35.1 C
Delhi
Tuesday, April 16, 2024
spot_img
spot_img

ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਦੇਖ ਭਾਲ ਕੌਮੀ ਜ਼ਿੰਮੇਵਾਰੀ- World Sikh Parliament ਤੇ ਜਥੇ: Hawara Committee

ਯੈੱਸ ਪੰਜਾਬ
ਮਾਨਸਾ, 6 ਦਸੰਬਰ, 2020:
ਪੰਜਾਬ ਦੀ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਆੰਰਭੇ ਸੰਘਰਸ਼ ਦੌਰਾਨ ਸ਼ਹੀਦ ਕਿਸਾਨ ਭਰਾਵਾਂ ਦੇ ਪਰਿਵਾਰਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਕੌਮੀਅਤ ਤੌਰ ਤੇ ਦੇਸ਼-ਵਿਦੇਸ਼ ਦੇ ਸਿੱਖ/ਪੰਜਾਬੀ ਭਾਈਚਾਰੇ ਦੀ ਬਣਦੀ ਹੈ।

ਇਸ ਦੇ ਚਲਦਿਆਂ ਆਪਣੇ ਕੌਮੀ ਫਰਜ਼ ਨੂੰ ਨਿਭਾਉਂਦਿਆਂ ਹੋਇਆ ਵਰਲਡ ਸਿੱਖ ਪਾਰਲਿਆਮੇਂਟ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਦਿੱਲੀ ਕਿਸਾਨ ਮੋਰਚੇ ‘ਚ ਸ਼ਹੀਦ ਭਾਈ ਧੰਨਾ ਸਿੰਘ ਪਿੰਡ ਖਿਆਲੀ ਚਹਿਲਾਂ ਵਾਲੀ ਜ਼ਿਲ੍ਹਾ ਮਾਨਸਾ ਦੀ ਅੰਤਿਮ ਅਰਦਾਸ ਮੌਕੇ ਸ਼ਹੀਦ ਹਰਬੰਸ ਸਿੰਘ ਪਿੰਡ ਮਹਿਮਦਪੁਰ ਜੱਟਾਂ ਜ਼ਿਲਾ ਪਟਿਆਲਾ ਅਤੇ ਜਨਕ ਰਾਜ ਧਨੌਲਾ ਜ਼ਿਲ੍ਹਾ ਬਰਨਾਲਾ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਦੀ ਮਾਲੀ ਸਹਾਇਤਾ ਦਿੱਤੀ ਹੈ।

ਜਥੇਬੰਦੀ ਦੇ ਆਗੂਆਂ ਨੇ ਕਿਹਾ ਕੀ ਕਿਸਾਨ ਭਰਾਵਾਂ ਦੀਆਂ ਕੁਰਬਾਨੀਆਂ ਇਤਿਹਾਸ ਦਾ ਹਿੱਸਾ ਬਣ ਗਈਆਂ ਹਨ ਅਤੇ ਇਨ੍ਹਾਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ।

ਜਥੇਦਾਰ ਹਵਾਰਾ ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ ਅਤੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਇਸ ਵੇਲੇ ਹਰਿਆਣਾ ਦੇ ਕਿਸਾਨਾਂ ਦੇ ਸਹਿਯੋਗ ਨਾਲ ਪੂਰੇ ਭਾਰਤ ਦੇ ਕਿਸਾਨਾਂ ਦੀ ਅਗਵਾਈ ਕਰ ਰਹੀਆਂ ਹਨ। ਪੰਜਾਬ ਦੀ ਮਿੱਟੀ ਤੋਂ ਮਿਲੀ ਦ੍ਰਿੜਤਾ, ਸਾਹਸ ਅਤੇ ਜੇਤੂ ਭਾਵਨਾ ਨੇ ਹੁਣ ਤੱਕ ਦੇ ਕਿਸਾਨ ਸੰਘਰਸ਼ ਨੂੰ ਬੁਲੰਦੀਆਂ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕਿਸਾਨ ਆਗੂ ਭਾਰਤ ਸਰਕਾਰ ਅੱਗੇ ਨਾ ਝੁਕਣਗੇ, ਨਾ ਡਰਨਗੇ, ਨਾ ਵਿਕਣਗੇ ਅਤੇ ਇਸ ਜੰਗ ਨੂੰ ਜਿੱਤਣਗੇ। ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਭਾਈ ਹਿੰਮਤ ਸਿੰਘ, ਭਾਈ ਜੋਗਾ ਸਿੰਘ ਨੇ ਕਿਹਾ ਕਿ ਵਿਦੇਸ਼ਾਂ ‘ਚ ਬੈਠੇ ਸਿੱਖ ਤਨ, ਮਨ, ਧਨ ਨਾਲ ਕਿਸਾਨਾਂ ਨਾਲ ਖੜੇ ਹਨ ਤੇ ਮੰਗਾਂ ਦੇ ਹੱਕ ਵਿੱਚ ਭਾਰਤੀ ਦੂਤਘਰਾਂ ਦੇ ਅੱਗੇ ਲਗਾਤਾਰ ਦਬਾਅ ਬਣਾ ਰਹੇ ਹਨ।

ਉਨ੍ਹਾਂ ਭਾਰਤ ਦੀ ਚਲਾਕ ਤੇ ਬੇਈਮਾਨ ਸਰਕਾਰ ਦੀ ਕੁੱਟਲ ਚਾਲਾਂ ਤੋਂ ਕਿਸਾਨ ਆਗੂਆਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ। ਪੰਜ ਸਿੰਘਾਂ ਚੋ ਭਾਈ ਸਤਨਾਮ ਸਿੰਘ ਝੰਝੀਆਂ ਨੇ ਕਿਹਾ ਕਿ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਿਸਾਨ ਦੇ ਪੁੱਤਰ ਹਨ ਤੇ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੇ ਹਨ। ਉਹ ਸੰਘਰਸ਼ ਦੇ ਪੂਰਨ ਸਮਰਥਕ ਹਨ।

ਉਨ੍ਹਾਂ ਵੱਲੋਂ ਸਮਾਜ ਦੇ ਹਰ ਵਰਗ ਅਤੇ ਧਰਮ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਢੱਟ ਕੇ ਸਾਥ ਦੇਣ ।ਇਸ ਮੌਕੇ ਤੇ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਗੁਰਜੰਟ ਸਿੰਘ ਪਟਿਆਲਾ, ਇੰਦਰਬੀਰ ਸਿੰਘ, ਸੁਖਰਾਜ ਸਿੰਘ ਵੇਰਕਾ, ਜਸਪਾਲ ਸਿੰਘ ਪੁਤਲੀਘਰ, ਮਹਾਬੀਰ ਸਿੰਘ ਸੁਲਤਾਨਵਿੰਡ, ਦਲਜੀਤ ਸਿੰਘ ਗਿੱਲ, ਜੋਗਿੰਦਰ ਸਿੰਘ ਬੰਗਲੌੁਰ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION