33.1 C
Delhi
Wednesday, April 24, 2024
spot_img
spot_img

ਕਿਸਾਨ ਸੰਗਠਨ ਤੇ ਨੌਜਵਾਨ ਸਰਕਾਰੀ ਤੇ ਸ਼ਰਾਰਤੀ ਤੱਤਾਂ ਤੋ ਸੁਚੇਤ ਰਹਿਣ : ਰਵੀਇੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ 23 ਜਨਵਰੀ, 2021 –
ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਕਿਸਾਨ ਸੰਗਠਨਾਂ ਨੂੰ ਸੁਚੇਤ ਕੀਤਾ ਹੈ ਕਿ ਲੀਡਰਾਂ ਦੀ ਸੁਰੱਖਿਆ ਅਤੇ ਅੰਦੋਲਨ ਦੀ ਹਿਫਾਜਤ ਵੱਲ ਸਾਰਾ ਧਿਆਨ ਕਰਨ ਤਾਂ ਜੋ ਸ਼ਰਾਰਤੀ ਤੱਤ ਕੋਈ ਹਿੰਸਕ ਕਾਰਵਾਈ ਨਾ ਕਰ ਸਕਣ।

ਉਨਾ ਫੜੇ ਗਏ ਸ਼ਰਾਰਤੀ ਵਿਅਕਤੀ ਤੇ ਉਸ ਵੱਲੋ ਇਕਬਾਲ ਕੀਤੇ ਗਏ ਬਿਆਨ ਚ ਸਪੱਸ਼ਟ ਕਰ ਦਿੱਤਾ ਹੈ ਕਿ ਹੁਕਮਰਾਨ ਗੜਬੜ ਕਰਵਾ ਸਕਦੇ ਹਨ ਤਾਂ ਜੋ ਸ਼ਾਂਤਮਈ ਚੱਲ ਰਿਹਾ ਅੰਦੋਲਨ ਹਿੰਸਕ ਕਰਵਾ ਕੇ, ਕਿਸਾਨ ਸੰਗਠਨ ਦੀਆਂ ਆਸਾਂ ਤੇ ਪਾਣੀ ਫੇਰਿਆ ਜਾ ਸਕੇ ।

ਜੋ ਦੁਨੀਆ ਭਰ ਵਿੱਚ ਅੰਦੋਲਨ ਸਾਂਤਮਈ ਕਰਕੇ ਆਪਣੀ ਕਦਰ ਬਣਾ ਚੁੱਕੇ ਹਨ । ਕਹਿਰ ਦੀ ਸਰਦੀ ਚ ਕਿਸਾਨ ਬੀਬੀਆਂ ਕਿਸਾਨ,ਬਜੁਰਗਾਂ,ਬੱਚੇ ਬੜੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜੁਆਨ ਨੇ ਆਪਣੀ ਮਾਪਿਆਂ ਦੀ ਅਗਵਾਈ ਕਬੁਲੀ ਹੈ ਤੇ ਸਿਆਸਤਦਾਨਾਂ ਤੋ ਦੂਰੀ ਬਣਾ ਲਈ ਹੈ ਤਾਂ ਜੋ ਵਕਾਰ ਦੇ ਸਵਾਲ ਨਾਲ ਜੁੜਿਆ ਅੰਦੋਲਨ ਜਿੱਤ ਲਿਆ ਜਾਵੇ।

ਰਵੀਇੰਦਰ ਸਿੰਘ ਮੁਤਾਬਕ ਅੱਜ ਹੁਸ਼ਅਿਾਰਪੁਰ ਤੋ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆ ਅਗਵਾਈ ਵਿੱਚ ਕਿਸਾਨ ਜਥੇਬੰਦੀਆਂ 400 ਵਾਹਨ ਟਰੱਕ ਬੱਸਾ ਕਾਰਾਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਏ । ਸਮਾ ਮੰਗ ਕਰਦਾ ਹੈ ਕਿ ਸੰਤ ਮਹਾਪੁਰਸ਼ ਆਪਣਾ ਖਾਸ ਯੋਗਦਾਨ ਪਾਉਣ ਤੇ ਸਮੂੰਹ ਸਿਆਸੀ ਦਲ, ਪਾਰਟੀ ਰਾਜਨੀਤੀ ਤੋ ਉੱਪਰ ਉੱਠ ਕੇ 26 ਜਨਵਰੀ ਦੀ ਕਿਸਾਨ ਪਰੇਡ ਕਾਮਯਾਬ ਕਰਕੇ ਸਰਕਾਰ ਦੀਆਂ ਰੋਕਾ ਪਾਊ ਨੀਤੀ ਨੂੰ ਠੱਲ ਪਵਾਉਣ ਲਈ ਰਣਨੀਤੀ ਬਣਾਈ ਜਾਵੇ ।

ਇਸ ਅੰਦੋਲਨ ਨੇ ਨੌਜੁਆਨਾਂ ਚ ਵੱਡੀ ਤਬਦੀਲੀ ਲਿਆ ਕੇ ਸ਼ੁਰੂ ਹੋਏ ਘੋਲ ਨੂੰ ਨਵੀ ਦਿੱਸ਼ਾ ਪ੍ਰਦਾਨ ਕੀਤੀ ਹੈ ਕਿ ਭਵਿੱਖ ਵਿੱਚ ਕੋਈ ਵੀ ਸਰਕਾਰ ਕਿਸਾਨ,ਮਜ਼ਦੂਰ ਨੂੰ ਕਮਜ਼ੋਰ ਨਾ ਸਮਝ ਸਕੇ ਜੋ ਸੱਪਾਂ ਦੀਆਂ ਸਿਰਾਂ ਮਿੱਦ ਕੇ ਗਰਮੀ ਤੇ ਸਰਦੀ ਵਿੱਚ ਅਨਾਜ ਪੈਦਾ ਕਰਕੇ ਆਪਣਾ ਗੁਜਾਰਾ ਕਰਨ ਦੇ ਨਾਲ ਸਰਕਾਰ ਅਨਾਜ ਭੰਡਾਰ ਭਰਦੇ ਹਨ ਤੇ ਦੇਸ਼ ਨੂੰ ਆਤਮ-ਨਿਰਭਰ ਬਣਾਉਦੇ ਹਨ ।

ਉਨਾ ਸਰਕਾਰ ਨੂੰ ਕਿਹਾ ਕਿ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਕੇ ਅੜੀਅਲ ਰਵੱਈਏ ਦਾ ਤਿਆਗ ਕਰੇ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION