25.6 C
Delhi
Saturday, April 20, 2024
spot_img
spot_img

ਕੇ ਐਸ ਮੱਖਣ ਦਾ ਨਵਾਂ ਗੀਤ ‘ਸੂਰਮੇ’ ਰਿਲੀਜ਼

ਚੰਡੀਗੜ੍ਹ 7 ਅਗਸਤ 2019:

ਕੁਲਦੀਪ ਸਿੰਘ ਤੱਖਰ ਸ਼ਾਇਦ ਪੰਜਾਬੀ ਮਨੋਰੰਜਨ ਜਗਤ ਦੀ ਇੱਕ ਪ੍ਰਸਿੱਧ ਹਸਤੀ ਨਹੀਂ ਹਨ, ਪਰ ਉਹਨਾਂ ਦਾ ਸਟੇਜ ਨਾਮ ਕੇ ਐਸ ਮੱਖਣ ਨੇ ਯਕੀਨਨ ਦਰਸ਼ਕਾਂ ਦੇ ਦਿਲਾਂ ਚ ਇੱਕ ਖਾਸ ਜਗ੍ਹਾ ਬਣਾ ਲਈ ਹੈ। 1997 ਤੋਂ ਆਪਣਾ ਕਰਿਅਰ ਸ਼ੁਰੂ ਕਰਕੇ ਉਹਨਾਂ ਨੇ ਕਈ ਹਿੱਟ ਗਾਣੇ ਜਿਵੇਂ ਮੋਟਰ ਮਿੱਤਰਾਂ ਦੀ, ਤੱਕਲੇ, ਫਾਇਟ ਦਿੱਤੇ ਹਨ।

2013 ਚ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਸਿਰਫ ਅਰਥਪੂਰਨ ਗੀਤ ਹੀ ਗਾਉਣਗੇ। ਇਸ ਲੜੀ ਵਿੱਚ ਅਗਲਾ ਗਾਣਾ ਜੋੜਦੇ ਹੋਏ, ਉਹਨਾਂ ਨੇ ਹਾਲ ਹੀ ਚ ਆਪਣਾ ਗੀਤ ਸੂਰਮੇ ਰਿਲੀਜ਼ ਕੀਤਾ।

ਇਸ ਗੀਤ ਦੇ ਬੋਲ ਲਿਖੇ ਹਨ ਜਤਿੰਦਰ ਨਿੱਜਰ ਨੇ। ਪ੍ਰਿੰਸ ਘੁੰਮਣ ਨੇ ਅਰਸਾਰਾ ਮਿਊਜ਼ਿਕ ਲੇਬਲ ਤੋਂ ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ। ਅਰਸਾਰਾ ਮਿਊਜ਼ਿਕ ਨੇ ਪਹਿਲਾਂ ਹੀ ਗੋਰਿਆਂ ਨੂੰ ਦਫ਼ਾ ਕਰੋ ਨੂੰ ਪ੍ਰੋਡਿਊਸ ਕੀਤਾ ਹੈ। ਇਸਦੇ ਨਾਲ ਹੁਣ ਉਹਨਾਂ ਨੇ ‘ਰੇਂਜ’ ਅਤੇ ‘ਤੇਰਾ ਇਹ ਪਿਆਰ’ ਪ੍ਰੋਡਿਊਸ ਕੀਤੇ ਹਨ। ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਸ਼ਿਵਮ ਨੇ। ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਰਾਜ ਭੱਚੂ ਨੇ। ਇਹ ਗੀਤ ਸਨੀ ਜੰਡੂ ਦੀ ਪੇਸ਼ਕਸ਼ ਹੈ।

ਇਸ ਗੀਤ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕੇ ਐਸ ਮੱਖਣ ਨੇ ਕਿਹਾ, “ਮੈਂਨੂੰ ਇਸ ਤਰਾਂ ਦੇ ਅਰਥਪੂਰਨ ਗਾਣੇ ਗਾਉਂਦੇ ਹੋਏ ਹੁਣ ਕਾਫੀ ਸਮਾਂ ਹੋ ਗਿਆ ਹੈ, ਪਰ ਫਿਰ ਵੀ ਹਰ ਵਾਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਗੀਤ ਵਿੱਚ ਕੁਝ ਨਾ ਕੁਝ ਨਵਾਂ ਜਾਂ ਵੱਖਰਾ ਜਰੂਰ ਹੋਵੇ। ‘ਸੂਰਮੇ’ ਗੀਤ ਖਾਸ ਤੌਰ ਤੇ ਉਹਨਾਂ ਬਹਾਦਰਾਂ ਨੂੰ ਸਮਰਪਿਤ ਹੈ ਜੋ ਕਦੇ ਹਾਰ ਨਹੀਂ ਮੰਨਦੇ।”

ਗਾਣਾ ਦੇਖੋ

ਇਸ ਗੀਤ ਦੇ ਡਾਇਰੈਕਟਰ ਸ਼ਿਵਮ ਨੇ ਕਿਹਾ, “ਇਸ ਤਰਾਂ ਦੇ ਅਰਥਪੂਰਨ ਬੋਲਾਂ ਨੂੰ ਪਰਦੇ ਤੇ ਫਿਲਮਾਉਣਾ ਬਿਲਕੁਲ ਵੀ ਅਸਾਂ ਨਹੀਂ ਹੈ। ਪਰ ਫਿਰ ਵੀ ਮੈਂ ਆਪਣੇ ਵਲੋਂ ਇਸ ਗੀਤ ਨਾਲ ਪੂਰਾ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਸਾਡੀਆਂ ਕੋਸ਼ਿਸ਼ਾਂ ਨੂੰ ਸਰਾਉਂਗੇ ਅਤੇ ਪਿਆਰ ਦੇਣਗੇ।”

ਇਸ ਗੀਤ ਦੇ ਪ੍ਰੋਡੂਸਰ ਰਾਜ ਭੱਚੂ ਨੇ ਕਿਹਾ, “ਅਸੀਂ ਅਰਸਾਰਾ ਮਿਊਜ਼ਿਕ ਚ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਹਰ ਤਰਾਂ ਦੇ ਸੰਗੀਤ ਨੂੰ ਪ੍ਰੋਮੋਟ ਕਰੀਏ। ਅਰਸ਼ ਬੈਨੀਪਾਲ ਦੇ ਬੀਟ ਨੰਬਰ ‘ਰੇਂਜ’ ਤੋਂ ਨਛੱਤਰ ਗਿੱਲ ਦੇ ਰੋਮਾੰਟਿਕ ਟਰੈਕ ‘ਤੇਰਾ ਇਹ ਪਿਆਰ’ ਵਾਂਗੂ ਅਸੀਂ ਹਰ ਜ਼ੋਨਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

ਇਸ ਵਾਰ ਅਸੀਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕੇ ਐਸ ਮੱਖਣ ਦੀ ਆਵਾਜ਼ ਨਾਲ ਇਸ ਗੱਲ ਦਾ ਕੋਈ ਸ਼ੱਕ ਨਹੀਂ ਹੈ ਕਿ ਇਹ ਗਾਣਾ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰੇਗਾ”|

‘ਸੂਰਮੇ’ ਗੀਤ ਅਰਸਾਰਾ ਮਿਊਜ਼ਿਕ ਦੇ ਔਫ਼ਿਸ਼ਲ ਯੂ ਟਿਊਬ ਚੈਨਲ ਤੇ ਰਿਲੀਜ਼ ਹੋ ਚੁੱਕਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION