ਅੱਜ-ਨਾਮਾ
ਕੇਂਦਰ ਸਰਕਾਰ ਨੇ ਕੱਲ੍ਹ ਐਲਾਨ ਕਰਿਆ,
ਕੀਮਤ ਝੋਨੇ ਦੀ ਦਿੱਤੀ ਗਈ ਦੱਸ ਮੀਆਂ।
ਵਾਧਾ ਫਸਲ ਦੇ ਭਾਅ ਵਿੱਚ ਇੰਜ ਕਰਿਆ,
ਜੋ ਵੀ ਸੁਣਦਾ, ਉਹ ਪੈਂਦਾ ਈ ਹੱਸ ਮੀਆਂ।
ਤਰਵੰਜਾ ਰੁਪਏ ਵਧਾਇਆ ਹੈ ਮੁੱਲ ਸਾਰਾ,
ਫਿਰ ਵੀ ਮੰਗੇ ਸਰਕਾਰ ਪਈ ਜੱਸ ਮੀਆਂ।
ਸ਼ਰਮ ਆਊ ਇਸ ਵਾਧੇ ਨੂੰ ਮੰਨਦਿਆਂ ਵੀ,
ਕਰ ਕੇ ਨਾਂਹ ਵੀ ਸਕਣ ਨਹੀਂ ਨੱਸ ਮੀਆਂ।
ਇਹ ਤਾਂ ਪਤਾ ਸੀ ਬਹੁਤ ਨਾ ਮਿਲਣ ਲੱਗਾ,
ਸੈਂਕੜਿਆਂ ਵਿੱਚ ਸੀ ਫੇਰ ਵੀ ਝਾਕ ਮੀਆਂ।
ਆਇਆ ਏ ਜਿੱਡਾ ਐਲਾਨ ਸਰਕਾਰ ਵੱਲੋਂ,
ਕਰਿਆ ਏ ਜਾਪਦਾ ਸਿਰਫ ਮਜ਼ਾਕ ਮੀਆਂ।
-ਤੀਸ ਮਾਰ ਖਾਂ
ਜੂਨ 3, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ