35.8 C
Delhi
Friday, March 29, 2024
spot_img
spot_img

ਕੀ ਵਧਣਗੀਆਂ Charanjit Singh Channi ਦੀਆਂ ਮੁਸ਼ਕਿਲਾਂ? Punjab ਮਹਿਲਾ ਕਮਿਸ਼ਨ ਨੇ ਫ਼ਿਰ ਖੋਲ੍ਹਿਆ ਮਹਿਲਾ IAS ਨੂੰ SMS ਭੇਜਣ ਦਾ ਮਾਮਲਾ

ਯੈੱਸ ਪੰਜਾਬ
ਚੰਡੀਗੜ੍ਹ, ਮਈ 17, 2021:
ਪੰਜਾਬ ਦੇ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਇਕ ਮਹਿਲਾ ਆਈ.ਏ.ਐਸ. ਅਫ਼ਸਰ ਨੂੂੰ ਐਸ.ਐਮ.ਐਸ. ਭੇਜਣ ਦਾ ਮਾਮਲਾ ਫ਼ਿਰ ਸੁਰਖ਼ੀਆਂ ਵਿੱਚ ਹੈ।

ਭਾਵੇਂ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਸ: ਚੰਨੀ ਵੱਲੋ ਆਪਣੇ ਵਿਉਹਾਰ ਪ੍ਰਤੀ ਮੁਆਫ਼ੀ ਮੰਗ ਲਈ ਗਈ ਸੀ ਪਰ ਹੁਣ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਇਹ ਮਾਮਲਾ ਮੁੜ ਠੰਢੇ ਬਸਤੇ ਵਿੱਚੋਂ ਕੱਢਦਿਆਂ ਸਰਕਾਰ ਨੂੰ ਇਕ ਪੱਤਰ ਲਿਖ਼ ਕੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਹ ਮਾਮਲਾ 2018 ਦਾ ਸੀ ਅਤੇ ਉਦੋਂ ਹੀ ਮਹਿਲਾ ਕਮਿਸ਼ਨ ਨੇ ਇਸ ਦਾ ‘ਸੂਅੋ ਮੌਟੋ’ ਨੋਟਿਸ ਲਿਆ ਸੀ ਪਰ ਇਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਵੀ ਇਸ ’ਤੇ ਚੁੱਪੀ ਧਾਰੀ ਰੱਖੀ।

ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਇਸ ਮਾਮਲੇ ਵਿੱਚ ਸਰਕਰ ਨੂੰ ਪੱਤਰ ਲਿਖ਼ ਕੇ ਇਕ ਹਫ਼ਤੇ ਵਿੱਚ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਬਾਰੇ ਜਵਾਬ ਮੰਗਿਆ ਹੈ।

ਇਸ ਦੇ ਨਾਲ ਹੀ ਮਨੀਸ਼ਾ ਗੁਲਾਟੀ ਨੇ ਇਹ ਵੀ ਕਿਹਾ ਕਿ ਜੇ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਆਉਂਦੇ ਸੋਮਵਾਰ ਨੂੰ ਮਟਕਾ ਚੌਂਕ, ਚੰਡੀਗੜ੍ਹ ਵਿਖ਼ੇ 12 ਵਜੇ ਭੁੱਖ ਹੜਤਾਲ ’ਤੇ ਬੈਠ ਜਾਣਗੇ। ਇਹ ਪਹਿਲੀ ਵਾਰ ਹੋਵੇਗਾ ਕਿ ਮਹਿਲਾ ਕਮਿਸ਼ਨ ਦੀ ਕੋਈ ਚੇਅਰਪਰਸਨ ਸਰਕਾਰ ਨੂੰ ਭੁੱਖ ਹੜਤਾਲ ’ਤੇ ਚਲੇ ਜਾਣ ਦੀ ਚੇਤਾਵਨੀ ਦੇ ਰਹੀ ਹੋਵੇ।

ਇੱਥੇ ਹੀ ਬੱਸ ਨਹੀਂ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹਨਾਂ ਨੂੰ ਚੇਅਰਪਰਸਨ ਤਾਂ ਭਾਵੇਂ ਸਰਕਾਰ ਨੇ ਹੀ ਬਣਾਇਆ ਹੋਵੇ ਪਰ ਉਹ ਇਹ ਬਰਦਾਸ਼ਤ ਨਹੀਂ ਕਰਦੇ ਕਿ ਸਰਕਾਰ ਉਹਨਾਂ ਦੀਆਂ ਚਿੱਠੀਆਂ ਨੂੰ ਅਣਗੌਲਿਆਂ ਕਰੇ। ਉਹਨਾਂ ਇਹ ਵੀ ਕਿਹਾ ਕਿ ਜੇ ਮਟਕਾ ਚੌਂਕ ਵਿਖ਼ੇ ਭੁੱਖ ਹੜਤਾਲ ਨਾਲ ਵੀ ਗੱਲ ਨਾ ਬਣੀ ਤਾਂ ਉਹ ਹਾਈਕੋਰਟ ਅਤੇ ਸੁਪਰੀਮ ਕੋਰਟ ਤਕ ਵੀ ਜਾਣ ਤੋਂ ਗੁਰੇਜ਼ ਨਹੀਂ ਕਰਨਗੇ।

ਇਸ ਕੰਮ ਵਿੱਚ ਹੁਣ ਤਕ ਧਾਰੀ ਗਈ ਚੁੱਪੀ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਅਫ਼ਸਰਾਂ ਵੱਲੋਂ ਤਾਅਨੇ ਦਿੱਤੇ ਜਾਂਦੇ ਹਨ ਕਿ ਉਨ੍ਹਾਂ ਨੇ ਇਕ ਆਈ.ਏ.ਐਸ.ਅਫ਼ਸਰ ਦੇ ਮਾਮਲੇ ਵਿੱਚ ਕੁਝ ਨਹੀਂ ਕੀਤਾ ਅਤੇ ਸੰਬੰਧਤ ਆਈ.ਏ.ਐਸ.ਅਫ਼ਸਰ ਦੇ ਪੰਜਾਬ ਛੱਡ ਜਾਣ ਦੇ ਦੋਸ਼ ਵੀ ਉਨ੍ਹਾਂ ਸਿਰ ਹੀ ਮੜ੍ਹੇ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹ ਕਿਸੇ ਰਾਜਸੀ ਦਬਾਅ ਨੂੰ ਨਹੀਂ ਮੰਨਣਗੇ ਅਤੇ ਆਪਣੀ ਜ਼ਮੀਰ ਅਨੁਸਾਰ ਹੀ ਕੰਮ ਕਰਨਗੇ।

ਇੰਨਾ ਸਭ ਕੁਝ ਕਹਿਣ ਦੇ ਨਾਲ ਹੀ ਸ੍ਰੀਮਤੀ ਮਨੀਸਾ ਗੁਲਾਟੀ ਨੇ ਇਹ ਵੀ ਕਿਹਾ ਕਿ ਸਰਕਾਰ ਚਾਹੇ ਤਾਂ ਉਹਨਾਂ ਨੂੰ ਲਿਖ਼ ਕੇ ਦੇ ਦੇਵੇ ਕਿ ਸ: ਚੰਨੀ ਨੇ ਮੁਆਫ਼ੀ ਮੰਗ ਲਈ ਹੈ ਅਤੇ ਇਹ ਮਾਮਲਾ ਖ਼ਤਮ ਹੋ ਚੁੱਕਾ ਹੈ।

ਉਨ੍ਹਾਂ ਨੇ ਕਿਹਾ ਕਿ ਇਸਨੂੰ ਕਾਂਗਰਸ ਦੀ ਚੱਲ ਰਹੀ ਅੰਦਰੂਨੀ ਰਾਜਨੀਤੀ ਨਾਲ ਜੋੜ ਕੇ ਨਹੀਂ ਵੇਖ਼ਿਆ ਜਾਣਾ ਚਾਹੀਦਾ ਅਤੇ ਉਹ ਤਾਂ ਕੇਵਲ ਆਪਣੀ ਜ਼ਮੀਰ ਦੀ ਆਵਾਜ਼ ਤੇ ਆਪਣੀ ਜ਼ਿੰਮੇਵਾਰੀ ਦਾ ਨਿਵਰਾਹ ਕਰ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION