31.7 C
Delhi
Saturday, April 20, 2024
spot_img
spot_img

ਕਿਸਾਨ ਅੰਦੋਲਨ ’ਚ ਹਿੰਸਾ ਭੜਕਾਉਣ ਦੀ ਸਾਜ਼ਿਸ਼ ਬੇਨਕਾਬ, ਬਾਰਡਰ ਤੋ ਫ਼ੜੇ ਨੌਜਵਾਨ ਨੂੰ ਕਿਸਾਨਾਂ ਨੇ ਕੀਤਾ ਮੀਡੀਆ ਸਾਹਮਣੇ ਪੇਸ਼

ਯੈੱਸ ਪੰਜਾਬ
ਸਿੰਘੂ ਬਾਰਡਰ, 22 ਜਨਵਰੀ, 2021:
ਦਿੱਲੀ ਦੇ ਬਾਰਡਰਾਂ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਅੰਦੋਲਨ ’ਚ ਹਿੰਸਾ ਭੜਕਾਉਣ ਦੀ ਸਾਜ਼ਿਸ਼ ਕਿਸਾਨਾਂ ਵੱਲੋਂ ਬੇਨਕਾਬ ਕੀਤੀ ਗਈ ਹੈ।

ਅੱਜ ਰਾਤ ਕੁੰਡਲੀ ਬਾਰਡਰ ’ਤੇ ਕਿਸਾਨਾਂ ਨੇ ਇਕ ਵਿਸ਼ੇਸ਼ ਪੱਤਰਕਾਰ ਸੰਮੇਲਨ ਦੌਰਾਨ ਇਕ ਵਿਅਕਤੀ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਜਿਸਨੇ ਇਹ ਮੰਨਿਆ ਕਿ ਉਹ ਹਰਿਆਣਾ ਪੁਲਿਸ ਦੇ ਇਕ ਐਸ.ਐਚ.ਉ. ਪ੍ਰਦੀਪ ਕੁਮਾਰ ਦੇ ਸੰਪਰਕ ਵਿੱਚ ਹੈ ਅਤੇ ਸਿੰਘੂ ਬਾਰਡਰ ’ਤੇ ਰੇਕੀ ਕਰਨਲਈ ਆਇਆ ਸੀ। ਇਸ ਲਈ ਉਸਨੂੰ 10 ਹਜ਼ਾਰ ਰੁਪਏ ਦਿੱਤੇ ਗਏ ਸਨ। ਇਸ ਨੌਜਵਾਨ ਨੇ ਦੱਸਿਆ ਕਿ ਉਹ ਉੱਤਰਾਖੰਡ ਦਾ ਰਹਿਣ ਵਾਲਾ ਹੈ ਅਤੇ

ਕਿਸਾਨ ਆਗੂ ਸ: ਬਲਬੀਰ ਸਿੰਘ ਰਾਜੇਵਾਲ, ਸ: ਹਰਿੰਦਰ ਸਿੰਘ ਲੱਖੋਵਾਲ ਅਤੇ ਸ੍ਰੀ ਰਾਕੇਸ਼ ਟਿਕੈਤ ਆਦਿ ਨੇ ਇਸ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਅੰਦੋਲਨ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਕੁੰਡਲੀ ਇੰਡਸਟਰੀਅਲ ਏਰੀਆ ਵਿਖ਼ੇ ਇਕ ਨੌਜਵਾਨ ਨੇ ਕਿਹਾ ਕਿ ਇੱਥੇ ਕੁੜੀਆਂ ਛੇੜੀਆਂ ਜਾ ਰਹੀਆਂ ਹਨ, ਜਿਸ ’ਤੇ ਉਸ ਉੱਤੇ ਸ਼ੱਕ ਗਿਆ ਅਤੇ ਉਸਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਈ ਅਹਿਮ ਖ਼ੁਲਾਸੇ ਕੀਤੇ। ਉੱਤਰਾਖ਼ੰਡ ਦਾ ਰਹਿਣ ਵਾਲਾ ਇਹ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਸੋਨੀਪਤ ਵਿੱਚ ਰਹਿ ਰਿਹਾ ਹੈ। ਉਹ ਨੌਂਵੀਂ ਜਮਾਤ ਫ਼ੇਲ੍ਹ ਹੈ ਅਤੇ ਕੋਈ ਕੰਮ ਨਹੀਂ ਕਰਦਾ।

ਇਸ ਨੌਜਵਾਨ ਨੇ ਖ਼ੁਲਾਸਾ ਕੀਤਾ ਕਿ ਉਸ ਦੀ ਟੀਮ ਵਿੱਚ 10 ਵਿਅਕਤੀ ਹਨ ਜਿਸ ਵਿੱਚ ਦੋ ਲੜਕੀਆਂ ਪੂਜਾ ਅਤੇ ਸੁਨੀਤਾ ਵੀ ਸ਼ਾਮਲ ਹਨ। ਉਹ ਸਾਰੇ ਹੀ 19 ਜਨਵਰੀ ਤੋਂ ਅੰਦੋਲਨ ਵਾਲੀ ਥਾਂ ’ਤੇ ਰੇਕੀ ਕਰ ਰਹੇ ਹਨ। ਉਸ ਅਨੁਸਾਰ ਕੁਲ 60 ਵਿਅਕਤੀਆਂ ਨੂੰ ਟਰੈਕਟਰ ਪਰੇਡ ਵਾਲੇ ਦਿਨ ਗੜਬੜ ਕਰਨ ਲਈ ਬਕਾਇਦਾ ਟਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਪੁਲਿਸ ਦੀ ਵਰਦੀ ਵਿੱਚ ਹਥਿਆਰਾਂ ਸਹਿਤ ਮੌਕੇ ’ਤੇ ਪੁੱਜ ਕੇ ਗੜਬੜ ਕਰਨੀ ਸੀ।

ਸਭ ਤੋਂ ਵੱਡਾ ਖ਼ੁਲਾਸਾ ਇਹ ਰਿਹਾ ਕਿ ਚਾਰ ਕਿਸਾਨ ਆਗੂ, ਜਿਨ੍ਹਾਂ ਦੀਆਂ ਤਸਵੀਰਾਂ ਵੀ ਇਨ੍ਹਾਂ ਨੌਜਵਾਨਾਂ ਨੂੂੰ ਮੁਹੱਈਆ ਕਰਵਾਈਆਂ ਗਈਆਂ ਸਨ, ਨੂੰ ਪੁਲਿਸ ਦੀਆਂ ਵਰਦੀਆਂ ਪਾ ਕੇ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਤੋਂ ਇਲਾਵਾ ਇਹ ਵੀ ਯੋਜਨਾ ਸੀ ਕਿ ਤਿਰੰਗੇ ਨੂੰ ਵੀ ਹੇਠਾਂ ਸੁੱਟ ਕੇ ਮਾਹੌਲ ਖ਼ਰਾਬ ਕਰਨ ਦੀ ਯੋਜਨਾ ਬਣਾਈ ਗਈ ਸੀ।

ਉਸਨੇ ਦੱਸਿਆ ਕਿ ਸੋਨੀਪਤ ਵਿੱਚ ਰਾਈ ਥਾਣੇ ਦਾ ਐਸ.ਐਚ.ਉ. ਪ੍ਰਦੀਪ ਕੁਮਾਰ ਉਨ੍ਹਾਂ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਕੁੰਡਲੀ ਬਾਰਡਰ ’ਤੇ ਹੀ ਮਿਲਦਾ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ 23 ਤੋਂ 26 ਜਨਵਰੀ ਦੇ ਵਿਚਾਲੇ ਸਾਰਿਆਂ ਨੂੰ ਹਥਿਆਰ ਇਕ ਰੈਸਟੋਰੈਂਟ ਦੇ ਨੇੜੇ ਮੁਹੱਈਆ ਕਰਵਾਉਣੇ ਸਨ।

ਉਕਤ ਨੌਜਵਾਨ ਨੇ ਦਾਅਵਾ ਕੀਤਾ ਕਿ ਉਸਨੂੰ ਪ੍ਰਦੀਪ ਕੁਮਾਰ ਨਾਲ ਗੀਤਾ ਭਵਨ ਚੌਂਕ, ਸੋਨੀਪਤ ਵਾਸੀ ਸੁਮਿਤ ਨੇ ਕਈ ਸਾਲ ਪਹਿਲਾਂ ਮਿਲਵਾਇਆ ਸੀ ਅਤੇ ਉਸਤੋਂ ਬਾਅਦ ਉਹ ਲਗਾਤਾਰ ਪ੍ਰਦੀਪ ਕੁਮਾਰ ਲਈ ਕੰਮ ਕਰ ਰਿਹਾ ਸੀ।

ਨੌਜਵਾਨ ਨੇ ਆਪਣੇ ਸਾਥੀਆਂ ਦੀ ਵੱਖ ਵੱਖ ਗਰੁੱਪਾਂ ਵਿੱਚ ਟਰੇਨਿੰਗ ਕਰਵਾਏ ਜਾਣ ਦਾ ਦਾਅਵਾ ਕਰਦਿਆਂ ਇਹ ਵੀ ਕਿਹਾ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਰਹਿਣ ਵਾਲੇ ਲੋਕ ਸਾਡੇ ਦੁਸ਼ਮਨ ਹਨ ਅਤੇ ਕਿਸਾਨ ਅੰਦੋਲਨ ਕਾਂਗਰਸੀਆਂ ਦਾ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਰਾਠਧਾਣਾ ਪਿੰਡ ਦੇ ਨੌਜਵਾਨਾਂ ਨੂੰ ਫ਼ਾਇਰੰਗ ਦੇ ਕੰਮ ਵਿੱਚ ਸ਼ਾਮਲ ਕੀਤਾ ਜਾਣਾ ਸੀ।

ਉਕਤ ਨੌਜਵਾਨ ਨੇ ਮੀਡੀਆ ਸਾਹਮਣੇ ਇਹ ਵੀ ਮੰਨਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੀ ਕਰਨਾਲ ਵਿੱਚ ਰੱਦ ਹੋਈ ਰੈਲੀ ਮੌਕੇ ਵੀ ਉਸ ਜਿਹੇ ਨੌਜਵਾਨਾਂ ਦੀ ਭੂÎਮਿਕਾ ਰਹੀ ਸੀ ਅਤੇ ਉਹਨਾਂ ਨੇ ਪੁਲਿਸ ਦੀਆਂ ਵਰਦੀਆਂ ਪਾ ਕੇ ਨੌਜਵਾਨਾਂ ’ਤੇ ਲਾਠੀਆਂ ਚਲਾਈਆਂ ਸਨ। ਉਸਨੇ ਇਹ ਵੀ ਮੰਨਿਆ ਕਿ ਜਾਟ ਅੰਦੋਲਨ ਦੌਰਾਨ ਵੀ ਉਨ੍ਹਾਂ ਨੇ ਭੂਮਿਕਾ ਨਿਭਾਈ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION