31.7 C
Delhi
Saturday, April 20, 2024
spot_img
spot_img

ਕੁਲਵੰਤ ਸਿੰਘ ਅਤੇੇ ਮੋਹਾਲੀ ਦੇ ਹੋਰ ਆਗੂਆਂ ਦੇ ਲਾਂਭੇ ਹੋਣ ਨਾਲ ਅਕਾਲੀ ਦਲ ਹੋਰ ਲਿੱਸਾ ਹੋਇਆ: ਦਮਨਵੀਰ ਸਿੰਘ ਫ਼ਿਲੌਰ

ਯੈੱਸ ਪੰਜਾਬ
ਜਲੰਧਰ/ਫਿਲੌਰ, ਜਨਵਰੀ 17, 2021:
ਅੱਜ ਬਾਦਲ ਪਰਿਵਾਰ ਵਲੋਂ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ ਤੋਂ ਬਰਖਾਸਤ ਕਰਨ ਉੱਤੇ ਸਰਦਾਰ ਦਮਨਵੀਰ ਸਿੰਘ ਫਿਲੌਰ ਨੇ ਕਿਹਾ ਕਿ ‘ਅੱਜ ਮੈਨੂੰ ਉਹ ਦਿਨ ਯਾਦ ਆ ਰਹੇ ਨੇ ਜਦੋਂ ਫਤਿਹਗੜ੍ਹ ਸਾਹਿਬ ਤੋਂ ਟਕਸਾਲੀ-ਅਕਾਲੀ ਸ੍ਰੀ ਚਰਨਜੀਤ ਸਿੰਘ ਅਟਵਾਲ ਜੋ ਪਰਪੱਖ ਕੈਂਡੀਡੇਟ ਸਨ ਉਹਨਾਂ ਨੂੰ ਅੱਖੋ-ਪਰੋਖੇ ਕਰਕੇ ਬਾਦਲ ਪਰਿਵਾਰ ਨੇ ਕੁਲਵੰਤ ਸਿੰਘ ਨੂੰ ਉਹਨਾਂ ਦੀ ਥਾਂ ਟਿਕਟ ਦਿੱਤੀ ਸੀ’।

ਉਹਨਾਂ ਕਿਹਾ ਕਿ ਅੱਜ ਕੁਲਵੰਤ ਸਿੰਘ ਨੂੰ ਵੀ ਪਾਰਟੀ ਤੋਂ ਬਰਖਾਸਤ ਕਰਕੇ ਬਾਦਲ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ “ਮੈਂ ਮਰਾ ਪੰਥ ਜੀਵੇ ਪੰਥ ਵਸੈ ਮੈਂ ਉਜੜਾ” ਤੋਂ ਕਿਨਾਰੇ ਹੋਣ ਦਾ ਸਬੂਤ ਦੇ ਦਿੱਤਾ ਹੈ। ਉਹਨਾਂ ਦੱਸਿਆ ਕਿ ਬਾਦਲ ਪਰਿਵਾਰ ਦਾ ਅਕਾਲੀ ਦਲ ਦੇ ਸਿਧਾਂਤ ਤੋਂ ਮੁੱਕਰ ਜਾਣ ਦੀਆਂ ਉਦਾਹਰਨਾਂ ਨੂੰ ਬਹੁਤ ਵਾਰ ਲੋਕਾਂ ਤੇ ਅਕਾਲੀ ਆਗੂਆਂ ਨੇ ਦੇਖਿਆਂ ਹੈ। ਇਵੇਂ ਹੀ ਬਾਦਲ ਪਰਿਵਾਰ ਨੇ ਸ੍ਰੀ ਚਰਨਜੀਤ ਸਿੰਘ ਨੂੰ ਓਸ ਸਮੇਂ ਟਿਕਟ ਦੇਣ ਦੀ ਬਜਾਏ ਕਾਰਪੋਰੇਟੀ ਘਰਾਣਿਆਂ ਨੂੰ ਪਾਰਟੀ ਵਿਚ ਆਪਣਿਆਂ ਮਨਸ਼ਿਆਂ ਲਈ ਸ਼ਾਮਲ ਕੀਤਾ ਸੀ।

ਸਰਦਾਰ ਫਿਲੌਰ ਨੇ ਕਿਹਾ ਕਿ ਅੱਜ ਕੁਲਵੰਤ ਨੂੰ ਪਾਰਟੀ ਵਿਚੋਂ ਬਰਖਾਸਤ ਹੋਣ ਦੇ ਨਾਲ ਅਕਾਲੀ ਦਲ ਲਿੱਸਾ ਹੋ ਗਿਆ ਹੈ। ਉਹਨਾਂ ਕਿਹਾ ਕਿ ਅਜਿਹਾਂ ਹੋਣ ਦੇ ਕਾਰਨ ਅਕਾਲੀ ਦਲ ਦੇ 28 ਸੀਨੀਅਰ ਆਗੂ ਪਾਰਟੀ ਤੋਂ ਅਸਤੀਫਾ ਦੇ ਕੇ ਪਾਰਟੀ ਨੂੰ ਅਲਵਿਦਾ ਆਖ ਗਏ ਹਨ। ਉਹਨਾਂ ਦੱਸਿਆ ਕਿ ਅਜਿਹਾ ਹੋਣ ਕਾਰਨ ਬਾਦਲ ਪਰਿਵਾਰ ਦੀਆਂ ਅਜਿਹੀਆਂ ਰਣਨੀਤੀਆਂ ਨਾਲ ਅਕਾਲੀ ਦਲ ਦਾ ਹੇਠਾਂ ਨੂੰ ਜਾਣਾ ਹੈ।

ਉਹਨਾਂ ਕਿਹਾ ਕਿ ਜੇਕਰ ਬਾਦਲ ਪਰਿਵਾਰ ਆਪਣੇ ਮਨਸ਼ਿਆਂ ਲਈ ਅਜਿਹਾ ਹੀ ਕਰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕਾਂ ਦੇ ਮਨਾਂ ਵਿਚੋਂ ਉਹ ਅਕਾਲੀ ਦਲ ਜਿਹੜਾ ਲੋਕ ਪੱਖਾਂ ਦੀ ਹਮੇਸ਼ਾ ਗੱਲ ਕਰਦਾ ਆਇਆ ਹੈ ਲੋਕਾਂ ਦੇ ਮਨੋਂ ਵਿਸਰ ਜਾਏਗਾ। ਫਿਲੌਰ ਨੇ ਕਿਹਾ ਕਿ ਬਾਦਲ ਪਰਿਵਾਰ ਹੁਣ ਅਕਾਲੀ ਦਲ ਦੇ ਸਿਧਾਤਾਂ ਦੇ ਓਲਟ ਚੱਲਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਹਰੇਕ ਆਗੂ ਨੂੰ ਉਦੋਂ ਤੱਕ ਵਰਤਦਾ ਹੈ ਜਦੋਂ ਤੱਕ ਆਗੂ ਇਹਨਾਂ ਦੇ ਕਹਿਣ ਤੇ ਚੱਲਦਾ ਹੈ, ਜਦੋਂ ਹੀ ਕੋਈ ਅਕਾਲੀ ਆਗੂ ਅਕਾਲੀ ਦਲ ਦੇ ਸਿਧਾਂਤ ਦੀ ਗੱਲ ਕਰਦਾ ਹੈ ਤਾਂ ਉਹ ਗੱਲ ਬਾਦਲ ਪਰਿਵਾਰ ਨੂੰ ਹਜ਼ਮ ਨਹੀਂ ਹੁੰਦੀ।

ਸਰਦਾਰ ਫਿਲੌਰ ਨੇ ਅੱਗੇ ਦੱਸਿਆ ਕਿ ਮੋਹਾਲੀ ਵਿਚ ਅਕਾਲੀ ਆਗੂਆਂ ਤੇ ਲੋਕਾਂ ਦੇ ਮਨਾਂ ਵਿਚ ਹੁਣ ਬਾਦਲ ਪਰਿਵਾਰ ਦੀ ਅਸਲ ਤਸਵੀਰ ਸਾਹਮਣੇ ਆਈ ਹੈ, ਜਿਸ ਕਰਕੇ ਪਾਰਟੀ ਦੇ 29 ਸੀਨੀਅਰ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ, ਇਹ ਸਭ ਬਾਦਲ ਪਰਿਵਾਰ ਦੀ ਆਪਣੀਆਂ ਚਲਾਈਆਂ ਹੋਈਆਂ ਰਣਨੀਤੀਆਂ ਕਰਕੇ ਹੀ ਹੋਇਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION