. Hon. Tim Uppal – Edmonton Mill Woods
13. Karen Vechhio – Elgin—Middlesex—London
14. Arnold Viersen – Peace River—Westlock
15. Brad Vis – Mission—Matsqui—Fraser Canyon
16. Cathay Wagantall – Yorkton—Melville
17. Peter MacKay – Central Nova

NDP
18. Jack Harris – St. John’s East
19. Matthew Green – Hamilton Centre
20. Lindsay Mathhyssen – London—Fanshawe
21. Leah Gazan- Winnipeg Centre
22. Brian Masse- Windsor West
23. Peter Julian- New Westminster-Burnaby

Green Party
24. Elizabeth May- Saanich Gulf Islands
25. Paul Manly – Nanaimo Ladysmith
26. Jenica Atwin – Fredericton

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION