ਚੰਡੀਗੜ੍ਹ, 5 ਜਵਨਰੀ, 2020:
ਪ੍ਰਸਿੱਧ ਲੇਖਕ ਦੀਪਕ ਬਜਾਜ ਵੱਲੋਂ ਲਿਖੀ ਕਿਤਾਬ ‘ਅਚੀਵ ਮੋਰ ਸਕਸੀਡ ਫਾਸਟਰ’ ਦੀ ਘੁੰਡ ਚੁਕਾਈ ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬਜਾਜ ਨੇ ਦੱÎਸਿਆ ਕਿ ਇਸ ਕਿਤਾਬ ਰਾਹੀਂ ¬ਕ੍ਰਾਂਤੀਕਾਰੀ ਵਿਚਾਰਾਂ ਰਾਹੀਂ ਸਮੱਸਿਆਵਾਂ ਦੇ ਹੱਲ ਲਈ 31 ਮੁੱਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਧੀ ਪਹੁੰਚ ਰਾਹੀਂ ਵੱਧ ਸਫਲਤਾ ਹਾਸਿਲ ਕੀਤੇ ਜਾਣ ਦੇ ਨੁਸਖੇ ਇਸ ਕਿਤਾਬ ਵਿੱਚ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਹ ਕਿਤਾਬ ਆਰਥਿਕ ਅਜ਼ਾਦੀ ਪਾਉਣ, ਸੁਪਨੇ ਹਾਸਿਲ ਕਰਨ ਲਈ ਪੰਜ ਨੁਕਤੇ, ਸਥਾਈ ਖੁਸ਼ੀ ਪਾਉਣ ਦੇ ਤਰੀਕੇ, ਪੁਰਾਣੀਆਂ ਆਦਤਾਂ ਬਦਲਣ, ਕੈਰੀਅਰ ਵਿੱਚ ਤੇਜੀ ਨਾਲ ਉਨਤੀ ਅਤੇ ਮੁਸ਼ਕਿਲਾਂ ਦਾ ਟਾਕਰਾ ਕਰਨ ਵਰਗੇ ਮੁੱਦਿਆਂ ਪ੍ਰਤੀ ਸੇਧ ਦੇਣ ਯੋਗ ਹੈ।
ਇਸ ਮੌਕੇ ਬੋਲਦਿਆਂ ਕੇਂਦਰੀ ਮੰਤਰੀ ਸੋਮਨਾਥ ਨੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੀਪਕ ਬਜ਼ਾਜ ਨੇ ਭਾਰਤ ਦੇ ਪ੍ਰਮੁੱਖ ਡਾਇਰੈਕਟ ਸੇÇਲੰਗ ਮਾਹਿਰ ਦਾ ਰੁਤਬਾ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਇੰਨ੍ਹਾਂ ਦੀ ਕਲਮ ਜਿੰਦਗੀ ਵਿੱਚ ਤਬਦੀਲੀ ਲਿਆਉਣ ਦਾ ਰਾਹ ਦੱਸਦੀ ਹੈ।