29.1 C
Delhi
Friday, March 29, 2024
spot_img
spot_img

ਕਿਸਾਨ ਸੰਘਰਸ਼ ਦੀ ਫਤਹਿਯਾਬੀ ਲਈ ਆਪਸੀ ਮਤਭੇਦ ਸੁਲਝਾਉਣੇ ਜਰੂਰੀ: ਜਥੇਦਾਰ ਹਵਾਰਾ ਕਮੇਟੀ

ਯੈੱਸ ਪੰਜਾਬ
ਅ੍ਰੰਮਿਤਸਰ, 1 ਫਰਵਰੀ, 2021:
ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸਮਰਥਕਾਂ ਦੀ ਅੰਦੋਲਨ ਵਿੱਚ ਸ਼ਮੂਲੀਅਤ ਤੇ ਨਿਰਭਉ -ਨਿਰਵੈਰ ਦੇ ਸੁਮੇਲ ਤੋਂ ਉਪਜੇ ਜੋਸ਼ ਨੇ ਸੰਘਰਸ਼ ਦਾ ਸ਼ਕਤੀਕਰਣ ਕਰਕੇ ਨਵਾਂ ਇਤਿਹਾਸ ਸਿਰਜਿਆਂ ਹੈ। ਜਿਸ ਨੂੰ ਆਪਸੀ ਮਤਭੇਦਾਂ ਅਤੇ ਦੁਸ਼ਣਬਾਜੀ ਤੋਂ ਬਚਾ ਕੇ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ।

ਹਵਾਰਾ ਕਮੇਟੀ ਨੇ ਕਿਹਾ ਕਿ ਨੌਜਵਾਨਾਂ ਦੀ ਇਸ ਸੰਘਰਸ਼ ਨੂੰ ਮਜ਼ਬੂਤੀ ਦੇਣ ਵਿੱਚ ਅਹਿਮ ਭੁਮਿਕਾ ਰਹੀ ਹੈ। ਜਿਸਦੀ ਸ਼ਲਾਘਾ ਕਰਨੀ ਬਣਦੀ ਹੈ।ਉਨ੍ਹਾ ਨੇ ਪਿਛਲੇ ਸਮੇਂ ਦੌਰਾਨ ਮਰਿਯਾਦਾ ਵਿੱਚ ਰਹਿ ਕੇ ਤਨ, ਮਨ ਤੇ ਧਨ ਨਾਲ ਸੇਵਾ ਕੀਤੀ ਹੈ ਅਤੇ ਅਜੇ ਵੀ ਕਰ ਰਹੇ ਹਨ। ਪਰ ਅੱਜ ਨੌਜਵਾਨਾਂ ਦਾ ਇਕ ਵਰਗ ਕਿਸਾਨ ਆਗੂਆਂ ਤੋਂ ਨਰਾਜ਼ ਹੋ ਗਿਆ ਹੈ ਜਿਸਦਾ ਸਾਨੂੰ ਦੁੱਖ ਹੈ।

ਕਾਹਲੀ ਵਿੱਚ ਇਕ ਦੁਸਰੇ ਵਿਰੁੱਧ ਦੁਸ਼ਣ ਬਾਜ਼ੀ ਤੇ ਗ਼ਦਾਰੀ ਦੇ ਇਲਜਾਮ ਲਗਾਉਣੇ ਸ਼ੁਰੂ ਹੋ ਗਏ ਜੋ ਸੰਘਰਸ਼ ਦੀ ਸਫਲਤਾ ਲਈ ਮੰਦਭਾਗੀ ਘਟਨਾ ਹੈ। ਇਸਨੂੰ ਫ਼ੌਰਨ ਰੋਕਣ ਦੀ ਲੋੜ ਹੈ। ਕਮੇਟੀ ਇਹ ਗੱਲ ਸਪਸ਼ਟ ਕਰਦੀ ਕਿ ਆਪਸੀ ਸੰਬੰਧਾਂ ਵਿੱਚ ਦਿੱਖ ਰਹੀਆਂ ਤਰੇੜਾਂ ਦੀ ਮੁਰੰਮਤ ਕਰਨ ਦੀ ਜ਼ੁੰਮੇਵਾਰੀ ਵੱਡਿਆ ਦੀ ਬਣਦੀ ਹੈ ਤੇ ਨੌਜਵਾਨਾਂ ਨੂੰ ਵੀ ਸਤਿਕਾਰ ਦਾ ਸਬੂਤ ਦੇਣਾ ਚਾਹੀਦਾ ਹੈ।

ਸੰਘਰਸ਼ ਦੀ ਫਤਹਿਯਾਬੀ ਦਾ ਸੇਹਰਾ ਕਿਸਾਨ ਜਥੇਬੰਦੀਆਂ ਦੇ ਸਿਰ ਜਾਣਾ ਚਾਹੀਦਾ ਹੈ।ਕਮੇਟੀ ਆਗੂ ਬਾਪੂ ਗੁਰਚਰਨ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਪੰਜਾਂ ਸਿੰਘਾ ਚੋ ਭਾਈ ਸਤਨਾਮ ਸਿੰਘ ਝੰਝੀਆਂ, ਭਾਈ ਤਰਲੋਕ ਸਿੰਘ, ਭਾਈ ਸਤਨਾਮ ਸਿੰਘ ਖੰਡਾ, ਬਲਬੀਰ ਸਿੰਘ ਫਤਿਹਗੜ੍ਹ ਸਾਹਿਬ, ਐਡਵੋਕੇਟ ਦਿਲਸ਼ੇਰ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ ਅਤੇ ਸੁਖਰਾਜ ਸਿੰਘ ਵੇਰਕਾ ਨੇ ਕਿਸਾਨ ਆਗੂਆਂ ਨੂੰ ਕਿਹਾ ਕਿ ਸਰਕਾਰ ਤੇ ਗੋਦੀ ਮੀਡੀਆ ਸਾਜਿਸ਼ ਹੇਠ ਤਿੰਰਗੇ ਅਤੇ ਨਿਸ਼ਾਨ ਸਾਹਿਬ ਤੇ ਸਿਆਸਤ ਕਰਕੇ ਫਿਰਕਾਪ੍ਰਸਤੀ ਦਾ ਜਹਿਰ ਸਮਾਜ ਵਿੱਚ ਭਰ ਰਹੇ ਹਨ। ਜਿਸਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਨਿਸ਼ਾਨ ਸਾਹਿਬ ਭਾਵੇਂ ਜਿੱਥੇ ਮਰਜ਼ੀ ਲੱਗਿਆ ਹੋਵੇ ਇਸਦਾ ਸੁਭਾਅ ਸਮੁੱਚੀ ਮਨੁੱਖਤਾ ਨੂੰ ਬਿਨਾ ਵਿਤਕਰੇ ਦੇ ਕਲਾਵੇ ਵਿੱਚ ਲੈਣ ਦਾ ਹੈ। ਕਾਨੂੰਨ ਮੁਤਾਬਕ ਨਿਸ਼ਾਨ ਸਾਹਿਬ ਦਾ ਲਾਲ ਕਿਲੇ ਤੇ ਝੁਲਾਉਣਾ ਦੇਸ਼ਧਰੋਹ ਦੀ ਕਾਰਵਾਈ ਨਹੀਂ ਹੈ। ਕਿਉਕਿ ਇਹ ਕਿਸੇ ਦੁਸ਼ਮਣ ਦੇਸ਼ ਦਾ ਝੰਡਾ ਨਹੀਂ ਹੈ। ਇਸਨੂੰ ਤਾਂ ਵਿਦੇਸ਼ੀ ਸਰਕਾਰਾਂ ਆਪਣੇ ਦੇਸ਼ ਦੇ ਝੰਡੇ ਨਾਲ ਬਰਾਬਰਤਾ ਨਾਲ ਝੁਲਾਂਦੀਆਂ ਹਨ।

ਇਸ ਲਈ ਕਿਸਾਨ ਆਗੂਆਂ ਨੂੰ ਇਸ ਘਟਨਾ ਨੂੰ ਸ਼ਰਮਨਾਕ ਦਸਕੇ ਆਪਣੇ ਆਪ ਨੂੰ ਅਲੱਗ ਨਹੀਂ ਕਰਨਾ ਚਾਹੀਦਾ ਸੀ। ਇਹ ਕੋਈ ਸਿਆਣਪ ਨਹੀਂ ਕਿ ਸਰਕਾਰ ਨੂੰ ਖੁਸ਼ ਕਰਨ ਲਈ ਆਪਣੇ ਘਰ ਵਿੱਚ ਹੀ ਅੱਗ ਲਾ ਦੇਈਏ। ਕਮੇਟੀ ਆਗੂਆਂ ਨੇ ਸਵਾਲ ਕੀਤਾ ਕਿ ਨਿਸ਼ਾਨ ਸਾਹਿਬ ਦੇ ਮਸਲੇ ਤੇ ਅਲੱਗ ਹੋਣ ਨਾਲ ਉਹ ਮੋਦੀ ਸਰਕਾਰ ਦੀ ਨਿਗਾਹ ਵਿੱਚ ਚੰਗੇ ਬਣ ਗਏ ਹਨ?

ਉਨ੍ਹਾਂ ਕਿਹਾ ਕਿਸਾਨ ਆਗੂ ਟਿਕੈਤ ਦੇ ਹੰਜੂਆਂ ਨੇ ਗਾਜੀਪੁਰ ਬਾਡਰ ਤੇ ਨਵਾਂ ਜੋਸ਼ ਭਰ ਦਿੱਤਾ ਹੈ ਜਿਸਦੀ ਅਸੀਂ ਸ਼ਲਾਘਾ ਕਰਦੇ ਹਾਂ। ਕੀ ਸਿੰਘੂ ਬਾਡਰ ਦੇ ਪ੍ਰੰਬਧਕ ਵੀ 26 ਜਨਵਰੀ ਦੇ ਡੁੱਲੇ ਖ਼ੂਨ ਦੇ ਸਤਿਕਾਰ ਨੂੰ ਧਿਆਨ ਵਿੱਚ ਰੱਖਕੇ ਆਪਸੀ ਦੁਸ਼ਣਬਾਜੀ ਦਾ ਪਰਹੇਜ਼ ਕਰਦੇ ਹੋਏ ਖਿਲਰੀ ਹੋਈ ਨੌਜਵਾਨ ਸ਼ਕਤੀ ਦਾ ਕੇਂਦਰੀਕਰਨ ਕਰਨਗੇ।

ਹਵਾਰਾ ਕਮੇਟੀ ਨੇ ਉਨ੍ਹਾ ਵਕੀਲਾਂ ਦੀ ਸਿਫ਼ਤ ਕੀਤੀ ਜਿਹੜੇ ਗ੍ਰਿਫਤਾਰ ਨੌਜਵਾਨਾਂ ਦੀ ਕਾਨੂੰਨੀ ਸਹਾਇਤਾ ਕਰ ਰਹੇ ਹਨ। ਇਸ ਸੰਬੰਧ ਵਿੱਚ ਕਮੇਟੀ ਪੀੜਤ ਨੌਜਵਾਨਾਂ ਅਤੇ ਪਰਿਵਾਰਾਂ ਦੇ ਨਾਲ ਖੜੀ ਹੈ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੇ ਜਥਾ ਸ੍ਰੀ ਅਕਾਲ ਤਖਤ ਸਾਹਿਬ ਦਿੱਲੀ ਯੁਨਿਟ ਦੀ ਨੌਜਵਾਨਾਂ ਦੀ ਪੈਰਵੀ ਕਰਨ ਦੀ ਡਿਉਟੀ ਲਗਾਈ ਹੈ।

ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਦਿੱਲੀ ਬਾਡਰ ਤੇ ਹਾਜ਼ਰੀ ਭਰਨ। ਸਰਕਾਰ ਵੱਲੋਂ ਦਿੱਲੀ ਬਾਡਰ ਤੇ ਇੰਟਰਨੈਟ ਦੀ ਸੇਵਾਵਾਂ ਖਤਮ ਕਰਨ ਤੇ ਕਿਹਾ ਕਿ ਕਿਸਾਨ ਦੁਜੇ ਦੇਸ਼ ਤੋਂ ਨਹੀਂ ਆਏ ਹਨ।ਇਨ੍ਹਾਂ ਦੇ ਮਾਨਵ ਅਧਿਕਾਰਾਂ ਦਾ ਕਤਲ ਕਰਨਾ ਸਰਕਾਰ ਦੇ ਫਾਸੀਵਾਦੀ ਹੋਣ ਦਾ ਸਬੂਤ ਹੈ।

ਕੁਝ ਦਿਨ ਪਹਿਲਾਂ ਭਾਜਪਾ ਦੇ ਗੂੰਡਿਆਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਦਿੱਲੀ ਬਾਡਰ ਤੇ ਕਿਸਾਨਾਂ ਤੇ ਹਮਲਾ ਕੀਤਾ ਸੀ ਜਿਸਦੇ ਬਚਾਵ ਵਿੱਚ ਰਣਜੀਤ ਸਿੰਘ ਨਵਾਸ਼ਹਿਰ ਅਤੇ ਜੱਗੀ ਪੰਧੇਰ ਅੱਗੇ ਆਏ ਪਰ ਪੁਲਸ ਨੇ ਹਮਲਾਵਰਾਂ ਵਿੱਰੁਧ ਕਾਰਵਾਈ ਕਰਨ ਦੀ ਥਾਂ ਇਨ੍ਹਾਂ ਨੌਜਵਾਨਾਂ ਤੇ ਤਸ਼ਦੱਦ ਕੀਤਾ ਜਿਸਦੀ ਅਸੀਂ ਨਿੰਦਾ ਕਰਦੇ ਹਾਂ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION