35.1 C
Delhi
Friday, April 19, 2024
spot_img
spot_img

ਕਿਸਾਨਾਂ ਦੇ ਧਰਨੇ ’ਚ ਅੱਗੇ ਬੈਠਣ ਨੂੰ ਅੜੀ ਅਫ਼ਸਾਨਾ ਖ਼ਾਨ, ਯੂਨੀਅਨ ਨੇ ਕਿਹਾ ‘ਨਾ ਬਈ ਨਾ’

ਯੈੱਸ ਪੰਜਾਬ

ਮੰਡੀ ਕਿੱਲਿਆਂਵਾਲੀ, 25 ਸਤੰਬਰ, 2020:

ਸ਼ੁੱਕਰਵਾਰ ਦੇ ਪੰਜਾਬ ਬੰਦ ਵਿੱਚ ਜਿੱਥੇ ਕਈ ਗਾਇਕਾਂ ਦਾ ਕਿਸਾਨ ਧਰਨਿਆਂ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਅਤੇ ਤਜਰਬਾ ਦੋਵੇਂ ਹੀ ਠੀਕ ਰਹੇ ਉੱਥੇ ਹੀ ਨਾਮਵਰ ਗਾਇਕਾ ਅਫ਼ਸਾਨਾ ਖ਼ਾਨ ਦਾ ਤਜਰਬਾ ਕੁਝ ਬਹੁਤਾ ਠੀਕ ਨਾ ਰਿਹਾ।

ਬਾਦਲ ਪਿੰਡ ਨਾਲ ਸੰਬੰਧਤ ਅਫ਼ਸਾਨਾ ਖ਼ਾਨ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਲੰਬੀ ਵਿਖ਼ੇ ਲਗਾਏ ਗਏ ਧਰਨੇ ’ਚ ਪੁੱਜੀ। ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਲੰਬੀ ਵਿਖ਼ੇ ਧਰਨੇ ਵਾਲੀ ਥਾਂ ’ਤੇ ਪੁੱਜੀ ਅਫ਼ਸਾਨਾ ਖ਼ਾਨ ਜਦ ਸਟੇਜ ਦੇ ਸਾਹਮਣੇ ਨੇੜੇ ਹੀ ਬੈਠਣ ਲੱਗੀ ਤਾਂ ਕੁਝ ਕਿਸਾਨ ਆਗੂਆਂਨੇ ਇਸ ’ਤੇ ਇਤਰਾਜ਼ ਕਰਦਿਆਂ ਉਸਨੂੰ ਪਿੱਛੇ ਜਾ ਕੇ ਬੈਠਣ ਲਈ ਕਿਹਾ।

ਜਾਣਕਾਰ ਸੂਤਰਾਂ ਅਨੁਸਾਰ ਇਸ ਮੌਕੇ ਅਫ਼ਸਾਨਾ ਖ਼ਾਨ ਨੇ ਕਿਹਾ ਕਿ ਉਸਦੇ ਕਿਤੇ ਵੀ ਬੈਠਣ ’ਤੇ ਇਤਰਾਜ਼ ਕਿਉਂ ਕੀਤਾ ਜਾ ਰਿਹਾ ਹੈ ਜਦਕਿ ਉਹ ਤਾਂ ਇਕ ਕਲਾਕਾਰ ਹੋਣ ਦੇ ਨਾਤੇ ਕਿਸਾਨ ਸੰਘਰਸ਼ ਨੂੰ ਆਪਣੀ ਸਮਰਥਨ ਦੇਣ ਹੀ ਆਈ ਹੈ।

ਇਸ ਤੇ ਕਿਸਾਨ ਆਗੂਆਂ ਨੇ ਜਵਾਬ ਵਿੱਚ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੀ ਸਟੇਜ ਕਿਸੇ ਦੀ ਸ਼ੋਹਰਤ ਲਈ ਜਾਂ ਫ਼ਿਰ ਉਸਨੂੰ ਪ੍ਰਮੋਟ ਕਰਨ ਲਈ ਨਹੀਂ ਹੈ ਸਗੋਂ ਇਹ ਤਾਂ ਲੋਕ ਹਿਤਾਂ ਲਈ ਲੋਕ ਸੰਘਰਸ਼ ਦਾ ਪਿੜ ਹੈ।

ਪਤਾ ਲੱਗਾ ਹੈ ਕਿ ਇਸ ’ਤੇ ਥੋੜ੍ਹੀ ਦੇਰ ਬੈਠ ਕੇ ਹਾਜ਼ਰੀ ਲੁਆਉਣ ਉਪਰੰਤ ਅਫ਼ਸਾਨਾ ਖ਼ਾਨ ਵਾਪਿਸ ਚਲੀ ਗਈ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION