31.7 C
Delhi
Friday, April 19, 2024
spot_img
spot_img

ਕੇਂਦਰ ਸਰਕਾਰ ਨਾਲ ਬੈਠਕ ਵਿੱਚ ਸਟੀਕ ਨਤੀਜੇ ਨਾ ਨਿਕਲੇ ਤਾਂ ਵਿਸ਼ਵ ਪੱਧਰ ’ਤੇ ਮਨੁੱਖ਼ਤਾ ਦੇ ਮੁੱਦੇ ਲਿਆਏਗੀ ਇਲੈਕਟ੍ਰੋਹੋਮਿਓਪੈਥੀ ਫ਼ਾਊਂਡੈਸ਼ਨ

ਯੈੱਸ ਪੰਜਾਬ
ਬਠਿੰਡਾ, 10 ਜਨਵਰੀ, 2021:
ਇਲੈਕਟ੍ਰੋਹੋਮਿਓਪੈਥੀ ਫਾਊਂਡੇਸ਼ਨ ਆਫ ਇੰਡੀਆ ਨੈਸ਼ਨਲ ਪ੍ਰਧਾਨ ਡਾ. ਪੀ.ਐਸ. ਪਾਂਡੇ ਨੇ ਕਿਹਾ ਕਿ ਇਲੈਕਟ੍ਰੋ ਦੁਨੀਆਂ ਭਰ ਵਿੱਚ ਅਲਟਰਨੇਟਿਵ ਦਵਾਈ ਦੀ ਮੰਗ ਵੱਧ ਰਹੀ ਹੈ । ਚਿਿਕਤਸਾ ਜਗਤ ਵਿੱਚ ਇਸ ਪੰਜਵੀਂ ਪ੍ਰਣਾਲੀ ਅੱਜ ਆਪਣੀ ਹੋਂਦ ਲਈ ਜੱਦੋਜਹਿਦ ਕਰ ਰਹੀ ਹੈ ।

11 ਜਨਵਰੀ ਨੂੰ ਕੇਂਦਰ ਸਰਕਾਰ ਨੇ ਇਸ ਸਬੰਧ ਵਿੱਚ ਦਿੱਲੀ ਵਿਖੇ ਇੱਕ ਮੀਟਿੰਗ ਬੁਲਾਈ ਹੈ, ਇਸ ਮੀਟਿੰਗ ਤੇ ਦੁਨੀਆਂ ਭਰ ਦੇ ਕਰੀਬ 5 ਲੱਖ ਈ.ਐਚ ਡਾਕਟਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ।ਜੁਆਇੰਟ ਬਾਡੀ ਇਲੈਕਟ੍ਰੋਹੋਮਿਓਪੈਥੀ ਪ੍ਰਪੋਜਲਿਸਟ ਕਮੇਟੀ ਆਫ ਇੰਡੀਆ ਨੇ ਆਪਣੇ ਦਸਤਾਵੇਜ ਜਮਾਂ ਕਰਵਾ ਦਿੱਤੇ ਹਨ ।

ਡਾ. ਪਾਂਡੇ ਨੇ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਸਟੀਕ ਨਤੀਜੇ ਨਹੀਂ ਮਿਲੇ ਤਾਂ ਇਲੈਕਟ੍ਰੋਹੋਮਿਓਪੈਥੀ ਫਾੳਂੂਡੇਸ਼ਨ ਵੱਲੋਂ ਵਿਸ਼ਵ ਪੱਧਰ ਤੇ ਇਸ ਮੁੱਦੇ ਨੂੰ ਲੈ ਕੇ ਆਏਗੀ ਅਤੇ ਈ.ਐਚ. ਆਪਣਾ ਅੰਦੋਲਨ ਹੋਰ ਤਿੱਖਾ ਕਰਨਗੇ ।ਇਲੈਕਟ੍ਰੋਹੋਮਿਓਪੈਥੀ ਫਾਊਂਡੇਸ਼ਨ ਪੰਜਾਬ ਵਿੰਗ ਦੇ ਬਠਿੰਡਾ ਵਿੱਚ ਆਯੋਜਤ ਇੱਕ ਸਮਾਗਮ ਵਿੱਚ ਈ.ਐਚ. ਡਾਕਟਰਜ਼ ਇਸ ਮਸਲੇ ਤੇ ਭਖਦੇ ਹੋਏ ਦਿਸੇ ।

ਇਸ ਦੌਰਾਨ ਫਾਊਂਡੇਸ਼ਨ ਪ੍ਰਮੁੱਖ ਡਾ. ਪ੍ਰੋ: ਹਰਵਿੰਦਰ ਸਿੰਘ, ਸਕੱਤਰ ਡਾ. ਵਰਿੰਦਰ ਕੌਰ, ਮੱਧ ਪ੍ਰਦੇਸ਼ ਦੇ ਡਾ. ਦਿਨੇਸ਼ ਚੰਦਰ ਸ਼ੀ੍ਰਵਾਸਤਵ, ਡਾ. ਐਮ.ਐਸ. ਹੁਸੈਨ, ਨੈਸ਼ਨਲ ਅਡਵਾਇਜ਼ਰ ਆਦਿ ਨੇ ਕੇਕ ਕੱਟ ਕੇ ਕਾਊਂਟ ਸੀਜਰ ਮੈਟੀ ਦੀ 212ਵੀਂ ਜੈਅੰਤੀ ਮਨਾਈ ।

ਇਸ ਦੌਰਾਨ ਦੀਪਮਾਲਾ ਪ੍ਰਜਿਲਤ ਕਰਦਿਆਂ ਡਾ. ਮੈਟੀ ਦੀ ਤਸਵੀਰ ਤੇ ਫੱੁਲਾਂ ਦੀ ਮਾਲਾ ਪਹਿਨਾਈ । ਉਹਨਾਂ ਕਿਹਾ ਕਿ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਅੱਜ ਤੋਂ ਕਰੀਬ 160 ਸਾਲ ਪਹਿਲਾਂ ਇਟਲੀ ਦੇ ਡਾਕਟਰ ਨੇ ਪੌਦਿਆਂ ਤੋਂ ਅਜਿਹੀ ਦਵਾਈ ਤਿਆਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਜੋ ਦੁਨੀਆਂ ਭਰ ਵਿੱਚ ਇਲੈਕਟ੍ਰੋਹੋਮਿਓਪੈਥੀ ਚਿਿਕਤਸਾ ਦੇ ਨਾਮ ਨਾਲ ਮਸ਼ਹੂਰ ਹੋ ਗਈ ਜੋ ਅੱਜ ਵੀ ਕਈ ਦੇਸ਼ਾਂ ਵਿੱਚ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ।

ਉਹਨਾਂ ਕਿਹਾ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲਿਆ ਅਤੇ ਪਰਿਵਾਰ ਕਲਿਆਣ ਮੰਤਰਾਲਿਆ ਦੇ ਸਕੱਤਰ ਡੀ.ਆਰ. ਮੀਣਾ ਵੱਲੋਂ ਇਲੈਕਟ੍ਰੋਹੋਮਿਓਪੈਥੀ ਚਿਿਕਤਸਾ ਪ੍ਰਣਾਲੀ ਨੂੰ ਐਲੋਪੈਥੀ, ਆਯੂਰਵੇਦ, ਯੁਨਾਨੀ ਤੋਂ ਬਾਅਦ ਪੰਜਵੀਂ ਪ੍ਰਣਾਲੀ ਦੇ ਰੂਪ ਵਿੱਚ ਮਾਨਤਾ ਦੇਣ ਸਬੰਧੀ ਦਿੱਲੀ ਵਿੱਚ ਜੁਆਇੰਟ ਬਾਡੀ ਇਲੈਕਟ੍ਰੋਹੋਮਿਓਪੈਥੀ ਪ੍ਰਪੋਜਲਿਸਟ ਕਮੇਟੀ ਆਫ ਇੰਡੀ ਨਾਲ ਇੱਕ ਮੀਟਿੰਗ ਬੁਲਾਈ ਗਈ ਹੈ । ਜੁਆਇੰਟ ਬਾਡੀ ਈ.ਐਚ ਦੇ ਸੰਯੋਜਕ ਡਾਕਟਰ ਕੇ.ਡੀ. ਤਿਵਾੜੀ ਨੂੰ ਵੀ ਇਸ ਸਬੰਧ ਵਿੱਚ ਪੱਤਰ ਲਿਿਖਆ ਗਿਆ ਹੈ ।

ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਲੋਕ ਸਭਾ ਕਮਲਕੁੰਜ ਮਾਧਵਨਗਰ (ਮਹਾਂਰਾਸ਼ਟਰ) ਸੁਨੀਲ ਅਤੇ ਮੇੜੇ ਨੂੰ ਸੰਬੋਧਿਤ ਪੱਤਰ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਵਿਿਗਆਨ ਅਤੇ ਪ੍ਰਿਥਵੀ ਗਿਆਨ ਮੰਤਰੀ ਭਾਰਤ ਸਰਕਾਰ ਡਾ. ਹਰਸ਼ਵਰਧਨ ਨੇ ਆਪਣੇ ਪੱਤਰ ਐਫ.ਡੀ.ਐਸ/2005183/ਐਚ.ਐਫ.ਐਮ/2020 ਮਿਤੀ 22 ਦਸੰਬਰ ਨੂੰ ਕਿਹਾ ਕ ਇਲੈਕਟ੍ਰੋਹੋਮਿਓਪੈਥੀ ਚਿਿਕਤਸਾ ਪ੍ਰਣਾਲੀ ਨੂੰ ਮਾਨਤਾ ਦੇਣ ਅਤੇ ਅੰਤਰ ਵਿਭਾਗ ਸਮਿਤੀ (ਆਈ.ਡੀ.ਸੀ.) ਦੁਆਰਾ ਫਰਵਰੀ 2017 ਤੋਂ ਕੀਤੀ ਗਈ ਕਾਰਵਾਈ ਦਾ ਬਿਓਰਾ ਦੇਣ ਲਈ ਕਿਹਾ ਗਿਆ ਅਤੇ ਜਲਦ ਹੀ ਇਸ ਸਬੰਧ ਵਿੱਚ ਉਹ ਜਾਣਕਾਰੀ ਦੇਣਗੇ ।

ਇਲੈਕਟ੍ਰੋਹੋਮਿਓਪੈਥੀ ਫਾਊਂਡੇਸ਼ਨ (ਈ.ਐਚ.ਐਫ.) ਡੇ ਪ੍ਰਧਾਨ ਡਾ. ਪੀ.ਐਸ. ਪਾਂਡੇ ਨੇ ਕਿਹਾ ਕਿ ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਚਿਿਕਤਸਾ ਪ੍ਰਣਾਲੀ ਦੀ ਸੁਵਿਧਾ ਅਤੇ ਮਨੁੱਖੀ ਜੀਵਨ ਲਈ ਇਸ ਚਿਿਕਤਸਾ ਪ੍ਰਣਾਲੀ ਵਿੱਚ ਹੋਲੀ ਹੋਲੀ ਵਾਧਾ ਹੋ ਰਿਹਾ ਹੈ ।

ਸਾਡੇ ਦੇਸ਼ ਵਿੱਚ ਵਰਤਮਾਨ ਵਿੱਚ ਐਲਪੈਥੀ, ਆਯੂਰਵੇਦ, ਹੋਮਿਓਪੈਥੀ ਅਤੇ ਯੂਨਾਨੀ ਇਹ ਚਾਰ ਚਿਿਕਤਸਾ ਪ੍ਰਣਾਲੀਆਂ ਪ੍ਰਚਿਲਤ ਹਨ । ਭਾਰਤ ਦੇਸ਼ ਦੀ ਅਬਾਦੀ ਜਿਆਦਾ ਹੋਣ ਕਰਕੇ ਬਹੁਤ ਵੱਡਾ ਹਿੱਸਾ ਇਸ ਚਿਿਕਤਸਾ ਤੋਂ ਵਾਂਝਾ ਹੈ ।ਜਰੂਰਤ ਹੈ ਇਲੈਕਟ੍ਰੋਹੋਮਿਓਪੈਥੀ ਦੀ ਜੋ ਪੌਦਿਆਂ ਤੋਂ ਸਸਤੀ ਦਵਾਈ ਦੇਸ਼ ਵਿੱਚ ਲਾਗੂ ਕਰੇ ਜਿਸ ਨਾਲ ਸਧਾਰਣ ਆਦਮੀ ਵੀ ਇਸ ਦਾ ਲਾਭ ਲੈ ਸਕੇ ।

ਇਸ ਸਮਾਗਮ ਵਿੱਚ ਮਹਾਂ ਸਕੱਤਰ ਡਾ. ਵਰਿੰਦਰ ਕੌਰ, ਉਪ ਪ੍ਰਧਾਨ ਪ੍ਰੋ: ਦਵਿੰਦਰ ਸਰੋਵਾ, ਬਠਿੰਡਾ ਪ੍ਰਧਾਨ ਡਾ. ਧਰਮਿੰਦਰ ਪਾਲ, ਜੁਆਇੰਟ ਸੈਕਟਰੀ ਡਾ. ਹਰਦੀਪ ਸਿੰਘ, ਪ੍ਰੈਸ ਸਕੱਤਰ ਡਾ. ਪਰਮਿੰਦਰ ਸਿੰਘ, ਕੈਸ਼ੀਅਰ ਡਾ. ਰਾਜਿੰਦਰ ਸਿੰਘ, ਮੀਡੀਆ ਕੁਆਰਡੀਨੇਟਰ ਡਾ. ਰਿਤੇਸ਼ ਸ਼੍ਰੀਵਾਸਤਵ, ਐਗਜ਼ੀਕਿਊਟਿਵ ਮੈਂਬਰ ਡਾ. ਜਸਵੀਰ ਸਿੰਘ, ਡਾ. ਸਵਾਮੀ ਨਾਥ, ਡਾ. ਰਾਜੀਵ ਕੌਰ, ਡਾ. ਦਰਸ਼ਨ ਸਿੰਘ, ਪ੍ਰੋ: ਮੋਨਿਕਾ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ।

11 ਜਨਵਰੀ ਨੂੰ ਮੈਟੀ ਜੀ ਦੇ ਜਨਮ ਦਿਨ ਤੇ ਭਾਰਤ ਸਰਕਾਰ ਨੇ ਇਲੈਕਟ੍ਰੋਹੋਮਿਓਪੈਥੀ ਦੇ ਰਿਕਗਿਸ਼ਨ ਲਈ ਆਈ.ਡੀ.ਸੀ. ਦੀ ਮੀਟਿੰਗ ਰੱਖ ਕੇ ਪੂਰੇ ਇਲੈਕਟ੍ਰੋਹੋਮਿਓਪੈਥੀ ਦੁਨੀਆਂ ਵਿੱਚ ਉਤਸ਼ਾਹ ਭਰ ਦਿੱਤਾ ਹੈ । ਅਜਿਹੇ ਮਾਹੌਲ ਵਿੱਚ ਇਲੈਕਟ੍ਰੋਹੋਮਿਓਪੈਥੀ ਫਾਊਂਡੇਸ਼ਨ ਆਰਨਾਈਜੇਸ਼ਨ ਆਫ ਇੰਡੀਆ (24 ਦੇਸ਼ਾਂ ਵਿੱਚ ਫੈਲੀ ਭਾਰਤ ਦੀ ਇੱਕੋ ਇੱਕ ਸੰਸਥਾ) ਨੇ ਇਲੈਕਟ੍ਰੋਹੋਮਿਓਪੈਥੀ ਰਿਕਗਿਨਸ਼ਨ ਲਈ ਪੂਰੀ ਤਾਕਤ ਲਗਾ ਦਿੱਤੀ ਹੈ ।

ਸਾਡੇ ਸੰਗਠਨਾਂ, ਬੋਰਡਾਂ, ਕਾਊਂਸਲ, ਦਵਾਈ ਕੰਪਨੀਆਂ ਨੂੰ ਇੱਕ ਛੱਤ ਥੱਲੇ ਲਿਆ ਕੇ ਸਰਕਾਰ ਅਤੇ ਆਈ.ਡੀ.ਸੀ. ਦੇ ਹਰ ਸਵਾਲ ਦਾ ਜਵਾਨ ਦੇਣ ਲਈ ਕਮਰ ਕਸ ਲਈ ਹੈ । ਭਾਂਵੇ ਨੇਤਾਵਾਂ ਦਾ ਸਮਰਥਨ ਹੋਵੇ, ਭਲਾਂ ਸਾਂਇਟਫਿਕ ਪ੍ਰਣਾਮ ਹੋਵੇ, ਚਾਹੇ ਧਰਨ ਪ੍ਰਦਸ਼ਨ ਕਰਨ ਦੀ ਲੋੜ ਹੋਵੇ, ਚਾਹੇ ਸੁਪਰੀਮ ਕੋਰਟ ਵਿੱਚ ਪਹਿਲ ਹੋਵੇ ਹਰ ਮੋਰਚੇ ਲਈ ਵਿਉਂਤਬੰਦੀ ਬਣਾ ਲਈ ਗਈ ਹੈ ।ਈ.ਐਚ. ਡਾਕਟਰ ਦੇ ਹੱਕ ਵਿੱਚ ਫੈਂਸਲਾ ਆਉਣ ‘ਤੇ ਪੂਰੇ ਦੇਸ਼ ਵਿੱਚ ਜਸ਼ਨ ਮਨਾਉਣ ਦੀ ਤਿਆਰੀ ਵੀ ਹੋ ਰਹੀ ਹੈ ।

ਇਸ ਮੌਕੇ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਡਾ. ਪਰਮਿੰਦਰ, ਡਾ. ਪਾਂਡੇ ਨੇ ਸਾਰੇ ਈ.ਐਚ. ਦੇ ਪੈਕਟਿਸ਼ਨਰਾਂ ਨੂੰ ਸੰਸਥਾ ਨਾਲ ਜੁੜ ਕੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ ਹੈ ।ਮੈਂਬਰ ਰਾਸ਼ਟਰੀ ਡਾ. ਬਾਪੂ ਵਿਜੇ ਸਿੰਘ ਪਾਟਿਲ, ਮੈਂਬਰ ਰਾਸ਼ਟਰੀ ਈ.ਐਚ.ਐਫ ਨੇ ਕਿਹਾ ਕਿ ਅੱਜ ਪੂਰੇ ਭਾਰਤ ਦੇ ਹਰ ਪ੍ਰਾਂਤ ਵਿੱਚ ਇਲੈਕਟ੍ਰੋਹੋਮਿਓਪੈਥੀ ਚਿਿਕਤਸਾ ਨਾਲ ਲੋਕਾਂ ਨੂੰ ਨਵਾਂ ਜੀਵਨ ਦਾਨ ਦੇ ਰਹੇ ਹਨ ।

ਇਸ ਦੌਰਾਨ ਡਾ. ਪ੍ਰੋ: ਹਰਵਿੰਦਰ ਸਿੰਘ ਨੇ ਫਿਰ ਦੁਹਰਾਇਆ ਕਿ ਇਲੈਕਟ੍ਰੋਹੋਮਿਓਪੈਥੀ ਇੱਕ ਸਵਤੰਤਰ ਅਤੇ ਸੰਪੂਰਨ ਚਿਿਕਤਸਾ ਪ੍ਰਣਾਲੀ ਹੈ ਜੋ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਇੱਕ ਵਿਕਲਪ ਦੇ ਰੂਪ ਵਿੱਚ ਅਪਣਾਈ ਜਾ ਰਹੀ ਹੈ ।ਇਲੈਕਟ੍ਰੋਹੋਮਿਓਪੈਥੀ ਫਾਊਂਡੇਸ਼ਨ ਦੇ ਜਨਮਦਾਤਾ ਇਟਲੀ ਦੇ ਡਾ. ਕਾਊਂਟ ਸੀਜਰ ਮੈਟੀ ਨੇ ਇਸ ਪੈਥੀ ਦੀ ਖੋਜ 1865 ਇਸਵੀ ਵਿੱਚ ਕੀਤੀ ਸੀ ।

ਡਾਕਟਰ ਕਾਊਂਟ ਸੀਜਰ ਮੈਟੀ ਦਾ ਜਨਮ 11 ਜਨਵਰੀ 1809 ਨੂੰ ਇਟਲੀ ਦੇ ਦੇਸ਼ ਬੋਲਗਰਾ ਸ਼ਹਿਰ ਦੇ ਨਜ਼ਦੀਕ ਰੋਚੇਟਾ ਨਾਮੀ ਪਿੰਡ ਦੇ ਇੱਕ ਰਾਜ ਘਰਾਣੇ ਵਿੱਚ ਹੋਇਆ ।ਇਹਨਾਂ ਦੇ ਪਿਤਾ ਦਾ ਨਾਮ ਲਿਊਗੀ ਮੈਟੀ ਅਤੇ ਮਾਤਾ ਦਾ ਨਾਮ ਥ੍ਰੇਸਾ ਮੋਂਟਿਗਨੈਨੀ ਸੀ । ਸੰਨ 1847 ਈ: ਵਿੱਚ ਰੋਮ ਅਤੇ ਆਸਟ੍ਰਿਆ ਵਿੱਚ ਹੋਏ ਯੁੱਧ ਵਿੱਚ ਹੋਏ ਨੁਕਸਾਨ ਅਤੇ ਸ਼ਾਂਤੀ ਲਈ ਮੈਟੀ ਨੇ ਆਪਣੀ ਜ਼ਮੀਨ ਦਾ ਤੀਜਾ ਹਿੱਸਾ ਰੋਮ ਦੇ ਪੋਪ ਨੂੰ ਦਾਨ ਦੇ ਦਿੱਤਾ ਜਿਸ ਦੇ ਫਲਸਰੂਪ ਪੋਪ ਦੁਆਰਾ 2 ਅਗਸਤ 1847 ਈ: ਨੂੰ ਮੈਟੀ ਨੂੰ ‘ਕਾਊਂਟ’ ਨਾਮ ਦੀ ਉਪਾਧੀ ਦੇ ਕੇ ਸੈਨਾ ਦੀ ਸੱਤਵੀਂ ਬਟਾਲੀਅਨ ਦਾ ਲੈਫਟੀਨੈਂਟ ਕਰਨਲ ਬਣਾ ਦਿੱਤਾ ਗਿਆ ।

ਇਸ ਅਹੁਦੇ ਤੇ ਕਾਇਮ ਰਹਿਣ ਬਾਅਦ ਜਦੋਂ ਇਹਨਾਂ ਨੂੰ ਆਪਣੀਆਂ ਸੇਵਾਵਾਂ ਤੋਂ ਸੰਤੁਸ਼ਟੀ ਨਹੀਂ ਮਿਲੀ ਤਾਂ ਜਨਤਾ ਦੀ ਵਧੇਰੇ ਸੇਵਾ ਕਰਨ ਲਈ ਇਹਨਾਂ ਨੇ ਇਟਲੀ ਦੇ ਬਦਰਿਓ ਖੇਤਰ ਤੋਂ ਐਮ.ਪੀ. (ਮੈਂਬਰ ਆਫ ਪਾਰਲੀਮੈਂਟ) ਲਈ ਚੋਣ ਲੜੀ ਅਤੇ 18 ਮਈ 1848 ਨੂੰ ਭਾਰੀ ਬਹੁਮਤ ਨਾਲ ਜਿੱਤ ਕੇ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਵਿੱਚ ਜੁੱਟ ਗਏ ।

ਕੁਝ ਸਮਾਂ ਰਾਜਨੀਤੀ ਵਿੱਚ ਬਿਤਾਉਣ ਤੋਂ ਬਾਅਦ ਇਹਨਾਂ ਨੂੰ ਰਾਜਨੀਤੀ ਨਾਲ ਨਫ਼ਰਤ ਹੋ ਗਈ ਜਿਸ ਕਾਰਨ ਉਹਨਾਂ ਨੇ ਰਾਜਨੀਤੀ ਤੋਂ ਸਦਾ ਲਈ ਸਨਿਆਸ ਲੈ ਲਿਆ । ਮੈਟੀ ਉਦਾਰ ਪ੍ਰਕਿਰਤੀ ਅਤੇ ਪ੍ਰਤਿਭਾ ਦੇ ਧਨੀ ਹੋਣ ਦੇ ਨਾਲ ਨਾਲ ਅਵਵਿਵਾਹਿਤ ਜੀਵਨ ਬਤੀਤ ਕਰਦੇ ਹੋਏ ਆਪਣਾ ਸਾਰਾ ਸਮਾਂ ਗਰੀਬਾਂ ਦੀ ਸੇਵਾ ਲਈ ਅਰਪਿਤ ਕਰ ਦਿੱਤਾ ।

ਰਾਜਨੀਤੀ ਤੋਂ ਸੰਨਿਆਸ ਲੈਣ ਤੋਂ ਬਾਅਦ ਕਾਊਂਟ ਸੀਜਰ ਮੈਟੀ ਨੇ ਆਪਣਾ ਪੂਰਾ ਜੀਵਨ ਬਨਸਪਤੀ ਦਾ ਅਧਿਐਨ ਕਰਨ ਅਤੇ ਦਵਾਈਆਂ ਦੀ ਭਾਲ ਵਿਚ ਬਿਤਾਇਆ ਸੰਨ 1869 ਈ: ਵਿੱਚ ਇਟਲੀ ਦੇ ਬਹੁਤ ਵੱਡੇ ਹਸਪਤਾਲ ਸੈਂਟ ਥਰੇਸਾ ਵਿੱਚ ਉਥੋਂ ਦੀ ਸਰਕਾਰ ਨੇ ਇਲਕੈਟ੍ਰੋਹੋਮਿਓਪੈਥੀ ਦਾ ਇੱਕ ਅਲੱਗ ਵਿਭਾਗ ਖੋਲ ਕੇ ਮੈਟੀ ਨੂੰ ਚਿਿਕਤਸਾ ਸੇਵਾ ਦਾ ਸੰਪੂਰਨ ਮੌਕਾ ਦਿੱਤਾ । ਜਿਸ ਵਿੱਚ ਮੈਟੀ ਨੇ ਲਗਭਗ 20 ਹਜ਼ਾਰ ਤੋਂ ਵਧੇਰੇ ਅਸਧਾਰਣ ਰੋਗੀਆਂ ਨੂੰ ਠੀਕ ਕਰ ਦਿੱਤਾ ।

ਇਹਨਾਂ ਅਸਧਾਰਣ ਰੋਗੀਆਂ ਵਿੱਚ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਨੂੰ ਵੀ ਮੈਟੀ ਨੇ ਠੀਕ ਕੀਤਾ । ਇਸ ਗੱਲ ਦੀ ਪੁਸ਼ਟੀ ਇਟਲੀ ਦੇ ਬੋਲਗਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਚਾਰਲਸ ਹਿੰਡਲੇ ਵੱਲੋਂ ਲਿਖੀ ਗਈ ਇੱਕ ਪੁਸਤਕ (ੀਨ ੍ਰੋਚਚਹੲਟਟੳ ਛੋੁਨਟ ਛੲੳਸੲਰ ੰੳਟਟੲ)ਿ ਵਿੱਚ ਦਰਜ ਹੈ ॥ ਇਸ ਤਰ੍ਹਾਂ ਇਲੈਕਟ੍ਰੋਹੋਮਿਓਪੈਥੀ ਬਹੁਤ ਹੀ ਘੱਟ ਸਮੇਂ ਵਿੱਚ ਪੂਰੀ ਦੁਨੀਆਂ ਵਿੱਚ ਫੈਲ ਗਿਆ ।

ਉਸ ਸਮੇਂ ਵਿੱਚ ਕਾਫੀ ਹੋਮਿਓਪੈਥਿਕ ਚਿਿਕਤਸਕਾਂ ਨੇ ਇਲੈਕਟ੍ਰੋਹੋਮਿਓਪੈਥਿਕ ਔਸ਼ਧੀਆਂ ਦਾ ਪ੍ਰਯੋਗ ਕਰਕੇ ਆਪਣੇ ਚਿਿਕਤਸਕ ਜਗਤ ਵਿੱਚ ਸਫਲਤਾ ਹਾਸਿਲ ਕੀਤੀ ਸੀ ।ਜਿਵੇਂ ਲੈਪਸਿਕ ਸ਼ਹਿਰ ਦੇ ਡਾ. ਜਿੰਮਪਲ, ਕੋਥੇਨ ਸ਼ਹਿਰ ਦੇ ਡਾ. ਲੂਟਜੇ, ਜਨੇਵਾ ਦੇ ਡਾ. ਰਿਗਾਰਡ, ਗਲਾਸਗੋ ਦੇ ਡਾ. ਆਰ.ਐਮ. ਥਿਓਬਾਲਡ, ਆਸਟਰੀਆ ਦੇ ਡਾ. ਮੋਰੀਆ, ਦੱਖਣ ਭਾਰਤ ਦੇ ਡਾ. ਫਾਦਰ ਮੂਲਰ ਆਦਿ ।

ਸਾਲ 1881 ਤੱਕ ਇਲੈਕਟ੍ਰੋਹੋਮਿਓਪੈਥਿਕ ਦੀ ਔਸ਼ਧੀਆਂ ਇਟਲੀ, ਫਰਾਂਸ, ਜਰਮਨੀ, ਸਵਿਟਜ਼ਰਲੈਂਡ, ਇੰਗਲੈਂਡ, ਪੋਲੈਂਡ, ਰਸ਼ਿਆ, ਸਪੇਨ, ਨੀਦਰਲੈਂਡ, ਈਸਟ ਇੰਡੀਆ, ਜਪਾਨ ਅਤੇ ਅਰਜਟੀਨਾ ਆਦਿ ਦੇਸ਼ਾਂ ਤੱਕ ਸੰਪੂਰਨ ਰੂਪ ਵਿੱਚ ਫੈਲ ਚੁੱਕੀਆਂ ਸਨ । ਇਲੈਕਟ੍ਰੋਹੋਮਿਓਪੈਥੀ ਚਿਿਕਤਸਾ ਪ੍ਰਣਾਲੀ ਇੱਕ ਵਿਆਪਕ ਸ਼ਾਖਾ ਹੈ ਇਸ ਚਿਿਕਤਸਾ ਪ੍ਰਣਾਲੀ ਮੂਲ ਰੂਪ ਵਿੱਚ ਪੌਦਿਆਂ ਦੇ ਰਸ ਨੂੰ ਇੱਕ ਕਿਿਰਆ ਦੁਆਰਾ ਤਿਆਰ ਕੀਤਾ ਜਾਂਦਾ ਹੈ ।

ਵਰਤਮਾਨ ਵਿੱਚ 114 ਪ੍ਰਕਾਰ ਦੀਆਂ ਔਸ਼ਧੀਆਂ ਦੇ ਰਸ ਨਾਲ 38 ਪ੍ਰਕਾਰ ਦੀਆਂ ਮੂਲ ਔਸ਼ਧੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਇਸਤੇਮਾਲ ਏਕਲ ਅਤੇ ਸਮਲਿਤ ਰੂਪ ਨਾਲ ਕਰਦੇ ਹੋਏ 60 ਤੋਂ ਵੱਧ ਔਸ਼ਧੀਆਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ ।ਇਸੇ ਤਰ੍ਹਾਂ ਜਿਵੇਂ ਆਯੂਰਵੇਦ ਵਿੱਚ ਸਾਰੇ ਰੋਗਾਂ ਦਾ ਕਾਰਨ ਵਾਤ, ਪਿਤ, ਕਫ ਦਾ ਅੰਸੁਤਲਨ ਮੰਨਿਆ ਜਾਂਦਾ ਹੈ ।ਇਲੈਕਟ੍ਰੌਹੋਮਿਓਪੈਥੀ ਇੱਕ ਅਜਿਹੀ ਚਿਿਕਤਸਾ ਪ੍ਰਣਾਲੀ ਹੈ ਜਿਸਨੇ ਚਿਿਕਤਸਾ ਜਗਤ ਵਿੱਚ ਕਾਂਤੀ ਪੈਦਾ ਕਰ ਦਿੱਤੀ ਹੈ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION