24.1 C
Delhi
Thursday, April 18, 2024
spot_img
spot_img

ਕੀ ਪੁਲਵਾਮਾ ਤੋਂ ਬਾਅਦ ਮੋਦੀ ਦਾ ਅਸਤੀਫ਼ਾ ਮੰਗਿਆ ਸੀ? ਸੁਖ਼ਜਿੰਦਰ ਰੰਧਾਵਾ

ਯੈੱਸ ਪੰਜਾਬ
ਲੁਧਿਆਣਾ, 28 ਜੂਨ, 2019:

ਲੁੂਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਵੀਰਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਆਪਣੇ ਅਸਤੀਫ਼ੇ ਦੀ ਮੰਗ ਨੂੰ ਸਿਰੇ ਤੋਂ ਅਤੇ ਧੜੱਲੇ ਨਾਲ ਖ਼ਾਰਿਜ ਕਰਦਿਆਂ ਜੇਲ੍ਹਾਂ ਬਾਰੇ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਉਲਟਾ ਸਵਾਲ ਕੀਤਾ ਹੈ ਕਿ ਕੀ ਪੁਲਵਾਮਾ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਅਸਤੀਫ਼ਾ ਮੰਗਿਆ ਗਿਆ ਸੀ।

ਅੱਜ ਲੁਧਿਆਣਾ ਜੇਲ੍ਹ ਦਾ ਦੌਰਾ ਕਰਕੇ ਹਾਲਾਤ ਦਾ ਜ਼ਾਇਜ਼ਾ ਲੈਣ ਅਤੇ ਹਸਪਤਾਲ ਵਿਚ ਦਾਖ਼ਲ ਜ਼ਖ਼ਮੀ ਪੁਲਿਸ ਕਰਮੀਆਂ ਤੇ ਕੈਦੀਆਂ ਦਾ ਹਾਲ ਜਾਨਣ ਪੁੱਜੇ ਸ: ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਤੋਂ ਅਸਤੀਫਾ ਮੰਗਣ ਵਾਲੇ ਇਹ ਦੱਸਣ ਕਿ ਕੀ ਪੁਲਵਾਮਾ ਹਮਲਾ, ਜਿਸ ਵਿਚ 44 ਫ਼ੌਜੀ ਮਾਰੇ ਗਏ ਸਨ, ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਸਤੀਫ਼ਾ ਮੰਗਿਆ ਗਿਆ ਸੀ?

ਉਹਨਾਂ ਕਿਹਾ ਕਿ ਇਹ ਘਟਨਾ ਇਕ ਚੁਣੌਤੀ ਵਾਂਗ ਸਾਹਮਣੇ ਆਈ ਹੈ ਅਤੇ ਇਸ ਦਾ ਮੁਕਾਬਲਾ ਕਰਨ ਲਈ ਉਹ ਤਿਆਰ ਹਨ।

ਇਸ ਤੋਂ ਪਹਿਲਾਂ ਹਸਪਤਾਲ ਪੁੱਜਣ ’ਤੇ ਸ: ਰੰਧਾਵਾ ਨੂੰ ਕੈਦੀਆਂ ਦੇ ਪਰਿਵਾਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।

ਜਿੱਥੇ ਇਕ ਕੈਦੀ ਸੋਨੂੰ ਸੂਦ ਜਿਸ ਦੀ ਮੌਤ ਤੋਂ ਬਾਅਦ ਹਿੰਸਾ ਭੜਕੀ ਨੇ ਸੋਨੂੰ ਸੂਦ ਦੇ ਬਿਮਾਰ ਹੋਣ ਦੀ ਜਗ੍ਹਾ ਪੁਲਿਸ ਵੱਲੋਂ ਮਾਰੇ ਜਾਣ ਦਾ ਦੋਸ਼ ਲਗਾਇਆ ਉੱਥੇ ਹਿੰਸਾ ਦੌਰਾਨ ਗੋਲੀ ਲੱਗਣ ਕਾਰਨ ਮਾਰੇ ਗਏ ਅਜੀਤ ਬਾਬਾ ਦੇ ਪਰਿਵਾਰ ਨੇ ਵੀ ਦੋਸ਼ ਲਗਾਇਆ ਕਿ ਬਾਬਾ ਨੂੰ ਗੋਲੀ ਬਿਨਾਂ ਵਜ੍ਹਾਂ ਮਾਰੀ ਗਈ ਜਦਕਿ ਉਹ ਹਿੰਸਾ ਦਾ ਹਿੱਸਾ ਵੀ ਨਹੀਂ ਸੀ।

ਪਰਿਵਾਰਾਂ ਨੇ ਮੰਤਰੀ ਦੀ ਗੱਡੀ ਵੀ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਸਾਹਮਣੇ ਜੇਲ੍ਹ ਪ੍ਰਸ਼ਾਸ਼ਨ ਦੀ ਭੂਮਿਕਾ ਪ੍ਰਤੀ ਗੁੱਸੇ ਦਾ ਇਜ਼ਹਾਰ ਕੀਤਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION