29.1 C
Delhi
Friday, March 29, 2024
spot_img
spot_img

ਕੇਂਦਰ ਅਤੇ ਸੂਬਾ ਸਰਕਾਰਾਂ ਖ਼ੇਤੀਬਾੜੀ ਸੰਬੰਧੀ ਕੋਈ ਠੋਸ ਨੀਤੀ ਬਣਾਉਣ ਵਿੱਚ ਨਾਕਾਮ ਰਹੀਆਂ: ਰਵੀ ਇੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ, 2 ਅਕਤੂਬਰ, 2021 –
ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਕੇਦਰ ਸਰਕਾਰ ਵੱਲੋ ਅੱਜ ਆਰੰਭ ਹੋ ਰਹੀ, ਝੋਨੇ ਦੀ ਖਰੀਦ ਨੂੰ 10 ਦਿਨ ਅੱਗੇ ਪਾਉਣ ਦੀ ਨਿਖੇਧੀ ਕੀਤੀ ਹੈ । ਸਾਬਕਾ ਸਪੀਕਰਨ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਸਬੰਧੀ ਕੋਈ ਠੋਸ ਰਣਨੀਤੀ ਬਣਾਉਣ ਚ ਨਾਕਾਮ ਰਹੀ ਹੈ ,ਜਿਸ ਕਾਰਨ ਕਰਜੇ ਦੀ ਮਾਰ ਹੇ’ਠ ਕਿਸਾਨ ਤੇ ਉਸ ਦਾ ਪਰਿਵਾਰ ਆਰਥਕ ਪੱਖੋ ਰੁਲ ਗਿਆ ਹੈ ।

ਹਕੂਮਤ ਕਰ ਰਹੇ ਸਿਆਸਤਦਾਨਾਂ ਨੂੰ ਸਨਅਤ ਵਾਂਗ ਖੇਤੀਬਾੜੀ ਦੀ ਨਿੱਗਰ ਨੀਤੀ ਅਗੇਤੀ ਬਣਾਉਣੀ ਚਾਹੀਦੀ ਹੈ ਪਰ ਹਰ ਸਾਲ ਇਸੇ ਤਰਾਂ ਹੀ ਹੁੰਦਾ ਹੈ । ਕਿਸਾਨ ਦੀ ਫਸਲ ਮੰਡੀ ਚ ਪਹੁੰਚ ਜਾਦੀ ਹੈ ਪਰ ਸਰਕਾਰੀ ਬੋਲੀ ਕਈ ਕਈ ਦਿਨ ਮੰਡੀਆਂ ਚ ਆਂਉਦੀ ਹੈ ।

ਰਵੀਇੰਦਰ ਸਿੰਘ ਨੇ ਪੰਜਾਬ ਮਾਲਵੇ ਚ ਝੋਨੇ ਨੂੰ ਝੁਲਸ ਰੋਗ,,ਤੇਲੇ ਤੇ ਸੰੁਡੀ ਪੈਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੱਕਣ ਤੇ ਆਈ ਫਸਲ ਤੇ ਅਜਿਹੀ ਬਿਮਾਰੀ ਲਗਣ ਨਾਲ ਕਿਸਾਨ ਆਰਥਿਕ ਪੱਖੋ ਹੋਰ ਨਿਘਰ ਜਾਵੇਗਾ । ਨਰਮੇ ਦੀ ਫਸਲ ਤੇ ਗੁੁਲਾਬੀ ਸੰੁਡੀ ਦਾ ਹਮਲਾ ਘਾਤਕ ਸਾਬਤ ਹੋ ਸਕਦਾ ਹੈ ਤੇ ਪਜਾਬ ਸਰਕਾਰ ਨੂੰ ਇਸ ਖਿਲਾਫ ਕਿਸਾਨੀ ਨੂੰ ਸਹਿਯੋਗ ਦੇਣ ਦੀ ਲੋੜ ਹੈ ।

ਸਾਬਕਾ ਸਪੀਕਰ ਨੇ ਪੰਜਾਬ ਸਰਕਾਰ ਤੋ ਅਪੀਲ ਕੀਤੀ ਕਿ ਪੀੜਤਾਂ ਨੂੰ ਢੁਕਵਾ ਮੁਆਵਜਾ ਤਾਂ ਜੋ ਕਿਸਾਨ ਦਾ ਮਨੋਬਲ ਬਣਿਆ ਰਹੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION