36.7 C
Delhi
Thursday, April 18, 2024
spot_img
spot_img

ਕੇਂਦਰ ਲਘੂ ਅਤੇ ਸੁਖ਼ਮ ਉਦਯੋਗਾਂ ਨੂੰ 1 ਸਾਲ ਲਈ ਕਰਜਿਆਂ ਦੇ ਵਿਆਜ ਮੁਆਫੀ ਅਤੇ ਕਰ ਰਾਹਤ ਦੇਵੇ: ਜਾਖੜ

ਚੰਡੀਗੜ੍ਹ, 15 ਅਪ੍ਰੈਲ, 2020 –
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਲਗਾਤਾਰ 42 ਦਿਨ ਦੇ ਲਾਕਡਾਊਨ ਨਾਲ ਲਘੂ ਅਤੇ ਸੁਖ਼ਮ ਉਦਯੋਗਾਂ ਲਈ ਬਹੁਤ ਹੀ ਸੰਕਟ ਦਾ ਸਮਾਂ ਹੈ ਇਸ ਲਈ ਇਸ ਸੈਕਟਰ ਨੂੰ ਬੰਦ ਹੋਣ ਤੋਂ ਬਚਾਉਣ ਲਈ ਤੁਰੰਤ ਕੇਂਦਰ ਸਰਕਾਰ ਦਖਲ ਦੇਵੇ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਲਘੂ ਅਤੇ ਸੁਖ਼ਮ ਉਦਯੋਗਾਂ ਦਾ ਸਾਡੇ ਅਰਥਚਾਰੇ ਵਿਚ ਵੱਡਾ ਯੋਗਦਾਨ ਹੈ ਅਤੇ ਲੱਖਾਂ ਲੋਕਾਂ ਨੂੰ ਇਸ ਨਾਲ ਰੋਜਗਾਰ ਮਿਲਿਆ ਹੋਇਆ ਹੈ ਪਰ ਆਪਣੇ ਸੀਮਤ ਵਿੱਤੀ ਸ੍ਰੋਤਾਂ ਨਾਲ ਇਹ ਸੈਕਟਰ ਗੰਭੀਰ ਸੰਕਟ ਵਿਚ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿਰਫ ਤਿੰਨ ਮਹੀਨੇ ਲਈ ਕਰਜ ਕਿਸਤਾ ਅੱਗੇ ਪਾ ਦੇਣਾ ਕਾਫੀ ਨਹੀਂ ਹੈ ਕਿਉਂਕਿ ਤਿੰਨ ਮਹੀਨੇ ਦੀ ਬੰਦੀ ਬਾਅਦ ਇਸ ਸੈਕਟਰ ਕੋਲ ਪੂੰਜੀ ਨਹੀਂ ਹੋਵੇਗੀ ਕਿ ਉਹ ਕਿਸਤਾਂ ਦੇ ਸਕੇ।

ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਇਸ ਸੈਕਟਰ ਨੂੰ ਆਪਣੇ ਕਰਮੀਆਂ ਨੂੰ ਨਿਯਮਤ ਤਨਖਾਹਾਂ ਦੇਣ ਲਈ ਵੀ ਕੇਂਦਰ ਸਰਕਾਰ ਨੇ ਕਿਹਾ ਹੈ। ਉਨ੍ਹਾਂ ਨੇ ਕਿਹਾ ਇਸ ਲਈ ਜਰੂਰੀ ਹੈ ਕਿ ਕੇਂਦਰ ਸਰਕਾਰ ਲਘੂ ਅਤੇ ਸੁਖਮ ਉਦਯੋਗਾਂ ਨੂੰ ਕਰਜਿਆਂ ਦੇ ਵਿਆਜ ਵਿਚ ਅਤੇ ਹੋਰ ਕਰਾਂ ਵਿਚ 1 ਸਾਲ ਤੱਕ ਦੀ ਛੋਟ ਦੇਵੇ ਤਾਂ ਜੋ ਇਸ ਸੈਕਟਰ ਨੂੰ ਬੰਦ ਹੋਣ ਤੋਂ ਬਚਾਇਆ ਜਾ ਸਕੇ।

ਇਸੇ ਤਰਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕੋਵਿਡ 19 ਕਾਰਨ ਉਪਜੇ ਹਲਾਤਾਂ ਦੇ ਮੱਦੇਨਜਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਗਨਰੇਗਾ ਮਜਦੂਰਾਂ ਨੂੰ 50 ਦਿਨਾਂ ਦੀ ਮਜਦੂਰੀ ਐਡਵਾਂਸ ਵਿਚ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾਵੇ ਜਦ ਕਿ ਇਸ ਸਬੰਧੀ ਉਨ੍ਹਾਂ ਤੋਂ ਬਣਦਾ ਕੰਮ ਬਾਅਦ ਵਿਚ ਕਰਵਾ ਲਿਆ ਜਾਵੇਗਾ।

ਸ੍ਰੀ ਜਾਖੜ ਨੇ ਕੇਂਦਰ ਸਰਕਾਰ ਵੱਲੋਂ ਜਨਧਨ ਖਾਤਿਆਂ ਵਿਚ 500 500 ਰੁਪਏ ਦੀ ਮਦਦ ਨੂੰ ਗਰੀਬਾਂ ਨਾਲ ਮਜਾਕ ਕਰਾਰ ਦਿੰਦਿਆਂ ਕਿਹਾ ਕਿ ਇਸ ਤਰੀਕੇ ਨਾਲ ਤਾਂ ਕੇਂਦਰ ਸਰਕਾਰ ਲੋਕਾਂ ਨੂੰ ਹੋਰ ਸੰਕਟ ਵਿਚ ਪਾ ਰਹੀ ਹੈ ਕਿਉਂਕਿ ਸਿਰਫ 500 500 ਰੁਪਏ ਲਈ ਹਜਾਰਾਂ ਲੋਕ ਬੈਂਕਾਂ ਤੱਕ ਆ ਰਹੇ ਹਨ ਜਿਸ ਕਾਰਨ ਸਮਾਜਿਕ ਦੂਰੀ ਰੱਖਣ ਦੇ ਸਿਧਾਂਤ ਦੀ ਪਾਲਣਾ ਨਹੀਂ ਹੋ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਤਾਂ ਹਰ ਮਹੀਨੇ ਲੋਕਾਂ ਨੂੰ ਬੈਂਕਾਂ ਤੱਕ ਆਉਣਾ ਪਵੇਗਾ। ਇਸ ਲਈ ਬਿਹਤਰ ਹੈ ਕਿ ਸਰਕਾਰ ਇਕੋ ਵਾਰੀ ਸਾਰੀ ਮਦਦ ਬੈਂਕ ਖਾਤਿਆਂ ਵਿਚ ਪਾ ਦੇਵੇ ਤਾਂਕਿ ਲੋਕਾਂ ਨੂੰ ਵਾਰ ਵਾਰ ਬੈਂਕਾਂ ਤੱਕ ਨਾ ਆਉਣਾ ਪਵੇ ਕਿਉਂਕਿ ਬੈਂਕਾਂ ਅੱਗੇ ਜੁੜਦੀ ਭੀੜ ਲਾਕਡਾਊਨ ਦਾ ਅਸਲ ਮਕਸਦ ਹੀ ਫੇਲ ਕਰ ਰਹੀ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਸਭ ਨੂੰ ਘਰਾਂ ਦੇ ਅੰਦਰ ਰਹਿਣ ਲਈ ਕਹਿ ਰਹੇ ਹਨ ਉਥੇ ਹਰ ਮਹੀਨੇ ਵਾਰ ਵਾਰ ਲੋਕਾਂ ਨੂੰ ਬੈਂਕਾਂ ਤੱਕ ਆਉਣ ਲਈ ਕਹਿ ਰਹੇ ਹਨ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਤਰਾਂ ਕਿਸਤਾਂ ਵਿਚ ਰਾਹਤ ਪਾਉਣ ਦੀ ਬਜਾਏ ਇਕੋ ਵਾਰ ਸਾਰੀ ਰਾਹਤ ਬੈਂਕ ਖਾਤੇ ਵਿਚ ਪਾ ਦਿੱਤੀ ਜਾਵੇ ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਮੁਫ਼ਤ ਅਨਾਜ ਵੰਡਨ ਲਈ ਵੀ ਰਾਜਾਂ ਨੂੰ ਕੇਂਦਰੀ ਕੋਟੇ ਵਿਚ ਅਨਾਜ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਖੁਰਾਕ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION