30.1 C
Delhi
Thursday, March 28, 2024
spot_img
spot_img

ਕੇਂਦਰ ਸਰਕਾਰ ਸੂਬੇ ਦੇ ਐਸ.ਸੀ. ਵਿਦਿਆਰਥੀਆਂ ਦੇ ਭਵਿੱਖ ਨਾਲ ਨਾ ਖੇਡੇ: ਸਾਧੂ ਸਿੰਘ ਧਰਮਸੋਤ

ਚੰਡੀਗੜ, 20 ਜੁਲਾਈ, 2019 –

ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸੂਬੇ ਦੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਨੁਪਾਤ (60:40) ਦਾ ਨਵਾਂ ਪ੍ਰਸਤਾਵ ਤੁਰੰਤ ਵਾਪਸ ਲਵੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਕਾਲਰਸ਼ਿਪ ਅਨੁਪਾਤ ਦਾ ਪੁਰਾਣਾ ਫਾਰਮੂਲਾ (90:10) ਲਾਗੂ ਕਰਕੇ ਹੀ ਸੂਬੇ ਦੇ ਐਸ.ਸੀ. ਵਿਦਿਆਰਥੀਆਂ ਦਾ ਭਵਿੱਖ ਬਰਬਾਦ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਕੇਂਦਰ ਤੇ ਸੂਬੇ ਦੇ ਸ਼ੇਅਰ ਵਿੱਚ ਬਿਨਾਂ ਕੋਈ ਬਦਲਾਅ ਕੀਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਰੱਖਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸੂਬੇ ਦੇ ਐਸ.ਸੀ. ਵਿਦਿਆਰਥੀਆਂ ਦੇ ਭਵਿੱਖ ਨਾਲ ਨਾ ਖੇਡੇ।

ਅੱਜ ਇੱਥੇ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਵੱਲੋ ਕਰਵਾਏ ਆਰੀਅਨਜ਼ ਸਕਾਲਰਸ਼ਿਪ ਮੇਲੇ ਸ਼ਿਰਕਤ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸਕਾਲਰਸ਼ਿਪ ਦੇ ਨਵੇਂ ਪ੍ਰਸਤਾਵ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਨਾਲ ਕੇਂਦਰ ਸਰਕਾਰ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਨੂੰ ਮੁੱਖ ਧਾਰਾ ‘ਚ ਲਿਆਉਣ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਕਿਸੇ ਵੀ ਕਾਲਜ ਵਿੱਚ ਦਾਖਲਾ ਲੈਣ ‘ਚ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਆਰੀਅਨਜ਼ ਗਰੁੱਪ ਆਫ ਕਾਲਜਿਜ਼ ਵੱਲੋ ਕਰਵਾਏ ਇਸ ਸਕਾਲਰਸ਼ਿਪ ਮੇਲੇ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉੱਪ ਕੁਲਪਤੀ ਡਾ. ਬੀ. ਐਸ. ਘੁੰਮਣ ਨੇ ਗੈਸਟ ਆਫ ਆਨਰ ਵਜੋਂ ਸ਼ਮੂਲੀਅਤ ਕੀਤੀ ਜਦਕਿ ਇਸ ਸਮਾਗਮ ਦੀ ਪ੍ਰਧਾਨਗੀ ਆਰੀਅਨਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕੀਤੀ।

ਡਾ. ਬੀ. ਐਸ. ਘੁੰਮਣ ਨੇ ਆਰੀਅਨਜ਼ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਰੀਅਨਜ਼ ਸੰਸਥਾ, ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਦੇ ਅਧੀਨ 265 ਸੰਸਥਾਵਾਂ ਵਿੱਚੋਂ ਇੱਕ ਹੈ। ਇਸ ਮੌਕੇ ਐਸ.ਸੀ/ਐਸ.ਟੀ. ਵਿਦਿਆਰਥੀਆਂ ਦੇ ਲਈ ਇੱਕ ਵਿਸ਼ੇਸ਼ ਸਕਾਲਰਸ਼ਿਪ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤਾ ਗਿਆ। ਇਸ ਮੇਲੇ ਵਿੱਚ 100 ਹੋਣਹਾਰ ਅਤੇ ਯੋਗ ਵਿਦਿਆਰਥੀਆਂ ਨੂੰ ਮੈਰਿਟ ਕਮ ਮੀਨਸ ਦੇ ਆਧਾਰ ‘ਤੇ ਸਕਾਲਰਸ਼ਿਪ ਦੇ ਕੇ ਸਨਮਾਨਿਆ ਗਿਆ।

ਇਸ ਮੌਕੇ ਡਾ. ਪ੍ਰਵੀਨ ਕਟਾਰੀਆ ਡਾਇਰੈਕਟਰ ਜਨਰਲ, ਪ੍ਰੋਫੈਸਰ ਬੀ. ਐਸ. ਸਿੱਧੂ ਡਾਇਰੈਕਟਰ, ਆਰੀਅਨਜ਼ ਗਰੁੱਪ, ਸ੍ਰੀਮਤੀ ਰਮਨ ਰਾਣੀ ਗੁਪਤਾ ਪ੍ਰਿੰਸੀਪਲ ਆਰੀਅਨਜ਼ ਗਰੁੱਪ, ਸ੍ਰੀ ਸਟੀਵਨ ਜਵੰਦਾ, ਰਜਿਸਟਰਾਰ ਆਰੀਅਨਜ਼ ਗਰੁੱਪ ਆਦਿ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION