31.1 C
Delhi
Saturday, April 20, 2024
spot_img
spot_img

ਕਿਸਾਨ ਅੰਦੋਲਨ ਲਈ ਸਮਰਥਨ ਜੁਟਾਉਣ ਸ਼ਿਮਲਾ ਪੁੱਜੇ ਪੰਜਾਬ ਦੇ 3 ਕਿਸਾਨ ਗ੍ਰਿਫ਼ਤਾਰ

ਯੈੱਸ ਪੰਜਾਬ
ਸ਼ਿਮਲਾ, 19 ਜਨਵਰੀ, 2021:
ਕੇਂਦਰ ਸਰਕਾਰ ਵੱਲੋਂ ਲਿਆਂਦੇ ਖ਼ੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਅਤੇ ਕਿਸਾਨ ਜੱਥੇਬੰਦੀਆਂ ਦੇ ਸੱਦੇ ’ਤੇ 26 ਜਨਵਰੀ ਨੂੰ ਕੀਤੇ ਜਾਣ ਵਾਲੇ ਗਣਤੰਤਰ ਦਿਵਸ ਟਰੈਕਟਰ ਪਰੇਡ ਲਈ ਸਮਰਥਨ ਜੁਟਾਉਣ ਸ਼ਿਮਲਾ ਪੁੱਜੇ ਪੰਜਾਬ ਦੇ 3 ਕਿਸਾਨਾਂ ਨੂੰ ਅੱਜ ਸ਼ਿਮਲਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਨਾਲ ਸੰਬੰਧਤ ਇਨ੍ਹਾਂ ਤਿੰਨਾਂ ਕਿਸਾਨਾਂ ਵਿੱਚੋਂ ਇਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਤਿੰਨੋਂ ਸਿੰਘੂ ਬਾਰਡਰ ਤੋਂ ਹਿਮਾਚਲ ਦੇ ਲੋਕਾਂ ਨੂੰ ਨਵੇਂ ਖ਼ੇਤੀ ਕਾਨੂੂੰਨਾਂ ਦੀਆਂ ਖ਼ਾਮੀਆਂ ਬਾਰੇ ਜਾਗਰੂਕ ਕਰਨ ਲਈ ਇੱਥੇ ਪੁੱਜੇ ਸਨ।

ਸ਼ਿਮਲਾ ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦ ਇਹ ਮਾਲ ਰੋਡ ’ਤੇ ਬਿਲਕੁਲ ਸ਼ਾਂਤੀਪੂਰਨ ਖ਼ਲੋਤੇ ਸਨ। ਪਤਾ ਲੱਗਾ ਹੈ ਕਿ ਉਹ ਸਥਾਨਕ ਲੋਕਾਂ ਅਤੇ ਕਿਸਾਨਾਂ ਨੂੰ ਕਿਸਾਨੀ ਕਾਨੂੰਨਾਂ ਦੇ ਸੰਬੰਧ ਵਿਚ ਜਾਗਰੂਕ ਕਰਨ ਆਏ ਸਨ।

ਪੁਲਿਸ ਦਾ ਇਹ ਦੋਸ਼ ਹੈ ਕਿ ਇਹ ਸਾਰੇ ਕੁਝ ਹੋਰ ਕਿਸਾਨਾਂ ਨੂੰ ਨਾਲ ਲੈ ਕੇ ਰਿੱਜ ਮੈਦਾਨ ’ਤੇ ਪ੍ਰਦਰਸ਼ਨ ਕਰਨ ਵਾਲੇ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਸੀ।

ਫ਼ੜੇ ਗਏ ਕਿਸਾਨਾਂ ਵੱਲੋਂ ਇਸ ਮੌਕੇ ਰੌਲਾ ਪਾਇਆ ਗਿਆ ਕਿ ਉਨ੍ਹਾਂ ਦੇ ਸ਼ਾਂਤ ਤਰੀਕੇ ਨਾਲ ਖ਼ਲੋਤਿਆਂ ਉਨ੍ਹਾਂ ਨੂੰ ਹਿਰਾਸਤ ਵਿੱਚ ਕਿਉਂ ਅਤੇ ਕਿਸ ਕਾਨੂੰਨ ਤਹਿਤ ਲਿਆ ਜਾ ਰਿਹਾ ਹੈ? ਉਨ੍ਹਾਂ ਆਖ਼ਿਆ ਕਿ ਅਸੀਂ ਕੇਵਲ ਤਿੰਨ ਵਿਅਕਤੀ ਸਾਂ, ਬਿਲਕੁਲ ਸ਼ਾਂਤੀਪੂਰਨ ਖੜ੍ਹੇ ਸਾਂ ਅਤੇ ਕੋਈ ਨਾਅਰੇਬਾਜ਼ੀ ਤਕ ਨਹੀਂ ਕੀਤੀ। ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਥਾਂਵਾਂ ’ਤੇ ਜਾ ਰਹੇ ਹਨ ਪਰ ਸ਼ਿਮਲਾ ਵਿੱਚ ਉਨ੍ਹਾਂ ਨਾਲ ਪੁਲਿਸ ਵੱਲੋਂ ਵਧੀਕੀ ਕਰਦੇ ਹੋਏ ਨਾ ਕੇਵਲ ਧੱਕਾਮੁੱਕੀ ਕੀਤੀ ਗਈ ਸਗੋਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।

ਮਾਲ ਰੋਡ ਤੋਂ ਇਨ੍ਹਾਂ ਤਿੰਨਾਂ ਨੂੰ ਜਬਰੀ ਫ਼ੜ ਕੇ ਪੁਲਿਸ ਥਾਣੇ ਲਿਜਾਇਆ ਗਿਆ। ਐਸ.ਪੀ. ਸ਼ਿਮਲਾ ਸ੍ਰੀ ਮੋਹਿਤ ਚਾਵਲਾ ਨੇ ਕਿਹਾ ਕਿ ਤਿੰਨਾਂ ਨੂੰ ਸੁਰੱਖ਼ਿਆ ਕਾਰਨਾਂ ਕਰਕੇ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਨੂੰ ਧਾਰਾ 107 ਅਤੇ 150 ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।

ਇਕ ਮੀਡੀਆ ਕਰਮੀ ਨੇ ਦੋਸ਼ ਲਗਾਇਆ ਕਿ ਇਸ ਮੌਕੇ ਪੁਲਿਸ ਵੱਲੋਂ ਮੀਡੀਆ ਕਰਮੀਆਂ ਨਾਲ ਵੀ ਬਦਸਲੂਕੀ ਕੀਤੀ ਗਈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION