29.1 C
Delhi
Friday, March 29, 2024
spot_img
spot_img

ਕੇਂਦਰ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਇਆ ਦੇੇਵੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 17 ਜੂਨ, 2020 –

ਗਲਵਾਨ ਘਾਟੀ ਲਦਾਖ ਸਰਹੱਦ ਤੇ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਹਿੰਸਕ ਝਪਟ ਦੌਰਾਨ ਸਮੁੱਚੇ ਭਾਰਤ ਦੇ ਵੀਹ ਅਤੇ ਪੰਜਾਬ ਦੇ ਚਾਰ ਸਿੱਖ ਜਵਾਨ ਸ਼ਹੀਦ ਹੋ ਜਾਣ ਤੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ਼ਰਧਾਂਜਲੀ ਅਰਪਨ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਹੋਣ ਵਾਲੇ ਫੌਜੀਆਂ ਦੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਕਰੋੜ-ਕਰੋੜ ਰੁਪਇਆ ਅਤੇ ਸਰਕਾਰੀ ਨੌਕਰੀ ਦੇਵੇੇ।

ਉਨ੍ਹਾਂ ਕਿਹਾ ਕਿ ਦੇਸ਼ ਖਾਤਰ ਲੜਦਿਆਂ ਸ਼ਹੀਦ ਹੋਣ ਵਾਲੇ ਫੌਜੀ ਜਵਾਨ ਸ੍ਰ. ਗੁਰਵਿੰਦਰ ਸਿੰਘ, ਸ੍ਰ. ਮਨਦੀਪ ਸਿੰਘ ਜਿਲ੍ਹਾ ਪਟਿਆਲਾ, ਸ੍ਰ. ਸਤਨਾਮ ਸਿੰਘ ਜਿਲ੍ਹਾ ਗੁਰਦਾਸਪੁਰ ਅਤੇ ਸ੍ਰ. ਗੁਰਤੇਜ ਸਿੰਘ ਜਿਲ੍ਹਾ ਮਾਨਸਾ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਤੇ ਐਕਸਗ੍ਰੇਸਿਆ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ।

ਇਹ ਨੌਜਵਾਨ ਤਾਂ ਦੇਸ਼ ਦੀ ਖਾਤਰ ਸਰਹੱਦ ਤੇ ਲੜਦਿਆਂ ਸ਼ਹੀਦ ਹੋਏ ਹਨ।ਸੂਬਾ ਸਰਕਾਰ ਤੋਂ ਇਲਾਵਾ ਕੇਂਦਰ ਸਰਕਾਰ ਆਪਣੇ ਤੌਰ ਤੇ ਕਰੋੜ-ਕਰੋੜ ਰੁਪਇਆ ਇਹਨਾਂ ਦੇ ਵਾਰਸਾਂ ਨੂੰ ਦੇਵੇ ਅਤੇ ਇਹਨਾਂ ਚੌਹਾਂ ਨੌਜਵਾਨਾਂ ਦੀ ਪੰਜਾਬ ਵਿਚ ਸਾਂਝੀ ਯਾਦਗਾਰ ਸਥਾਪਿਤ ਕੀਤੀ ਜਾਵੇ।

ਉਹਨਾਂ ਹੋਰ ਕਿਹਾ ਕਿ ਸਾਰੀਆਂ ਸਿੱਖ ਸੰਸਥਾਵਾਂ ਇਹਨਾਂ ਜਵਾਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਅੱਗੇ ਆਉਣ।ਕਰੋਨਾ ਕੋਵਡ 19 ਦੀ ਮਹਾਂਮਾਰੀ ਸਮੇਂ ਨੌਕਰੀ ਕਰਦੇ ਕਿਸੇ ਸਰਕਾਰੀ ਮੁਲਾਜਮ ਦੀ ਮੌਤ ਹੋ ਜਾਣ ਤੇ ਦਿੱਲੀ ਸਰਕਾਰ ਨੇ 1 ਕਰੋੜ ਤੇ ਬਾਕੀ ਸੂਬਿਆਂ ਨੇ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੋਇਆ ਹੈ।ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਕੁਰਬਾਨੀ ਕਿਸੇ ਤੋਂ ਘੱਟ ਨਹੀਂ ਹੈ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION