ਅੱਜ-ਨਾਮਾ
ਕੀਤਾ ਜਲਸਾ ਨਾ ਕੀਤੀ ਹੈ ਕੋਈ ਬੈਠਕ,
ਚਰਚਾ ਸਿੱਧੂ ਨਵਜੋਤ ਦੀ ਛਿੜੀ ਹੈ ਜੀ।
ਕਈ ਨੇ ਆਖਦੇ ਖਬਰ ਵਿੱਚ ਤੱਤ ਨਾਹੀਂ,
ਐਵੇਂ ਕਿਸੇ ਉਡਾਈ ਆਹ ਚਿੜੀ ਹੈ ਜੀ।
ਕੋਈ ਕਹਿੰਦਾ ਈ ਪਹੁੰਚ ਤਾਂ ਗਈ ਕੀਤੀ,
ਚਕਰੀ ਚੱਜ ਦੇ ਨਾਲ ਨਹੀਂ ਗਿੜੀ ਹੈ ਜੀ।
ਕੋਈ ‘ਪੀ ਕੇ’ ਹੈ ਸੁਣੀਂਦਾ ਜ਼ੋਰ ਲਾਉਂਦਾ,
ਗੱਲ ਥੋੜ੍ਹੀ ਜਿਹੀ ਅੱਗੇ ਨੂੰ ਰਿੜ੍ਹੀ ਹੈ ਜੀ।
ਪੀ ਕੇ ਇੱਕ ਹੈ ਚੋਣਾਂ ਦਾ ਮਾਹਰ ਸੁਣਿਆ,
ਪੀ ਕੇ ਹੋਰ ਕੋਈ ਸੁਣੀਂਦਾ ਆ ਗਿਆ ਈ।
ਜਾਂਦਾ ਈ ਜਾਵੇ ਜਾਂ ਨਹੀਂ ਨਵਜੋਤ ਸਿੱਧੂ,
ਖਬਰਾਂ ਵਿੱਚ ਤਾਂ ਫੇਰ ਤੋਂ ਛਾ ਗਿਆ ਈ।
-ਤੀਸ ਮਾਰ ਖਾਂ
ਜੂਨ 05, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ