37.8 C
Delhi
Thursday, April 25, 2024
spot_img
spot_img

ਕਿਸਾਨ ਸੰਘਰਸ਼ ਦਾ ਕੇਂਦਰ ਸਰਕਾਰ ਸਬਰ ਨਾ ਤੋਲੇ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ, 12 ਅਕਤੂਬਰ, 2020 –

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਸਾਨਾਂ ਵਲੋਂ ਵਿੱਢੇ ਸੰਘਰਸ਼ ਅਤੇ ਸਰਕਾਰਾਂ ਪ੍ਰਤੀ ਉਨ੍ਹਾਂ ਅੰਦਰ ਪੈਦਾ ਹੋਈ ਬੇਵਿਸਵਾਸੀ ਤੇ ਚਿੰਤਾ ਜ਼ਹਿਰ ਕਰਦਿਆਂ ਕਿਹਾ ਕਿ ਬਾਕੀ ਦੇਸ਼ਾਂ ਦੀ ਤਰ੍ਹਾਂ ਸਮੁੱਚਾ ਭਾਰਤ ਵੀ ਪਹਿਲਾਂ ਹੀ ਕੋਵਿਡ 19 ਤੋਂ ਬੁਰੀ ਤਰਾਂ ਪ੍ਰਭਾਵਤ ਹੋਇਆ, ਸਮਾਜਿਕ ਜੀਵਨ ਦੇ ਨਾਲ ਆਰਥਿਕਤਾ ਨੂੰ ਵੀ ਵੱਡੀ ਸੱਟ ਵੱਜੀ ਹੈ।

ਨਵੇਂ ਕਾਨੂੰਨਾਂ ਨੇ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ਤੌਰ ਦਿੱਤਾ ਹੈ। ਉਨ੍ਹਾਂ ਕਿਹਾ ਅਰਬਾਂ ਰੁਪਏ ਦਾ ਰੋਜਾਨਾਂ ਨੁਕਸਾਨ ਹੋ ਰਿਹਾ ਹੈ।ਪਰ ਕੇਂਦਰ ਸਰਕਾਰ ਖੇਤੀ ਪ੍ਰਧਾਨ ਪੰਜਾਬ ਤੇ ਹਰਿਆਣਾ ਪ੍ਰਾਂਤ ਨੂੰ ਬਰਬਾਦ ਹੁੰਦਾ ਮਸਤ ਚਾਲੇ ਦੇਖ ਰਹੀ ਹੈ।

ਜੋ ਦੇਸ਼ ਲਈ ਅਤੇ ਹਰ ਨਾਗਰਿਕ ਲਈ ਘਾਟੇ ਵੰਦਾ ਮਾਰੂ ਸਾਬਤ ਹੋਵੇਗਾ ਤੇ ਹੋ ਰਿਹਾ ਹੈ।ਉਨ੍ਹਾਂ ਕਿਹਾ ਕੇਂਦਰ ਸਰਕਾਰ ਨੂੰ ਕਿਸਾਨਾਂ ਅੰਦਰ ਪੈਦਾ ਹੋਈ ਬੇਵਿਸ਼ਵਾਸ਼ੀ ਨੂੰ ਵਿਸਵਾਸ਼ ਵਿਚ ਬਦਲਣਾ ਪਵੇਗਾ।

ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਨਵੇਂ ਬਣੇ ਕਾਨੂੰਨਾਂ ਦੇ ਖਿਲਾਫ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਵੱਡੇ ਵਿਰੋਧ ਕਾਰਨ ਮਾਹੌਲ ਤਨਾਅ ਪੂਰਨ ਹੁੰਦਾ ਜਾ ਰਿਹਾ ਹੈ।ਰੇਲਾਂ ਤੇ ਟੋਲ ਪਲਾਜੇ, ਪੈਟਰੋਲ ਪੰਪਾਂ ਦਾ ਕਾਰਜ ਕਿਸਾਨਾਂ ਵਲੋਂ ਰੋਕਿਆ ਗਿਆ ਹੈ।

ਪੰਜਾਬ ਅਤੇ ਹਰਿਆਣਾ ਦੇ ਨਾਲ ਜੰਮੂ ਕਸ਼ਮੀਰ ਵੀ ਪ੍ਰਭਾਵਤ ਹੋ ਰਿਹਾ ਹੈ।ਤਾਪ ਬਿਜਲੀ ਘਰਾਂ ਲਈ ਕੋਲੇ ਦੀ ਥੁੜ ਕਾਰਨ ਬਿਜਲੀ ਉਤਪਾਦਨ ਘੱਟ ਰਿਹਾ ਹੈ।ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿਸਾਨਾਂ ਨਾਲ ਲਾਰੇਬਾਜ਼ੀ ਬੰਦ ਹੋਣੀ ਚਾਹੀਦੀ ਹੈ।ਖੇਤੀ ਸੈਕਟਰ ਵਿਚ ਕਿਸਾਨ ਦਾ ਭਵਿਖ ਸੰਕਟ ਰੂਪੀ ਹੈ।

ਉਨ੍ਹਾਂ ਕਿਹਾ ਕਿ ਜਿਸ ਦਿੜ੍ਹਤਾ ਅਤੇ ਸਿਰੜ ਨਾਲ ਕਿਸਾਨ ਵਰਗ ਰੋਸ ਪ੍ਰਗਟਾਅ ਰਿਹਾ ਹੈ ਉਸ ਤੋਂ ਸਪੱਸ਼ਟ ਹੈ ਕਿ ਜੇ ਕੇਂਦਰ ਸਰਕਾਰ ਨੇ ਕੋਈ ਹਾਂ ਪੱਖੀ ਕਾਰਗਰ ਹੰੁਗਾਰਾ ਜਲਦ ਨਾ ਭਰਿਆ ਤਾਂ ਇਸ ਸੰਘਰਸ਼ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ।ਸਥਿਤੀ ਹੋਰ ਵੀ ਬੇਹੱਦ ਗੰਭੀਰ ਤੇ ਨਾਜਕ ਬਣ ਸਕਦੀ ਹੈ।

ਉਨ੍ਹਾਂ ਕਿਹਾ ਕਿਸਾਨਾਂ ਨਾਲ ਗੱਲਬਾਤ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਰਾਜਨੀਤੀ ਨਾ ਖੇਡੀ ਜਾਵੇ।ਕਿਸਾਨ ਆਗੂ ਵੀ ਗੱਲਬਾਤ ਸੁਚੇਤ ਤੇ ਦਲੀਲ ਨਾਲ ਕਰਨ।ਉਨ੍ਹਾਂ ਕਿਹਾ ਪੰਜਾਬ ਸਰਕਾਰ ਭਾਵੇਂ ਨਵੇਂ ਕਾਨੂੰਨ ਦੇ ਵਿਰੋਧ ‘ਚ ਖੜੀ ਹੈ ਪਰ ਉਸ ਨੂੰ ਵੀ ਕੰਮਕਾਜ ਚਲਾਉਣਾ ਮੁਸ਼ਕਿਲ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਮੇਂ ਦੀ ਸਥਿਤੀ ਨੂੰ ਸਮਝਦਿਆਂ ਕੋਈ ਢੁਕਵਾਂ ਯੋਗ ਹੱਲ ਕੱਢਣਾ ਚਾਹੀਦਾ ਹੈ ਜਿਸ ਨਾਲ ਕਿਸਾਨ ਵਰਗ ਸਾਂਤ ਹੋ ਸਕੇ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION